Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Social

ਪੰਛੀਆਂ ਨੇ ਹੈ ਰੌਣਕ ਲਾਈ...

January 31, 2024 03:26 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਪੰਛੀਆਂ ਨੇ ਹੈ ਰੌਣਕ ਲਾਈ

 ਦਾਣਾ ਖਾ ਗਏ ਵਾਰੋ - ਵਾਰੀ ਭਾਈ ,
ਆਪਣੀਆਂ ਸੁਰੀਲੀਆਂ ਆਵਾਜ਼ਾਂ ਕੱਢ ਕੇ ,
ਚਾਰੇ ਪਾਸੇ ਮਹਿਕ ਖਿਲਾਈ ,
 ਹਰ ਕੋਈ ਇਹਨਾਂ ਨੂੰ ਤੱਕੀ ਜਾਵੇ ,
ਤਿਰਛੀ - ਤਿਰਛੀ ਨਜ਼ਰ ਘੁਮਾਵੇ ,
ਭੂਰੇ , ਪੀਲੇ , ਚਿੱਟੇ ਪਿਆਰੇ ,
ਚਾਰੇ ਪਾਸੇ ਖੁਸ਼ੀ ਵਿਖਾਰੇ ,
 ਬੱਚਿਆਂ ਨੂੰ ਬੜਾ ਭਾਉਂਦੇ ਨੇ 
ਰਲ - ਮਿਲ ਰਹਿਣਾ ਸਿਖਾਉਂਦੇ ਨੇ ,
ਕੁਦਰਤ ਨੇ ਕੈਸੀ ਬਣਤ ਬਣਾਈ ,
ਵਾਤਾਵਰਣ ਵਿੱਚ ਰੌਣਕ ਲਗਾਈ ,
ਕਦੇ ਨਾ ਪਹੁੰਚਾਉ ਇਹਨਾਂ ਨੂੰ ਕਸ਼ਟ ,
ਪੰਛੀਆਂ ਤੇ ਰੁੱਖਾਂ ਬਿਨਾਂ ਵਾਤਾਵਰਨ ਹੋ ਜਾਣਾ ਨਸ਼ਟ ,
 ਦਾਣਾ - ਪਾਣੀ ਇਹਨਾਂ ਨੂੰ ਖਿਲਾਓ ,
ਪੰਛੀਆਂ ਨਾਲ ਤੁਸੀਂ ਵੀ ਪਿਆਰ ਪਾਓ ,
ਸਭ ਪੰਛੀ ਸਾਡੇ ਮਿੱਤਰ ਨੇ 
ਕਾਂ , ਬਟੇਰ ਤੇ ਭਾਵੇਂ ਤਿੱਤਰ ਨੇ ,
ਪਿਆਰ ਕਰੋ ਤਾਂ ਆਉਂਦੇ ਕੋਲ ,
ਮਿੱਠੇ - ਮਿੱਠੇ ਬੋਲਣ ਬੋਲ ,
' ਧਰਮਾਣੀ ' ਪੰਛੀਆਂ ਨੂੰ ਮਿੱਤਰ ਬਣਾਓ ,
 ਰੁੱਖਾਂ ਤੇ ਪੰਛੀਆਂ ਨਾਲ ਪਿਆਰ ਪਾਓ ,
ਰੁੱਖਾਂ ਤੇ ਪੰਛੀਆਂ ਨਾਲ ਪਿਆਰ ਪਾਓ..।
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
 9478561356

Have something to say? Post your comment