ਸੰਦੌੜ : ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਜਮਾਲਪੁਰਾ (ਮਾਲੇਰਕੋਟਲਾ) ਵਿਖੇ 22 ਅਕਤੂਬਰ 2025 ਦਿਨ ਬੁੱਧਵਾਰ ਨੂੰ ਮਨਾਏ ਜਾ ਰਹੇ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਦੇ ਮੌਕੇ ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵਿਖੇ ਕੈਲੰਡਰ 2026 ਤੇ ਸੱਦਾ ਪੱਤਰ ਜਾਰੀ ਕੀਤਾ ਗਿਆ, ਪ੍ਰਧਾਨ ਵੈਦ ਮੋਹਨ ਲਾਲ ਧੀਮਾਨ ਨੇ ਦੱਸਿਆ ਕਿ ਚੌਥੇ ਸਾਲ ਦੇ ਮਹੀਨਾਵਾਰ ਸ੍ਰੀ ਵਿਸ਼ਵਕਰਮਾ ਪੁਰਾਣ ਪਾਠ ਦੀ ਆਰਤੀ ਸਵੇਰੇ 8 ਵਜੇ ਹੋਵੇਗੀ, 9 ਵਜੇ ਸ. ਕਰਮ ਸਿੰਘ ਮੁੰਡੇ ਐਮ.ਡੀ. ਕੇ.ਐਸ. ਪਾਵਰਟੇਕ ਪ੍ਰਾਇਵੇਟ ਲਿਮਟਿਡ ਰਾਏਕੋਟ ਰੋਡ, ਮਾਲੇਰਕੋਟਲਾ ਝੰਡੇ ਦੀ ਰਸਮ ਆਪਣੇ ਕਰ ਕਮਲਾ ਨਾਲ ਕਰਨਗੇ। ਹਵਨ 10 ਵਜੇ ਸ੍ਰੀ ਰਾਮ ਪਾਲ ਮੁੰਡੇ, ਅਸ਼ਵਨੀ ਸਟੀਲ ਅਲਮਾਰੀ ਸਾਹਮਣੇ ਗੁਲਜ਼ਾਰ ਹਸਪਤਾਲ, ਲੁਧਿਆਣਾ ਰੋਡ, ਮਾਲੇਰਕੋਟਲਾ ਪਰਿਵਾਰ ਸਮੇਤ ਕਰਵਾਉਣਗੇ। ਸ. ਅਮਰਜੀਤ ਸਿੰਘ ਹੁੰਜਣ ਉਪ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਵਿਸ਼ਵਕਰਮਾ ਜੀ ਮਹਾਰਾਜ ਦਾ ਗੁਣਗਾਣ ਭਜਨ ਕੀਰਤਨ ਵੱਖ-ਵੱਖ ਕਵੀਸ਼ਰੀ ਜੱਥੇ ਕਰਨਗੇ। ਪੁਜਾਰੀ ਪੰਡਿਤ ਭੋਲਾ ਸ਼ਰਮਾ ਜੀ ਪਾਠ ਤੇ ਹਵਨ ਕਰਵਾਉਣਗੇ। ਉਨ•ਾਂ ਦੱਸਿਆ ਕਿ ਸ. ਇੰਦਰਜੀਤ ਸਿੰਘ ਮੁੰਡੇ ਫਾਉਂਡਰ ਪ੍ਰਧਾਨ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਰਜਿ. ਮਾਲੇਰਕੋਟਲਾ, ਚੇਅਰਮੈਨ ਕੇ.ਐਸ. ਗਰੁੱਪ ਨੇ ਅੱਜ ਸਮਾਗਮ ਦਾ ਸੱਦਾ ਪੱਤਰ ਤੇ ਕੈਲੰਡਰ ਜਾਰੀ ਕੀਤਾ। ਇਸ ਮੌਕੇ ਕੈਸ਼ੀਅਰ ਜਸਵਿੰਦਰ ਸਿੰਘ ਹੁੰਜਣ, ਪ੍ਰਚਾਰ ਸਕੱਤਰ ਚਰਨਦਾਸ ਸੌਂਦ, ਕੁਲਦੀਪ ਸਿੰਘ ਧੀਮਾਨ, ਪਿਆਰਾ ਸਿੰਘ ਮੁੰਡੇ (ਕੇ.ਐਸ. ਗਰੁੱਪ), ਗੋਪਾਲ ਚੰਦ ਬਾਂਸਲ ਆਦਿ ਹਾਜ਼ਰ ਸਨ।