Friday, March 29, 2024
BREAKING NEWS
ਪੰਜਾਬ ਪੁਲਿਸ ਵੱਲੋਂ ਚੌੜਾ ਮਧਰੇ ਗੈਂਗ ਦੇ ਤਿੰਨ ਮੈਂਬਰ ਕਾਬੂ 31 ਮਾਰਚ 2024 ਨੂੰ ਸੇਵਾ ਮੁਕਤੀ ਤੇ ਵਿਸ਼ੇਸ਼ KVK ਵੱਲੋਂ ਖੇਤਾਂ ਵਿੱਚ ਅੱਗ ਨਾ ਲਗਾਉਣ ਬਾਰੇ  ਵਿਦਿਆਰਥੀਆਂ ਨੂੰ ਕੀਤਾ ਗਿਆ ਜਾਗਰੂਕ30 ਮਾਰਚ ਨੂੰ ਹੋਵੇਗੀ ਸਕੂਲ ਆਫ ਐਮੀਨੈਂਸ ਵਿੱਚ ਦਾਖਲੇ ਲਈ ਪਰੀਖਿਆ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਵਿੱਖੇ ਫਸਟ ਏਡ ਫਾਇਰ ਸੇਫਟੀ 'ਤੇ ਕਰਵਾਈ ਗਈ ਵਰਕਸ਼ਾਪ SRS Vidyapeeth Samana ਵਿੱਚ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਗਾਇਆ ਗਿਆ ਸੈਮੀਨਾਰ* ਬਾਧਿਰ (ਡੈਫ) ਵੋਟਰਾਂ ਨੂੰ ਜਾਗਰੁਕ ਕਰਨ ਲਈ ਗੁਰੂਗ੍ਰਾਮ ਤੋਂ ਸ਼ੁਰੂ ਹੋਇਆ ਅਨੋਚਾ ਯਤਨਵੋਟ ਬਨਵਾਉਣ ਦਾ ਆਖੀਰੀ ਸਮਾ 26 ਅਪ੍ਰੈਲ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੁਆਲੇ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣ

Articles

ਆਓ ਵਿਚਾਰ ਕਰੀਏ : ਕਿਸਾਨ ਅੰਦੋਲਨ ਭਾਜਪਾ ਵਿਚ ਵੀ ਜੀ-23 ਬਣਾ ਦਿਤਾ ਹੋਵੇਗਾ

April 02, 2021 09:35 AM
Advocate Dalip Singh Wasan

ਸਾਡੇ ਮੁਲਕ ਵਿਚ ਜਦ ਦਾ ਇਹ ਵਾਲਾ ਪਰਜਾਤੰਤਰ ਆਇਆ ਹੈ ਅਸੀਂ ਵਿਅਕਤੀਵਿਸ਼ੇਸ਼ ਦੀ ਤਾਨਾਸ਼ਾਹੀ ਹੀ ਦੇਖਦੇ ਆ ਰਹੇ ਹਾਂ। ਪੁਰਾਣੇ ਬਾਦਸ਼ਾਹਾਂ ਵਾਂਗ ਇੱਕ ਹੀ ਆਦਮੀ ਦਾ ਨਾਮ ਬੋਲਦਾ ਆ ਰਿਹਾ ਹੈ। ਆਜ਼ਾਦੀ ਬਾਅਦ ਸ੍ਰੀ ਜਵਾਹਰ ਲਾਲ ਜੀ ਸਾਡੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਫਿਰ ਅਸੀਂ ਦੇਖਦੇ ਰਹੇ ਹਾਂ ਕਿ ਕਈ ਦਹਾਕੇ ਉਨ੍ਹਾਂ ਦੇ ਖ਼ਾਨਦਾਨ ਪਾਸ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਰਹੀ ਸੀ ਅਤੇ ਅਸਾਂ ਇਹ ਵੀ ਦੇਖਿਆ ਕਿ ਉਸ ਸਮੇਂ ਦੇ ਸਾਰੇ ਦੇ ਸਾਰੇ ਸਾਡੇ ਇਤਿਹਾਸ ਵਿੱਚ ਸਿਰਫ ਇਕ ਹੀ ਵਿਅਕਤੀਵਿਸ਼ੇਸ਼ ਦਾ ਨਾਮ ਬੋਲਦਾ ਰਿਹਾ ਹੈ। ਜਿਹੜੀ ਕਾਂਗਰਸ ਪਾਰਟੀ ਸੀ ਇਸਦਾ ਪ੍ਰਧਾਨ ਵੀ ਪ੍ਰਧਾਨ ਮੰਤਰੀ ਹੀ ਰਿਹਾ ਹੈ ਅਤੇ ਬਾਕੀ ਦੇ ਜਿਹੜੇ ਵੀ ਵਿਧਾਇਕ ਸਦਨਾਂ ਵਿਚ ਆਉਂਦੇ ਰਹੇ ਹਨ ਉਹ ਮਹਿਜ਼ ਪਰਜਾਤੰਤਰ ਦੀ ਬਨਾਵਟੀ ਜਿਹੀ ਬਣਤਰ ਹੀ ਬਣਾਉਂਦੇ ਰਹੇ ਹਨ। ਚਾਹੇ ਕੋਈ ਵਿਧਾਇਕ ਸੀ ਅਤੇ ਚਾਹੇ ਕੋਈ ਮੰਤਰੀ ਵੀ ਬਣਦਾ ਰਿਹਾ ਹੈ ਉਸ ਨੇ ਕਦੀ ਵੀ ਸਦਨਾ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਕਿਸੇ ਕੰਮ ਵਿਚ ਅਪਣਾ ਨਾਮ ਹੀ ਲਿਖਵਾ ਸਕਿਆ ਸੀ। ਇਕ ਤਰ੍ਹਾਂ ਦਾ ਇਹ ਇਕਪੁਰਖਾ ਜਿਹਾ ਰਾਜ ਬਣ ਗਿਆ ਸੀ। ਅਤੇ ਇਹ ਰਿਵਾਇਤ ਹੀ ਸਾਡੇ ਕਈ ਪ੍ਰਾਂਤਾਂ ਵਿਚ ਵੀ ਆ ਗਈ ਸੀ ਅਤੇ ਹੁਣ ਤਕ ਚਲਦੀ ਆ ਰਹੀ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਹੁਣ ਜਦ ਤਕ ਵੀ ਇਹ ਰਾਜਸੀ ਲੋਕਾਂ ਦਾ ਰਾਜ ਇਸ ਮੁਲਕ ਵਿਚ ਰਹੇਗਾ, ਇਕਪੁਰਖਾ ਰਾਜ ਹੀ ਰਹੇਗਾ ਅਤੇ ਇਹ ਰਾਜ ਬਦਲਣ ਦੀ ਸੰਭਾਵਨਾਵਾਂ ਦਿਖਾਈ ਨਹੀਂ ਦੇ ਰਹੀਆਂ ਹਨ। ਇਸ ਇਕਪੁਰਖਾ ਰਾਜ ਨੂੰ ਅਸੀਂ ਅਗਰ ਪਰਜਾਤੰਤਰ ਆਖੀ ਜਾਂਦੇ ਹਾਂ ਤਾਂ ਸਾਨੂੰ ਕੋਈ ਰੋਕਦਾ ਵੀ ਨਹੀਂ ਹੈ।

ਇਹ ਲੇਖ ਵੀ ਪੜ੍ਹੋ ਆਓ ਵਿਚਾਰ ਕਰੀਏ : ਸਤ ਦਹਾਕੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਦੇਖਿਆ ਅਗਲਾ ਲਭਦਾ ਨਹੀਂ ਪਿਆ
ਕਾਂਗਰਸ ਦਾ ਖ਼ਾਨਦਾਨੀ ਰਾਜ ਕਈ ਦਹਾਕੇ ਚਲਣ ਬਾਅਦ ਉਸ ਵਿਚ ਕਈ ਕਮੀਆਂ ਆ ਗਈਆਂ ਸਨ ਅਤੇ ਉਸ ਵਕਤ ਇਹ ਭਾਜਪਾ ਆ ਗਈ ਸੀ। ਕੋਈ ਇਹ ਆਖੇ ਕਿ ਭਾਜਪਾ ਅਪਣੇ ਗੁਣਾ ਕਰ ਕੇ ਆਈ ਸੀ, ਐਸਾ ਨਹੀਂ ਹੈ। ਭਾਜਪਾ ਇਸ ਕਰ ਕੇ ਆਈ ਸੀ ਕਿ ਕਾਂਗਰਸ ਪਾਰਟੀ ਦੇ ਨਹਿਰੂ ਖ਼ਾਨਦਾਨ ਪਾਸ ਕੋਈ ਬੰਦਾ ਨਹੀਂ ਸੀ ਅਤੇ ਭਾਜਪਾ ਨੇ ਇਹ ਪਰਚਾਰ ਕਰ ਦਿਤਾ ਸੀ ਕਿ ਕਾਂਗਰਸ ਕਾਰਨ ਸਾਡੇ ਮੁਲਕ ਵਿਚ ਭਿ੍ਰਸ਼ਟਾਚਾਰ ਆਇਆ, ਘਪਲੇ, ਘੁਟਾਲੇ, ਰਿਸ਼ਵਤਾਂ, ਦਲੀਆਂ, ਕਮਿਸ਼ਨਾਂ ਆਈਆਂ ਅਤੇ ਕਈ ਹਵਾਲਿਆਂ ਦਾ ਜ਼ਿਕਰ ਵੀ ਸਾਡੇ ਸਾਹਮਣੇ ਕੀਤਾ ਗਿਆ ਅਤੇ ਇਸ ਤਰ੍ਹਾਂ ਇਹ ਭਾਜਪਾ ਆ ਗਈ। ਅਤੇ ਅਸਾਂ ਦੇਖਿਆ ਉਹੀ ਕਾਂਗਰਸ ਵਾਲਾ ਇਕ-ਪੁਰਖਾ ਰਾਜ ਚਲਦਾ ਰਿਹਾ ਅਤੇ ਇਹ ਇਕ-ਪੁਰਖਾ ਰਾਜ ਵਾਲੀ ਰਿਵਾਇਤ ਖ਼ਤਮ ਨਾ ਹੋ ਸਕੀ। ਅਸਾਂ ਦੇਖਿਆ ਕਿ ਬਹੁਤ ਸਾਰੇ ਸੀਨੀਅਰ ਭਾਜਪਾ ਦੇ ਲੀਡਰ ਦੇਖਦੇ ਹੀ ਰਹਿ ਗਏ ਤੇ ਇਕ ਆਦਮੀ ਸਾਹਮਣੇ ਆਕੇ ਇਕਪੁਰਖਾ ਰਾਜ ਚਲਦਾ ਰਖਣ ਵਿਚ ਕਾਮਯਾਬ ਹੋ ਗਿਆ ਸੀ।

ਇਹ ਲੇਖ ਵੀ ਪੜ੍ਹੋ ਆਓ ਵਿਚਾਰ ਕਰੀਏ : ਖੇਤੀ ਕਾਨੂੰਨਾਂ ਨੇ ਸਾਡਾ ਪਰਜਾਤੰਤਰ ਨੰਗਾ ਕਰ ਦਿਤਾ ਹੈ
ਬੇਸ਼ਕ ਅਸਾਂ ਅਸਲ ਪਰਜਾਤੰਤਰ ਹਾਲਾਂ ਤਕ ਅਪਣੇ ਮੁਲਕ ਵਿਚ ਨਹੀਂ ਲਿਆ ਪਾਏ ਹਾਂ, ਪਰ ਅਸਾਂ ਇਹ ਤਾਂ ਜਾਣਦੇ ਹਾਂ ਕਿ ਜਿਵੇਂ ਕਾਂਗਰਸ ਵਿਚ ਅਜ ਜੀ-23 ਨੇ ਜਨਮ ਲੈ ਲਿਆ ਹੈ ਇਸੇ ਤਰ੍ਹਾਂ ਦੀ ਅੰਦਰੂਨੀ ਵਿਰੋਧਤਾ ਹਰ ਪਾਰਟੀ ਵਿਚ ਬਣ ਆਈ ਹੈ ਅਤੇ ਅੰਦਰਖਾਤੇ ਇਹ ਰਾਜਸੀ ਲੋਕ ਕਿਸੇ ਇਕ ਦੀ ਸਰਦਾਰੀ ਮੰਨਣ ਲਈ ਤਿਆਰ ਨਹੀਂ ਹਨ ਅਤੇ ਵਕਤ ਦੀ ਉਡੀਕ ਕਰਦੇ ਹਨ ਪਏ ਕਿ ਕਦ ਮੌਕਾ ਮਿਲੇ ਅਤੇ ਇਹ ਇਕ ਆਦਮੀ ਦੀ ਸਰਦਾਰੀ ਖ਼ਤਮ ਕਰ ਦਿਤੀ ਜਾਵੇ। ਕਾਂਗਰਸ ਵਿਚ ਇਹ ਜਿਹੜੇ ਜੀ-23 ਦਾ ਗਰੁਪ ਪੈਦਾ ਹੋਇਆ ਹੈ ਇਹ ਚਾਹ ਰਿਹਾ ਹੈ ਕਿ ਇਹ ਨਹਿਰੂ ਖ਼ਾਨਦਾਨ ਦਾ ਰਾਜ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਧਾਨ ਦੀ ਚੋਣ ਬਾਕਾਇਦਾ ਪਰਜਾਤੰਤਰੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਸਾਡੇ ਮੁਲਕ ਵਿਚ ਇਹ ਭਾਜਪਾ ਸਰਕਾਰ ਨੇ ਜਿਹੜੇ ਤਿੰਨ ਖੇਤੀ ਸੁਧਾਰ ਕਾਨੂੰਨ ਬਣਾਕੇ ਲਾਗੂ ਕਰ ਦਿਤੇ ਹਨ ਇਨ੍ਹਾਂ ਵਿਰੁਧ ਸਾਰੀ ਦੀ ਸਾਰੀ ਕਿਸਾਨ ਜਮਾਅਤ ਖੜੀ ਹੋ ਆਈ ਹੈ ਅਤੇ ਕਈ ਮਹੀਨਿਆਂ ਤੋਂ ਵਿਰੋਧਤਾ ਕਰ ਰਹੀ ਹੈ। ਕਿਸਾਨ ਇਹ ਆਖ ਰਹੇ ਹਨ ਕਿ ਇਹ ਕਾਨੂੰਨ ਮਾੜੀ ਨੀਅਤ ਨਾਲ ਬਣਾਏ ਗਏ ਹਨ ਇਸ ਲਈ ਵਾਪਸ ਲਏ ਜਾਣ ਅਤੇ ਪ੍ਰਧਾਨ ਮੰਤਰੀ ਜੀ ਆਖ ਰਹੇ ਹਨ ਕਿ ਕਾਨੂੰਨ ਠੀਕ ਠਾਕ ਹਨ ਅਤੇ ਵਾਪਸ ਨਹੀਂ ਲਿਤੇ ਜਾਣਗੇ ਅਤੇ ਇਹ ਜਿਹੜਾ ਜੰਦਰਾ ਲਗ ਗਿਆ ਹੈ ਇਸਦੀ ਚਾਬੀ ਹੁਣ ਕਿਸੇ ਪਾਸ ਵੀ ਨਹੀਂ ਹੈ। ਭਾਜਪਾ ਵਿਚ ਵੀ ਕਿਸਾਨ ਹਨ ਤੇ ਅੰਦਰਖਾਤੇ ਉਹ ਵੀ ਚਾਹ ਰਹੇ ਹਨ ਕਿ ਇਹ ਖੇਤੀ ਬਿਲ ਵਾਪਸ ਕੀਤੇ ਜਾਣੇ ਚਾਹੀਦੇ ਹਨ। ਅਜ ਪਾਰਟੀ ਜ਼ਾਬਤਾ ਬੋਲਣ ਤਾਂ ਨਹੀਂ ਦਿੰਦਾ ਪਰ ਲਗਦਾ ਹੈ ਜੀ-23 ਵਾਂਗ ਭਾਜਪਾ ਵਿੱਚ ਵੀ ਕੋਈ ਵੱਡਾ ਤੂਫਾਨ ਆਉਣ ਵਾਲਾ ਹੈ। ਇਹ ਵੀ ਹੋ ਸਕਦਾ ਹੈ ਕਿ ਅਜ ਵਾਲਾ ਵਿਅਕਤੀਵਿਸ਼ੇਸ਼ ਆਪਣੀ ਪੋਜ਼ੀਸ਼ਨ ਬਣਾਈ ਰਖਣ ਲਈ ਅਸਤੀਫ਼ਾ ਹੀ ਦੇ ਦੇਵੇ ਅਤੇ ਮੁਲਕ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਤਾ ਜਾਵੇ। ਸਾਡੇ ਮੁਲਕ ਦਾ ਜਿਹੜਾ ਵੀ ਵਿਅਕਤੀਵਿਸ਼ੇਸ਼ ਗੱਦੀ ਉਤੇ ਬੈਠਦਾ ਹੈ ਉਹ ਅਪਣੀਆਂ ਸ਼ਕਤੀਆਂ ਅਤੇ ਅਹੁਦਾ ਕਾਇਮ ਰਖਣਾ ਚਾਹੁੰਦਾ ਹੈ ਅਤੇ ਕੁਝ ਵੀ ਕਰ ਸਕਦਾ ਹੈ। ਅਸਾਂ ਸ੍ਰੀਮਿਤੀ ਇੰਦਰਾ ਗਾਂਧੀ ਜੀ ਦੇ ਵਕਤਾਂ ਵਿੱਚ ਐਮਰਜੈਂਸੀ ਲਗਦੀ ਵੀ ਦੇਖੀ ਸੀ। ਸਾਰੇ ਦਾ ਸਾਰਾ ਵਿਧਾਨ ਛਿਕੇ ਉਤੇ ਟੰਗ ਦਿਤਾ ਗਿਆ ਸੀ।
ਅਸਾਂ ਮੁਲਕ ਦੇ ਲੋਕ ਤਾਂ ਬਸ ਵੋਟਰ ਹੀ ਹਾਂ ਅਤੇ ਅਜ ਤਕ ਸਾਨੂੰ ਅਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੀ ਨਹੀਂ ਮਿਲਿਆ ਹੈ। ਇਹ ਜਿਹੜੇ ਵੀ ਵਿਅਕਤੀਵਿਸ਼ੇਸ਼ ਅਜ ਤਕ ਰਾਜ ਕਰਦੇ ਰਹੇ ਹਨ ਇਹ ਅਪਣੀਆਂ ਅਪਣੀਆਂ ਪਾਰੰਟੀਆਂ ਦੇ ਸਪੋਰਟਰ ਲੱਭ ਕੇ ਸਾਡੇ ਸਾਹਮਣੇ ਉਮੀਦਵਾਰ ਬਣਾਕੇ ਖੜੇ ਕਰਦੀਆਂ ਰਹੀਆਂ ਹਨ ਅਤੇ ਅਸੀਂ ਦੇਖਦੇ ਰਹੇ ਹਾਂ ਇਹ ਅਪਣੇ ਸਪੋਰਟਰਾਂ ਦੀ ਮਦਦ ਨਾਲ ਹੀ ਹਰ ਤਰ੍ਹਾਂ ਦਾ ਬਿਲ ਪਾਸ ਕਰਵਾਈ ਜਾ ਰਹੇ ਹਨ ਅਤੇ ਮਨਮਾਨੀਆਂ ਕਰਦੇ ਆ ਰਹੇ ਹਨ। ਸਾਡਾ ਇਤਿਹਾਸ ਦਸਦਾ ਹੈ ਕਿ ਅਜ ਤਕ ਕਾਂਗਰਸ ਵੀ ਅਪਣੀ ਮੌਤੇ ਆਪ ਮਰੀ ਸੀ ਤੇ ਇਹ ਭਾਜਪਾ ਵੀ ਅਪਣੀਆਂ ਹੀ ਗਲਤੀਆਂ ਕਰ ਕੇ ਲੋਕਾਂ ਨੇ ਪਾਸੇ ਕਰ ਦੇਣੀ ਹੈ। ਇਸ ਵਕਤ ਸਾਡੇ ਸਾਹਮਣੇ ਕਈ ਵਿਅਕਤੀਵਿਸ਼ੇਸ਼ ਮੈਦਾਨ ਵਿਚ ਹਨ ਅਤੇ ਪਤਾ ਨਹੀਂ ਕਿਸ ਵਕਤ ਕੋਈ ਦੂਜਾ ਆ ਜਾਵੇ। ਇਹ ਖੇਤੀ ਬਿਲਾਂ ਨੇ ਭਾਜਪਾ ਦੀ ਬਣੀ ਬਣਾਈ ਖ਼ਤਮ ਕਰ ਦਿਤੀ ਹੈ ਤੇ ਇਸ ਵਕਤ ਭਾਜਪਾ ਪਾਸ ਵੀ ਕੋਈ ਐਸਾ ਆਦਮੀ ਨਾ ਹੈ ਜਿਹੜਾ ਮੁਲਕ ਵਿਚ ਹਰਮਨਪਿਆਰਾ ਬਣ ਸਕੇ। ਇਉਂ ਪਿਆ ਲਗਦਾ ਹੈ ਕਿ ਇਹ ਖੇਤੀ ਕਾਨੂੰਨ ਬਣਾ ਕੇ ਭਾਜਪਾ ਨੇ ਐਂਵੇ ਹੀ ਅਪਣੀ ਬਣੀ ਬਣਾਈ ਵਿਗਾੜ ਲਈ ਹੈ। ਇਸ ਸੰਕਟ ਵਿਚ ਭਾਜਪਾ ਨਿਕਲ ਸਕੇਗੀ ਇਸ ਬਾਰੇ ਹੁਣੇ ਕੁਝ ਵੀ ਨਹੀਂ ਆਖਿਆ ਜਾ ਸਕਦਾ ਤੇ ਹੁਣ ਤਾਂ 2024 ਦੀਆਂ ਚੋਣਾਂ ਵਿਚ ਹੀ ਫੈਸਲਾ ਕੀਤਾ ਜਾਵੇਗਾ। ਸਾਡੀ ਬਦਕਿਸਮਤੀ ਇਸ ਵਕਤ ਇਹ ਆ ਬਣੀ ਹੈ ਕਿ ਕਾਂਗਰਸ ਵਿਚ ਵੀ ਕੋਈ ਐਸੀ ਹਸਤੀ ਦਿਖਾਈ ਨਹੀਂ ਦੇ ਰਹੀ ਹੈ ਜਿਹੜੀ ਮੁਲਕ ਦੀ ਕਮਾਨ ਸੰਭਾਲਣਯੋਗ ਹੈ। ਬਾਕੀ ਦੇ ਵਿਅਕਤੀਵਿਸ਼ੇਸ਼ ਤੇ ਉਨ੍ਹਾਂ ਦੇ ਧੜੇ ਵੀ ਸਾਡੇ ਸਾਹਮਣੇ ਹਨ ਤੇ ਕੋਈ ਵੀ ਐਸੀ ਹਸਤੀ ਦਿਖਾਈ ਨਹੀਂ ਦੇ ਰਹੀ ਹੈ ਜਿਹੜੀ ਮੁਲਕ ਦੀ ਕਮਾਨ ਸੰਭਾਲ ਸਕਦੀ ਹੈ ਅਤੇ ਇਸ ਵਕਤ ਇਹ ਜਿਹੜਾ ਮੁਲਕ ਵਿਚ ਆਰਥਿਕ ਸੰਕਟ ਵੀ ਆ ਬਣਿਆ ਹੈ ਇਸ ਵਿਚੋਂ ਵੀ ਲੋਕਾਂ ਨੂੰ ਬਾਹਰ ਕਢਣਾ ਹੈ। ਸਾਡੇ ਮੁਲਕ ਦੀ ਅੰਤਾ ਦੀ ਗੁਰਬਤ ਅਸਾਂ ਪਹਿਲਾਂ ਹੀ ਪਛਾਣ ਲਈ ਹੈ ਜਦ ਕਰੋੜਾ ਲੋਕਾਂ ਨੂੰ ਮਰਨ ਤੋਂ ਬਚਾਉਣ ਲਈ ਸਰਕਾਰ ਨੂੰ ਮੁਫਤ ਰਾਸ਼ਨ ਦੇਣਾ ਪਿਆ ਹੈ। ਇਹ ਸਾਰੇ ਦਾ ਸਾਰਾ ਸਿਆਪਾ ਇਕਪੁਰਖਾ ਰਾਜ ਦੀਆਂ ਕਮੀਆਂ ਹਨ ਅਤੇ ਇਸੇ ਇਸ ਇਕਪੁਰਖੇ ਰਾਜ ਵਿਚੋਂ ਵੀ ਹਾਲਾਂ ਬਾਹਰ ਨਿਕਲਣ ਦਾ ਸਾਡੇ ਪਾਸ ਕੋਈ ਬਦਲ ਮੌਜੂਦ ਨਹੀਂ ਹੈ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001
ਫੋਨ 0175 5191856

Have something to say? Post your comment