Wednesday, September 17, 2025

Malwa

ਖਨੌਰੀ ਵਿਖੇ ਆਪ ਆਗੂ ਅਤੇ ਪੁਰਾਣੇ ਦੋਸਤ ਤਰਸੇਮ ਸਿੰਗਲਾ ਦੇ ਗ੍ਰਹਿ ਵਿਖੇ ਪਹੁੰਚੇ ਕੈਬਨਿਟ ਮੰਤਰੀ ਵਰਿੰਦਰ ਗੋਇਲ 

October 18, 2024 08:33 PM
SehajTimes
ਖਨੌਰੀ : ਕੇਂਦਰ ਸਰਕਾਰ ਵਲੋਂ  ਪੰਜਾਬ ਦੀਆਂ ਪੰਚਾਇਤੀ ਅਤੇ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਇਕੱਠੇ ਨਾ ਕਰਾਉਣਾ ਪੰਜਾਬ ਨੂੰ ਇਲੈਕਸ਼ਨਾਂ ਵਿੱਚ ਹੀ ਉਲਝਾ ਕੇ ਰੱਖਣਾ ਦੀ ਸੋਚ ਹੈ  ਕਿਉਂਕਿ ਪੰਜਾਬ ਨੂੰ ਲਗਾਤਾਰ ਚੋਣ ਜਾਬਤੇ ਦੌਰਾਨ ਹੀ ਰੱਖਿਆ ਜਾ ਰਿਹਾ ਹੈ  ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਕੈਬਨਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਨੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ, ਆਪ ਆਗੂ ਅਤੇ ਪੁਰਾਣੇ ਦੋਸਤ ਤਰਸੇਮ ਸਿੰਗਲਾ ਦੇ ਗ੍ਰਹਿ ਲੰਚ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ  ਪੰਜਾਬ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਲੈ ਕੇ ਲੋਕ ਖੁਸ਼ ਹਨ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਸੋਚ ਨੂੰ ਲੈ ਕੇ ਜਿਮਨੀ ਚੋਣਾਂ ਵੀ ਵੱਡੇ ਉਤਸਾਹ ਨਾਲ ਜਿਤਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਪੰਚਾਇਤੀ ਚੋਣਾਂ ਕਿਸੇ ਵੀ ਪਾਰਟੀ ਦੇ ਚੋਣ ਨਿਸਾਨ ਤੇ ਨਾ ਕਰਵਾਈਆਂ ਜਾਣ ਦਾ ਫੈਸਲਾ ਇੱਕ ਇਤਿਹਾਸਿਕ ਫੈਸਲਾ ਸੀ ਕਿਉਂਕਿ ਜਿਹੜੀ ਪਿੰਡ ਦੀਆਂ ਪੰਚਾਇਤੀ ਚੋਣਾਂ ਹਨ ਇਹ ਪਿੰਡ ਦੇ ਭਾਈਚਾਰੇ ਦੀਆਂ ਚੋਣਾਂ ਹਨ ਜਹੇੜੇ  ਵੀ ਸਰਪੰਚ ਜਿਤੇ ਹਨ  ਉਹ ਪਿੰਡ ਦੇ ਵਿਕਾਸ ਕਾਰਜ ਕਰਾਉਣ ਸਰਕਾਰ ਹਰ ਸੰਭਵ ਯਤਨ ਕਰੇਗੀ।  ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਪੰਜਾਬ ਦੇ ਹਰ ਕਿਸਾਨ ਦੀ ਖੇਤ ਨਹਿਰੀ ਪਾਣੀ ਪਹੁੰਚਾਉਣਾ ਕਿਸਾਨੀ ਨੂੰ ਬਹਾਲ ਕਰਨਾ  ਮੁੱਖ ਮੰਤਵ ਹੈ । ਇਸ ਮੌਕੇ ਉਹਨਾਂ ਦੇ ਨਾਲ ਪੀਏ ਰਕੇਸ਼ ਕੁਮਾਰ ਵਿੱਕੀ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਮੀਤ ਪ੍ਰਧਾਨ ਤਰਸੇਮ ਚੰਦ ਸਿੰਗਲਾ, ਰਿਕੀ ਸਿੰਗਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜੋਰਾ ਸਿੰਘ ਉਪਲ, ਕਰਮ ਸਿੰਘ ਗੁਰਨੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ , ਆਪ ਆਗੂ ਸੰਜੇ ਸਿੰਗਲਾ, ਹਰਬੰਸ ਲਾਲ  ਸੈਕਟਰੀ, ਜਰਨੈਲ ਸਿੰਘ ਬਾਂਗੜ, ਅਸ਼ੋਕ ਗੋਇਲ ਠੇਕੇਦਾਰ, ਕਲਭੂਸ਼ਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਸਮੇਤ ਨਜ਼ਦੀਕੀ ਸਾਥੀ ਹਾਜ਼ਰ ਸਨ।

Have something to say? Post your comment