Wednesday, September 17, 2025

Malwa

ਵਿਜੀਲੈਂਸ ਨੇ ਜਗਜੀਤ ਸਿੰਘ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ

March 07, 2024 01:43 PM
SehajTimes
ਫ਼ਤਹਿਗੜ੍ਹ ਸਾਹਿਬ : ਵਿਜੀਲੈਂਸ ਬਿਉਰੋ, ਪਟਿਆਲਾ ਰੇਂਜ ਪਟਿਆਲਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਿਜੀਲੈਂਸ ਬਿਉਰੋ, ਪਟਿਆਲਾ ਰੇਂਜ ਪਟਿਆਲਾ ਵਿੱਚ ਮੁਕੱਦਮਾ ਨੰਬਰ 12 ਮਿਤੀ 05.03.2024 ਅ/ਧ 7 ਪੀ.ਸੀ. ਐਕਟ 1988 ਐਜ ਅਮੈਂਡਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ 2018 ਤਹਿਤ ਮੁਕੱਦਮਾ ਖੁਸ਼ਪਾਲ ਸਿੰਘ ਪੁੱਤਰ ਸ੍ਰ: ਲਛਮਣ ਸਿੰਘ ਵਾਸੀ ਪਿੰਡ ਨੋਲੱਖਾ, ਤਹਿ: ਵਾ ਜਿਲਾ ਫਤਿਹਗੜ ਸਾਹਿਬ ਦੀ ਸ਼ਿਕਾਇਤ ਪਰ ਦਰਜ ਕੀਤਾ ਗਿਆ, ਕਿ ਮੁਦਈ ਖੁਸ਼ਪਾਲ ਸਿੰਘ ਨੇ ਇੱਕ ਦਰਖਾਸਤ ਬਾਬਤ ਉਸ ਨਾਲ ਜਸਵੀਰ ਸਿੰਘ ਨਾਮ ਦੇ ਵਿਅਕਤੀ ਵਲੋਂ ਮੱਝ ਵੇਚਣ ਦੇ ਨਾਮ ਪਰ ਠੱਗੀ ਮਾਰਨ ਸਬੰਧੀ ਦਿੱਤੀ ਸੀ ਕਿ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਉਕਤ ਨੇ ਜਸਵੀਰ ਸਿੰਘ ਉਕਤ ਨਾਲ ਮੱਝ ਵੇਚਣ ਦਾ ਸੌਦਾ 84 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ।
ਓਹਨਾਂ ਹੋਰ ਦੱਸਿਆ ਕਿ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਉਕਤ ਨੂੰ ਜਸਵੀਰ ਸਿੰਘ ਉਕਤ ਨੇ ਮੱਝ ਵੇਚਣ ਦੇ ਪੈਸੇ ਸਵੇਰ ਨੂੰ ਬੈਂਕ ਤੋਂ ਕਢਾ ਕੇ ਦੇਣ ਵਾਰੇ ਕਹਿ ਕੇ ਭੇਜ ਦਿੱਤਾ ਸੀ। ਪਰੰਤੂ ਜਸਵੀਰ ਸਿੰਘ ਨੇ ਮੁਦਈ ਮੁਕੱਦਮਾ ਨੂੰ ਲਾਰੇ ਲਾਉਂਦਾ ਰਿਹਾ। ਅਤੇ ਉਸਨੇ ਮੁਦਈ ਦੀ ਮੱਝ ਦੇ ਪੈਸੇ ਨਹੀਂ ਦਿੱਤੇ। ਤਾਂ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਉਕਤ ਨੇ ਇਸ ਸਬੰਧੀ ਡਾਕ ਰਾਹੀ ਐਸ.ਐਸ.ਪੀ. ਫਤਿਹਗੜ ਸਾਹਿਬ ਨੂੰ ਦਰਖਾਸਤ ਭੇਜੀ ਸੀ।ਜੋ ਪੜਤਾਲ ਲਈ ਮੁੱਖ ਅਫਸਰ ਥਾਣਾ ਮੂਲੇਪੁਰ: ਜਿਲਾ ਫਤਿਹਗੜ ਸਾਹਿਬ ਨੂੰ ਭੇਜੀ ਗਈ ਸੀ। ਜਿਸਦੀ ਪੜਤਾਲ ਸਿਪਾਹੀ ਜਗਜੀਤ ਸਿੰਘ,ਥਾਣਾ ਮੂਲੇਪੁਰ ਜਿਲਾ ਫਤਿਹਗੜ ਸਾਹਿਬ ਉਕਤ ਵਲੋਂ ਕੀਤੀ ਜਾ ਰਹੀ ਸੀ। ਸਿਪਾਹੀ ਜਗਜੀਤ ਸਿੰਘ ਉਕਤ ਨੇ ਦੋਵਾਂ ਧਿਰਾਂ ਦਾ ਆਪਸੀ ਰਾਜ਼ੀਨਾਮਾ ਕਰਵਾਇਆ ਸੀ ਕਿ ਮੁਦਈ ਖੁਸ਼ਪਾਲ ਸਿੰਘ ਉਕਤ ਨੂੰ ਉਸਦੀ ਮੱਝ ਦੀ ਕੀਮਤ 84 ਹਜ਼ਾਰ ਰੁਪਏ ਦੀਆਂ 4 ਕਿਸ਼ਤਾਂ 21 ਹਜ਼ਾਰ ਰੁਪਏ ਪ੍ਰਤੀ ਕਿਸ਼ਤ ਅਦਾ ਕੀਤੀ ਜਾਵੇਗੀ । ਜੋ ਮੁਦਈ ਖੁਸ਼ਪਾਲ ਸਿੰਘ ਨੂੰ ਪਹਿਲੀ ਕਿਸ਼ਤ ਵਜੋਂ 15 ਹਜ਼ਾਰ ਰੁਪਏ ਫੋਨ ਪੇਅ ਰਾਹੀ ਪ੍ਰਾਪਤ ਹੋਏ ਸਨ। ਸਿਪਾਹੀ ਜਗਜੀਤ ਸਿੰਘ ਉਕਤ ਮੁਦਈ ਖੁਸ਼ਪਾਲ ਸਿੰਘ ਪਾਸੋਂ ਇਸ ਕਿਸ਼ਤ ਵਿਚੋਂ 10 ਹਜ਼ਾਰ ਰੁਪਏ ਬਤੋਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸਿਪਾਹੀ ਜਗਜੀਤ ਸਿੰਘ ਨੂੰ ਮਿਤੀ 05-03-24 ਨੂੰ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਪਾਸੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸੁਖਮਿੰਦਰ ਸਿੰਘ ਚੋਹਾਨ, ਉਪ ਕਪਤਾਨ ਪੁਲਿਸ,ਵਿਜੀਲੈਂਸ ਬਿਊਰੋ, ਯੂਨਿਟ ਫਤਿਹਗੜ ਸਾਹਿਬ ਦੀ ਟੀਮ ਵਲੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
 
 
 
 
 
 
 
 
 
 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ