Monday, November 03, 2025

Malwa

ਨੋਜਵਾਨ ਆਗੂ ਆਮ ਆਦਮੀ ਪਾਰਟੀ ਹੱਨੀ ਲੂਥਰਾ ਨੇ ਨੌਜਵਾਨਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ

August 28, 2023 09:13 AM
SehajTimes

ਪਟਿਆਲਾ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ  ਦੇ  ਦਿਸ਼ਾ ਨਿਰਦੇਸ਼ਾਂ , ਡਿਪਟੀ ਕਮਿਸ਼ਨਰ ਪਟਿਆਲਾ  ਸਾਕਸ਼ੀ ਸਾਹਨੀ ਅਤੇ ਸਾਡੇ ਬਹੁਤ ਹਰਮਨ ਪਿਆਰੇ ਐਮ,ਐਲ, ਏ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਜਿਲ੍ਹੇ ਪਟਿਆਲੇ ਵਿੱਚ ਤਿੰਨ ਲੱਖ ਬੂਟੇ ਲਗਾਉਣ ਦੇ ਅਭਿਆਨ ਤਹਿਤ ਹਿਉਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਅਤੇ ਗੁਰਦਰਸ਼ਨ ਨਗਰ ਸੰਸਥਾ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਨੋਜਵਾਨ ਆਗੂ , ਇਤਵਿੰਦਰ ਸਿੰਘ(ਹੱਨੀ ਲੂਥਰਾ), ਅਤੇ ਸੁਰਿੰਦਰ ਸਿੰਘ ਕਟੋਚ ਜੀ ਦੀ ਪ੍ਰਧਾਨਗੀ ਹੇਠ ਅਤੇ ਅੱਜ ਗੁਰਦਰਸ਼ਨ ਨਗਰ ਵਿਖੇ ਨਵੇਂ "ਨਾਨਕ ਜੰਗਲ" ਵਿੱਚ 30 ਬੂਟੇ ਲਗਾਏ ਗਏ ।

ਇਤਵਿੰਦਰ ਸਿੰਘ (ਹੱਨੀ ਲੂਥਰਾ)  ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਤੰਦਰੁਸਤ ਜੀਵਨ ਲਈ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੌਦੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ। ਵਾਤਾਵਰਣ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਦਿਆਂ ਸਾਨੂੰ ਕੁਦਰਤ ਦੇ ਹਿੱਤ ਵਿੱਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਸ਼ਹਿਰ ਨੂੰ ਹੋਰ ਸੋਹਣਾ ਅਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।

             ਸਰਦਾਰ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਨੇ ਬੋਲਦਿਆਂ ਕਿਹਾ ਕਿ, ਆਓ ਸਾਰੇ ਰਲ ਕੇ ਧਰਤੀ ਮਾਂ ਨੂੰ ਸ਼ਿੰਗਾਰੀਏ , ਵਾਤਾਵਰਨ ਨੂੰ ਸਵਾਰੀਏ। ਇਤਵਿੰਦਰ ਸਿੰਘ (ਹੱਨੀ ਲੂਥਰਾ) ਜੀ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਕਿਹਾ ਸਭ ਨੂੰ ਰੁੱਖ ਲਗਾਉਣ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਸੁੱਖ ਨਾਲ ਸਾਹ ਲੈ ਸਕੇ। ਡਿਪਟੀ ਡਾਇਰੈਕਟਰ ਆਈ,ਟੀ,ਆਈ ਵਰਿੰਦਰ ਬਾਂਸਲ ਜੀ ਨੇ ਸੰਖੇਪ ਸ਼ਬਦਾਂ ਵਿੱਚ ਕਿਹਾ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ।

Have something to say? Post your comment

 

More in Malwa

ਨੈਣਾ ਦੇਵੀ ਨਹਿਰ ਹਾਦਸਾ

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ