Thursday, September 18, 2025

Malwa

ਮਾਲੇਰਕੋਟਲਾ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

April 04, 2024 07:09 PM
SehajTimes

ਮਾਲੇਰਕੋਟਲਾ : ਐਸ.ਐਸ.ਪੀ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-28 ਮਾਰਚ 2024 ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਸਰਫ ਪੁੱਤਰ ਰਮਜਾਨ ਵਾਸੀ ਪੱਕਾ ਦਰਵਾਜਾ ਜਮਾਲਪੁਰਾ ਦੇ ਘਰ ਵਿੱਚ ਤਮੰਨਾ ਜਿਊਲਰਜ ਨਾਮ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਵਿੱਚੋ ਨਾਮਲੂਮ ਵਿਅਕਤੀ/ਵਿਅਕਤੀਆ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰਕੇ ਲੈ ਗਏ ਸਨ। ਜਿਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸਰਫ ਉਕਤ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਥਾਣਾ ਸਿਟੀ-1 ਮਾਲੇਰਕੋਟਲਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਕੀਤਾ ਗਿਆ ਸੀ। ਡਾ. ਸਿਮਰਤ ਕੌਰ (ਆਈ.ਪੀ.ਐਸ) ਨੇ ਹੋਰ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਸ. ਗੁਰਦੇਵ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ-ਡਵੀਜਨ ਮਾਲੇਰਕੋਟਲਾ ਦੀ ਅਗਵਾਈ ਹੇਠ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਤਕਨੀਕੀ ਤੌਰ ਤੇ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ ਮਿਤੀ 01.04.2024 ਨੂੰ ਦੋਸੀ ਗੁਲਫਰਾਜ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸੀ ਪਾਸੋ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲ਼ੇ ਸੋਨਾ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ) ਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ 411 ਹਿੰ:ਦੰ: ਦਾ ਵਾਧਾ ਕੀਤਾ ਗਿਆ ਹੈ। ਦੋਸੀ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਜਿਹੀਆ ਹੋਰ ਵਾਰਦਾਤਾ ਕਰਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ