Tuesday, March 17, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Social

ਇਨਸਾਨੀਅਤ ਦਾ ਤਿਓਹਾਰ

November 15, 2023 12:51 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਖੂਬ ਬੰਬ - ਪਟਾਖੇ ਚਲਾ ਕੇ

ਜਾਂ ਫਿਰ ਮਰਜੀ ਦਾ ਪੀ - ਖਾ ਕੇ ,

ਕੁਝ ਥਾਵਾਂ 'ਤੇ ਘੁੰਮ - ਫਿਰ ਆ ਕੇ 
ਤੇ ਆਪਣੇ ਲਈ ਹੀ ਸਭ ਕੁਝ ਬਣਾ ਕੇ ,
ਇਨਸਾਨੀਅਤ ਦੇ ਤਿਓਹਾਰ ਨਹੀਂ ਮਨਾ ਹੁੰਦੇ  ,
ਮਾਨਵਤਾ ਦੇ ਦੀਪਕ ਨਹੀਂ ਜਗਾ ਹੁੰਦੇ ।
ਪਰਉਪਕਾਰ ਤੇ ਪਿਆਰ ਨਾਲ਼ 
ਲੋੜਵੰਦ ਤੇ ਲਾਚਾਰ ਨਾਲ਼ ,
ਦੁੱਖ - ਦਰਦ ਵੰਡਾ ਕੇ ,
ਦੂਸਰਿਆਂ ਦੇ ਗਮ ਆਪਣੇ ਪਿੰਡੇ 'ਤੇ ਹੰਢਾ ਕੇ ,
ਕਿਸੇ ਦਾ ਦੁੱਖ ਆਪਣੇ ਗਲ਼ ਪਾ ਕੇ ,
ਮਾਨਵਤਾ ਦੀ ਅਲਖ ਜਗਾ ਹੁੰਦੀ ,
ਇਨਸਾਨੀਅਤ ਦੀ ਭਾਵਨਾ ਅਪਣਾ ਹੁੰਦੀ ।
ਮੈਂ ਤੇ ਮੇਰਾ ਕਰ - ਕਰ ਕੇ , 
ਕੇਵਲ ਆਪਣੇ ਤੇ ਆਪਣਿਆਂ ਲਈ ਹੀ ਮਰ - ਮਰ ਕੇ , 
ਇਨਸਾਨੀਅਤ ਨਹੀਂ ਨਿਭਾਅ ਹੁੰਦੀ ,
ਮਾਨਵਤਾ ਦੀ ਅਲਖ ਨਹੀਂ ਜਗਾ ਹੁੰਦੀ ।
ਗੱਲਾਂ ਕਰਨੀਆਂ ਤੇ ਲਿਖਣੀਆਂ
 ਬਹੁਤ ਸੌਖੀਆਂ ' ਧਰਮਾਣੀ ' ,
ਪਰ ਦੂਸਰੇ ਦੀ ਜ਼ਿੰਮੇਵਾਰੀ ਤੇ ਮਜ਼ਬੂਰੀ 
ਆਪਣੇ ਸਿਰ 'ਤੇ ਹਰ ਕਿਸੇ ਤੋਂ ਨਹੀਂ ਪੁਗਾ ਹੁੰਦੀ ,
ਹਰ ਕਿਸੇ ਤੋਂ ਇਨਸਾਨੀਅਤ ਨਹੀਂ ਨਿਭਾਅ ਹੁੰਦੀ ;
 ਹਰ ਕਿਸੇ ਤੋਂ ਇਨਸਾਨੀਅਤ ਨਹੀਂ ਨਿਭਾਅ ਹੁੰਦੀ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪ੍ਰਸਿੱਧ ਲੇਖਕ ( ਸ਼੍ਰੀ ਅਨੰਦਪੁਰ ਸਾਹਿਬ )
( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ)
9478561356 

Have something to say? Post your comment

Readers' Comments

Very nice 👍👍👍👍 12/1/2023 2:14:30 AM

Great effort