Thursday, April 25, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ24 ਪਿੰਡਾਂ ’ਚ ਕਿਸਾਨਾਂ ਵੱਲੋਂ ਭਾਜਪਾ ਤੇ ਆਪ ਦੇ ਮੁਕੰਮਲ ਬਾਈਕਾਟ ਦਾ ਐਲਾਨਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ : DCDC ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨ

Articles

ਵਿਧਾਇਕ ਆਪ ਸੋਚੇ ਸਦਨ ਵਿੱਚ ਕਰਨ ਕੀ ਆਇਆ ਹੈ?

September 04, 2020 06:47 PM
Surjeet Singh Talwandi

ਦਲੀਪ ਸਿੰਘ ਵਾਸਨ, ਐਡਵੋਕੇਟ
              ਸਾਡੇ ਮੁਲਕ ਵਿਚ ਇਹ ਜਿਹੜਾ ਪਰਜਾਤੰਤਰ ਆਇਆ ਹੈ ਇਸ ਵਿਚ ਪਰਜਾਤੰਤਰ ਵਾਲੀ ਸਿਰਫ ਇਕ ਗੱਲ ਆਈ ਹੈ ਕਿ ਵਿਧਾਇਕਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਇਹ ਚੋਣ ਲੋਕਾਂ ਨੇ ਵੋਟਾਂ ਪਾ ਕੇ ਕਰਨੀ ਹੁੰਦੀ ਹੈ। ਬਾਕੀ ਲੋਕਾਂ ਵਿਚਾਰਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਜਿਹੜਾ ਉਮੀਦਵਾਰ ਕਿਸੇ ਪਾਰਟੀ ਨੇ ਜਾਂ ਕਿਸੇ ਧੜੇ ਦੇ ਵਿਅਕਤੀਵਿਸ਼ੇਸ਼ ਨੇ ਕੀ ਦੇਖਕੇ ਇਸਦੀ ਚੋਣ ਕੀਤੀ ਹੈ। ਇਹ ਉਮੀਦਵਾਰ ਲੋਕਾਂ ਨਾਲ ਆਪਣੀਆਂ ਯੋਗਤਾਵਾਂ, ਗੁਣ, ਤਜਰਬਾ ਆਦਿ ਵੀ ਸਾਂਝਾ ਨਹੀਂ ਕਰਦਾ ਅਤੇ ਨਾ ਹੀ ਲੋਕਾਂ ਨੂੰ ਇਹ ਦਸਦਾ ਹੈ ਕਿ ਉਸ ਪਾਸ ਬਹੁਤ ਸਾਰੀਆਂ ਸਕੀਮਾਂ ਹਨ ਜਿਹੜੀਆਂ ਉਹ ਸਦਨ ਵਿਚ ਰਖੇਗਾ ਅਤੇ ਲੋਕਾਂ ਦੀਆਂ ਬਣ ਆਈਆਂ ਸਮਸਿਆਵਾਂ ਹਲ ਕਰ ਦੇਵੇਗਾ ਜਾਂ ਇਹ ਆਖ ਲਓ ਕਿ ਲੋਕਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੀ ਕੋਸ਼ਿਸ਼ ਕਰੇਗਾ।  ਉਹ ਤਾਂ ਇਹ ਵੀ ਵਾਅਦਾ ਨਹੀਂ ਕਰਦਾ ਕਿ ਉਹ ਲੋਕਾਂ ਵਿੱਚ ਆ ਕੇ ਬੈਠਿਆ ਕਰੇਗਾ ਅਤੇ ਲੋਕਾਂ ਦੀਆਂ ਸਮਸਿਆਵਾਂ ਜਾਣਨ ਦੀ ਕੋਸ਼ਿਸ਼ ਕਰੇਗਾ।
              ਇਹ ਆਦਮੀ ਜਿਤ ਜਾਵੇ ਤਾਂ ਅਸੀਂ ਵਧਾਈਆਂ ਵੀ ਦੇ ਦਿੰਦੇ ਹਾਂ ਅਤੇ ਆਸ ਵੀ ਰਖਦੇ ਹਾਂ ਕਿ ਇਹ ਆਦਮੀ ਸਦਨ ਵਿੱਚ ਜਾ ਕੇ ਸਾਡੀਆਂ ਮੁਸ਼ਕਿਲਾਂ ਰਖੇਗਾ। ਪਰ ਅਜ ਸਾਢੇ ਸਤ ਦਹਾਕਿਆਂ ਦੀ ਇਸ ਆਜ਼ਾਦੀ ਅਤੇ ਇਸ ਪਰਜਾਤੰਤਰ ਵਿੱਚ ਅਸੀਂ ਜਿਸਨੂੰ ਵੀ ਉਮੀਦਵਾਰ ਬਣਾਕੇ ਭੇਜਦੇ ਰਹੇ ਹਾਂ ਉਹ ਅਜ ਤਕ ਸਾਡੇ ਪਾਸ ਸਾਡੀਆਂ ਮੁਸ਼ਕਿਲਾਂ ਬਾਰੇ ਕਦੀ ਗਲ ਕਰਨ ਹੀ ਨਹੀਂ ਆਇਆ ਅਤੇ ਨਾ ਹੀ ਪੰਜ ਸਾਲਾਂ ਦਾ ਸਮਾਂ ਖ਼ਤਮ ਹੋਣ ਬਾਅਦ ਜਦ ਦੂਜੀ ਵਾਰੀ ਚੋਣ ਲਈ ਉਮੀਦਵਾਰ ਬਣਕੇ ਆਇਆ ਹੈ ਤਾਂ ਉਸ ਨੇ ਇਹ ਹੀ ਦਸਿਆ ਹੋਵੇ ਕਿ ਉਹ ਇਹ ਇਹ ਸਮਸਿਆਵਾਂ ਤਾਂ ਹਲ ਕਰ ਆਇਆ ਹੈ ਅਤੇ ਹੁਣ ਉਸ ਪਾਸ ਇਹ ਇਹ ਵਾਲੀਆਂ ਸਮਸਿਆਵਾਂ ਹਨ ਜਿਹੜੀਆਂ ਬਾਕੇ ਉਹ ਸਕੀਮਾਂ ਬਣਾਈ ਬੈਠਾ ਹੈ ਅਤੇ ਗਰਬ ਇਸ ਵਾਰੀ ਜਿਤ ਗਿਆ ਤਾਂ ਇਹ ਵਾਲੀਆਂ ਸਮਸਿਆਵਾਂ ਵੀ ਸਦਨ ਪਾਸੋਂ ਹਲ ਕਰਵਾ ਲਵੇਗਾ।
             ਅਗਰ ਅਸੀਂ ਪਿਛਲੇ ਸਾਢੇ ਸਤ ਦਹਾਕਿਆਂ ਦਾ ਸਦਨਾਂ ਦਾ ਰਿਕਾਰਡ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਗਲ ਆ ਰਹੀ ਹੈ ਕਿ ਸਦਨ ਵਿਚ ਜਾ ਕੇ ਇਹ ਵਿਧਾਇਕ ਦੋ ਭਾਗਾਂ ਵਿੱਚ ਵੰਡੇ ਜਾਂਦੇ ਹਨ।  ਇਕ ਧੜਾ ਸਰਕਾਰੀ ਬਣ ਜਾਂਦਾ ਹੈ ਅਤੇ ਇਕ ਧੜਾ ਵਿਰੋਧੀ ਧਿਰਾਂ ਦਾ ਬਣ ਜਾਂਦਾ ਹੈ।  ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਸਰਕਾਰੀ ਧੜੇ ਦਾ ਮੁਖੀਆਂ ਅਰਥਾਤ ਵਿਅਕਤੀਵਿਸ਼ੇਸ਼ ਤਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਅਤੇ ਪ੍ਰਾਂਤਾ ਵਿਚ ਮੁਖੀਆਂ ਮੁਖ ਮੰਤਰੀ ਬਣ ਜਾਂਦਾ ਹੈ। ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਇਹ ਪ੍ਰਧਾਨ ਮੰਤਰੀ ਅਤੇ ਇਹ ਮੁਖ ਮੰਤਰੀ ਹੀ ਕਰਤਾ ਧਰਤਾ ਬਣ ਜਾਂਦੇ ਹਨ ਅਤੇ ਇਸ ਲਈ ਸਰਕਾਰ ਵਲ ਬੈਠੇ ਇਹ ਸਾਰੇ ਵਿਧਾਇਕ ਬੋਲ ਹੀ ਨਹੀਂ ਸਕਦੇ ਅਤੇ ਸਾਰਾ ਕੰਮ ਮੁਖੀਆਂ ਹੀ ਕਰਦਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹੀ ਜ਼ਾਬਤਾ ਵਿਰੋਧੀ ਧਿਰਾਂ ਉਤੇ ਵੀ ਲਾਗੂ ਹੋ ਜਾਂਦਾ ਹੈ ਅਤੇ ਵਿਰੋਧੀ ਧਿਰਾਂ ਵਿੱਚ ਬੈਠੇ ਵਿਧਾਇਕ ਵੀ ਚੁਪ ਹੀ ਰਹਿੰਦੇ ਹਨ। ਇਹ ਸਰਕਾਰੀ ਵਿਧਾਇਕ ਤਾਂ ਪ੍ਰਧਾਨ ਮੰਤਰੀ ਅਤੇ ਮੁਖ ਮੰਤਰੀ ਦੇ ਸਪੋਰਟਰ ਹਨ ਅਤੇ ਉਸਦੇ ਆਖੇ ਹੀ ਉਸਦੇ ਪੇਸ਼ ਕੀਤੇ ਗਏ ਬਿਲ ਜਾਂ ਸਕੀਮ ਉਤੇ ਵੋਟਾ ਪਾ ਦਿੰਦੇ ਹਨ ਅਤੇ ਉਨ੍ਹਾਂ ਪਾਸ ਇਹ ਸ਼ਕਤੀ ਜਾਂ ਅਧਿਕਾਰਾਕਰ ਹੀ ਨਹੀਂ ਹੈ ਕਿ ਉਹ ਆਪਣੇ ਮੁਖੀਆਂ ਦੀ ਵਿਰੋਧਤਾ ਕਰ ਸਕਣ। ਇਹੀ ਹਾਲ ਵਿਰੋਧੀ ਧਿਰਾ ਵਿਚ ਬੈਠੇ ਵਿਧਾਇਕਾਂ ਦਾ ਹੈ ਅਤੇ ਜੈਸਾ ਵੀ ਹੁਕਮ ਕੀਤਾ ਜਾਂਦਾ ਹੈ ਇਹ ਵਿਰੋਧੀ ਧਿਰਾਂ ਵਿਚ ਬੈਠੇ ਵਿਧਾਇਕ ਉਧਰ ਵੋਟ ਪਾ ਦਿੰਦੇ ਹਨ।
              ਅਸੀਂ ਦੇਖਦੇ ਆ ਰਹੇ ਹਾਂ ਕਿ ਪਿਛਲੇ ਸਾਢੇ ਸਤ ਦਹਾਕਿਆਂ ਵਿਚ ਕਦੀ ਵੀ ਕਿਸੇ ਵਿਧਾਇਕ ਨੇ ਆਪਣੇ ਇਲਾਕੇ ਦੀ ਕੋਈ ਮੁਸ਼ਕਿਲ ਸਿਧੀ ਆਪ ਬਣਾਕੇ ਸਦਨ ਵਿਚ ਪੇਸ਼ ਨਹੀਂ ਕੀਤੀ ਅਤੇ ਨਾ ਹੀ ਕਦੀ ਐਸੀ ਕਿਸੇ ਸਕੀਮ ਉਤੇ ਸਦਨ ਵਿੱਚ ਬਹਿਸ ਹੀ ਕੀਤੀ ਗਈ ਹੈ। ਇਹ ਸਾਰਾ ਕੁਝ ਦੇਖਕੇ ਕਈ ਵਾਰੀ ਇਹ ਵੀ ਸੋਚਣਾ ਬਣ ਆਉਂਦਾ ਹੈ ਕਿ ਆਖਰ ਕਿਸ ਮਕਸਦ ਦੀ ਪੂਰਤੀ ਲਈ ਇਹ ਵਿਧਾਇਕ ਅਸੀਂ ਚਣਦੇ ਅਤੇ ਸਦਨ ਵਿਚ ਭੇਜਦੇ ਹਾਂ।  ਇਤਨਾ ਖਰਚਾ ਕਾਸ ਲਈ ਕੀਤਾ ਜਾਂਦਾ ਹੈ ਅਤੇ ਇਹ ਵੀ ਸਾਡੀ ਸਮਝ ਤੋਂ ਬਾਹਰ ਹੈ ਕਿ ਇਤਨੇ ਵਿਧਾਇਕਾਂ ਨੂੰ ਅਸੀਂ ਤਨਖਾਹ, ਭਤੇ ਅਤੇ ਪੈਨਸ਼ਨਾ ਵੀ ਕਾਸ ਲਈ ਦਿੰਦੇ ਹਾਂ। ਲੋਕਾਂ ਲਈ ਇਹ ਆਦਮੀ ਕਦੀ ਸਦਨ ਵਿਚ ਬੋਲਦਾ ਤਕ ਨਹੀਂ ਹੈ ਅਤੇ ਲੋਕਾਂ ਭਾਣੇ ਤਾਂ ਇਹ ਵਿਧਾਇਕ ਸਿਰਫ ਹਾਜ਼ਰੀ ਲਗਾਉਣ ਹੀ ਸਦਨ ਵਿਚ ਜਾਂਦਾ ਹੈ।
            ਅਸੀਂ ਹੈਰਾਨ ਹਾਂ ਕਿ ਹਿਹ ਵਿਧਾਇਕ ਬੋਲਦੇ ਕਿਉਂ ਨਹੀਂ ਹਨ। ਸਾਡਾ ਵਿਧਾਨ ਅਤੇ ਇਹ ਵਾਲਾ ਪਰਜਾਤੰਤਰ ਉਨ੍ਹਾਂ ਨੂੰ ਖੁਲ੍ਹੀ ਆਗਿਆ ਦਿੰਦੇ ਹਨ ਕਿ ਉਹ ਲੋਕਾਂ ਦੀਆਂ ਸਮਸਿਆਵਾਂ ਸਦਨ ਵਿਚ ਜਾਕੇ ਰਖਣ।  ਇਹ ਸਿਰਫ ਆਗਿਆ ਹੀ ਨਹੀਂ ਹੈ ਬਲਕਿ ਇਹ ਹਰ ਵਿਧਾਇਕ ਦੀ ਡਿਊਟੀ ਹੈ ਕਿ ਉਹ ਲੋਕਾਂ ਸਾਹਮਣੇ ਹੋਣ ਜੋਗਾ ਬਣ ਜਾਵੇ। ਇਹ ਸਦਨਾ ਵਿਚ ਆਕੇ ਗੁਲਾਮਾਂ ਦੀ ਤਰ੍ਹਾਂ ਬੈਠ ਜਾਣਾ ਕਿਧਰ ਦੀ ਲਿਆਕਤ ਨਹੀਂ ਹੈ ਅਤੇ ਆਖਰ ਸਿਰਫ ਸਦਨ ਵਿਚ ਜਾਕੇ ਬੈਠਣ ਲਈ ਇਸ ਆਦਮੀ ਨੇ ਇਤਨਾ ਪੈਸਾ ਕਾਸ ਲਈ ਖਰਚ ਕੀਤਾ ਹੈ ਅਤੇ ਆਪਣੇ ਕੰਮ ਧੰਦੇ ਛਡਕੇ ਇਥੇ ਆ ਬੈਠਦਾ ਹੈ। ਵੈਸੇ ਵੀ ਸਾਡੇ ਵਿਧਾਨ ਵਿਚ ਇਹ ਲਿਖਿਆ ਮਿਲਦਾ ਹੈ ਕਿ ਇਹ ਵਿਧਾਇਕ ਲੋਕ ਸੇਵਕ ਹਨ ਅਤੇ ਅਗਰ ਹਾਕਮ ਪਾਰਟੀ ਵਿਚ ਵੀ ਹਨ ਤਾਂ ਇਹ ਹਾਕਮ ਪਾਰਟੀ ਵੀ ਲੋਕਾਂ ਦੀ ਸੇਵਾ ਕਰਨ ਲਈ ਹੀ ਸਦਨ ਵਿਚ ਗਈ ਹੈ ਅਤੇ ਅਜ ਦੇ ਸਮਿਆ ਵਿਚ ਇਹ ਆਦਮੀ ਨਾ ਤਾਂ ਹਾਕਮ ਹੀ ਬਣਦਾ ਹੈ ਅਤੇ ਨਾ ਹੀ ਮਾਲਕ ਹੀ ਬਣਦਾ ਹੈ। ਸਾਡੇ ਮੁਲਕ ਵਿਚ ਆਜ਼ਾਦੀ ਅਤੇ ਇਹ ਪਰਜਾਤੰਤਰ ਆ ਜਾਣ ਬਾਅਦ ਮਾਲਕੀ ਮੁਲਕ ਦੇ ਲੋਕਾਂ ਪਾਸ ਬਣ ਗਈ ਹੈ ਅਤੇ ਇਹ ਲੋਕ ਹੀ ਮੁਲਕ ਦੇ ਮਾਲਕ ਹਨ।
           ਸਾਡੇ ਵਿਧਾਨ ਵਿਚ ਹਰ ਵਿਥਾਇਕ ਅਤੇ ਹਰ ਸਰਕਾਰੀ ਮੁਲਾਜ਼ਮ ਲੋਕ ਸੇਵਕ ਬਣ ਜਾਂਦਾ ਹੈ। ਅਗਰ ਇਹ ਵਿਧਾਇਕ ਸੋਚਦੇ ਹਨ ਕਿ ਉਹ ਲੀਡਰ ਬਣ ਗਏ ਹਨ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈ। ਇਸ ਮੁਲਕ ਦੇ ਲੋਕਾਂ ਨੇ ਕਿਸੇ ਨੂੰ ਲੀਡਰ ਮਨਣਾ ਛਡ ਦਿਤਾ ਹੈ। ਇਥੇ ਤਾਂ ਵਿਧਾਇਕਾ ਨੂੰ ਜਿਹੜੇ ਫੁਲਾਂ ਦੇ ਹਾਰ ਪਾਏ ਜਾਂਦੇ ਹਨ ਉਹ ਹਾਰ ਵੀ ਵਿਧਾਇਕਾਂ ਨੂੰ ਆਪ ਪਹਿਲਾਂ ਇਲਾਕੇ ਵਿਚ ਪੁਜਦੇ ਕਰਨੇ ਪੈਂਦੇ ਹਨ ਅਤੇ ਫਿਰ ਇਹ ਵੀ ਦੇਖਣਾ ਪੈਂਦਾ ਹੈ ਕਿ ਜਿਹੜੇ ਹਾਰ ਭੇਜੇ ਸਨ ਉਹੀ ਆਏ ਹਨ ਜਾ ਬਦਲ ਦਿਤੇ ਗਏ ਹਨ ਅਤੇ ਇਹ ਵੀ ਦੇਖਣਾ ਪੈਂਦਾ ਹੈ ਕਿ ਉਨ੍ਹਾਂ ਦੇ ਹਾਰ ਪੂਰੇ ਅਗਰ ਨਹੀਂ ਆਏ ਤਾਂ ਗਏ ਕਧਿਰ ਹਨ। ਸਦਨਾ ਵਿਚ ਵਖਰੀ ਕਿਸਮ ਦੇ ਕਪੜੇ ਪਾਕੇ ਅਤੇ ਉਥੇ ਕਿਸੇ ਹੋਰ ਦੀ ਸਰਦਾਰੀ ਵਿਚ ਜਾ ਬੈਠਣਾ ਅਤੇ ਇਕ ਸ਼ਬਦ ਵੀ ਨਾ ਬੋਲ ਸਕਣਾ ਇਹ ਸਾਰੀਆਂ ਗਲਾਂ ਅਜ ਲੋਕਾਂ ਸਾਹਮਣੇ ਆ ਜਾਂਦੀਆਂ ਹਨ ਕਿਉਂਕਿ ਅਜ ਤਾਂ ਸਦਨਾ ਦੀ ਕਾਰਵਾਈ ਵੀ ਦੂਰ ਦਰਸ਼ਨ ਰਾਹੀਂ ਲੋਕਾਂ ਤਕ ਪਹੁੰਚਾ ਦਿਤੀ ਜਾਂਦੀ ਹੈ।
            ਬਹੁਤ ਸਮਾਂ ਲਦ ਗਿਆ ਹੈ ਅਤੇ ਅਗਰ ਸਾਡੇ ਵਿਧਾਇਕ ਇਉਂ ਹੀ ਗੁਲਾਮ ਬਣੇ ਰਹਿਣਗੇ ਤਾਂ ਸਾਡੇ ਮੁਲਕ ਵਿਚ ਕਦੀ ਵੀ ਪਰਜਾਤੰਤਰ ਨਹੀਂ ਆ ਸਕਣਾ ਅਤੇ ਨਾ ਹੀ ਲੋਕਾਂ ਦੀ ਸੇਵਾ ਹੀ ਕੀਤੀ ਜਾ ਸਕਦੀ ਹੈ।  ਹੁਣ ਤਾਂ ਵਕਤ ਆ ਗਿਆ ਹੈ ਕਿ ਇਹ ਵਿਧਾਇਕ ਆਪਣੀ ਆਜ਼ਾਦੀ ਦੀ ਜੰਗ ਲੜਨ ਅਤੇ ਇਹ ਮੰਗ ਕਰਨ ਕਿ ਸਦਨ ਵਿਚ ਉਹ ਆਜ਼ਾਦ ਹਨ ਅਤੇ ਆਪਣੇ ਇਲਾਕੇ ਦੀ ਸੇਵਾ ਕਰਨ ਆਏ ਹਨ।  ਉਹ ਆਜ਼ਾਦੀ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਸਦਨ ਵਿਚ ਰਖਣ ਅਤੇ ਹਲ ਲਭਣ। ਸਦਨ ਵਿਚ ਬਹਿਸ ਕਰਨ ਲਗਿਆਂ ਵੀ ਆਪਣੀ ਲਿਆਕਤ ਵਰਤਣ ਅਤੇ ਵੋਟ ਪਾਉਣ ਦੀ ਗਲ ਆ ਜਾਵੇ ਤਾਂ ਉਥੇ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਵੋਟ ਪਾਉਣ ਅਤੇ ਇਹ ਜਿਹੜੇ ਹੁਕਮ ਜਾਰੀ ਕਰਕੇ ਵੋਟਾ ਪਵਾਈਆਂ ਜਾਂਦੀਆਂ ਹਨ ਇਸਦੀ ਖਿਲਾਫਤ ਕਰਨ। ਆਦਮੀ ਅਗਰ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਵੋਟ ਨਹੀਂ ਪਾ ਸਕਦਾ ਤਾਂ ਫਿਰ ਇਕ ਕਾਹਦੀ ਆਜ਼ਦੀ ਹੈ, ਕਾਹਦਾ ਪਰਜਾਤੰਤਰ ਹੈ।  ਇਸ ਮੁਲਕ ਦੇ ਲੋਕਾਂ ਵਿਚਾਰਿਆਂ ਦੀ ਮੁਸ਼ਕਿਲ ਤਾਂ ਇਹ ਆ ਬਣੀ ਹੈ ਕਿ ਉਸ ਆਦਮੀ ਨੂੰ ਹੀ ਵੋਟ ਪਾਉਣਾ ਪੈਂਦਾ ਹੈ ਜਿਹੜਾ ਪਾਰਟੀਆਂ ਜਾਂ ਕਿਸੇ ਧੜੇ ਦੇ ਵਿਅਕਤੀਵਿਸ਼ੇਸ਼ ਨੇ ਆਪ ਖੜਾ ਕਰ ਦਿਤਾ ਹੁੰਦਾ ਹੈ ਅਤੇ ਸਦਨਾ ਵਿਚ ਆਏ ਵਿਧਾਇਕਾ ਨੂੰ ਵੀ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾਉਣ ਦਿਤਾ ਜਾਂਦਾ, ਇਹ ਕੈਸਾ ਵੋਟਿੰਗ ਸਿਸਟਮ ਹੈ।
            ਉਪਰੋਕਤ ਦਸੀਆਂ ਗਲਾਂ ਸੋਚਕੇ ਹਰ ਵਿਧਾਇਕ ਅਗਰ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਇਸ ਮੁਲਕ ਵਿਚ ਵੀ ਪਰਜਾਤੰਤਰ ਆ ਸਕਦਾ ਹੈ।  ਲੋਕਾਂ ਵਿਚਾਰਿਆਂ ਨੇ ਤਾਂ ਕਦੀ ਵੀ ਬੋਲਣਾ ਨਹੀਂ ਹੈ ਅਤੇ ਜਿਹੜਾ ਵੀ ਚੁਣਿਆ ਜਾਂਦਾ ਹੈ ਉਨ੍ਹਾਂ ਦੇ ਇਲਾਕੇ ਦਾ ਉਹੀ ਨੁਮਾਇੰਦਾ ਹੈ ਅਤੇ ਅਗਰ ਲੋਕਾਂ ਨੇ ਇਹ ਵਿਸ਼ਵਾਸ ਬਣਾ ਲਿਤਾ ਹੈ ਤਾਂ ਫਿਰ ਇਹ ਵਿਧਾਇਕ ਵੀ ਇਸ ਵਿਸ਼ਵਾਸ ਦੀ ਪੂਰਤੀ ਕਰਨ ਅਤੇ ਲੋਕਾਂ ਦੇ ਵਿਧਾਇਕ ਬਣਕੇ ਦਿਖਾਉਣ ਅਤੇ ਆਪਣੇ ਸਰਦਾਰਾਂ ਦੀ ਹਕੂਮਤ ਮਨਕੇ ਵੀ ਕੁਝ ਆਜ਼ਾਦੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪੂਰੀ ਤਰ੍ਹਾਂ ਆਜ਼ਾਦੀ ਦੀ ਤਾਂ ਹਾਲਾਂ ਉਮੀਦ ਨਹੀਂ ਹੈ। ਪਾਰਟੀ ਮੁਖੀਆਂ ਦੀਆਂ ਮਿਨਤਾਂ ਕਰਕੇ ਇਹ ਪਾਰਟੀ ਟਿਕਟ ਲਈ ਜਾਂਦੀ ਹੈ ਅਤੇ ਪਾਰਟੀ ਪ੍ਰਧਾਨ ਦਾ ਸਪੋਰਰਟਰ ਬਣਨ ਦਾ ਵਾਅਦਾ ਵੀ ਕੀਤਾ ਗਿਆ ਹੁੰਦਾ ਹੈ। ਪਾਰਟੀਆਂ ਦੇ ਮੁਖੀਆਂ ਇਹ ਵਾਲਾ ਪ੍ਰਜਾਤੰਤਦਰ ਕਦ ਮਨ ਲੈਣਗੇ ਇਹ ਗਲਾਂ ਵੀ ਹਾਲਾਂ ਬਹੁਤ ਦੂਰ ਖਲੌਤੀਆਂ ਲਗਦੀਆਂ ਹਨ।
---101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
                                          ਫੋਨ  0175 2304078888

Have something to say? Post your comment