Sunday, February 01, 2026
BREAKING NEWS
ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

International

ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਦਾਗ਼ੇ ਰਾਕਟ

May 18, 2021 09:22 AM
SehajTimes

ਗਾਜ਼ਾ : ਗਾਜ਼ਾ ਪੱਟੀ 'ਤੇ ਸ਼ਾਸਨ ਕਰਨ ਵਾਲੇ ਹਮਾਸ ਤੇ ਇਜ਼ਰਾਇਲ ਵਿਚਕਾਰ 10 ਮਈ ਤੋਂ ਸੰਘਰਸ਼ ਚੱਲ ਰਿਹਾ ਹੈ। ਇਜ਼ਰਾਈਲ ਦੇ ਹਵਾਈ ਹਮਲੇ 'ਚ ਟਨਲ ਤੇ ਹਮਾਸ ਦੇ ਟਿਕਾਣਿਆਂ 'ਤੇ ਜ਼ਬਰਦਸਤ ਬੰਬਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਜ਼ਰਾਈਲ ਦੇ ਜੰਗੀ ਜਹਾਜ਼ ਸੋਮਵਾਰ ਤੜਕੇ ਗਾਜ਼ਾ ਪੱਟੀ ਇਲਾਕੇ 'ਚ ਫਿਰ ਗੱਜੇ ਤੇ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਟਨਲ ਅੱਤਵਾਦੀਆਂ ਲਈ ਪਨਾਹਗਾਹ ਸੀ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਹਮਾਸ ਦੀ 15 ਕਿਲੋਮੀਟਰ ਲੰਬੀ ਟਨਲ ਤੇ ਇਸ ਦੇ ਨੌਂ ਕਮਾਂਡਰਾਂ ਦੇ ਘਰ ਉਡਾ ਦਿੱਤੇ। ਹਮਾਸ ਦੇ ਇਕ ਸਿਖਰਲਾ ਕਮਾਂਡਰ ਵੀ ਢੇਰ ਕਰ ਦਿੱਤਾ ਗਿਆ।
ਇਸ ਇਲਾਕੇ 'ਚ ਸੋਮਵਾਰ ਨੂੰ ਕੀਤਾ ਗਿਆ ਹਵਾਈ ਹਮਲਾ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ। ਇਕ ਦਿਨ ਪਹਿਲਾਂ ਗਾਜ਼ਾ ਸਿਟੀ 'ਚ ਕੀਤੇ ਗਏ ਹਵਾਈ ਹਮਲੇ 'ਚ 42 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਇਮਾਰਤਾਂ ਤਬਾਹ ਹੋ ਗਈਆਂ ਸਨ। ਹਾਲਾਂਕਿ ਤਾਜ਼ਾ ਹਵਾਈ ਹਮਲੇ 'ਚ ਮਰਨ ਵਾਲਿਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਉੱਤਰੀ ਗਾਜ਼ਾ ਦੇ ਵੱਖ-ਵੱਖ ਇਲਾਕਿਆਂ 'ਚ ਹਮਾਸ ਦੇ ਕਮਾਂਡਰਾਂ ਦੇ ਨੌਂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਕਮਾਂਡਰ ਹੁਸਾਮ ਅਬੂ ਹਰਬੀਦ ਨੂੰ ਮਾਰ ਸੁੱਟਿਆ ਗਿਆ। ਉਹ ਇਜ਼ਰਾਇਲੀ ਨਾਗਰਿਕਾਂ ਖ਼ਿਲਾਫ਼ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸਨ। ਇਜ਼ਰਾਈਲ ਦੇ ਤਾਜ਼ਾ ਹਵਾਈ ਹਮਲੇ 'ਚ ਗਾਜ਼ਾ ਸਿਟੀ 'ਚ ਇਕ ਤਿੰਨ ਮੰਜ਼ਿਲਾ ਇਮਾਰਤ ਤਬਾਹ ਹੋ ਗਈ। ਪਰ ਇਸ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਹੀ ਇਮਾਰਤ ਖਾਲ੍ਹੀ ਕਰ ਦਿੱਤੀ ਗਈ ਸੀ। ਅਲਜਜ਼ੀਰਾ ਟੀਵੀ ਨੇ ਗਾਜ਼ਾ ਦੇ ਮੇਅਰ ਯਾਹੀਆ ਸਰਾਜ ਦੇ ਹਵਾਲੇ ਨਾਲ ਦੱਸਿਆ ਕਿ ਹਵਾਈ ਹਮਲੇ 'ਚ ਸੜਕਾਂ ਤੇ ਦੂਜੇ ਢਾਂਚਿਆਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਪਰ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਹਾਲਾਤ ਖ਼ਰਾਬ ਹੋ ਸਕਦੇ ਹਨ। ਇਜ਼ਰਾਈਲ ਤੇ ਹਮਾਸ ਵਿਚਕਾਰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਹਜ਼ਾਰਾਂ ਦੀ ਗਿਣਤੀ 'ਚ ਇਕ-ਦੂਜੇ 'ਤੇ ਰਾਕੇਟ ਦਾਗੇ ਜਾ ਚੁੱਕੇ ਹਨ। ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਉਹ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਹਵਾਈ ਹਮਲੇ ਕਰ ਚੁੱਕੀ ਹੈ। ਜਦਕਿ ਗਾਜ਼ਾ ਵੱਲੋਂ ਇਜ਼ਰਾਈਲ 'ਚ 3,100 ਤੋਂ ਵੱਧ ਰਾਕੇਟ ਦਾਗੇ ਗਏ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਦੇ ਹਮਲੇ 'ਚ 58 ਬੱਚਿਆਂ ਤੇ 35 ਅੌਰਤਾਂ ਸਮੇਤ 201 ਫਲਸਤੀਨੀਆਂ ਦੀ ਮੌਤ ਹੋਈ ਹੈ। ਓਧਰ ਇਜ਼ਰਾਈਲ 'ਚ ਇਕ ਪੰਜ ਸਾਲਾ ਬੱਚੇ ਤੇ ਇਕ ਫ਼ੌਜੀ ਸਮੇਤ ਅੱਠ ਲੋਕਾਂ ਦੀ ਜਾਨ ਗਈ ਹੈ।

Have something to say? Post your comment

 

More in International

ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ