Sunday, June 16, 2024

International

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਐਲਾਨ 4 ਜੁਲਾਈ ਨੂੰ ਆਮ ਚੋਣਾਂ

May 23, 2024 01:47 PM
SehajTimes

ਯੂਕੇ : ਪ੍ਰਧਾਨ ਮੰਤਰੀ ਵਜੋਂ ਰਿਸ਼ੀ ਸੁਨਕ ਪਹਿਲੀ ਵਾਰ ਚੋਣਾ ਵਿੱਚ ਵੋਟਰਾਂ ਦੇ ਸਾਹਮਣੇ ਜਾਣਗੇ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ 2022 ਦੀਆਂ ਚੋਣਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ਚੋਣ ਤੋਂ ਬਾਅਦ ਪਾਰਟੀ ਦੇ ਸੰਸਦੀ ਗਰੁੱਪ ਨੇ ਸੁਨਕ ਨੂੰ ਆਪਣਾ ਆਗੁੂ ਚੁਣ ਲਿਆ। ਸੁਨਕ ਨੂੰ ਕਰੀਬ 200 ਸੰਸਦ ਮੈਂਬਰ ਦਾ ਸਮਰਥਨ ਮਿਲਿਆ ਜਿਸ ਤੋਂ ਬਾਅਦ ਉਹ ਪੀ.ਐੱਮ 44 ਸਾਲ ਰਿਸ਼ੀ ਸੁਨਕ ਬਰਤਾਨੀਆਂ ਵਿੱਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਅਕਤੂਬਰ 2022 ਵਿੱਚ ਅਹੁਦਾ ਸੰਭਾਲਿਆ ਸੀ। ਜਨਵਰੀ 2025 ਵਿੱਚ ਇੱਥੇ ਆਮ ਚੋਣਾ ਹੋਣ ਦੀ ਸੰਭਾਵਨਾ ਸੀ। ਸੁਨਕ ਕੋਲ ਚੋਣਾਂ ਦਾ ਐਲਾਨ ਕਰ ਦਿੱਤਾ। ਭਾਰਤ ਵਿੱਚ ਲੋਕ ਸਭਾ ਅਤੇ ਰਾਜ ਸਭਾ ਵਾਂਗ ਬਰਤਾਨੀਆਂ ਵਿੱਚ ਵੀ ਦੋ ਸਦਨ ਹਨ। ਇਨ੍ਹਾਂ ਨੂੰ ਹਾਊਸ ਆਫ਼ ਲਾਰਡਜ਼ ਅਤੇ ਹਾਊਸ ਆਫ਼ ਕਾਮਨਜ਼ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਚੋਣ ਕਰਨ ਵਿੱਚ ਹਾਊਸ ਆਫ਼ ਲਾਰਡਜ਼ ਦੀ ਕੋਈ ਭੂੁਮਿਕਾ ਨਹੀਂ ਹੈ। ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 326 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਜੇਕਰ ਬਹੁਮਤ ਨਹੀਂ ਮਿਲਦਾ ਤਾਂ ਕਈ ਪਾਰਟੀਆਂ ਗਠਜੋੜ ਰਾਹੀਂ ਸਰਕਾਰ ਬਣਾ ਸਕਦੀਆਂ ਹਨ। ਬਰਤਾਨੀਆਂ ਵਿੱਚ ਪਿਛਲੇ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਸੱਤਾ ਵਿੱਚ ਹੈ। ਰਿਸ਼ੀ ਸੁਨਕ ਪਹਿਲੀ ਵਾਰ 2015 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। 2018 ਵਿੱਚ ਸਥਾਨਕ ਸਰਕਾਰਾਂ ਵਿੱਚ ਮੰਤਰੀ ਵਜੋਂ ਸ਼ਾਮਲ ਹੋਏ। 2019 ਵਿੱਚ ਉਨ੍ਹਾਂ ਨੂੰ ਖਜ਼ਾਨਾ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ। ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਇੱਕ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਪਾਰਟੀ ਦੇ ਕੁਝ ਸੰਸਦ ਮੈਂਬਰ ਰਿਸ਼ੀ ਸੁਨਕ ਦੇ ਖਿਲਾਫ਼ ਅਵਿਸ਼ਵਾਸ ਵੋਟ ਦੀ ਮੰਗ ਕਰ ਰਹੇ ਹਨ। ਇੱਕ ਸੰਸਦ ਮੈਂਬਰ ਨੇ ਪਾਰਟੀ ਦੇ ਮੌਜੂਦਾ ਮਾਹੌਲ ਨੂੰ ਭੈਭੀਤ ਵਾਲੀ ਸਥਿਤੀ ਦੱਸਿਆ ਹੈ। ਕੰਜ਼ਰਵੇਟਿਵ ਐਮਪੀ ਪੀਟਰ ਬੋਨ ਨੂੰ ਹਟਾਏ ਜਾਣ ਤੋਂ ਬਾਅਦ ਵਾÇਲੰਗਬਰਗ ਵਿੱਚ ਚੋਣ ਕਰਵਾਈ ਗਈ ਸੀ। ਇੱਥੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਜੇਨ ਕਿਚਨ ਨੂੰ 45 .8% ਵੋਟਾਂ ਮਿਲੀਆਂ , ਜੋ ਪਿਛਲੀ ਵਾਰ ਨਾਲੋਂ 28 .5 % ਵਧ ਸਨ। ਇਹ ਸੀਟ 2005 ਤੋਂ ਕੰਜ਼ਰਵੇਟਿਵ ਪਾਰਟੀ ਕੋਲ ਸੀ। ਇਹੀ ਹਾਲ ਕਿੰਗਸਵੁੱਡ ਦਾ ਸੀ, ਜਿੱਥੇ ਲੇਬਰ ਪਾਰਟਂ ਨੂੰ 44.9% ਵੋਟਾਂ ਮਿਲੀਆਂ ਜੋ ਪਿਛਲੀ ਵਾਰ ਨਾਲੋਂ 16.4% ਵੱਧ ਹਨ। ਇਹ ਸੀਟ 2010 ਤੋਂ ਕੰਜ਼ਰਵੇਟਿਵ ਪਾਰਟੀ ਕੋਲ ਸੀ।

Have something to say? Post your comment