Thursday, April 25, 2024
BREAKING NEWS
ਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ24 ਪਿੰਡਾਂ ’ਚ ਕਿਸਾਨਾਂ ਵੱਲੋਂ ਭਾਜਪਾ ਤੇ ਆਪ ਦੇ ਮੁਕੰਮਲ ਬਾਈਕਾਟ ਦਾ ਐਲਾਨਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 59,208 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ : DCDC ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ : ਅਨੁਰਾਗ ਅਗਰਵਾਲ

Articles

ਸਦਾਬਹਾਰ ਫੈਸ਼ਨ ਸਲਵਾਰ -ਸੂਟ , ਜੂਤੀ -ਪੰਜਾਬੀ ਗੂੱਤ ਵਿੱਚ ਗੁੰਦਿਆ ਪਰਾਂਦਾ ਚਾਰ -ਚੰਦ ਲਗਾਉਂਦਾ ਵੱਖਰੀ ਪਛਾਣ : ਟੌਹਰ ਪੰਜਾਬਣ ਦੀ

April 05, 2021 07:16 PM
Babita Ghai (Writer)

ਪੰਜਾਬੀਆਂ ਦੀ  ਆਪਣੀ  ਵੱਖਰੀ  ਸਭਿਅਤਾ ਸੰਸਕ੍ਰਿਤ ਦੀ ਪਹਿਰਾਵੇ ਵਜੋ ਚਲੀ ਆ ਰਹੀ ਵੱਖਰੀ ਪਛਾਣ  ਅਜ ਵੀ  ਮਿਸਾਲ  ਕਾਇਮ ਕਰਦੀ ਹੈ ।ਪਰੰਪਰਾ  ਸਾਦਗੀ ਦਾ ਪਹਿਰਾਵਾ  ਸਲਵਾਰ- ਸੂਟ ਸਾਦੇ ਸਲਵਾਰ ਸੂਟ, ਜਿਆਦਾ ਤਰ ਪਟਿਆਲਾ ਸ਼ਾਹੀ ਸਲਵਾਰ- ਸੂਟ  ਦੀ ਪਸੰਦ  ਮੁਟਿਆਰਾ ਵਿੱਚ  ਅੱਜ ਵੀ ਆਮ ਵੇਖਣ ਨੂੰ ਮਿਲਦੀ ਹੈ ।ਪੰਜਾਬੀ  ਰਿਆਸਤਾ ਸਮੇ ,ਮੁਗਲ- ਕਾਲ ਦੌਰਾਨ  , ਭਾਰੀਆ ਪੱਟੇ ,  ਬਲਦਾਰ   ,  ਚੋਣਾ  ਵਾਲੀਆਂ ਸਵਾਰਾਂ  

,ਸ਼ਾਹੀ ਪਰਿਵਾਰਾ ਵਿੱਚ , ਰਾਜਵਾੜਿਆ ਔਰਤਾ ਵਿੱਚ    ਆਮ ਪ੍ਰਚਲਿਤ ਸਨ ।ਹੋਲੀ- ਹੋਲੀ 
ਇਹ ਭਾਰੀ ਸਲਵਾਰ ਵਾਲਾ  ਪਹਿਰਾਵਾ  ਉੱਚ ਵਰਗ  ਜਿੰਮੀਦਾਰ ,  ਵਰਗ ਨੇ ਅਪਣਾ ਲਿਆ । ਫਿਰ  ਕੁੱਝ- ਕੁ 
ਦਹਾਕਿਆ ਬਾਅਦ  ਇਹ ਭਾਰੀ ਸਲਵਾਰ- ਸੂਟ ਆਮ ਪ੍ਰਚਲਿਤ ਪਸੰਦੀਦਾ   ਬਣ ਗਏ।ਪਟਿਆਲਾ -ਸ਼ਾਹੀ  ਸਲਵਾਰ  ਪਟਿਆਲਾ  ,  ਕਪੂਰਥਲਾ,  ਨਾਭਾ ਆਦਿ ਦੇ ਇਲਾਕਿਆਂ ਵਿੱਚ  ਖਾਸ ਪਛਾਣ ਬਣ ਗਈ ।ਅਦਾਲਤ ਬਜਾਰ ਦੇ  ਦਰਜੀਆਂ  ਵਾਲੀ ਗਲੀ  ਵਿੱਚ  ਦੂਜੀਆਂ ਦੇ ਭਾਰੀ ਸਲਵਾਰ ਬਣਾਉਣ ਦੇ ਵੱਖਰੇ  ਗੁਣ ਭਰਭੂਰ ਸਨ।ਸਮੇ ਬਦਲਣ ਤੇ ਇਹ ਭਾਰੀ  ਪਟਿਆਲਾ- ਸ਼ਾਹੀ ਸਲਵਾਰ  ਆਮ ਬਣਾਈ ਜਾਣ ਲਗੀ ।ਚਾਰ  (4 )ਮੀਟਰ ਕਪੜੇ ਦੀ ਪੱਟੇ ,  ਖਾਸ ਚੋੜੀ ਬੈਲਟ ,ਚੌਨਾ ਵਾਲੀ  ਸਲਵਾਰ  ਨਾਲ ਉੱਚੇ   -ਨੀਵੇ , ਵਖੋ- ਵੱਖਰੇ ਅੰਦਾਜ , ਡਿਜਾਇਨਾ  ਸੁਨਹਿਰੇ, ਚਾਦੀ ਤਾਬੇ ਰੰਗੇ ਰੰਗ- ਬਿਰੰਗੇ  , ਗੋਲ, ਚੋਰਸ, ਪੱਟੀ  ਵਾਲੇ  ਗਲੇ ਦੇ ਡਿਜਾਇਨ ਦੇ ਸੂਟ ਕਿਨਾਰੇ   ਬਰੀਕ ,  ਮੋਟੇ ਗੋਟੇ  ਹਲਕੀ ਕਿਨਾਰੀ ਪਟੀ ਲਗੀ ਚੁੰਨੀ  ਪੰਜਾਬੀ ਜੂੱਤੀ  ਜੋ ਕਿ  ਮਰੇ ਜਾਨਵਰ ਦੇ ਖਲ ਚਮੜੇ,ਮਜਾਰੀ   ਦੀ ਉਪਰ ਵੱਖਰੇ  ਅੰਦਾਜ ਦੀ ਕਢਾਈ  ਕਾਲੀ ਰੰਗ  ਬਿਰੰਗੀ -ਜੁੱਤੀ  ਚਿਟੇ ਸੁਨਹਿਰੇ, ਚਾਦੀ ਤਾਬੇ ਰੰਗੇ  ਰੰਗ  ਬਿਰੰਗੇ  ਧਾਗਿਆਂ ਨਾਲ  ਕਢਾਈ , ਮੋਤਿਆ ,ਘੂੰਘਰੁਆ   ਦੇ ਡਿਜਾਇਨਾ  ਨਾਲ  ਤਿਆਰ  ਬਣੀ ਬਣਾਈ  ਪੈਰ ਦਾ ਨਾਪ ਦੇ ਕੇ ਬਣਾਈ ਜੁੱਤੀ ਤਿੱਖੇ ਨੋਕਦਾਰ
ਜਿਆਦਾ ਚਲਣ ਵਾਲੀ ਜੁੱਤੀ  ਪਾ ਕੇ  ਅਤੇ ਗੁੱਤ ਵਿੱਚ  ਕਾਲੇ ਰੰਗ  -ਬਿਰੰਗੇ  ਘੂੰਘਰੁ ਲਟਕਣ,  ਸਿੱਧੇ -ਸਾਧੇ , ਸੁੱਟਾ  ਨਾਲ ਦੇ ਰੰਗਾ ਨਾਲ  ਮੇਲ ਖਾਂਦੇ  ਪਰਾਂਦੇ ਗੁੱਤ  ਅਤੇ ਜੁੜੇ ਵਿੱਚ ਪਾ ਕੇ ਪੰਜਾਬਣਾ ਮੁਟਿਆਰਾ ਦੇ  ਸਲਵਾਰ- ਸੂਟ ਪੰਜਾਬੀ ਜੂੱਤੀ  
ਆਮ ਡਿਜਾਇਨਾ ਵਾਲੀ  ਜੁੱਤੀ  ਔਰਤ ਦੀ  ਸੁੰਦਰਤਾ  ਨੂੰ ਚਾਰ -ਚੰਨ ਲਗਾਉਦੀ ਹੈ । ਵੱਖੋ -ਵੱਖਰੇ  ਕਿਸਮ ਉੱਨੀ ਸੂਤੀ, ਰੇਸਮੀ,ਖਦਰ ,  ਟੇਰੀਕਾੱਟ  , ਆਦਿ ਕਿਸਮ ਦੇ ਕਪੜੇ ਦੇ ਬਣੇ ਸਲਵਾਰ -ਸੂਟ  ,ਚੁੰਨੀ,  ਪੰਜਾਬੀ ਜੁੱਤੀ  ਜੋ ਚਲਣ ਵਿੱਚ  ਅਸਾਨ ਹੁਣ ਰੋਜ਼ਮਰਾ ਦੀ ਜਿੰਦਗੀ ਵਿੱਚ  ਔਰਤਾ  ਮੁਟਿਆਰਾ ਦੀ ਕਾਫੀ ਪਸੰਦੀਦਾ  ਪੋਸ਼ਾਕ ਬਣ ਗਈ ਹੈ ।ਦੁਲਹਣ ਦੇ ਵੀ ਨਵੀ ਵਿਆਹੀ  ਵਹੂਟੀ ਦੇ ਵੀ ਚੂੜੇ ਵਾਲੀਆ ਬਾਹਾ ਪੰਜਾਬੀ ਸਲਵਾਰ- ਸੂਟ   ਗੋਟੇ ਲਗੀ ਚੁੰਨੀ   ਨਵੀ ਵਿਆਹੀ  ਮੁਟਿਆਰ  ਦੀ ਸੁੰਦਰਤਾ   ਨੂੰ ਚਾਰ ਚੰਨ ਲਾ ਦਿੱਦੀ   ਹੈ ।ਫੈਸ਼ਨ  ਬਦਲਣ ਤੇ ਵੀ ਸਲਵਾਰ- ਸੂਟ ਪੰਜਾਬੀ ਜੂੱਤੀ  ਪੰਸਦ ਕਰਨਾ ਹੁਣ ਵੀ  ਬਰਕਰਾਰ  ਰਿਹਾ ਹੈ । ਦੇਸ-ਵਿਦੇਸ਼ ਵਿੱਚ ਯਾਤਰਾ  ਦੌਰਾਨ  ਪੰਜਾਬਣਾ ਨੂੰ ਸਲਵਾਰ  ਸੂਟ ਤੋ ਪਛਾਣ ਲਿਆ  ਜਾਂਦਾ ਹੈ । ਹਿੰਦੋਸਤਾਨ ਵਿੱਚ  ਸਲਵਾਰ -ਸੂਟ ਪਸੰਦ ਕੀਤਾ ਜਾ ਰਿਹਾ ਹੈ ।
ਸਲਵਾਰ -ਸੂਟ  ਦਾ ਸਾਦਗੀ ਭਰਿਆ ਪਹਿਰਾਵਾ   ਬਰਕਰਾਰ ਹੈ  ਪੰਜਾਬਣ ਦੀ ਸੁੰਦਰਤਾ  ਨੂੰ ਚਾਰ ਚੰਨ ਲਗਾਉਣ ਨੂੰ ਜਿਸ ਨਾਲ ਬਣਦੀ ਹੈ --ਟੌਹਰ  ਪੰਜਾਬਣ ਦੀ ।
ਬਬੀਤਾ ਘਈ 
ਪੁੱਤਰੀ ਸਵਰਗੀ ਸ਼੍ਰੀ ਪ੍ਰੇਮ ਚੰਦ ਘਈ 
ਡਾਕਟਰ ਕੂੰਦਨ ਹਸਪਤਾਲ ਰੋਡ 
ਗੁਰੂਹਰਗੋਬਿੰਦ ਨਗਰ 
ਮਿੰਨੀ ਛਪਾਰ 
ਜਿਲਾ ਲੁਧਿਆਣਾ 
ਫੋਨ ਨੰਬਰ 6239083668

Have something to say? Post your comment