Tuesday, July 01, 2025

Malwa

ਸੂਬੇ ਦਾ ਪੇਂਡੂ ਖੇਤਰ ਦਾ ਸਭ ਤੋਂ ਵੱਡਾ ਕੂੜਾ ਪ੍ਰਬੰਧਨ ਪਲਾਂਟ ਪਿੰਡ ਭੋਤਨਾ ’ਚ ਸਥਾਪਿਤ

October 28, 2021 08:24 PM
SehajTimes

13 ਲੱਖ ਰੁਪਏ ਦੀ ਲਾਗਤ ਵਾਲੇ ਜ਼ਿਲੇ ਦੇ ਪੇਂਡੂ ਖੇਤਰ ਦੇ ਪਹਿਲੇ ਪਲਾਂਟ ਦਾ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ
ਗਿੱਲੇ ਕੂੜੇ ਦੇ ਪ੍ਰਬੰਧਨ ਲਈ ਬਣਾਈਆਂ 8 ਪਿੱਟਸ, 500 ਤੋਂ ਵੱਧ ਘਰਾਂ ਨੂੰ ਪੁੱਜੇਗਾ ਫਾਇਦਾ

ਸਹਿਣਾ/ਬਰਨਾਲਾ : ਜ਼ਿਲਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ (ਗ੍ਰਾਮੀਣ) ਨੂੰ ਹੁਲਾਰਾ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੰਭਲੇ ਨਾਲ ਪਿੰਡ ਭੋਤਨਾ ਵਿਖੇ ਠੋਸ ਕੂੜਾ ਪ੍ਰਬੰਧਨ ਪਲਾਂਟ (ਸਾਲਿਡ ਵੇਸਟ ਮੈਨੇਜਮੈਂਟ ਪਲਾਂਟ) ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਕੀਤਾ। ਇਹ ਪਲਾਂਟ ਜਿੱਥੇ ਪੇਂਡੂ ਖੇਤਰ ਦਾ ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਹੈ, ਉਥੇ ਜ਼ਿਲਾ ਬਰਨਾਲਾ ਦਾ ਪੇਂਡੂ ਖੇਤਰ ਦਾ ਪਹਿਲਾ ਪਲਾਂਟ ਹੈ।


ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਵਾਲਾ ਇਹ ਪਲਾਂਟ ਕੂੜੇ ਦੇ ਯੋਗ ਪ੍ਰਬੰਧਨ ਲਈ ਵਰਦਾਨ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਇਹ ਪਲਾਂਟ ਪਿੰਡ ਦੇ 500 ਤੋਂ ਵੱਧ ਘਰਾਂ ਦੇ ਕੂੜੇ ਦੇ ਪ੍ਰਬੰਧਨ ਦੇ ਸਮਰੱਥ ਹੈ। ਇਸ ਪਲਾਂਟ ਵਿਚ 8 ਪਿੱਟਸ ਬਣਾਈਆਂ ਗਈਆਂ ਹਨ, ਜਿਨਾਂ ਰਾਹੀਂ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ।  

 ਇਸ ਮੌਕੇ ਰਾਊਂਡ ਗਲਾਸ ਫਾਊਡੇਸ਼ਨ ਤੋਂ ਡਾ. ਰਜਨੀਸ਼ ਕੁਮਾਰ ਨੇ ਕਿਹਾ ਕਿ ਕੂੜੇ ਦੇ ਯੋਗ ਪ੍ਰਬੰਧਨ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਬੇਹੱਦ ਜ਼ਰੂਰੀ ਹੈ। ਇਸ ਵਾਸਤੇ ਸਾਂਝੇ ਯਤਨ ਲੋੜੀਂਦੇ ਹਨ। ਇਸ ਮੌਕੇ ਜ਼ਿਲਾ ਸੈਨੀਟੇਸ਼ਨ ਅਫਸਰ ਬਰਨਾਲਾ ਗੁਰਵਿੰਦਰ ਸਿੰਘ ਢੀਂਡਸਾ ਨੇ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ ਵੱਖ ਪ੍ਰਬੰਧਨ ਉਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਇਹ ਪੇਂਡੂ ਖੇਤਰ ਦਾ ਸੂਬੇ ਦੇ ਸਭ ਤੋਂ ਵੱਡਾ ਅਤੇ ਜ਼ਿਲੇ ਦੇ ਪੇਂਡੂ ਖੇਤਰ ਦਾ ਪਹਿਲਾ ਕੂੜਾ ਪ੍ਰਬੰਧਨ ਪਲਾਂਟ ਹੈ। ਇਸ ਮੌਕੇ ਸਲਾਹਕਾਰ, ਦਿ ਟ੍ਰਾਈਡੇਸ਼ਨ ਫਾਊਂਡੇਸ਼ਨ ਸ੍ਰੀ ਗੁਰਲਵਲੀਨ ਸਿੱਧੂ ਆਈਏਐਸ (ਰਿਟਾ.) ਦੀ ਟੀਮ ਨੇ ਪਿੰਡ ਵਾਸੀਆਂ ਨੂੰ ਜਿੱਥੇ ਕੱਪੜੇ ਦੇ ਥੈਲੇ ਵੰਡੇ, ਉਥੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਭੋਤਨਾ ਦੇ ਸਰਪੰਚ ਬੁੱਧ ਸਿੰਘ, ਕੁਲਦੀਪ ਸਿੰਘ ਐਸਡੀਈ, ਸੇਵੀਆ ਸ਼ਰਮਾ ਕਮਿਊਨਿਟੀ ਡਿਵੈਲਪਮੈਂਟ ਮਾਹਿਰ, ਰਾਜੀਵ ਗਰਗ, ਯੂਥ ਕਲੱਬ ਪ੍ਰ੍ਰਧਾਨ ਸੁਖਦੇਵ ਸਿੰਘ, ਜ਼ਿਲਾ ਯੂਥ ਅਫਸਰ ਓਮਕਾਰ ਸਵਾਮੀ, ਪੰਚਾਇਤ ਸਕੱਤਰ ਤੇ ਮਗਨਰੇਗਾ ਵਰਕਰ, ਪੰਚਾਇਤ ਤੇ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment

 

More in Malwa

ਵਿਕਰਮ ਗਰਗ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਬਣੇ 

ਰਾਜਿੰਦਰ ਦੀਪਾ ਨੇ ਗਰੀਬਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ 

ਖੇਤ ਮਜ਼ਦੂਰ ਆਗੂ ਤੇ ਹਮਲੇ ਦੀ ਕੀਤੀ ਨਿੰਦਾ 

ਪੈਨਸ਼ਨਰਾਂ ਨੇ "ਆਪ" ਸਰਕਾਰ ਖ਼ਿਲਾਫ਼ ਕੱਢੀ ਰੱਜਕੇ ਭੜਾਸ 

30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪਿੰਡਾਂ ਨੂੰ ਵਿਕਸਤ ਕਰਨ ਲਈ ਮਿਲਣਗੀਆਂ ਵਿਸ਼ੇਸ਼ ਗ੍ਰਾਂਟਾਂ : ਡਾ. ਬਲਬੀਰ ਸਿੰਘ

ਪੀ.ਡੀ.ਏ ਨੇ ਪਿੰਡ ਦੁਲੱਦੀ ਵਿਖੇ ਵਿਕਸਿਤ ਕੀਤੀ ਅਣ-ਅਧਿਕਾਰਤ ਕਲੋਨੀ ਢਾਹੀ

ਡਿਪਟੀ ਕਮਿਸ਼ਨਰ ਵੱਲੋਂ ਐਨਜੀਓ ਪਟਿਆਲਾ ਅਵਰ ਪ੍ਰਾਈਡ ਵੱਲੋਂ ਸ਼ੀਸ਼ ਮਹਿਲ ਨੇੜੇ ਲਗਾਈ ਗੁਰੂ ਨਾਨਕ ਬਾਗੀਚੀ ਦਾ ਦੌਰਾ

ਪਟਿਆਲਾ ਵਾਸੀਆਂ ਨੂੰ ਜਲਦ ਮਿਲੇਗੀ ਈਜ਼ੀ ਰਜਿਸਟਰੀ ਦੀ ਸਹੂਲਤ

ਨਗਰ ਨਿਗਮ ਵੱਲੋਂ ਚਾਰ ਵਿਅਕਤੀਆਂ ਨੂੰ ਤਰਸ ਦੇ ਅਧਾਰ ’ਤੇ ਮਿਲੀ ਸਫਾਈ ਸੇਵਕ ਦੀ ਨੌਕਰੀ