Sunday, May 11, 2025
BREAKING NEWS
ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨਭਾਰਤੀ ਫੌਜ ਨੇ ਪਾਕਿਸਤਾਨ ਦਾ JF-17 ਲੜਾਕੂ ਜਹਾਜ਼ ਕੀਤਾ ਢਹਿ-ਢੇਰੀ

Articles

ਆਓ ਵਿਚਾਰ ਕਰੀਏ : ਸਤ ਦਹਾਕੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਦੇਖਿਆ ਅਗਲਾ ਲਭਦਾ ਨਹੀਂ ਪਿਆ

March 25, 2021 09:41 AM
Advocate Dalip Singh Wasan

ਸਾਡੇ ਮੁਲਕ ਵਿੱਚ ਆਜ਼ਾਦੀ ਵੀ ਆਈ ਅਤੇ ਅਸਾਂ ਆਪਣੀ ਹੀ ਕਿਸਮ ਦਾ ਪਰਜਾਤੰਤਰ ਵੀ ਬਣਾ ਲਿਆ ਹੈ। ਅਤੇ ਅਸੀਂ 1952 ਤੋਂ ਬਾਕਾਇਦਾ ਚੋਣਾਂ ਕਰ ਕੇ ਅਪਣੇ ਪ੍ਰਧਾਨ ਮੰਤਰੀ ਵੀ ਚੁਣਦੇ ਆ ਰਹੇ ਹਾਂ। ਅਜ ਤਕ ਜਿਤਨੇ ਵੀ ਪ੍ਰਧਾਨ ਮੰਤਰੀ ਹੋਏ ਹਨ ਉਨ੍ਹਾਂ ਦੇ ਨਾਮ ਮੁਲਕ ਦਾ ਹਰ ਆਦਮੀ ਜਾਣਦਾ ਹੈ ਅਤੇ ਹਰ ਕਿਸੇ ਨੂੰ ਜ਼ਬਾਨੀ ਯਾਦ ਵੀ ਹਨ। ਬਾਕੀ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਵਿਧਾਇਕ ਚੁਣਦੇ ਰਹੇ ਹਾਂ ਅਤੇ ਕਿਤਨੇ ਹੀ ਵਿਧਾਇਕ ਮੰਤਰੀ ਵੀ ਬਣਾਏ ਜਾਂਦੇ ਰਹੇ ਹਨ, ਪਰ ਅਜ ਤਕ ਕਿਸੇ ਦਾ ਵੀ ਨਾਮ ਨਹੀਂ ਚਮਕਿਆ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਾਡੇ ਜਿਹੜੇ ਵੀ ਪ੍ਰਧਾਨ ਮੰਤਰੀ ਬਣਦੇ ਰਹੇ ਹਨ ਉਹ ਆਪਣੇ ਖੜੇ ਕੀਤੇ ਉਮੀਦਵਾਰਾਂ ਨੂੰ ਪਹਿਲਾਂ ਹੀ ਆਖ ਦਿੰਦੇ ਸਨ ਕਿ ਤੇਰਾ ਨਾਮ ਇਸ ਲਈ ਚੁਣਿਆ ਗਿਆ ਹੈ ਕਿ ਤੂੰ ਸਦਨ ਵਿੱਚ ਹਾਜ਼ਰੀ ਹੀ ਲਗਾਉਣੀ ਹੈ ਅਤੇ ਸਦਨ ਵਿੱਚ ਕੰਮ ਮੈਂ ਆਪ ਕਰਾਂਗਾ। ਜਦ ਵੀ ਤੇਰੀ ਲੋੜ ਪਿਆ ਕਰੇਗੀ ਤੂੰ ਮੈਨੂੰ ਵੋਟ ਪਾ ਦੇਣੀ ਹੈ। ਅਤੇ ਸਦਨਾ ਵਿਚ ਜਾਕੇ ਬੈਠਣ ਵਾਲੇ ਇਹ ਵਿਅਕਤੀ ਕਦੀ ਵੀ ਵਿਚਾਰੇ ਸਦਨਾ ਵਿਚ ਬੋਲ ਹੀ ਨਹੀਂ ਸਕੇ ਅਤੇ ਨਾ ਹੀ ਅਜ ਤਕ ਕਿਸੇ ਦੀ ਜੁਅਰਤ ਹੀ ਪਈ ਹੈ ਕਿ ਉਹ ਆਪ ਵੀ ਕਦੀ ਕੋਈ ਸਦਨ ਵਿਚ ਮਤਾ ਹੀ ਰਖ ਸਕੇ। ਇਸ ਕਰ ਕੇ ਇਹ ਜਿਹੜਾ ਵੀ ਰਾਹ ਸਤ ਦਹਾਕਿਆਂ ਵਿਚ ਬਣਿਆ ਰਿਹਾ ਹੈ ਇਹ ਇਕਪੁਰਖਾ ਜਿਹਾ ਰਾਜ ਰਿਹਾ ਹੈ। ਇਹ ਪਰਜਾਤੰਤਰ ਸੀ ਜਾਂ ਕਿਸੇ ਖਾਸ ਕਿਸਮ ਦੀ ਤਾਨਾਸ਼ਾਹੀ ਸੀ, ਇਸ ਬਾਰੇ ਫੈਸਲਾ ਕਰਨਾ ਅਸੀਂ ਰਾਜਸੀ ਖੇਤਰ ਦੇ ਮਾਹਿਰਾਂ ਲਈ ਹੀ ਵਿਚਾਰਨ ਲਈ ਛਡਕੇ ਅਗੇ ਤੁਰਨਾ ਹੈ। ਇਤਿਹਾਸ ਕਾਰਾਂ ਨੂੰ ਵੀ ਮੌਕਾ ਮਿਲਦਾ ਰਵੇਗਾ ਕਿ ਉਹ ਵੀ ਅਪਣੇ ਵਿਚਾਰ ਪ੍ਰਗਟ ਕਰਦੇ ਰਹਿਣ ਅਤੇ ਇਸੇ ਤਰ੍ਹਾਂ ਰਾਜਨੀਤੀ ਵਿਚ ਮਾਹਿਰ ਲੋਕਾਂ ਨੇ ਵੀ ਇਹ ਫ਼ੈਸਲਾ ਕਰਨਾ ਹੈ ਕਿ ਅਸਲ ਪਰਜਾਤੰਤਰ ਹੁੰਦਾ ਕੈਸਾ ਹੈ ਅਤੇ ਕੀ ਇਹ ਅਸਲ ਪਰਜਾਤੰਤਰ ਸਾਡੇ ਮੁਲਕ ਵਿੱਚ ਆਇਆ ਵੀ ਹੈ ਜਾਂ ਇਸੇ ਤਰ੍ਹਾਂ ਦਾ ਪਰਜਾਤੰਤਰ ਬਣਿਆ ਰਹੇਗਾ ਜਿਹੜਾ ਪਿਛਲੇ ਸਤ ਦਹਾਕਿਆਂ ਵਿੱਚ ਬਣਿਆ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਆਓ ਵਿਚਾਰ ਕਰੀਏ : ਖੇਤੀ ਕਾਨੂੰਨਾਂ ਨੇ ਸਾਡਾ ਪਰਜਾਤੰਤਰ ਨੰਗਾ ਕਰ ਦਿਤਾ ਹੈ
ਅਸੀਂ ਭਾਰਤੀ ਸਿਰਫ ਵੋਟਰ ਹਾਂ ਅਤੇ ਅਸੀਂ ਅਗਲੀਆਂ ਚੋਣਾਂ ਵਿਚ ਵੀ ਕਤਾਰਾਂ ਵਿਚ ਖਲੋਕੇ ਵੋਟਾਂ ਪਾਉਣ ਆ ਜਾਵਾਂਗੇ। ਅਸੀਂ ਨੁਮਾਇੰਦੇ ਵੀ ਚੁਣਾਂਗੇ ਅਤੇ ਪ੍ਰਧਾਨ ਮੰਤਰੀ ਵੀ ਚੁਣਾਗੇ। ਇਹ ਵਿਧਾਇਕ ਤਾਂ ਜਿਹੜੇ ਵੀ ਸਾਡੇ ਸਾਹਮਣੇ ਕਰ ਦਿਤੇ ਜਾਣਗੇ ਅਸੀਂ ਵੋਟਾਂ ਪਾ ਦੇਵਾਂਗੇ ਕਿਉਂਕਿ ਇਨ੍ਹਾਂ ਉਮੀਦਵਾਰਾਂ ਦੀ ਪਹਿਲੀ ਚੋਣ ਕਰਨ ਵਕਤ ਛਾਣਬੀਣ ਕਰ ਹੀ ਲਿਤੀ ਗਈ ਹੋਵੇਗੀ ਪਰ ਇਸ ਵਾਰ ਲੋਕਾਂ ਸਾਹਮਣੇ ਕਿਹੜਾ ਵਿਅਕਤੀਵਿਸ਼ੇਸ਼ ਨਿਖਰਕੇ ਸਾਡੇ ਸਾਹਮਣੇ ਆਵੇਗਾ, ਇਹ ਗਲ ਅਜ ਸੋਚਣ ਵਾਲੀ ਹੈ। ਇਸ ਵਕਤ ਜਿਹੜੀਆਂ ਵੀ ਹਸਤੀਆਂ ਸਾਡੇ ਸਾਹਮਣੇ ਹਨ ਉਹ ਸਾਡੀਆਂ ਜਾਣੀਆਂ ਪਛਾਣੀਆਂ ਹਨ ਅਤੇ ਕੀ ਅਸੀਂ ਇਨ੍ਹਾਂ ਵਿਚੋਂ ਹੀ ਕਿਸੇ ਇਕ ਨੂੰ ਚੁਣਨ ਲਈ ਮਜਬੂਰ ਹੋਵਾਂਗੇ ਜਾਂ ਕੋਈ ਨਵ ਹਸਤੀ ਸਾਡੇ ਸਾਹਮਣੇ ਕਰ ਦਿਤੀ ਜਾਵੇਗੀ। ਇਸ ਵਕਤ ਸਾਡੀਆਂ ਵਿਧਾਨ ਸਭਾਵਾਂ ਵਿਚ ਵੀ ਆਦਮੀ ਬੈਠੇ ਹਨ ਜਿਹੜੇ ਪ੍ਰਧਾਨ ਮੰਤਰੀ ਬਣਨ ਦੀ ਇਛਾ ਰਖਦੇ ਹਨ। ਪਰ ਅਸਲ ਵਿਚ ਸਾਡੀਆਂ ਰਾਜਸੀ ਪਾਰਟੀਆਂ ਹਾਲਾਂ ਤਕ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ਾਂ ਦੇ ਟੋਲੇ ਹੀ ਹਨ, ਧੜੇ ਹੀ ਹਨ ਅਤੇ ਅਸੀਂ ਇਹ ਆਖੀਏ ਕਿ ਪਾਰਟੀ ਵਿਚ ਉਹ ਬਾਕਾਇਦਾ ਮਾਨਤਾ ਪ੍ਰਾਪਤ ਹਨ, ਐਸਾ ਨਹੀਂ ਹੈ। ਅਸਲ ਵਿੱਚ ਸਾਡੇ ਮੁਲਕ ਵਿਚ ਇਹ ਜਿਹੜੀਆਂ ਵੀ ਰਾਜਸੀ ਪਾਰਟੀਆਂ ਬਣੀਆਂ ਫਿਰਦੀਆਂ ਹਨ ਇਹ ਵੀ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ ਦੇ ਧੜੇ ਹੀ ਹਨ ਅਤੇ ਸਿਰਫ ਉਹੀ ਆਦਮੀ ਪਾਰਟੀ ਵਿੱਚ ਦਾਖਲ ਕੀਤੇ ਜਾਂਦੇ ਹਨ ਜਿਹੜੇ ਸਰਦਾਰ ਦੇ ਅਧੀਨ ਕੰਮ ਕਰ ਸਕਣ ਅਤੇ ਕੋਈ ਐਸਾ ਆਦਮੀ ਪਾਰਟੀ ਵਿੱਚ ਵੜਨ ਹੀ ਨਹੀਂ ਦਿਤਾ ਜਾਂਦਾ ਜਿਹੜਾ ਵੀ ਸਰਦਾਰ ਦੇ ਵਿਰੁਧ ਬੋਲਣ ਦਾ ਯਤਨ ਕਰੇ। ਇਸ ਲਈ ਜਿਹੜੇ ਵੀ ਵਿਅਕਤੀਵਿਸ਼ੇਸ਼ ਹਨ ਉਹ ਸਾਡੇ ਸਾਹਮਣੇ ਹਨ। ਸਾਡੇ ਪ੍ਰਾਂਤਾਂ ਵਿੱਚ ਵੀ ਵਿਅਕਤੀਵਿਸ਼ੇਸ਼ ਬਣ ਆਏ ਹਨ ਅਤੇ ਕਈ ਵਾਰ ਐਸਾ ਦਿਖਾਈ ਦੇ ਰਿਹਾ ਹੈ ਕਿ ਉਹ ਵੀ ਸਿਰਫ ਪ੍ਰਾਂਤਾਂ ਤਕ ਹੀ ਆਪਣੀ ਨਜ਼ਰ ਟਿਕਾਕੇ ਨਹੀਂ ਬੈਠੇ ਅਤੇ ਕਈ ਹੁਣ ਤਕ ਆਖ ਵੀ ਬੈਠੇ ਹਨ ਕਿ ਅਗਰ ਉਹ ਮੁਲਕ ਦਾ ਪ੍ਰਧਾਨ ਮੰਤਰੀ ਬਣ ਜਾਵੇ ਤਾਂ ਇਹ ਕਰ ਸਦਾ ਹੈ ਉਹ ਕਰ ਸਕਦਾ ਹੈ। ਇਸ ਲਈ ਅਗਲੀਆਂ ਚੋਣਾਂ ਵਿੱਚ ਇਹ ਵਿਅਕਤੀਵਿਸ਼ੇਸ਼ ਜਿਥੇ ਕਿਧਰੇ ਵੀ ਬੈਠੇ ਹਨ ਮਨ ਵਿਚ ਇਹੀ ਇਛਾ ਲੈ ਕੇ ਅਗੇ ਆਉਣਗੇ ਕਿ ਕਿਸੇ ਤਰ੍ਹਾਂ ਉਹ ਵੀ ਪ੍ਰਧਾਨ ਮੰਤਰੀ ਬਣ ਜਾਣ।
ਅਸੀਂ ਦੇਖ ਰਹੇ ਹਾਂ ਕਿ ਕਾਂਗਰਸ ਵਿਚ ਹੁਣ ਐਸੇ ਲੋਕ ਵੀ ਆ ਗਏ ਹਨ ਜਿਹੜੇ ਚਾਹ ਰਹੇ ਹਨ ਕਿ ਕਾਂਗਰਸ ਇਸ ਖ਼ਾਨਦਾਨੀ ਰਾਜ ਤੋਂ ਮੁਕਤ ਕਰ ਦਿਤੀ ਜਾਣੀ ਚਾਹੀਦੀ ਹੈ। ਭਾਜਪਾ ਵਿਚ ਇਸ ਵਕਤ ਖੇਤੀ ਕਾਨੂੰਨਾਂ ਨਾਲ ਜਿਹੜੀ ਬਦਨਾਮੀ ਜਿਹੀ ਗਲ ਪੈ ਗਈ ਹੈ ਇਸ ਨੇ ਭਾਜਪਾ ਅੰਦਰ ਛੁਪੀ ਹੋੋਈ ਹਲਚਲ ਮਚਾ ਰਖੀ ਹੈ। ਕੋਈ ਬੋਲਦਾ ਤਾਂ ਨਹੀਂ ਪਿਆ, ਪਰ ਇਹ ਜਿਹੜੀ ਅੰਦਰਖਾਤੇ ਦੀ ਵਿਰੋਧਤਾ ਹੁੰਦੀ ਹੈ ਇਹ ਪਾਰਟੀ ਨੂੰ ਸਿਉਂਕ ਦੀ ਤਰ੍ਹਾਂ ਖੋਖਲਾ ਕਰ ਦਿੰਦੀ ਹੈ। ਇਹ ਭਾਜਪਾ ਖੇਤੀ ਕਾਨੂੰਨਾਂ ਕਰ ਕੇ ਬਦਨਾਮ ਜਿਹੀ ਹੋ ਗਈ ਹੈ ਅਤੇ ਲੋਕ ਇਸੇ ਦਾ ਰਾਜ ਚਾਹ ਰਹੇ ਹਨ ਜਾਂ ਬਦਲਣ ਦੇ ਮੂਡ ਵਿਚ ਹਨ, ਇਸ ਬਾਰੇ ਹਾਲਾਂ ਕੋਈ ਸਰਵੇਖਣ ਤਾਂ ਨਹੀਂ ਕੀਤਾ ਗਿਆ, ਪਰ ਹਾਲਾਤ ਜੋ ਵੀ ਬਣ ਆਏ ਹਨ ਉਹ ਵਰਤਮਾਨ ਪ੍ਰਧਾਨ ਮੰਤਰੀ ਲਈ ਬਹੁਤੇ ਠੀਕ ਠਾਕ ਨਹੀਂ ਹਨ।
ਸਾਡੇ ਮੁਲਕ ਵਿਚ ਇਹ ਵਿਅਕਤੀਵਿਸ਼ੇਸ਼ਾਂ ਦਾ ਰਾਜ ਆਇਆ ਅਜ ਸਤ ਦਹਾਕਿਆਂ ਤੋਂ ਉਤੇ ਦਾ ਸਮਾਂ ਹੋ ਗਿਆ ਹੈ। ਕੋਈ ਇਹ ਆਖੇ ਕਿ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਸਿਰਫ ਮੁਖੀਆ ਹੀ ਹੋਇਆ ਕਰੇਗਾ ਅਤੇ ਬਾਕੀ ਹਰ ਕੰਮ ਸਦਨ ਵਿਚ ਬੈਠੇ ਵਿਧਾਇਕਾਂ ਦੀ ਸਲਾਹ ਨਾਲ ਕੀਤਾ ਜਾਇਆ ਕਰੇਗਾ, ਐਸੀਆਂ ਉਮੀਦਾਂ ਹਾਲਾਂ ਘਟ ਹੀ ਹਨ। ਸਾਡੇ ਸਾਹਮਣੇ ਇਹ ਜਿਹੜੇ ਵੀ ਵਿਅਕਤੀਵਿਸ਼ੇਸ਼ ਖੜੇ ਹਨ ਅਸੀਂ ਹਰ ਕਿਸੇ ਦਾ ਚਿਹਰਾ ਪਛਾਣਦੇ ਹਾਂ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਹਰ ਆਦਮੀ ਆਖਰ ਕਿਤਨੇ ਡੂੰਗੇ ਪਾਣੀ ਵਿੱਚ ਹੈ। ਅਸਲ ਵਿੱਚ ਅਜ ਲੋਕਾਂ ਦੀ ਪਸੰਦ ਦਾ ਆਦਮੀ ਕੋਈ ਵੀ ਸਾਹਮਣੇ ਨਹੀਂ ਹੈ। ਇਸ ਲਈ ਇਹ ਜਿਹੜੀਆਂ ਅਗਲੀਆਂ ਚੋਣਾਂ ਆ ਰਹੀਆਂ ਹਨ ਇਸਦੇ ਨਤੀਜੇ ਬਸ ਲਾਟਰੀ ਵਾਂਗ ਹੋਣਗੇ ਤੇ ਸਾਨੂੰ ਇਕ ਪ੍ਰਧਾਨ ਮੰਤਰੀ ਮਿਲ ਜਾਵੇਗਾ ਜਿਹੜਾ ਪੰਜ ਸਾਲ ਅਪਣੀਆਂ ਚਮ ਦੀਆਂ ਚਲਾਕੇ ਚਲਾ ਜਾਵੇਗਾ ਤੇ ਅਸੀਂ ਅਪਣੀ ਆਜ਼ਾਦੀ ਅਤੇ ਇਸ ਪਰਜਾਤੰਤਰ ਦੇ ਪੰਜ ਸਾਲ ਹੋਰ ਲੰਘਾ ਲਵਾਂਗੇ। ਜਿਹੜੇ ਵੀ ਵਿਅਕਤੀਵਿਸ਼ੇਸ਼ ਸਾਡੇ ਸਾਹਮਣੇ ਹਨ ਉਨ੍ਹਾਂ ਵਿਚੋਂ ਹੀ ਕੋਈ ਪ੍ਰਧਾਨ ਮੰਤਰੀ ਬਣ ਜਾਵੇਗਾ ਤੇ ਅਗਰ ਅਸੀਂ ਇਹ ਆਖੀਏ ਕਿ ਉਹ ਪ੍ਰਧਾਨ ਮੰਤਰੀ ਬਣਕੇ ਬਾਕੀ ਦੇ ਵਿਧਾਇਕਾਂ ਨੂੰ ਸਦਨ ਵਿਚ ਬੋਲਣ ਅਤੇ ਅਪਣੀ ਜ਼ਮੀਰ ਦੀ ਆਵਾਜ਼ ਸੁਣਕੇ ਵੋਟ ਪਾਉਣ ਦੀ ਆਗਿਆ ਦੇਵੇਗਾ ਤਾਂ ਐਸਾ ਸੋਚਣਾ ਵਕਤ ਤੋਂ ਬਹੁਤ ਹੀ ਪਹਿਲਾਂ ਦੀ ਗਲ ਹੈ। ਐਸਾ ਪਰਜਾਤੰਤਰ ਹਾਲਾਂ ਸਾਡੇ ਮੁਲਕ ਵਿੱਚ ਆਉਣ ਦੀ ਕੋਈ ਵੀ ਉਮੀਦ ਨਹੀਂ ਹੈ। ਇਹੋ ਜਿਹਾ ਅਸਲੀ ਪਰਜਾਤੰਤਰ ਹਾਲਾਂ ਤਾਂ ਕਿਸੇ ਵੀ ਮੁਲਕ ਵਿਚ ਨਹੀਂ ਆਇਆ ਹੈ ਅਤੇ ਅਸੀਂ ਤਾਂ ਹਾਲਾਂ ਬਹੁਤ ਹੀ ਪਿਛੇ ਹਾਂ। ਅਸੀਂ ਤਾਂ ਹਾਲਾਂ ਤਕ ਵਿਅਕਤੀਵਿਸ਼ੇਸ਼ਾਂ ਦੇ ਸਪੋਰਟਰ ਹੀ ਚੁਣਦੇ ਆ ਰਹੇ ਹਾਂ ਤੇ ਅਸੀਂ ਅਪਣੇ ਪ੍ਰਤੀਨਿਧ ਕਦ ਚੁਣਾਂਗੇ, ਇਹ ਪਰਜਾਤੰਤਰ ਦੀ ਪਹਿਲੀ ਪੌੜੀ ਹੀ ਅਸੀਂ ਪੈਰ ਤਲੇ ਨਹੀਂ ਲਿਆ ਸਕੇ ਹਾਂ। ਅਸੀਂ ਇਹੀ ਸੋਚਕੇ ਪਿਛਲੇ ਸਤ ਦਹਾਕੇ ਲੰਘਾ ਬੈਠੇ ਹਾਂ ਕਿ ਰੱਬ ਭਲੀ ਕਰੇਗਾ ਅਤੇ ਇਸ ਵਾਰੀ ਵੀ ਐਸੀਆਂ ਹੀ ਅਰਦਾਸਾਂ ਕਰ ਕੇ ਅਸੀਂ ਵੋਟਾਂ ਪਾਵਾਂਗੇ।
101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001 ਫੋਨ 0175 5191856

Have something to say? Post your comment