Tuesday, June 17, 2025

Malwa

ਚੱਠੇ ਨਕਟੇ ਸਰਕਾਰੀ ਬੱਸਾਂ ਨਾ ਰੋਕਣ ਤੋਂ ਨਰਾਜ਼ ਲੋਕਾਂ ਨੇ ਲਾਇਆ ਜਾਮ 

May 08, 2024 07:25 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਸੁਨਾਮ ਸੰਗਰੂਰ ਮੁੱਖ ਸੜਕ ਤੇ ਪੈਂਦੇ ਪਿੰਡ ਚੱਠੇ ਨਕਟੇ ਵਿਖੇ ਸਰਕਾਰੀ ਬੱਸਾਂ ਨਾ ਰੋਕੇ ਜਾਣ ਤੋਂ ਨਰਾਜ਼ ਪਿੰਡ ਦੇ ਲੋਕਾਂ ਨੇ ਜਾਮ ਲਾਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ। ਪਿੰਡ ਦੇ ਸਾਬਕਾ ਸਰਪੰਚ ਹਰਜੀਤ ਸਿੰਘ, ਰਘਵੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਣੇ ਬੱਸ ਸਟੈਂਡ ਤੇ ਸਰਕਾਰੀ ਬੱਸਾਂ ਨਹੀਂ ਰੋਕੀਆਂ ਜਾਂਦੀਆਂ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਡਰਾਈਵਰ ਕੰਡਕਟਰਾਂ ਦੇ ਅਜਿਹੇ ਰਵਈਏ ਤੋਂ ਨਰਾਜ਼ ਲੋਕਾਂ ਨੂੰ ਅੱਜ ਸੜਕ ਤੇ ਜਾਮ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਸੜਕ ਤੇ ਜਾਮ ਲੱਗਣ ਕਾਰਨ ਕੁੱਝ ਸਮੇਂ ਲਈ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਮ ਲੱਗਣ ਦਾ ਪਤਾ ਲੱਗਦਿਆਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪਿੰਡ ਦੇ ਲੋਕਾਂ ਤੋਂ ਜਾਮ ਲਾਉਣ ਦਾ ਕਾਰਨ ਪੁੱਛਿਆ ਅਤੇ ਫਿਰ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪਿੰਡ ਚੱਠੇ ਨਕਟੇ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੇ ਅਧਿਕਾਰੀਆਂ ਨੇ ਪਿੰਡ ਦੇ ਲੋਕਾਂ ਦੀ ਮੰਗ ਲਿਖਤੀ ਰੂਪ ਵਿੱਚ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਬੱਸਾਂ ਪਿੰਡ ਦੇ ਬੱਸ ਅੱਡੇ ਤੇ ਰੁਕਿਆ ਕਰਨਗੀਆਂ। ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਜਾਮ ਖੋਹਲ ਦਿੱਤਾ ਗਿਆ ਅਤੇ ਆਵਾਜਾਈ ਆਮ ਵਾਂਗ ਚਾਲੂ ਹੋ ਗਈ। 

Have something to say? Post your comment

 

More in Malwa

ਕੰਬੋਜ਼ ਇਤਿਹਾਸ ਬਾਰੇ ਪੁਸਤਕ ਲੋਕ ਅਰਪਣ 

ਸੁਨਾਮ ਵਿਧਾਨ ਸਭਾ ਹਲਕੇ ਦੀ ਰਾਜਨੀਤੀ ਨੇ ਕੱਟਿਆ ਮੋੜਾ 

ਨਾਮਦੇਵ ਗੁਰਦੁਆਰਾ ਸਾਹਿਬ ਨੂੰ ਏਅਰ ਕੰਡੀਸ਼ਨਰ ਭੇਟ 

ਡੀਐਸਪੀ ਪਦ ਉੱਨਤ ਹੋਈ ਰਾਜਵਿੰਦਰ ਕੌਰ ਸਨਮਾਨਿਤ 

ਵਿਜੇ ਰੁਪਾਣੀ ਦੀ ਮੌਤ ਨੇ ਭਾਜਪਾਈਆਂ ਦੇ ਮਨਾਂ ਨੂੰ ਝੰਜੋੜਿਆ : ਸੈਣੀ, ਬਾਂਸਲ 

ਅੰਡਰ-19 ਕ੍ਰਿਕਟ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ 5 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ