Sunday, August 03, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Social

ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਸ੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਕੀਤਾ ਗਿਆ ਸਵਾਗਤ

February 22, 2024 05:40 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਅੱਜ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਬਹੁਤ ਹੀ ਧਾਰਮਿਕ ਆਸਥਾ, ਮਰਿਆਦਾ ਅਤੇ ਪ੍ਰਭੂ ਭਗਤੀ ਦੇ ਨਾਲ ਇੱਥੇ ਦੋ ਹੋਰ ਨਵੇਂ ਬਣਾਏ ਗਏ ਮੰਦਿਰਾਂ ਦੇ ਵਿੱਚ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੀਆਂ ਮੂਰਤੀਆਂ ਅੱਜ ਸਥਾਪਿਤ ਕੀਤੀਆਂ ਗਈਆਂ। ਇਸ ਮੌਕੇ ਇੱਥੇ ਰਾਤ ਨੂੰ ਵੀ ਇੱਕ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ ਅਤੇ ਹੋਰ ਕਮੇਟੀ ਮੈਂਬਰਾਂ ਦੇ ਸਹਿਯੋਗ ਤੇ ਭਗਤ ਜਨਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ਸ੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਇੱਥੇ ਪਹੁੰਚਣ 'ਤੇ ਸਮੂਹ ਕਮੇਟੀ ਮੈਂਬਰਾਂ ਅਤੇ ਕਮੇਟੀ ਦੇ ਪ੍ਰਧਾਨ ਸ਼੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ੍ਰੀ ਗੋਪਾਲ ਸ਼ਰਮਾ ਜੀ ਵਲੋਂ ਫੁੱਲਾਂ ਦੇ ਹਾਰ ਪਾ ਕੇ ਬਹੁਤ ਜ਼ੋਰਦਾਰ ਢੰਗ ਨਾਲ ਵਿਸ਼ੇਸ਼ ਤੌਰ 'ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਇਹ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਸ਼੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਇੱਥੇ ਨਵੇਂ ਬਣਾਏ ਗਏ ਮੰਦਿਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਮੂਰਤੀਆਂ ਦੀ ਸਥਾਪਨਾ ਦੇ ਸਮੁੱਚੇ ਕਾਰਜ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਸਮੂਹ ਕਮੇਟੀ ਮੈਂਬਰ ਇਹਨਾਂ ਦਾ ਦਿਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ , ਪਵਨ ਕੁਮਾਰ ਚੀਟੂ , ਪਵਨ ਕੁਮਾਰ ਫੋਰਮੈਨ , ਗਗਨ ਗੱਗੂ , ਕਮਲਜੀਤ ਲੱਕੀ , ਮਾਸਟਰ ਸੰਜੀਵ ਧਰਮਾਣੀ , ਵਿਕਾਸ ਸੇਖੜੀ , ਰਕੇਸ਼ ਭੋਲਾ, ਰਘੂਕੁੱਲ ਭੂਸ਼ਣ ਲੰਬਰਦਾਰ ਬਾਸੋਵਾਲ ਕਲੋਨੀ , ਕਾਂਸ਼ੀ ਰਾਮ , ਬਾਬੂ ਗੋਪਾਲ ਕ੍ਰਿਸ਼ਨ , ਸੁਧਾਮਾ ਜੀ , ਪੰਡਿਤ ਰਾਜੇਸ਼ ਨਟਿਆਲ , ਰੋਹਿਤ ਕਪਿਲਾ , ਸ਼੍ਰੀ ਨੈਣਾ ਦੇਵੀ ਟ੍ਰਸਟ ਦੇ ਪ੍ਰਧਾਨ ਸੋਨੂੰ ਜੀ ਆਦਿ ਹਾਜ਼ਰ ਸਨ।
 
 
 

Have something to say? Post your comment