ਈਰਾਨ : ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਦੇ ਅਰਾਕ ਭਾਰੀ ਜਲ ਰਿਐਕਟਰ ‘ਤੇ ਹਮਲਾ ਕੀਤਾ ਜਿਸ ਨੂੰ ਪ੍ਰਮਾਣੂ ਹਥਿਆਰਾਂ ਲਈ ਉਪਯੋਗੀ ਪਲੂਟੋਨੀਅਮ ਉਤਪਾਦਨ ਨਾਲ ਜੋੜਿਆ ਜਾਂਦਾ ਹੈ। ਇਹ ਰਿਐਕਟਰ ਤੇਹਰਾਨ ਤੋਂ ਲਗਭਗ 250 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਤੋਂ ਪਹਿਲਾਂ ਹੀ ਰਿਐਕਟਰ ਨੂੰ ਖਾਲੀ ਕਰਾ ਲਿਆ ਗਿਆ ਸੀ। ਹਮਲੇ ਤੋਂ ਠੀਕ ਪਹਿਲਾਂ ਇਜ਼ਰਾਈਲੀ ਫੌਜ ਨੇ ਚੇਤਾਵਨੀ ਜਾਰੀ ਕਰਦੇ ਹੋਏ ਸਥਾਨਕ ਲੋਕਾਂ ਨੂੰ ਖੇਤਰ ਖਾਲੀ ਕਰਨ ਨੂੰ ਕਿਹਾ ਸੀ।