Wednesday, January 28, 2026
BREAKING NEWS
Mohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

Malwa

ਐਫ. ਆਈ. ਆਰ ਦਰਜ ਹੋਣ ਤੋਂ ਬਾਅਦ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਨੇ ਜਾਰੀ ਕੀਤਾ ਪ੍ਰੈਸ ਨੋਟ

October 21, 2025 05:33 PM
SehajTimes
ਮਾਲੇਰਕੋਟਲਾ, (ਮਹਿਬੂਬ, ਡਾ. ਸ਼ਹਿਬਾਜ਼ ) : ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇੇ ਸਾਬਕਾ ਡੀਜੀਪੀ ਮੁਹੰੰਮਦ ਮੁਸਤਫਾ ਦੇ ਇਕਲੌਤੇ ਬੇਟੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਏ ਅਚਾਨਕ ਦਿਹਾਂਤ ਪਿੱਛੋਂ ਇਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਪੰਚਕੂਲਾ ਪੁਲਿਸ ਵੱਲੋਂ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਬਿਆਨ ਜਾਰੀ ਕਰਦਿਆਂਕਿਹਾ ਹੈ ਕਿ ਕਨੂੰਨ ਅਤੇ ਪੁਲਿਸ ਰੂਲਾਂ ਮੁਤਾਬਿਕ ਅਗਰ ਪੁਲਿਸ ਨੂੰ ਕਿਸੇ ਵੀ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਉਪਰ ਐਫ.ਆਈ.ਆਰ. ਦਰਜ ਕਰਨ। ਪੰਚਕੂਲਾ ਪੁਲਿਸ ਵੱਲੋਂ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਅਤੇ ਮੈ ਇਸ ਦਾ ਸਵਾਗਤ ਕਰਦਾ ਹਾਂ। ਮੁਹੰਮਦ ਮੁਸਤਫਾ  ਨੇ ਅੱਗੇ ਸਪੱਸ਼ਟ ਕੀਤਾ ਕਿ ਐਫ.ਆਈ.ਆਰ. ਦਰਜ ਹੋਣ ਦਾ ਇਹ ਕਤੱਈ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੈ। ਹੁਣ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਦਿਨਾਂ ਅੰਦਰ 'ਦੁੱਧ ਦਾ ਦੁੱਧ- ਪਾਣੀ ਦਾ ਪਾਣੀ' ਲੋਕਾਂ ਸਾਹਮਣੇ ਆ ਜਾਵੇਗਾ। ਉਨ੍ਹਾਂ ਮਲੇਰਕੋਟਲਾ ਵਾਸੀਆਂ ਅਤੇ ਪੰਜਾਬ ਵਸਦੇ ਆਪਣੇ ਸਨੇਹੀਆਂ ਨੂੰ ਅਪੀਲ ਕੀਤੀ ਕਿ ਐਫ.ਆਈ.ਆਰ. ਦਰਜ ਹੋਣ ਤੋਂ ਉਨ੍ਹਾਂ ਨੂੰ ਰੱਤੀ ਭਰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹ ਠੀਕ ਹੈ ਕਿ ਸਾਡੇ ਉਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ ਪ੍ਰੰਂਤੂ ਇਸ ਦਾ ਇਹ ਹਰਗਿਜ਼ ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ।ਕਨੂੰਨ ਦਾ ਸਿਕੰਜਾ ਕਿਸ ਪਾਸੇ ਜਾਵੇਗਾ , ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ। ਸਾਬਕਾ ਡੀ ਜੀ ਪੀ ਮੁਸਤਫਾ ਸਾਹਿਬ  ਨੇ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫ.ਆਈ.ਆਰ. ਦਰਜ ਕਰਵਾਉਣ ਵਾਲੇ ਲੋਕ ਵੀ ਕਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਨ੍ਹਾਂ "ਮਲੇਰਕੋਟਲਾ ਹਾਊਸ" ਦੇ ਸਨੇਹੀਆਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦੀ ਅਪੀਲ ਕਰਦਿਆਂ ਦੱਸਿਆ  ਕਿ ਮਰਹੂਮ ਆਕਿਲ ਅਖਤਰ ਦੀ ਮਗਫਿਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀਂ 4 ਵਜੇ  ‘ਇੱਜਤਮਾਈ ਦੁਆ’ ਰੱਖੀ ਗਈ ਹੈ।ਗੁਜਾਰਿਸ਼ ਹੈ ਕਿ ਮਰਹੂਮ ਲਈ ‘ਇੱਜਤਮਾਈ ਦੁਆ’ ਵਿਚ ਸ਼ਾਮਿਲ ਹੋਇਆ ਜਾਵੇ ।

Have something to say? Post your comment