Friday, December 05, 2025

Malwa

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

October 18, 2025 02:40 PM
SehajTimes

ਸਰਹਿੰਦ : ਪੰਜਾਬ ਵਿਚ ਸਰਹਿੰਦ ਸਟੇਸ਼ਨ ਨੇੜੇ ਪੰਜਾਬ ਤੋਂ ਜਾ ਰਹੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ। ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ। ਯਾਤਰੀ ਤੁਰੰਤ ਆਪਣਾ ਸਮਾਨ ਛੱਡ ਉਤਰ ਗਏ। ਹਫੜਾ-ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਇੱਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਰੇਲਵੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟ੍ਰੇਨ ਜਲਦੀ ਹੀ ਰਵਾਨਾ ਹੋ ਜਾਵੇਗੀ। ਯਾਤਰੀਆਂ ਮੁਤਾਬਕ ਟ੍ਰੇਨ ਸਵੇਰੇ 7 ਵਜੇ ਸਰਹਿੰਦ ਸਟੇਸ਼ਨ ਤੋਂ ਲੰਘੀ ਸੀ। ਇੱਕ ਯਾਤਰੀ ਨੇ ਕੋਚ ਨੰਬਰ 19 ਤੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਰੌਲਾ ਪਾਇਆ ਅਤੇ ਚੇਨ ਖਿੱਚ ਦਿੱਤੀ। ਧੂੰਏਂ ਦੇ ਨਾਲ-ਨਾਲ ਅੱਗ ਦੀਆਂ ਲਪਟਾਂ ਉੱਠਣ ‘ਤੇ ਘਬਰਾਹਟ ਫੈਲ ਗਈ। 

 

Have something to say? Post your comment