Wednesday, April 24, 2024
BREAKING NEWS
ਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆਆਸਟ੍ਰੇਲੀਆਈ ਪੱਤਰਕਾਰ ਨੇ ਕਿਹਾ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾਐਂਬੂਲੈਂਸ ਤੇ ਪੰਜਾਬ ਦੇ ਸਾਬਕਾ MLA ਦੀ ਗੱਡੀ ਦੀ ਹੋਈ ਭਿਆਨਕ ਟੱਕਰਬ੍ਰਿਟੇਨ ਦੀ ਸੰਸਦ ਨੇ ਪਾਸ ਕੀਤਾ ਰਵਾਂਡਾ ਬਿੱਲਸੀ-ਵਿਜਿਲ ਰਾਹੀਂ ਚੋਣਾਂ 'ਤੇ ਨਾਗਰਿਕਾਂ ਦੀ ਪੈਨੀ ਨਜਰਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਦਮਾ ਪਿਤਾ ਦਾ ਦੇਹਾਂਤ ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਡੀ ਸੀ ਅਤੇ ਐਸ ਐਸ ਪੀ ਨੇ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣ

Malwa

ਸੂਬੇ ਦਾ ਪੇਂਡੂ ਖੇਤਰ ਦਾ ਸਭ ਤੋਂ ਵੱਡਾ ਕੂੜਾ ਪ੍ਰਬੰਧਨ ਪਲਾਂਟ ਪਿੰਡ ਭੋਤਨਾ ’ਚ ਸਥਾਪਿਤ

October 28, 2021 08:24 PM
SehajTimes

13 ਲੱਖ ਰੁਪਏ ਦੀ ਲਾਗਤ ਵਾਲੇ ਜ਼ਿਲੇ ਦੇ ਪੇਂਡੂ ਖੇਤਰ ਦੇ ਪਹਿਲੇ ਪਲਾਂਟ ਦਾ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ
ਗਿੱਲੇ ਕੂੜੇ ਦੇ ਪ੍ਰਬੰਧਨ ਲਈ ਬਣਾਈਆਂ 8 ਪਿੱਟਸ, 500 ਤੋਂ ਵੱਧ ਘਰਾਂ ਨੂੰ ਪੁੱਜੇਗਾ ਫਾਇਦਾ

ਸਹਿਣਾ/ਬਰਨਾਲਾ : ਜ਼ਿਲਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ (ਗ੍ਰਾਮੀਣ) ਨੂੰ ਹੁਲਾਰਾ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੰਭਲੇ ਨਾਲ ਪਿੰਡ ਭੋਤਨਾ ਵਿਖੇ ਠੋਸ ਕੂੜਾ ਪ੍ਰਬੰਧਨ ਪਲਾਂਟ (ਸਾਲਿਡ ਵੇਸਟ ਮੈਨੇਜਮੈਂਟ ਪਲਾਂਟ) ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਕੀਤਾ। ਇਹ ਪਲਾਂਟ ਜਿੱਥੇ ਪੇਂਡੂ ਖੇਤਰ ਦਾ ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਹੈ, ਉਥੇ ਜ਼ਿਲਾ ਬਰਨਾਲਾ ਦਾ ਪੇਂਡੂ ਖੇਤਰ ਦਾ ਪਹਿਲਾ ਪਲਾਂਟ ਹੈ।


ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਵਾਲਾ ਇਹ ਪਲਾਂਟ ਕੂੜੇ ਦੇ ਯੋਗ ਪ੍ਰਬੰਧਨ ਲਈ ਵਰਦਾਨ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਇਹ ਪਲਾਂਟ ਪਿੰਡ ਦੇ 500 ਤੋਂ ਵੱਧ ਘਰਾਂ ਦੇ ਕੂੜੇ ਦੇ ਪ੍ਰਬੰਧਨ ਦੇ ਸਮਰੱਥ ਹੈ। ਇਸ ਪਲਾਂਟ ਵਿਚ 8 ਪਿੱਟਸ ਬਣਾਈਆਂ ਗਈਆਂ ਹਨ, ਜਿਨਾਂ ਰਾਹੀਂ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ।  

 ਇਸ ਮੌਕੇ ਰਾਊਂਡ ਗਲਾਸ ਫਾਊਡੇਸ਼ਨ ਤੋਂ ਡਾ. ਰਜਨੀਸ਼ ਕੁਮਾਰ ਨੇ ਕਿਹਾ ਕਿ ਕੂੜੇ ਦੇ ਯੋਗ ਪ੍ਰਬੰਧਨ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਬੇਹੱਦ ਜ਼ਰੂਰੀ ਹੈ। ਇਸ ਵਾਸਤੇ ਸਾਂਝੇ ਯਤਨ ਲੋੜੀਂਦੇ ਹਨ। ਇਸ ਮੌਕੇ ਜ਼ਿਲਾ ਸੈਨੀਟੇਸ਼ਨ ਅਫਸਰ ਬਰਨਾਲਾ ਗੁਰਵਿੰਦਰ ਸਿੰਘ ਢੀਂਡਸਾ ਨੇ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ ਵੱਖ ਪ੍ਰਬੰਧਨ ਉਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਇਹ ਪੇਂਡੂ ਖੇਤਰ ਦਾ ਸੂਬੇ ਦੇ ਸਭ ਤੋਂ ਵੱਡਾ ਅਤੇ ਜ਼ਿਲੇ ਦੇ ਪੇਂਡੂ ਖੇਤਰ ਦਾ ਪਹਿਲਾ ਕੂੜਾ ਪ੍ਰਬੰਧਨ ਪਲਾਂਟ ਹੈ। ਇਸ ਮੌਕੇ ਸਲਾਹਕਾਰ, ਦਿ ਟ੍ਰਾਈਡੇਸ਼ਨ ਫਾਊਂਡੇਸ਼ਨ ਸ੍ਰੀ ਗੁਰਲਵਲੀਨ ਸਿੱਧੂ ਆਈਏਐਸ (ਰਿਟਾ.) ਦੀ ਟੀਮ ਨੇ ਪਿੰਡ ਵਾਸੀਆਂ ਨੂੰ ਜਿੱਥੇ ਕੱਪੜੇ ਦੇ ਥੈਲੇ ਵੰਡੇ, ਉਥੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਭੋਤਨਾ ਦੇ ਸਰਪੰਚ ਬੁੱਧ ਸਿੰਘ, ਕੁਲਦੀਪ ਸਿੰਘ ਐਸਡੀਈ, ਸੇਵੀਆ ਸ਼ਰਮਾ ਕਮਿਊਨਿਟੀ ਡਿਵੈਲਪਮੈਂਟ ਮਾਹਿਰ, ਰਾਜੀਵ ਗਰਗ, ਯੂਥ ਕਲੱਬ ਪ੍ਰ੍ਰਧਾਨ ਸੁਖਦੇਵ ਸਿੰਘ, ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ, ਪੰਚਾਇਤ ਸਕੱਤਰ ਤੇ ਮਗਨਰੇਗਾ ਵਰਕਰ, ਪੰਚਾਇਤ ਤੇ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment

 

More in Malwa

ਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਦਮਾ ਪਿਤਾ ਦਾ ਦੇਹਾਂਤ 

ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦ

ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ 

ਵਿਦਿਆਰਥੀਆਂ ਨੂੰ ਦੇਸ਼ ਦੇ ਉਘੇ ਵਿਗਿਆਨੀਆਂ ਨਾਲ ਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ : ਪ੍ਰੋ. ਅਰਵਿੰਦ

ਪ੍ਰੋ. ਅਰਵਿੰਦ ਵੱਲੋਂ ਹਰ ਥਾਂ ਔਰਤਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਦੀ ਜ਼ਰੂਰਤ ’ਤੇ ਜ਼ੋਰ

ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਸਰਧਾਲੂਆ ਲਈ ਟ੍ਰੈਨਿੰਗ ਕੈਂਪ

ਗੁਰਦੁਆਰਾ ਭਾਈ ਪੁਣਛੂ ਸਾਹਿਬ ਵਿਖੇ ਵਾਪਰੀ ਅਗਨ ਸਰੂਪ ਘਟਨਾ ਮੰਦਭਾਗੀ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

24 ਅਪ੍ਰੈਲ ਦਾ ਦਿਨ "ਮਾਨਵ ਏਕਤਾ ਦਿਵਸ "ਬਾਬਾ ਗੁਰਬਚਨ ਸਿੰਘ ਜੀ ਨੂੰ ਸਮਰਪਿਤ

ਮੰਡੀਆਂ 'ਚ ਕਣਕ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਤੇ ਹੋਰ ਇੰਤਜ਼ਾਮ ਪੁਖ਼ਤਾ ਕਰਨ ਦੇ ਆਦੇਸ਼

ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ