Saturday, November 01, 2025

Malwa

ਯਾਦਗਾਰੀ ਹੋ ਨਿਬੜਿਆ ਸੁਨਾਮ ਦੀਆਂ ਤੀਆਂ ਦਾ ਮੇਲਾ

August 20, 2024 12:51 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਨਾਰਥ ਜੋਨ  ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ,ਹਨੀਸ਼ ਸਿੰਗਲਾ ਤੇ ਰਾਜਨ ਸਿੰਗਲਾ ਦੀ ਅਗਵਾਈ ਦੇ ਵਿੱਚ "ਤੀਆਂ ਤੀਜ ਦੀਆਂ " ਬੈਂਨਰ ਦੇ ਹੇਠ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ  ਮੇਲਣਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸੰਗਰੂਰ ਮਿਸ ਉਪਿੰਦਰਜੀਤ ਕੌਰ ਬਰਾੜ ( ਪੀ.ਸੀ.ਐਸ) ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਐਸ ਐਚ ਓ ਸੁਨਾਮ ਪ੍ਰਤੀਕ ਜਿੰਦਲ ਦੀ ਧਰਮ ਪਤਨੀ ਜਯੋਤੀ ਬਾਂਸਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਜਿੰਨਾਂ ਦਾ ਕਲੱਬ ਮੈਂਬਰਾਂ ਵਲੋ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧੇ ਭੰਗੜੇ ਤੋਂ ਇਲਾਵਾ ਸੁਹਾਗ ਦੇ ਗੀਤ, ਸਿੱਠਣੀਆਂ, ਕਿੱਕਲੀ,  ਬੋਲੀਆਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਮੇਲੇ ਵਿੱਚ  ਨਾਰਥ ਜੋਨ ਕਲਚਰਲ ਸੈਂਟਰ ਵਲੋ ਗਾਇਕਾਂ ਰਮਨਜੋਤ ਕੌਰ ਦੇ ਗਰੁੱਪ ਨੇ ਹਾਜ਼ਰੀ ਭਰੀ ਤੇ ਚੰਗਾ ਰੰਗ ਬੰਨਿਆ। ਉਪਰੰਤ ਪੰਜਾਬੀ ਲੋਕ ਗੀਤਾਂ ਦੀ ਗਾਇਕਾ ਬੀਬਾ ਐੱਸ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿੰਨਾਂ ਆਪਣੀ ਦਮਦਾਰ ਅਵਾਜ਼ ਤੇ ਲੋਕ ਗੀਤਾਂ ਨਾਲ ਆਈਆਂ ਮੇਲਣਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ  ਮੁਟਿਆਰਾਂ, ਬੱਚੀਆਂ ਤੇ ਬੀਬੀਆਂ ਨੇ  ਮੇਲੇ ਵਿੱਚ ਖੂਬ ਆਨੰਦ ਮਾਣਿਆ।ਇਸ ਦੌਰਾਨ ਮਿਸ ਤੀਜ ਕੋਮਲ ਕਾਂਸਲ, ਕਿਰਨ ਸਿੰਗਲਾ, ਨੀਤੂ ਗਰਗ ਨੂੰ ਐਲਾਨਿਆ ਗਿਆ ਤੇ ਮਿਸ  ਉਪਿੰਦਰਜੀਤ ਕੌਰ ਬਰਾੜ ਵੱਲੋਂ ਜੇਤੂਆਂ ਨੂੰ ਪੁਰਾਤਨ ਸਮਿਆਂ ਵਾਂਗ "ਸੰਧਾਰਾ " ਦੇ ਕੇ ਸਨਮਾਨਿਤ ਕੀਤਾ ਗਿਆ। ।ਨਾਚ ਪ੍ਰਦਰਸ਼ਨ ਦੇ ਲਈ  ਅੰਜੂ ਸਿੰਗਲਾ, ਵੰਦਨਾ ਗਰਗ, ਨੈਨਿਕਾ ਹੋਡਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਦੇ ਫਸਟ ਲੇਡੀ ਇੰਦਰਾ ਸੰਧੇ ਨੇ ਆਏ  ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਮੀਨਾਕਸ਼ੀ ਗੋਇਲ, ਮਮਤਾ ਬਾਂਸਲ, ਅਨੀਤਾ ਜਿੰਦਲ, ਡਾਕਟਰ ਅੰਜੂ ਗਰਗ, ਚੰਚਲ ਗੁਪਤਾ, ਮਮਤਾ ਗਰਗ, ਰੀਮਾ ਹੋਡਲਾ, ਰੇਨੂ ਹੋਡਲਾ, ਸੁਮਨ ਜੈਨ, ਅਨੁਰਾਧਾ ਸ਼ਰਮਾ, ਨਿਧੀ ਗੋਇਲ, ਕਾਂਤਾ ਮਿੱਤਲ, ਮੀਰਾ ਗੋਇਲ, ਸੁਰਜੀਤ ਕੌਰ, ਪ੍ਰਿਤਪਾਲ ਕੌਰ, ਕੈਲਾਸ਼ ਭਾਰਦਵਾਜ, ਪੁਸ਼ਪਾ ਮੋਦੀ,  ਨਿਧੀ ਗਰਗ, ਉਪਾਸਨਾ ਗਰਗ, ਰੀਟਾ ਜਿੰਦਲ, ਸਨੇਹ ਲਤਾ, ਸੁਰਜੀਤ ਕੌਰ, ਸ਼ਿਖਾ ਜੈਨ, ਰਮਾ ਬੰਦਲਿਸ਼ , ਸੁਨੀਤਾ ਗੋਇਲ, ਰੁਪਾਲੀ, ਸੰਤੋਸ਼ ਮਿੱਤਲ, ਮੀਨੂ ਗੋਇਲ, ਡਾਕਟਰ ਸੀਮਾ, ਸਲੋਨੀ ਗਰਗ, ਰੋਜੀ ਮੰਗਲਾ, ਡਾਕਟਰ ਸੰਗੀਤਾ, ਅਨੀਤਾ ਜਿੰਦਲ, ਸ਼ਸ਼ੀ ਅਰੋੜਾ, ਪ੍ਰਿਆ ਮੋਦੀ, ਅਨਾਮਿਕਾ ਆਦਿ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ