Tuesday, June 17, 2025

Social

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਦੀਆਂ ਮੂਰਤੀਆਂ ਦੀ ਸਥਾਪਨਾ

February 24, 2024 12:22 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਦੋ ਨਵੇਂ ਬਣਾਏ ਗਏ ਮੰਦਿਰਾਂ ਵਿੱਚ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਦਾ ਉਦਘਾਟਨ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਕੋਟਲਾ ਕਲਾਂ ਊਨਾਂ ਵਾਲਿਆਂ ਨੇ ਕੀਤਾ। ਸਵਾਮੀ ਕਿਰਪਾਲਾਨੰਦ ਜੀ ਮਹਾਰਾਜ ਦੜੋਲੀ ਵਾਲਿਆਂ ਨੇ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੀਆਂ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ। ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਕੋਟਲਾ ਕਲਾਂ ਊਨਾਂ ਵਾਲਿਆਂ ਨੂੰ ਕਮੇਟੀ ਦੇ ਪ੍ਰਧਾਨ ਸ਼੍ਰੀ ਲੱਕੀ ਕਪਿਲਾ ਜੀ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਹ ਵੀ ਦੱਸਣਯੋਗ ਹੈ ਕਿ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਖਾਟੂ ਸ਼ਿਆਮ ਭਗਤ ਪਿਆਰਾ ਲਾਲ ਬਿੱਟੂ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ , ਹਰੀਸ਼ ਪੁਰੀ ਦਿੱਲੀ ਵਾਲ਼ੇ ,ਪਵਨ ਕੁਮਾਰ ਚੀਟੂ , ਪਵਨ ਕੁਮਾਰ ਫੋਰਮੈਨ , ਗਗਨ ਗੱਗੂ , ਕਮਲਜੀਤ ਲੱਕੀ , ਮਾਸਟਰ ਸੰਜੀਵ ਧਰਮਾਣੀ , ਵਿਕਾਸ ਸੇਖੜੀ , ਰਕੇਸ਼ ਭੋਲਾ , ਰਘੂਕੁੱਲ ਭੂਸ਼ਣ ਲੰਬਰਦਾਰ ਬਾਸੋਵਾਲ ਕਲੋਨੀ , ਕਾਨੂੰਨੀ ਸਲਾਹਕਾਰ ਯਸ਼ਪਾਲ , ਕਾਂਸ਼ੀ ਰਾਮ , ਬਾਬੂ ਗੋਪਾਲ ਕ੍ਰਿਸ਼ਨ , ਸੱਤਪਾਲ ਪ੍ਰਧਾਨ ਬੀ.ਬੀ.ਐਮ.ਬੀ. , ਡਾਕਟਰ ਸ਼ਾਦੀ ਲਾਲ , ਯੁਵਰਾਜ ਟਿੰਕੂ , ਸੁਧਾਮਾ ਜੀ , ਪੰਡਿਤ ਰਾਜੇਸ਼ ਨਟਿਆਲ , ਰੋਹਿਤ ਕਪਿਲਾ , ਸ਼੍ਰੀ ਨੈਣਾ ਦੇਵੀ ਟ੍ਰਸਟ ਦੇ ਪ੍ਰਧਾਨ ਸੋਨੂੰ ਜੀ ਆਦਿ ਹਾਜ਼ਰ ਸਨ।

Have something to say? Post your comment