Friday, April 26, 2024
BREAKING NEWS
ਸਿਵਲ ਹਸਪਤਾਲ ਵਿਖੇ ਡਾ.ਜਿਤੇਨ ਡਾਹਰਾ ਦੀ ਅਗਵਾਈ ਵਿੱਚ ਮਨਾਇਆ ਗਿਆ ਮਲੇਰੀਆ ਦਿਵਸ ਪਰਉਪਕਾਰ ਦੇ ਜੀਵੰਤ ਰੂਪ ਨੂੰ ਦਰਸਾਉਂਦਾ ਹੈ : ਮਾਨਵ ਏਕਤਾ ਦਿਵਸਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ ਵਿਦਿਆਰਥਣਾ ਨੂੰ ਰੁਜ਼ਗਾਰ ਸੰਬੰਧਿਤ ਕੀਤਾ ਪ੍ਰੇਰਿਤ : ਡਾਕਟਰ ਰਾਹੀਲਾ ਖਾਨਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੈਟੇਂਟ ਪ੍ਰਾਦਨ ਕੀਤੇ ਗਏਆਪ’ ਵਲੰਟੀਅਰਾਂ ਤੋਂ ਕਰਵਾਇਆ ਪਾਰਟੀ ਦਫਤਰ ਦਾ ਉਦਘਾਟਨਕਿਸਾਨ ਪੰਜ ਤੋਂ ਘੇਰਨਗੇ ਮੀਤ ਹੇਅਰ ਦੀ ਕੋਠੀ ਵੋਟਾਂ ਮੰਗਣ ਆਏ ਹਰ ਇਕ ਉਮੀਦਵਾਰ ਨੂੰ ਕਰਾਂਗੇ ਸਵਾਲ : ਚੱਠਾ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਅਹਿਦਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ

Articles

ਛਪਾਰ ਪਿੰਡ ਮੰਦਿਰ ਗੂਗਾ ਮਾੜੀ ਇਤਿਹਾਸ

April 02, 2021 06:17 PM
Babita Ghai (Writer)
ਇਤਿਹਾਸਕ ਮੰਦਿਰਾ  ਗੁਰਦੁਆਰਿਆਂ  ਨਾਲ  ਬਹੁਤ ਸਾਰਿਆਂ ਕਥਾਵਾ  ਜੁੜਿਆ  ਹੁੰਦਿਆ ਹਨ ਉਹਨਾ ਵਿੱਚੋ  ਪਿੰਡ  ਛਪਾਰ  ਵਿਖੇ ਵੀ ਧਾਰਮਿਕ ਮੰਦਿਰ   ਗੂਗਾ ਮਾੜੀ ਜੀ  ਨਾਲ  ਵੀ ਇਹ ਇਤਿਹਾਸਕ ਕਥਾ ਜੁੜੀ ਹੋਈ ਹੈ ਕਿਹਾ ਜਾਂਦਾ ਹੈ ਕਿ  ਮਹਾਰਾਜਾ  ਜਗਦੇਵ ਆਪਣੇ ਬੰਸ ਨੂੰ ਸਹਾਇਤਾ ਦੇਣ ਲਈ ਸਿੰਧ ਅਤੇ ਰਾਜਸਥਾਨ ਤੱਕ  ਪਹੁੰਚੇ ਉਸ ਸਮੇ ਉੱਥੇ  ਖਲੀਫਾ ਬੰਸ਼  ਦੀ ਜੜ੍ਹ  ਪੁੱਟ ਕੇ  ਆਪਣੀ  ਛੇਵੀ  ਪੀੜੀ  ਤੱਕ
ਜਿਉਂਦੇ ਰਹਿਣ ਲਈ ਉਹਨਾ ਨੂੰ ਸਿੰਧ  ਵਿੱਚ  ਕਰਾਂਚੀ  ਤੱਕ
ਯੁੱਧ ਦੀ ਆਗਿਆ ਦਿੰਦੇ ਹੋਏ ਆਪਣੇ  ਪੋਤਿਆ ਬੋਪਾ ਰਾਇ ਅਤੇ  ਡਾਪਾ  ਰਾਇ ਨੂੰ ਮਾਲਵਾ  ਜਿਲ੍ਹਾ  ਲੁਧਿਆਣਾ ਵਿਖੇ ਪਿੰਡ  ਛਪਾਰ  ਵਸਾ ਕੇ  ਆਪਣੇ  ਬੰਸ਼ਜ  ਸਿੰਧ  ਸੁਲੱਖਣ  ਜੀ ਨੂੰ  ਗੁਰੂ ਸਿੱਖਿਆ  ਦਿੱਤੀ ।ਇਹ ਰਾਜ ਗਿਆਰਾਂ ਸੌ  ਚਾਲੀ  ਇਸਵੀ (1140  ਈ0) ਦੇ  ਆਸ  - ਪਾਸ   ਦੀ  ਗੱਲ  ਸੁਣੀ ਜਾਂਦੀ ਇਸ ਤੋ ਪਹਿਲਾ  ਮਹਾਰਾਜਾ  ਜਗਦੇਵ  ਮਾਲਵੇ  ਦਾ ਰਾਜਪੁਤਾਨ  ਦੇ ਸਿੱਧਾ  ਨਾਲ  ਖੇਡਦੇ  ਹੋਏ 1150ਈ0 ਵਿੱਚ  ਪਿੰਡ  ਜਰਗ ਵਿੱਚ ਜਾ ਸਮਾਏ ।ਇਹਨਾ ਦੇ ਮਿੱਤਰ  ਗੋਸ  ਕੋਲ ਹੀ ਇਹਨਾਂ ਦਾ ਸੰਸਕਾਰ ਕੀਤਾ ਗਿਆ ਉਹਨਾ ਦੀ ਯਾਦ ਵਿੱਚ  ਜਿੱਥੇ  ਇੱਕ  ਥੜੀ  ਬਣੀ ਹੋਈ ਹੈ ।ਪੁਰਾਣੇ ਸਮੇ ਵਿੱਚ  ਲੋਕ ਇਸ ਜਗ੍ਹਾ ਤੇ ਚੁਰਮਾ  ਚਾੜਦੇ  ਸਨ ।ਇਸ ਜਗ੍ਹਾ ਤੇ ਹੁਣ ਇੱਕ ਛੋਟੀ- ਜਿਹੀ ਛਪੜੀ ਹੈ ।ਇਸ  ਨੂੰ ਗੋਸਿਆਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਪੁਰਾਣੇ ਬਜੁਰਗ ਇਹ ਵੀ ਦੱਸਦੇ ਸਨ ਕਿ ਗੋਸ ਨੂੰ ਮਿਲ ਕੇ ਕਿੱਧਰੇ 
ਅਲੋਪ ਹੋ ਗਏ ਸਨ ।ਮਾਲਵੇ ਦੇ ਇਤਿਹਾਸ ਵਿੱਚ ਜਗਦੇਵ ਜੀ ਦੀ ਪਰਉਪਕਾਰ ਅਤੇ  ਬਹਾਦਰੀ ਦੇ  ਗੀਤ  ਸਧਾਰਣ ਲੋਕ  ਰਾਜਸਥਾਨ ਦੇ  ਮੱਧ ਸ਼ਹਿਰ ਵਿੱਚ ਵੀ ਛੰਦ  ਗਾਇਆ ਕਰਦੇ ਸਨ ।
             1    "ਛਾਪੇ ਦੀ ਛਪਾਰ ਨਗਰੀ ,
                   ਜਰਗ  ਜਗਦੇਵ ਦੀ ।"
             2     " ਸਿਹਰਾ  ਗੂਗੇ -ਰਾਇ ਦਾ, 
 
                   ਮਾਰੂ  ਸੁਲੱਖਣ  ਸਵੇ  ਦੀ ।"
 ਇੱਧਰ  ਦੁਸਰਾ ਇਹ ਕਿ ਪ੍ਰਿਥਵੀ ਰਾਜ ਦੇ ਅਧੀਨ  ਚੋਹਾਨ ਦੀ  ਮੁੱਖ ਬਲੀ  (ਬਾਂਗੜ )  ਵਿੱਚ  ਰਹਿੰਦੀ ਸੀ ।ਜਿਸ ਦਾ  ਰਾਜ  ਗੂਗਾ ਰਾਏ  ਜੋਗਨ ਸੀ ।ਜੋ  ਵਾਚ- ਰਾਇ ਦਾ ਪੁੱਤਰ ਅਤੇ  ਜੰਬਰ  ਦਾ ਦੋਹਤਾ  ਕਾਂਛਲ  ਰਾਣੀ ਦੀ ਕੁੱਖੋ ਪੈਦਾ ਹੋਇਆ  ਉਸਦੀ  ਸਕੀ  ਮਾਸੀ ਮਤਰੇਈ ਮਾਂ ਦੇ ਪੁੱਤਰ ਗੋਰਾ ਅਤੇ  ਭੋਰਾ  ਦੋ  ਭਰਾ ਸਨ  । ਗੁਗੇ ਦੇ ਜਨਮ ਸਮੇ  ਉਸਦਾ  ਭਰਾ ਸ਼ਰਪ ( ਸੱਪ ) ਨਾਲ ਹੀ ਜੰਮਿਆ ਸੀ ਜੋ ਸੱਪ ਛੋਟੀ ਉਮਰ ਵਿੱਚ ਹੀ ਮਰ ਗਿਆ ਸੀ ਗੁਗੇ ਨਾਲ ਉਸ ਦਾ ਬਹੁਤ ਪਿਆਰ ਹੋਣ ਕਰਕੇ  ਉਸਦੀ ਯਾਦ ਵਿੱਚ  ਗੁਗਾ ਆਪਣੇ ਸਿਰ ਉਪਰ  ਸੱਪ ਦੀ  ਸਕਲ ਦੀ  ਕਲਗੀ  ਰਖਦਾ ਸੀ ।
ਇਸ ਲਈ ਸੱਪਾ ਨੂੰ ਲੋਕ  ਬਾਬਾ ਜਾ ਗੂਗਾ  ਕਹਿ ਕੇ  ਪੁੱਜਦੇ  ਹਨ ।1491 ਈਸਵੀ ਵਿੱਚ  ਭਟਨੇਰ  ਵੱਲੋ ਗੋਰੀਆ ਦਾ  ਪਹਿਲਾ  ਹਮਲਾ  ਹੋਇਆ  ਭਾਂਬਣੀ  ਵਿੱਚ  ਸਤਲੁਜ ਦਰਿਆ ਦੇ ਕੰਢੇ  ਰਾਜਧਾਨੀ ਵਿੱਚ  ਗੁੱਗੇ   ਨੇ ਮੋਹਰੇ ਹੋ ਕੇ ਹਮਲੇ ਦਾ ਮੁੰਹ  ਬੰਦ ਕਰ ਦਿੱਤਾ ।ਉਸ ਸਮੇ ਰਾਜਪੁਤਾ ਨੇ ਰਲ ਕੇ  ਗੋਰਿਆ ਦੇ ਦੰਦ  ਖੱਟੇ ਕੀਤੇ  ਭਠਨੋਰ  ਦੇ ਗੜ੍ਹ ਖੀਡਲੀ ਤਾ  ਜਿੱਤ ਲਈ  ਪਰ  ਜੰਗ ਵਿੱਚ  ਗੁੱਗੇ  ਦੇ 54 ਪੁੱਤਰ  ਜੋ ਤਿੰਨ  ਰਾਣੀਆ  ਨੇ ਜਨਮੇ  ਸੁਣੇ  ਜਾਂਦੇ ਸਨ ।ਅਤੇ  ਭਤੀਜੇ  ਮਾਰੇ  ਗਏ  ਸ਼ਹਿਰ  ਬਰਬਾਦ ਹੋ ਗਿਆ ।ਪਰ  ਜਿੱਤ ਦਾ ਸਿਹਰਾ  ਗੁੱਗਾ  ਜੀ ਨੂੰ ਹੀ ਮਿਲਿਆ  ਉਸ ਸਮੇ ਛੋਟੀ  ਰਾਣੀ  ਸੀਰੀਅਲ   ਦੇ ਵਿਆਹ ਸਮੇ  ਗੁੱਗੇ ਦੇ ਮਤਰੇਏ  ਭਰਾਵਾਂ  ਨੇ ਬੜਾ  ਤੰਗ  ਕੀਤਾ।ਪਰ  ਗੁੱਗੇ ਨੇ ਅਪਣੇ  ਅਸਤ  ਰਸੂਖ  ਨਾਲ  ਚੋਹਾਣਾ ਅਤੇ  ਤਵਾਂਗਾ  ਦੀ ਸਹਾਇਤਾ  ਨਾਲ  ਮਤਰੇਏ  ਭਰਾਵਾਂ  ਦਾ ਕਤਲ  ਕਰ  ਕੇ ਛੋਟੀ  ਰਾਣੀ ਨਾਲ  ਵਿਆਹ  ਕਰ ਲਿਆ ।ਪਰ  ਉਸਦੀ    ਮਾਤਾ ਨੇ
ਆਪਣੇ  ਭਾਣਜਿਆਂ  ਦੇ ਮੋਹ  ਵਿੱਚ ਆ ਕੇ  ਆਖਿਆ  ਅੱਜ  ਤੋ ਮੇਰੇ ਮੱਥੇ  ਨਾ ਲਗੀ ।ਤਾਂ ਗੁਰੂ ਗੁੱਗਾ  ਗੁੱਸੇ  ਹੋ ਗਿਆ  ਤੇ ਆਪਣਾ ਘੋੜਾ ਉੱਥੇ  ਛੱਡ ਕੇ ਆਪਣੇ  ਮਿੱਤਰ  ਸਿੰਧ  ਸੁਲੱਖਣ  ਕੋਲ  ਪਿੰਡ  ਛਪਾਰ  ਆਖਿਆ ਗਿਆ  ਇਸ  ਮਿੱਤਰ  ਸਿੰਧ  ਸੁਲੱਖਣ  ਕੋਲ  ਅਲੋਪ ਅਤੇ ਪ੍ਰਗਟ  ਹੋਣ ਦੀ ਵਿਦਿਆ  ਸਿੱਖ ਕੇ   ਸਿੱਧੀ -ਸੰਪਨ  ਹੋ ਗਿਆ ।ਇਸ ਸਿੱਧੀ ਦੇ ਬਲ ਨਾਲ  ਆਪਣੀ  ਰਾਣੀ  ਨੂੰ ਮਹਿਲਾ  ਵਿੱਚ ਆ ਕੇ ਮੋਹਰਾ ਸ਼ਹਿਰ  ਜੋ ਤਬਾਹ  ਹੋਣ  ਕਰਕੇ  ਆਪਣੀ  ਰਾਣੀ  ਕੋਲ  ਗੜ ਦਰੇੜੇ  ਦੇ ਕੰਢੇ  ਨਿੰਦ- ਕਿਲੇ  ਵਿੱਚ  ਰਹਿੰਦੀ ਸੀ ਉਥੇ ਆਪਣੀ ਰਾਣੀ  ਨੂੰ ਮਿਲਣ  ਰਾਤ ਨੂੰ ਆ ਜਾਂਦਾ  ਸਵੇਰੇ  ਚਲਾ ਜਾਂਦਾ । ਇੱਕ   ਦਿਨ ਗੁੱਗੇ ਦੀ ਮਾਂ ਨੇ  ਆਪਣੀ  ਨੂੰਹ  ਨੂੰ ਕਿਹਾ  ਕਿ ਪੁੱਤ ਨੂੰ ਗਏ  ਕਾਫੀ  ਸਮਾਂ  ਹੋ ਗਿਆ  ਪਤਾ  ਵੀ ਨਹੀ  ,ਕਿ ਜਿਉਂਦਾ ਵੀ ਹੈ ਕਿ  ਨਹੀ। ਕਿ ਮਰ ਗਿਆ । 
ਪਰ ਤੂੰ  ਹਾਰ- ਸਿੰਗਾਰ  ਰੋਜ ਹੀ ਕਿਸ  ਨੂੰ ਵਧਾਉਂਦੀ ਹੈ।-
ਫਿਰ ਵਾਰ ਵਾਰ  ਸੱਸ ਦੇ ਬੋਲਣ ਤੇ ਰਾਣੀ ਨੇ  ਆਖਿਆ  ਕਿ ਤੇਰਾ ਪੁੱਤ ਰੋਜ  ਰਾਤ  ਨੂੰ ਆਉਂਦਾ ਹੈ ਅਤੇ ਸਵੇਰੇ ਚਲਾ ਜਾਂਦਾ ਹੈ ।ਇਸ ਤਰਾ ਸਾਰੀ ਗੱਲ  ਦੱਸ ਦਿੱਤੀ।
ਪਰ ਮਾਂ ਨੂੰ ਵਿਸ਼ਵਾਸ  ਨਹੀ ਆਇਆ  ।ਉਹ  ਮਹਿਲ ਤੋ ਬਾਹਰ  ਛੁੱਪ ਕੇ ਬਹਿ ਗਈ  ਤਾਂ ਜਦੋ ਗੂੱਗਾ  ਆਇਆ ਤਾਂ  ਮਾਂ ਨੇ  ਪੱਤਰ  ਮੋਹ  ਵਿੱਚ  ਘੋੜੇ ਦੀ ਬਾਂਗ  ਫੜ ਲਈ  ਮੋਹ  ਵਸੀਕਰਣ  ਵਿੱਚ  ਹੋ ਕੇ ਪੁੱਤਰ  ਨੂੰ  ਜਫ਼ੀ  ਪਾਉਣ  ਲੱਗੀ  ਤਾਂ ਘੋੜੇ  ਤੇ ਬੈਠਾ  ਗੂੱਗਾ  ਅਲੋਪ  ਹੋ ਗਿਆ ਫਿਰ  ਇੱਧਰ  ਛਪਾਰ  ਆਪਣੇ  ਦੋਸਤ  ਕੋਲ ਆ ਗਿਆ ।ਉੱਧਰ ਗੁਰੂ ਗੁੱਗਾ ਅਲੋਪ ਹੋ ਗਿਆ ਇੱਧਰ  ਛਪਾਰ  ਇਕੱਠੇ  ਦੋਸਤ  ਸਿੱਧੀ ਦੀ ਥਾਂ ਤੇ  ਚੜਾਈ ਕਰ ਗਏ  ।ਉੱਧਰ ਮਾਂ ਨੇ  ਘੋੜੇ  ਦੀ ਵਾਂਗ  ਫੜੀ  ਹੋਈ ਸੀ ।ਇਸ ਤਰਾ ਹੁਣ  ਇੱਥੇ  ਛਪਾਰ  ਪਿੰਡ  ਮੰਦਿਰ  ਗੂਗਾ ਮਾੜੀ ਵਿੱਖੇ ਦੋਵੇ ਦੋਸਤਾ  ਦੀ ਮੂਰਤੀ  ਬਣੀ  ਹੋਈ ਹੈ ।ਲੋਕ ਇੱਥੇ  ਮੰਨਤਾ  ਮੰਨਦੇ  ਹਨ  ਮਿੱਟੀ ਕੱਢਦੇ ਹਨ ਅਤੇ  ਭਾਦੋ  ਦੀ ਚੋਦਸ (14) ਨੂੰ ਭਾਰੀ ਮੇਲਾ  ਲਗਦਾ ਹੈ ।
ਜਿਸ ਨੂੰ ਸੱਪਾ ਦੀ ਮਿੱਟੀ  ਲਗੀ ਹੁੰਦੀ ਹੈ ਉਹ ਵਿ ਇਸ ਥਾਂ ਤੇ ਚੋਂਕੀ ਭਰਦੇ ਹਨ  । ਛਪਾਰ ਜੱਦੀ-ਪੁਸ਼ਤੀ  ਪੰਡਿਤ  ਭਾਈਚਾਰਾ,  ਭਗਤ ਜਨ ਖੂਬ ਸੇਵਾ  ਨਿਭਾ ਰਹੇ ਹਨ ।ਸਮੂਹ ਜਾਤੀ ਦੇ ਲੋਕ  ਸ਼ਰਧਾਲੂ   ਬਿਨਾ  ਬਿਤਕਰੇ  ਤੋ ਇੱਥੇ   ਸ਼ਰਧਾਪੁਬਕ ਮੱਥਾਟੇਕਣ  ਆਉਂਦੇ ਹਨ । 
ਬਬੀਤਾ  ਘਈ
ਮਿੰਨੀ  ਛਪਾਰ 
ਜਿਲ੍ਹਾ  ਲੁਧਿਆਣਾ 
ਫੋਨ  ਨੰਬਰ  6239083668

Have something to say? Post your comment