Tuesday, May 14, 2024

International

ਟੀਚਰ ਨੇ ਵਿਦਿਆਰਥੀਆਂ ਨੂੰ ਕੀਤਾ ਅੱਧ ਗੰਜਾ, ਵਜ੍ਹਾ ਸੁਣਕੇ ਆਵੇਗਾ ਗੁੱਸਾ

August 30, 2023 06:49 PM
SehajTimes

ਘਟਨਾ ਇੰਡੋਨੇਸ਼ੀਆ ਦੀ ਹੈ।ਵਿਦਿਆਰਥੀਆਂ ਦੇ ਹਿਜਾਬ ਠੀਕ ਢੰਗ ਨਾਲ ਨਾ ਪਹਿਨਣ ਕਾਰਨ ਇਕ ਟੀਚਰ ਵੱਲੋਂ ਵਿਦਿਆਰਥੀਆਂ ਨੂੰ ਅੱਧਾ ਗੰਜਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਲੈ ਕੇ ਇੰਡੋਨੇਸ਼ੀਆ ਵਿਚ ਹੰਗਾਮਾ ਹੋ ਗਿਆ ਹੈ ਤੇ ਇਸ ਨੂੰ ਧਾਰਮਿਕ ਅਸਹਿਣਸ਼ੀਲਤਾ ਨਾਲ ਜੋੜਿਆ ਜਾ ਰਿਹਾ ਹੈ। ਹੰਗਾਮੇ ਦੇ ਬਾਅਦ ਮੁਲਜ਼ਮ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਸਕੂਲ ਵੱਲੋਂ ਪੀੜਤ ਲੜਕੀਆਂ ਦੇ ਪਰਿਵਾਰ ਵਾਲਿਆਂ ਤੋਂ ਮਾਫੀ ਵੀ ਮੰਗੀ ਗਈ ਹੈ।

ਘਟਨਾ ਦੇ ਬਾਅਦ ਹੰਗਾਮਾ ਹੋਇਆ ਤਾਂ ਸਕੂਲ ਨੇ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਪੀੜਤ ਪਰਿਵਾਰ ਵਾਲਿਆਂ ਤੋਂ ਮਾਫੀ ਮੰਗੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਹਿਜਾਬ ਪਹਿਨਣਾ ਜ਼ਰੂਰੀ ਨਹੀਂ ਹੈ ਪਰ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਿਜਾਬ ਦੇ ਹੇਠਾਂ ਪਹਿਨੇ ਜਾਣ ਵਾਲੇ ਕੈਪ ਨੂੰ ਪਹਿਨੇ ਤਾਂ ਕਿ ਉਹ ਸਾਫ-ਸੁਥਰੀ ਲੱਗੇ। ਸਕੂਲ ਨੇ ਪੂਰੀ ਘਟਨਾ ‘ਤੇ ਮਾਫੀ ਮੰਗੀ ਹੈ। ਨਾਲ ਹੀ ਪੀੜਤ ਵਿਦਿਆਰਥੀਆਂ ਦੀ ਕਾਊਂਸਿਲੰਗ ਵੀ ਕਰਾਈ ਜਾਵੇਗੀ ਤਾਂ ਕਿ ਉਹ ਇਸ ਘਟਨਾ ਤੋਂ ਮਾਨਸਿਕ ਤੌਰ ‘ਤੇ ਉਭਰ ਸਕਣ।

ਘਟਨਾ ਇੰਡੋਨੇਸ਼ੀਆ ਦੇ ਸਾਬਕਾ ਜਾਵਾ ਦੀਪ ਦੇ ਲਾਰਮੋਗਾਨ ਸ਼ਹਿਰ ਦੀ ਹੈ। ਇਥੋਂ ਦੇ ਇਕ ਸਰਕਾਰੀ ਸਕੂਲ ਵਿਚ ਬੀਤੇ ਬੁੱਧਵਾਰ ਨੂੰ ਇਕ ਅਧਿਆਪਕ ਨੇ ਸਿਰਫ ਇਸ ਗੱਲ ‘ਤੇ 14 ਲੜਕੀਆਂ ਨੂੰ ਅੱਧਾ ਗੰਜਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਹਿਜਾਬ ਸਹੀ ਢੰਗ ਨਾਲ ਨਹੀਂ ਪਹਿਨਿਆ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ ਪੀੜਤ ਲੜਕੀਆਂ ਦੇ ਹਿਜਾਬ ਦੇ ਹੇਠਾਂ ਪਹਿਨ ਜਾਣ ਵਾਲੇ ਕੈਪ ਨੂੰ ਨਹੀਂ ਪਹਿਨਿਆ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਵਾਲ ਦਿਖ ਰਹੇ ਸਨ।ਇਸੇ ਗੱਲ ਤੋਂ ਨਾਰਾਜ਼ ਹੋ ਕੇ ਅਧਿਆਪਕ ਨੇ ਇਹ ਕਦਮ ਚੁੱਕਿਆ।

 

Have something to say? Post your comment