Wednesday, December 17, 2025

Malwa

ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕ ਪਟਰੋਲ ਦੀ ਬੋਤਲ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ

March 21, 2021 11:43 AM
Harjeet Singh Talwandi (Patiala)

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਅੱਜ ਪਟਰੋਲ ਦੀ ਬੋਤਲ ਲੈ ਕੇ ਬੀ.ਐਸ.ਐਨ.ਐਲ. ਦੇ ਟਾਵਰ ਉਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਟਾਵਰ ਤੋਂ ਲਾਈਵ ਹੋ ਕੇ ਮੰਗ ਕੀਤੀ ਹੈ ਕਿ 2364 ਈ.ਟੀ.ਟੀ. ਭਰਤੀ ਚੱਲ ਰਹੀ ਹੈ ਉਸ ਵਿੱਚ ਲਗਾਈਆਂ ਵਾਧੂ ਸ਼ਰਤਾਂ ਹਟਾਈਆਂ ਜਾਣ ਅਤੇ ਬਿਨਾਂ ਟੈਟ ਪਾਸ ਅਧਿਆਪਕ ਜਿਵੇਂ ਐਸ.ਟੀ.ਆਰ. ਈਜੀ.ਐਸ. ਵਲੰਟੀਅਰ ਅਤੇ ਸਿਖਿਆ ਪ੍ਰੋਵਾਈਡਰ ਆਦਿ ਨੂੰ ਇਸ ਭਰਤੀ ਤੋਂ ਪਾਸੇ ਕੀਤੇ ਜਾਵੇ ਅਤੇ ਨਿਰੋਲ ਈ.ਟੀ.ਟੀ. ਅਤੇ ਟੈਟ ਪਾਸ ਅਧਿਆਪਕਾਂ ਨੂੰ ਹੀ ਵਿਚਾਰਿਆ ਜਾਵੇ।
ਇਸ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਦੋਂ ਸਾਡੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤਾਂ ਸਾਨੂੰ ਸਿਰਫ਼ ਲਾਰਿਆਂ ਵਿੱਚ ਹੀ ਰਖਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸੂਬੇ ਵਿਚ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਹੋਰ ਮਜਬੂਤ ਕਰਨ ਲਈ ਨਿਵੇਕਲੀਆਂ ਪਹਿਲਕਦਮੀਆਂ ਦਾ ਐਲਾਨ
ਇਸ ਮੌਕੇ ਬੀ.ਐਸ.ਐਨ.ਐਲ. ਟਾਵਰ ਉਪਰ ਚੜ੍ਹੇ ਦੋ ਆਧਿਆਪਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਪੁਿਲਸ ਪ੍ਰਸ਼ਾਸਨ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਵਧੀਕੀ ਜਾਂ ਸਖ਼ਤੀ ਕਰਦਾ ਹੈ ਤਾਂ ਉਸ ਦੀ ਜ਼ੰੁਮੇਵਾਰ ਪੰਜਾਬ ਸਰਕਾਰ ਹੋਵੇਗੀ।

Have something to say? Post your comment