ਮਾਨਸਾ (ਰਵਿੰਦਰ ਸਿੰਘ ਖਿਆਲਾ) : ਘਰਾਂ ਤੋ ਦੂਰ ਨੌਕਰੀਆਂ ਕਰਦੇ ਅਧਿਆਪਕਾਂ ਬਦਲੀਆਂ ਲਈ ਤਰਸ ਰਹੇ ਹਨ ਪਰ ਉਹਨਾਂ ਦੇ ਘਰਾਂ ਦੇ ਨਜਦੀਕ ਸਕੂਲਾਂ ਵਿੱਚ ਪੋਸਟਾਂ ਖਾਲੀ ਪਈਆਂ ਹਨ|ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਸਿੱਖਿਆ ਵਿਭਾਗ ਤੋ ਮੰਗ ਕਰਦਿਆਂ ਕਿਹਾ ਕਿ ਹਜ਼ਾਰਾਂ ਅਧਿਆਪਕਾਂ ਰੋਜ਼ਾਨਾ ਆਪਣੀ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰੀਆਂ ਦਾ ਸਫ਼ਰ ਕਰ ਕੇ ਡਿਊਟੀ ਕਰਨ ਜਾਂਦੇ ਹਨ ਜਿਸ ਕਰਕੇ ਉਹਨਾਂ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ |ਬੀਤੇ ਕੱਲ ਵੀ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਇੱਕ ਅਧਿਆਪਕ ਬਠਿੰਡਾ ਵਿਖੇ ਆਪਣੀ ਡਿਊਟੀ ਕਰਕੇ ਵਾਪਿਸ ਮੁੜਦੇ ਹੋਏ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਬੈਠਾ|ਡੀ ਟੀ ਐਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਮੰਗ ਕੀਤੀ ਕਿ ਪਹਿਲਾਂ ਹੋ ਚੁੱਕੀਆਂ ਬਦਲੀਆਂ ਵਿੱਚ ਵੀ ਸਿੰਗਲ ਟੀਚਰ ਅਧਿਆਪਕਾਂ ਅਤੇ 50% ਤੋ ਘੱਟ ਅਧਿਆਪਕਾਂ ਨੂੰ ਰਿਲੀਵ ਨਹੀਂ ਕੀਤਾ ਗਿਆ|ਸੋ ਅਗਲੇ ਰਾਉਂਡ ਵਿੱਚ ਬਦਲੀਆਂ ਕਰਕੇ ਉਹਨਾਂ ਅਧਿਆਪਕਾਂ ਨੂੰ ਵੀ ਰਿਲੀਵ ਕੀਤਾ ਜਾਵੇ|ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਮੰਗ ਕੀਤੀ ਕਿ 2024 ਵਿੱਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਇਹਨਾਂ ਬਦਲੀਆਂ ਵਿੱਚ ਸਪੈਸ਼ਲ ਮੌਕਾ ਦਿੱਤਾ ਜਾਵੇ ਕਿਉਕਿ ਉਹਨਾਂ ਦੀ ਪ੍ਰੋਮੋਸ਼ਨ ਸਮੇਂ ਉਹਨਾਂ ਦੇ ਘਰਾਂ ਕੋਲ ਖਾਲੀ ਪਏ ਸਟੇਸ਼ਨਾਂ ਦੇ ਬਾਵਜੂਦ ਉਹਨਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਗਏ|ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਿਊਚਲ ਬਦਲੀ ਵਿੱਚ ਕਿਸੇ ਤਰਾਂ ਦੀ ਕੋਈ ਵੀ ਸ਼ਰਤ ਨਾਂ ਰੱਖੀ ਜਾਵੇ ਅਤੇ ਬਦਲੀਆਂ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਜਾਣ|ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ,ਨਵੀਨ ਬੋਹਾ,ਕੁਲਦੀਪ ਅੱਕਾਵਾਲੀ,ਅਮਰੀਕ ਬੋਹਾ,ਰਾਜ ਸਿੰਘ,ਗੁਰਦੀਪ ਬਰਨਾਲਾ, ਚਰਨਪਾਲ ਸਿੰਘ,ਜਸਵਿੰਦਰ ਹਾਕਮਵਾਲਾ,
ਬਲਕਾਰ ਸਿੰਘ,ਰਾਜਿੰਦਰ ਸਿੰਘ ਐਚ ਟੀ,ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ,ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ , ਅਮਰਪ੍ਰੀਤ ਕੌਰ,ਨਿਰਲੇਪ ਕੌਰ,ਮਨਵੀਰ ਕੌਰ, ਗੁਰਜੀਤ ਮਾਨਸਾ,ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ,ਆਦਿ ਅਧਿਆਪਕ ਆਗੂ ਹਾਜ਼ਰ ਸਨ |