Wednesday, May 13, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Social

ਅੱਜ ਪਿਤਾ ਦਿਵਸ ਤੇ ਵਿਸ਼ੇਸ਼

June 16, 2025 03:46 PM
SehajTimes

ਬਾਬਲ ਤੇਰੀ ਜੂਹ ਟੱਪ ਕੇ
ਬਾਬਲ ਤੇਰੀ ਜੂਹ ਟੱਪ ਕੇ
ਮੈਨੂੰ ਧੀ ਨੀ ਕਿਸੇ ਨੇ ਕਹਿਣਾ
ਇਹ ਬੋਲੀ ਅਕਸਰ ਹੀ ਗਿੱਧੇ ਦੇ ਪਿੜ ਵਿੱਚ ਆਮ ਤੌਰ ਤੇ ਪਾਈ ਜਾਂਦੀ ਹੈ ਕਿਉਂਕਿ ਇਸ ਵਿੱਚ ਕੁੜੀ ਦੇ ਆਪਣੇ ਪਿਤਾ ਨਾਲ ਦਿਲੀ ਸਾਂਝ ਅਤੇ ਪਿਆਰ ਦੇ ਵਲਵਲੇ ਨੂੰ ਜਾਹਿਰ ਕੀਤਾ ਜਾਂਦਾ
ਭਾਵੇਂ ਇਸ ਬੋਲੀ ਦਾ ਅਰਥ ਇਹ ਹੈ ਕਿ ਕਿ ਜਦੋਂ ਧੀ ਵਿਆਹੀ ਜਾਂਦੀ ਹੈ ਤੇ ਸਹੁਰੇ ਘਰ ਚਲੀ ਜਾਂਦੀ ਹੈ ਤਾਂ ਉਸ ਨੂੰ ਪਿਤਾ ਦੀ ਤਰਹਾਂ ਪਿਆਰ ਕਰਨ ਵਾਲਾ ਤੇ ਧੀ ਕਹਿਣ ਵਾਲਾ ਕੋਈ ਨਹੀਂ ਮਿਲਦਾ
ਜਾਂ ਇਹ ਕਹਿ ਲਵੋ ਕਿ ਐਸ਼ ਬਾਪੂ ਦੇ ਸਿਰ ਤੇ ਹੁੰਦੀ ਹੈ ਤੇ ਆਪਣੀ ਕਮਾਈ ਨਾਲ ਤਾਂ ਸਿਰਫ ਘਰ ਦੀਆਂ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ
ਬਹੁਤ ਕਿਸਮਤ ਵਾਲੀਆਂ ਕੁੜੀਆਂ ਹੁੰਦੀਆਂ ਹਨ ਜਿਨਾਂ ਦੇ ਕਾਰਜ ਉਹਨਾਂ ਦੇ ਪਿਤਾ ਆਪਣੇ ਹੱਥੀ ਕਰਦੇ ਹਨ ਨਹੀਂ ਤਾਂ ਪਤਾ ਨਹੀਂ ਮੇਰੇ ਵਰਗੀਆਂ ਕਿੰਨੀਆਂ ਹੀ ਅਭਾਗਣਾ ਨੇ ਜਿਹਨਾਂ ਦੇ ਕਾਰਜ ਪਿਤਾ ਦੀ ਥਾਂ ਚਾਚੇ ਤਾਏ ਤੇ ਵੱਡੇ ਭਰਾ ਪਿਓ ਬਣ ਕੇ ਆਪਣੇ ਹੱਥੀ ਕਰਦੇ ਹਨ
ਹਰੇਕ ਰਿਸ਼ਤਾ ਦਿਲੋਂ ਜੁੜਿਆ ਹੁੰਦਾ ਹੈ ਪਰ ਇਕ ਮਾਂ ਦਾ ਆਪਣੇ ਪੁੱਤ ਨਾਲ ਤੇ ਧੀ ਦਾ ਆਪਣੇ ਪਿਓ ਨਾਲ ਜੋ ਦਿਲੋਂ ਗੂੜਾ ਰਿਸ਼ਤਾ ਹੁੰਦਾ ਹੈ ਉਸ ਦੀ ਥਾਂ ਕੋਈ ਨਹੀਂ ਲੈ ਸਕਦਾ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਮਸਾ ਛੇ ਜਾਂ ਸੱਤ ਸਾਲ ਦੀ ਸੀ ਜਦੋਂ ਮੇਰੇ ਪਿਤਾ ਸਾਨੂੰ ਛੱਡ ਕੇ ਚਲੇ ਗਏ ਭਾਵੇਂ ਵੱਡੇ ਭਰਾਵਾਂ ਨੇ ਪਿਤਾ ਦੀ ਕਮੀ ਕਦੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਸਾਰੇ ਫਰਜ ਪਿਤਾ ਬਣ ਕੇ ਨਿਭਾਏ
ਪਰ ਫਿਰ ਵੀ ਇਹ ਕੱਲੀ ਮੈਂ ਨਹੀਂ ਦੁਨੀਆਂ ਤੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਹਨ ਜਿਨਾਂ ਦੇ ਦਿਲ ਵਿੱਚ ਇੱਕ ਚੀਸ , ਇੱਕ ਦਰਦ ਰਹਿ ਜਾਂਦਾ ਕਿ ਜੇ ਬਾਪੂ ਹੁੰਦਾ ਤਾਂ ਗੱਲ ਹੋਰ ਹੋਣੀ ਸੀ
ਮੈਨੂੰ ਅੱਜ ਵੀ ਯਾਦ ਕਿ ਪਿਤਾ ਦੀ ਮੌਤ ਪਿੱਛੋਂ ਮੇਰੇ ਭੈਣ ਭਰਾਵਾਂ ਨੇ ਬਹੁਤ ਸਖਤ ਮਿਹਨਤ ਕੀਤੀ ਅਤੇ ਇਸ ਮਿਹਨਤ ਸਦਕਾ ਕਦੋਂ ਸਾਈਕਲਾਂ ਤੇ ਸਵਾਰ ਹੁੰਦੇ ਹੁੰਦੇ ਜਹਾਜਾਂ ਤੇ ਸਵਾਰ ਹੋ ਗਏ ਪਤਾ ਨਹੀਂ ਲੱਗਾ ਪਰ ਉਹਨਾਂ ਦੇ ਦਿਲ ਵਿੱਚ ਵੀ ਇਹ ਚੀਜ਼ ਹਮੇਸ਼ਾ ਰਹਿੰਦੀ ਹੈ ਕਿ ਜਦੋਂ ਬਾਪ ਦੇ ਸਿਰ ਤੇ ਐਸ਼ ਕਰਨ ਦਾ ਟਾਈਮ ਸੀ ਉਹ ਜਿੰਮੇਵਾਰੀਆਂ ਦੇ ਦਲ ਦਲ ਵਿੱਚ ਫਸ ਗਏ
ਇਸ ਦੁਨੀਆ ਤੇ ਕਿੰਨੇ ਹੀ ਬਿਰਧ ਆਸ਼ਰਮ ਬਣ ਗਏ ਜਿੱਥੇ ਸਾਡੇ ਮਾਤਾ ਪਿਤਾ ਰੁਲ ਰਹੇ ਹਨ ਬਹੁਤ ਕਿਸਮਤ ਵਾਲੇ ਹੋ ਜੇ ਤੁਹਾਡੇ ਕੋਲ ਮਾਂ ਤੇ ਬਾਪ ਦੋਨੇ ਹਨ ਕਿਉਂਕਿ ਮਾਂ ਬਾਪ ਘਰ ਦਾ ਜਿੰਦਰਾ ਹੁੰਦੇ ਹਨ ਅਤੇ ਉਹ ਉਸ ਦਰਖਤ ਦੀ ਤਰਾਂ ਹੁੰਦੇ ਹਨ ਜੋ ਭਾਵੇਂ ਫਲ ਨਾ ਦੇਵੇ ਘੱਟੋ ਘੱਟ ਛਾਂ ਤਾਂ ਦਿੰਦਾ ਹੈ
ਪਿਤਾ ਭਾਵੇਂ ਅਮੀਰ ਹੋਵੇ ਜਾਂ ਗਰੀਬ ਹੋਵੇ ਆਪਣੇ ਬੱਚਿਆਂ ਲਈ ਉਹ ਹਮੇਸ਼ਾ ਹੀ ਇੱਕ ਬਾਦਸ਼ਾਹ ਹੁੰਦਾ ਹੈ ਕਿਉਂਕਿ ਆਪਣੀ ਹੈਸੀਅਤ ਅਨੁਸਾਰ ਪਿਤਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਉਹਨਾਂ ਦੀ ਹਰ ਲੋੜ ਪੂਰੀ ਕਰਦਾ ਹੈ
ਹਾਏ ਮਾਂ ਤੇ ਬਾਪ ਰੇ
ਸ਼ਬਦ ਇਸ ਗੱਲ ਦਾ ਪ੍ਰਤੀਕ ਹਨ ਕਿ ਜਦੋਂ ਸਾਡੇ ਕੋਈ ਛੋਟੀ ਮੋਟੀ ਸੱਟ ਲੱਗਦੀ ਹੈ ਤਾਂ ਅਸੀਂ ਆਪਣੀ ਮਾਂ ਨੂੰ ਯਾਦ ਕਰਦੇ ਹਾਂ ਪਰ ਜੇ ਸਾਡੇ ਤੇ ਕੋਈ ਬਹੁਤ ਵੱਡੀ ਮੁਸੀਬਤ ਆਵੇ ਤਾਂ ਉਸ ਸਮੇਂ ਅਸੀਂ ਪਿਤਾ ਨੂੰ ਯਾਦ ਕਰਦੇ ਹਾਂ
ਜਦੋਂ ਬੱਚੇ ਤਰੱਕੀ ਕਰਦੇ ਹਨ ਭਾਵੇਂ ਸਾਰੀ ਦੁਨੀਆ ਸਾੜਾ ਈਰਖਾ ਕਰਦੀ ਹੈ ਪਰ ਇੱਕ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਇੱਕ ਗੁਰੂ ਅਤੇ ਇੱਕ ਪਿਤਾ ਹੀ ਹੁੰਦਾ ਹੈ ਜੋ ਚਾਹੁੰਦਾ ਹੈ ਕਿ ਉਸਦਾ ਬੱਚਾ ਉਸ ਤੋਂ ਵੀ ਅੱਗੇ ਜਾਵੇ ਅਤੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹੇ
ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਕੋਲੇ ਮਾਂ ਬਾਪ ਵਰਗੇ ਘਣਛਾਵੇ ਬੂਟੇ ਹਨ ਤਾਂ ਤੁਸੀਂ ਇੱਜਤ ,ਪਿਆਰ ਰੂਪੀ ਪਾਣੀ ਦੇ ਕੇ ਇਹਨਾਂ ਦਰੱਖਤਾਂ ਦੀ ਸੰਭਾਲ ਕਰ ਲਵੋ ਕਿਉਂਕਿ ਜੇ ਇੱਕ ਵਾਰ ਮਾਪੇ ਤੁਰ ਜਾਣ ਤਾਂ ਮੁੜ ਕੇ ਵਾਪਸ ਨਹੀਂ ਲੱਭਦੈ
ਨਹੀਓ ਲੱਭਣੇ ਲਾਲ ਗਵਾਚੇ
ਮਿੱਟੀ ਨਾ ਫਰੋਲ ਜੋਗੀਆ
ਲੇਖਕ ਸਤਿੰਦਰ ਪਾਲ ਕੌਰ ਮੰਡੇਰ
98559-84286

 

Have something to say? Post your comment