ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਨੌਜਵਾਨ ਪੀੜ੍ਹੀ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ ਪਰ ਨਸ਼ਿਆਂ ਦੇ ਫੈਲੇ ਜਾਲ ਕਾਰਨ ਕੁੱਝ ਨੌਜਵਾਨ ਨਸ਼ਿਆਂ ਦੀ ਆਦਤ ਵਿਚ ਫਸ ਕੇ ਕੇਵਲ ਅਪਣੇ ਭਵਿੱਖ ਨੂੰ ਹੀ ਤਬਾਹ ਕਰ ਰਹੇ, ਸਗੋਂ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗਾਲੀ ਕੇ ਰੱਖ ਦਿਤਾ ਹੈ। ਭਾਵੇਂ ਇਸ ਦੀ ਰੋਕਥਾਮ ਲਈ ਸਰਕਾਰ ਵਲੋਂ ਪੁਲਿਸ ਮਹਿਕਮੇ ਅੰਦਰ ਕਈ ਤਰ੍ਹਾਂ ਦੇ ਨਸ਼ਾ ਵਿਰੋਧੀ ਵਿੰਗ ਸਥਾਪਤ ਕਰ ਕੇ ਕਈ ਤਰ੍ਹਾਂ ਦੇ ਯਤਨ ਕੀਤੇ ਹਨ ਜਿਸ ਸਦਕਾ ਹਰ ਦੂਜੇ ਚੌਥੇ ਦਿਨ ਨਸ਼ਾ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਤੇ ਨਸ਼ੇ ਦੀ ਵਾਧ ਘਾਟ ਨਾਲ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਵੀ ਅਕਸਰ ਅਖਬਾਰਾਂ ਟੀ. ਵੀ ਤੇ ਸ਼ੋਸ਼ਲ ਮੀਡੀਆ ’ਤੇ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ। ਜੋ ਕਿ ਦਿਲ ਝਿੰਜੋੜ ਕੇ ਰੱਖ ਦਿੰਦੀਆਂ ਹਨ । ਨਸ਼ਿਆਂ ਦੀਆਂ ਇਸ ਕੋਹੜ ਰੁਪੀ ਬਿਮਾਰੀ ਤੋਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਸ ਨੂੰ ਜੜੋ੍ਹਂ ਖ਼ਤਮ ਕਰਨ ਲਈ ਸਰਕਾਰਾਂ, ਸਮਾਜਕ ਜਥੇਬੰਦੀਆਂ, ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਦੇ ਨਾਲ ਨਾਲ ਸਮੂਹ ਪਰਵਾਰਾਂ ਨੂੰ ਵੀ ਅਪਣਾ ਸਹੀ ਨਾਗਰਿਕ ਹੋਣ ਦਾ ਫਰਜ ਸਮਝਕੇ ਨਸ਼ਿਆਂ ਦੀ ਦਲ ਦਲ ਵਿਚ ਫਸੇ ਨੌਜਵਾਨਾਂ ਨੂੰ ਪਿਆਰ ਨਾਲ ਸਮਝਾ ਕੇ ਨਸ਼ੇ ਛਡਾਉਣ ਲਈ ਅਪਣਾ ਸਹਿਯੋਗ ਦੇਣ ਦੀ ਲੋੜ ਹੈ ਤੇ ਇਨ੍ਹਾਂ ਨੌਜਵਾਨਾਂ ਨੂੰ ਕਸਰਤ ਅਤੇ ਖੇਡ ਮੁਕਾਬਲਿਆਂ ਵਲ ਉਤਸ਼ਾਹਿਤ ਕਰ ਕੇ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂਕਿ ਤਬਾਹੀ ਵੱਲ ਜਾਣ ਵਾਲੀ ਇਸ ਨੌਜਵਾਨੀ ਨੂੰ ਬਚਾਇਆ ਜਾ ਸਕੇ ।
ਮੇਰੇ ਬਬੀਤਾ ਘਈ ਵਲੋਂ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਵੀ ਇਕ ਪਿਆਰ ਭਰਿਆ ਸੁਨੇਹਾ ਹੈ ਕਿ ਵੀਰੋ ਤੁਸੀਂ ਵੀ ਜੋ ਨਸ਼ੇ ਦੀ ਬੁਰੀ ਲੱਤ ਕਾਰਨ ਆਪਣੀ ਜਵਾਨੀ ਗਾਲ ਰਹੇ ਹੋ, ਤੋਂ ਮੁਕਤ ਹੋ ਕੇ ਨਸ਼ੇ ਵਿੱਚ ਪੈਸੇ ਦੀ ਹੋਣ ਵਾਲੀ ਬਰਬਾਦੀ ਤੋਂ ਬਚਕੇ ਆਪਣੇ ਪਰਵਾਰਾਂ ਤੇ ਮਾਪਿਆਂ ਦਾ ਧਿਆਨ ਕਰ ਕੇ ਅਪਣੀ ਚੰਗੀ ਜ਼ਿੰਦਗੀ ਜੀਉ ਤੇ ਅਪਣੇ ਦੇਸ਼ ਹਿੱਤ ਲਈ ਸਮਾਜ ਸੁਧਾਰ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਸੂਝਵਾਨ ਤੇ ਨੇਕ ਇਨਸਾਨ ਬਣੋ।
ਬਬੀਤਾ ਘਈ
ਮਿੰਨੀ ਛਪਾਰ
ਜਿਲਾ ਲੁਧਿਆਣਾ
ਫੋਨ ਨੰਬਰ 6239083668