Saturday, April 20, 2024
BREAKING NEWS
ਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਜਨਤਕ ਜਥੇਬੰਦੀਆਂਪੁਲਿਸ ਤੋਂ ਅੱਕੇ ਦੋ ਨੌਜਵਾਨ ਟੈਂਕੀ 'ਤੇ ਚੜ੍ਹੇ ਕਾਲਜ ਬਣਾਓ ਕਮੇਟੀ ਵੱਲੋਂ ਝੂੰਦਾਂ ਦਾ ਘਿਰਾਓ, ਕੀਤੀ ਨਾਅਰੇਬਾਜ਼ੀਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗਸੱਤ ਰੋਜਾ ਫ੍ਰੀ ਦਸਤਾਰ ਦੁਮਾਲਾ ਸਿਖਲਾਈ ਕੈਂਪ ਭਿੱਖੀਵਿੰਡ ਵਿਖੇਮੋਬਾਇਲ ਦੀ ਦੁਨੀਆਂ ਤੇ ਇਸਦਾ ਵੱਧਦਾ ਦਾਇਰਾਮਾਨਵ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦਾ ਹੈ "ਮਾਨਵ ਏਕਤਾ ਦਿਵਸ "ਪਟਿਆਲਾ ਲੋਕ ਸਭਾ ਲਈ ਟਿਕਟ ਦੀ ਵੰਡ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵਿਖਾਏ ਬਗਾਵਤੀ ਸੁਰਅਕਾਲੀ ਦਲ ਦੀ ਚੋਣ ਰੈਲੀ 'ਚ ਸ਼ਹਿਰੀ ਲੋਕਾਂ ਦੀ ਗ਼ੈਰਹਾਜ਼ਰੀ ਬਣੀ ਚਰਚਾ ਦਾ ਵਿਸ਼ਾ ਮੁੱਖ-ਮੰਤਰੀ ਸਾਹਿਬ ਪੰਜਾਬ ਚ ਹੋਈ ਗੜੇਮਾਰੀ ਨਾਲ ਬਰਬਾਦ ਹੋ ਰਹੀਆਂ ਫਸਲਾਂ ਨੂੰ ਸੰਭਾਲੋ : ਐਨ ਕੇ ਸ਼ਰਮਾ

Articles

ਆਕਸੀਜਨ ਦਾ ਕੁਦਰਤੀ ਠੰਡੀਆ ਹਵਾਵਾਂ ਵਾਲਾ ਵਡਮੁੱਲਾ ਤੋਹਫਾ --ਰੁੱਖ ਬੋਹੜ

April 03, 2021 12:20 PM
Babita Ghai (Writer)
ਭਾਰਤ ਦਾ ਰਾਸ਼ਟਰੀ  ਰੁੱਖ  ਇੰਡੋਨੇਸ਼ੀਆ ਦਾ ਕੋਰਟ  ਆੱਫ਼ ਆਰਮ (ਅਮੀਰੀ ਦਾ ਨਿਸ਼ਾਨ ) ਤਰੀਮੁਰਤੀ  ਦਾ ਪ੍ਰਤੀਕ  ਸ਼ਿਵ ਰੂਪ  , ਗਰਮ ਜਾਤੀ ,ਮੋਟੇ ਤਣੇ ,  ਦੂਰ ਦੂਰ ਤੱਕ ਫੈਲਿਆ ਲੰਮੀਆ  ਜੜ੍ਹਾ , ਵਰੋਟਾ, ਵਰੋਟੀ ਅਲ ਜਵਾਨਬ , ਵਟ, ਬਰ ,ਇੱਕ ਘੁੰਨਾ ਛਾਂਦਾਰ ,  ਲੰਮੇ ਮਜਬੂਤ  ਟਾਹਣੀਆਂ ਤੇ  ਸਾਉਣ ਮਹੀਨੇ ਵਿੱਚ  ਪੰਜਾਬਣਾ ਮੁਟਿਆਰਾ ਤੀਜ਼ ਤਿਉਹਾਰ ਤੇ ਜਿਸ ਉੱਪਰ ਪੀਘਾਂ ਪਾ ਕੇ  ਝੂਟਦੀਆਂ ਬੋਹੜ ਦਾ ਹਜਾਰਾਂ ਲੰਮੀ ਉਮਰ ਵਾਲਾ ਰੁੱਖ  ਉਤਰ ਤੇ ਦੱਖਣ  ਸੜਕਾ ਕਿਨਾਰੇ ਸਦੀਆ ਪਹਿਲਾ  ਆਮ ਵੇਖਣ ਨੂੰ  ਮਿਲਦੇ ਸਨ  ਹੁਣ ਇਹ  ਬੋਹੜ ਰੁੱਖ  ਅਲੋਪ ਹੋਣ ਦੀ  ਤਗਾਰ( ਖਤਮ)  ਵਿੱਚ ਹਨ।ਮੰਨਿਆ ਜਾਂਦਾ ਹੈ ਕਿ ਯਕਸ਼ਾ ਦੇ  ਰਾਜੇ ਮਣਿਭਦਰ ਤੋ ਇਸ ਦੀ ਉਤਪਤੀ  ਹੋਈ।ਇਸ ਦਾ  ਵਿਗਿਆਨੀ ਨਾਮ ਫਾਇਕਸ ਵੈਨਰੀਲੈਸ਼ਿਸ  ਮੰਨਿਆ ਗਿਆ ਅੰਡੇ ਵਰਗੇ  ਸਕਲ ਦੇ  ਚਮਕੀਲੇ, ਚੀਕਣੇ ,  ਹਰੇ ਗੋਲਾਕਾਰ ਜਿਵੇ ਮਹਿੰਦੀ ਦੇ  ਹਰੇ ਪੱਤਿਆਂ ਵਿੱਚ  ਲਾਲ  ਰੰਗ  ਛੁਪਿਆ  ਹੁੰਦਾ ਹੈ ।ਉਸ ਤਰਾਂ ਖੜ- ਖੜ ਦੀ ਅਵਾਜ਼ ਕਰਦੇ ਠੱਡੇ ਪੱਖਿਆਂ ਵਾਂਗ  ਹਵਾ ਝਲਦੇ ਹਰੇ ਰੰਗ ਵਿੱਚ  ਤਾਂਬੇ  ਰੰਗੀ ਲਾਲ ਲਾਲਿਮਾਂ ਦੀ ਝਲਕ ਪੈਂਦੀ  ਕੁੰਬਲਾ ਪੱਤਿਆ ਵਿੱਚ  ਲਸ਼ਕ ਨਜਰ ਆਉਦੀ ਮਨ ਨੂੰ ਮੋਹ  ਲੈਂਦੀ ਹੈ ।ਪੱਤਿਆ  ਅਤੇ ਪੋਲਿਆਂ ਸ਼ਖਾਵਾ ਵਿੱਚ  ਦੁਧਿਆ ਗਾੜ੍ਹਾ  ਪਦਾਰਥ ਨਿਕਲਦਾ ਹੈ ।ਹਵਾ ਦੇ  ਸੰਪਰਕ ਵਿੱਚ ਆਉਣ ਤੇ ਰਬੜ  ਵਾਂਗ ਜੰਮ  ਜਾਂਦਾ ਹੈ ।ਮਨੁੱਖੀ ਸਰੀਰ ਉੱਪਰ  ਲੱਗਣ ਤੇ  ਨਿਸ਼ਾਨ ਬਣ ਜਾਂਦਾ ਹੈ ।ਪੱਤਾ ਵੱਡਾ ਹੋਣ ਤੇ ਸੁਰੱਖਿਆ  ਲਈ  ਕਰੁਬਲ ਨੂੰ ਢੱਕ  ਕੇ  ਰੱਖਣ  ਵਾਲੇ ਸਕੇਲ ਡਿੱਗ ਜਾਂਦੇ ਹਨ ।ਰੇਸ਼ੇ ਲੰਮੇ ਹੋਣ ਤੇ ਰੁੱਖ ਵੱਡੇ ਹੋਣ ਤੇ ਦਾੜ੍ਹੀ ਦੇ   ਰੂਪ ਵਜੋ  ਜਾਣੇ ਜਾਂਦੇ ਹਨ ।ਜੋ ਕਿ  ਆਯੁਰਵੈਦਿਕ  ਔਸ਼ਧੀ ਵਿੱਚ  ਦੇਸੀਂ ਦਵਾਈ ਆਦਿ ਵਿੱਚ  ਵਰਤਣ ਦੇ  ਕੰਮ  ਆਉਂਦੇ ਹਨ ।ਪੰਛੀ ਇਸ ਉੱਪਰ  ਵਸੇਰਾ ਕਰਦੇ ਹਨ ।ਇੱਲਾ ਪੰਛੀ ਜਿਆਦਾਤਰ  ਬੋਹੜ  ਰੁੱਖ ਉੱਪਰ ਹੀ ਬੈਠੀਆਂ ਦਿਖਾਈ ਦਿੰਦਿਆਂ ਸਨ।  
ਰੁੱਖਾ ਦੇ ਘਟਣ  ਨਾਲ ਖਾਤਮੇ ਦੀ ਕਤਾਰ ਵਿੱਚ ਆ ਗਈਆ ਹਨ ।ਰੁੱਖ ਦੇ  ਵੱਡਾ  ਹੋਣ ਤੇ ਰੁੱਖ ਦੁਆਲੇ   ਇੱਟਾ ਦਾ ਪੱਕਾ ਥੜਾ ਬੰਨ੍ਹਿਆ ਜਾਂਦਾ ਪਿੰਡਾ ਵਿੱਚ  ਬੋਹੜ  ਹੇਠ  ਥੜਿਆਂ ਤੇ ਸਭਾ ,ਚੋਪਾਲਾ ਆਦਿ ਬੁਲਾਇਆ ਜਾਂਦਿਆ।ਮੁਸਾਫਿਰ ਥਕਾਵਟ ਦੂਰ ਕਰਨ ਲਈ ਰੁੱਖ ਹੇਠ ਬੈਠ ਕੇ  ਠੰਡੀਆ  ਹਵਾਵਾ ਦਾ ਆਨੰਦ  ਮੰਨਦੇ ।ਬੋਹੜ ਦੀ ਨਰਮ ਟਾਹਣੀ  ਦੀ ਦਾਤਣ ਵੀ ਕੀਤੀ ਜਾਂਦੀ ਹੈ ।ਫੁੱਲ  ਗੁਪਤ  ਹੁੰਦੇ ਹਨ ਇਸ ਉੱਪਰ  ਲੱਗਦੀਆਂ ਗੋਲਾ ਪੰਛੀ ਬਹੁਤ ਸੁਆਦਲੇਂ  ਅਤੇ ਚਾਵਾਂ ਨਾਲ  ਖਾਂਦੇ ਹਨ ।ਗਾਵਾ ,  ਬੱਕਰੀਆਂ ਵੀ ਇਸ  ਦੀਆਂ ਕਰੁਬਲਾ   ਪੱਤੇ ਖਾ ਕੇ ਖੁਸ਼  ਹੁੰਦੀਆ ਹਨ ।ਪੰਛੀਆ ਨੂੰ ਕਈ ਤਰਾਂ ਦੇ  ਕੀੜੀਆਂ ਦਾ ਰਾਸਣ ਭਰਪੂਰ  ਮਾਤਰਾ ਵਿੱਚ ਮਿਲਦਾ ਹੈ ।ਰੁੱਖ ਦੀ  ਜੜ ਜੜ੍ਹ ਵਿੱਚ  ਕੀੜੀਆਂ ਦੇ  ਭੋਣ ਵਿੱਚ  ਕੁਝ ਲੋਕ  ਤਿਲਚੋਲੀ ਪਾਉਂਦੇ ਹਨ ।ਹਿੰਦੂ ਧਰਮ ਵਿੱਚ  ਬੋਹੜ ਦੀ ਪੂਜਾ  ਕਰਕੇ  ਦਰਸ਼ਨ ਅਤੇ  ਜਲ ਚੜਾਉਣਾ ਸ਼ੁਭ  ਮੰਨਦੇ ਹਨ  ।ਹੋਰ ਵੀ ਕਈ ਧਾਰਮਿਕ  ਆਸਥਾਵਾਂ ਜੁੜੀਆਂ ਹਨ ।ਰਵਾਇਤ  ਮੁਤਾਬਕ  ਮਜਹਵ  ਜੈਨ ਧਰਮ ਵਿੱਚ  ਗੋਤਮ  ਬੁੱਧ ਜੀ ਨੂੰ ਪਟਨਾ ਵਿਹਾਰ  ਗਿਆਂ ਨਾਮਕ ਥਾ ਤੇ  ਬੋਹੜ ਹੇਠ   ਸੱਚੇ ਗਿਆਨ ਦੀ ਰੋਸ਼ਨੀ  ਪ੍ਰਾਪਤ  ਹੋਈ ।ਬਾਬਾ ਬਾਲਕ ਨਾਥ ਜੀ ਨੇ  ਬੋਹੜ  ਰੁੱਖ ਹੇਠ ਤਪ ਕੀਤਾ ਧਰਮ ਦੀ ਮਾਂ ਰਤਨੋ ਦੇ  ਤਾਹਨੇ  ਮਾਰਨ ਤੇ ਚਿਮਟਾ ਮਾਰ ਕੇ ਲੱਸੀ ਅਤੇ  ਰੋਟੀਆਂ ਕੱਢ ਦਿੱਤਿਆ ਉਹ ਰੁੱਖ  ਹੁਣ ਵੀ ਪਹਾੜਾ ਵਿੱਚ ਮੋਜੂਦ ਹੈ ।ਅੰਗਰੇਜ਼ੀ ਭਾਸ਼ਾ ਦੀ ਮਸ਼ਹੂਰ  ਕਹਾਣੀ ਰਾੱਬਨਿਸ ਕਰੁਸੋ ਨੇ ਬੋਹੜ ਰੁੱਖ ਉੱਪਰ ਆਪਣਾ  ਘਰ ਬਣਾ ਲਿਆ ਸੀ ਜਿਸ  ਉੱਪਰ  ਸੁਣਿਆ ਜਾਂਦਾ ਹੈ ਕਿ  ਅੰਗਰੇਜ਼ੀ  ਫਿਲਮਾ ਵੀ ਬਣ ਗਈਆ ।ਕਲਕੱਤਾ ਵਿਖੇ ਵਟ ਨਿਕਲ ਗਾਰਡਨ  ਗਰੇਟ , ਢਲੋਟੀ ਖੇੜੀ ਵਿੱਚ  ਬਰੋਟੀ ਦਾ ਸਰਗੋਧਾ ਦੇ  ਮੋਹੀ ਪਿੰਡ  ਵਿੱਚ  ਪੁਰਾਣੇ ਅਤੇ ਲੰਮੀਆਂ ਜਗ੍ਹਾ ਵਿੱਚ  ਫੈਲੇ  ਬੋਹੜ ਦੇ ਰੁੱਖ  ਪਾਏ ਗਏ ਹਨ ।ਬੋਹੜ ਰੁੱਖ ਦੀਆਂ ਠੰਡੀਆਂ ਹਵਾਵਾਂ ਸਿਧਾਂ ਮਨ ਉੱਪਰ  ਚੰਗਾ  ਅਸਰ  ਪਾਉਦੀਆਂ ਹਨ ।ਅਕਾਲ ਪੈਣ ਤੇ ਵੀ  ਇਹ  ਰੁੱਖ  ਹਰਾ -ਭਰਾ  ਹੀ ਰਹਿੰਦਾ ਹੈ ।ਲੱਕੜ ਵੀ ਕੰਮ  ਆਉਂਦੀ ਹੈ ।ਵੱਧ ਤੋ ਵੱਧ  ਕੁਦਰਤੀ  ਆਕਸੀਜਨ  ਦਾ ਭਰਿਆ  ਕੁਦਰਤੀ ਠੰਡੀਆਂ ਹਵਾਵਾਂ ਦਾ ਤੋਹਫਾ  ਬੋਹੜ ਦਾ ਰੁੱਖ ਜਰੂਰ ਬੀਜੋ ।ਮੈ ਵੀ ਆਪਣੇ ਘਰ ਦੇ ਇੱਕ ਪਾਸੇ  ਬੋਹੜ ਦਾ ਰੁੱਖ ਬੀਜਿਆਂ ਹੋਇਆ ਹੈ ।ਬੋਹੜ ਦਾ ਆਕਸੀਜਨ  ਭਰਿਆ  ਰੁੱਖ  ਲਗਾਉ ਪ੍ਰਦੂਸ਼ਣ  ਭਜਾਓ।
ਬਬੀਤਾ ਘਈ 
ਮਿੰਨੀ ਛਪਾਰ 
ਜਿਲ੍ਹਾ ਲੁਧਿਆਣਾ 
ਫੋਨ ਨੰਬਰ 6239083668

Have something to say? Post your comment