ਸੁਨਾਮ : ਪਾਵਰਕਾਮ ਅਤੇ ਟਰਾਂਸਕੋ ਦੇ ਕੀਤੇ ਜਾ ਰਹੇ ਨਿੱਜੀਕਰਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਘਰਾਂ ਸਾਹਮਣੇ ਲੱਗੇ ਚਿੱਪ ਵਾਲੇ ਪੁੱਟੇ ਬਿਜਲੀ ਮੀਟਰ ਕਿਸਾਨਾਂ ਨੇ ਐਸਡੀਓ ਦਿਹਾਤੀ ਸੁਨਾਮ ਦੇ ਦਫ਼ਤਰ ਸਾਹਮਣੇ ਢੇਰੀ ਕਰ ਦਿੱਤੇ। ਮੀਟਰ ਜਮਾਂ ਕਰਵਾਉਣ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਆਗੂਆਂ ਨੇ ਕਿਹਾ ਕਿ ਐਸਡੀਓ ਮੌਕੇ ਤੇ ਦਫ਼ਤਰ ਛੱਡ ਕੇ ਚਲੇ ਗਏ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਸੰਤ ਰਾਮ ਸਿੰਘ ਛਾਜਲੀ, ਨਛੱਤਰ ਸਿੰਘ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਲੰਘੇ ਕੱਲ੍ਹ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਵੱਖ ਵੱਖ ਪਿੰਡਾਂ ਵਿੱਚੋਂ ਪੁੱਟੇ ਚਿੱਪ ਵਾਲੇ ਬਿਜਲੀ ਮੀਟਰ ਪਾਵਰਕਾਮ ਸੁਨਾਮ ਦੇ ਐਸ ਡੀ ਓ ਦਿਹਾਤੀ ਦੇ ਦਫ਼ਤਰ ਮੂਹਰੇ ਢੇਰੀ ਕਰ ਦਿੱਤੇ ਗਏ ਹਨ। ਕਿਸਾਨ ਆਗੂ ਸੰਤ ਰਾਮ ਛਾਜਲੀ ਨੇ ਆਖਿਆ ਕਿ ਐਸਡੀਓ ਮੌਕੇ ਤੇ ਦਫ਼ਤਰ ਵਿਚੋਂ ਉੱਠਕੇ ਚਲੇ ਗਏ।ਕਿਸਾਨ ਆਗੂਆਂ ਸੰਤ ਰਾਮ ਸਿੰਘ ਛਾਜਲੀ,ਨਛੱਤਰ ਸਿੰਘ,ਪਰਮਜੀਤ ਕੌਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਦਾ ਨਿਜੀਕਰਨ ਕਰਨ ਦੇ ਵਿਰੋਧ ਵਿਚ ਪ੍ਰਾਈਵੇਟ ਕੰਪਨੀਆਂ ਵਲੋਂ ਲਗਾਏ ਗਏ ਚਿੱਪ ਵਾਲੇ ਮੀਟਰਾਂ ਨੂੰ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਬਿਜਲੀ ਦਾ ਨਿਜੀਕਰਨ ਕਰਨ 'ਤੇ ਤੁਲੀ ਹੋਈ ਹੈ।ਜਿਸ ਦੇ ਤਹਿਤ ਇਹ ਕਾਰਪੋਰੇਟ ਘਰਾਣਿਆ ਦੇ ਬਿਜਲੀ ਮੀਟਰ ਲਗਾਏ ਜਾ ਰਹੇ ਹਨ। ਜੇਕਰ ਸਰਕਾਰ ਆਪਣੇ ਮੰਤਵ ਵਿਚ ਸਫਲ ਹੋ ਗਈ ਤਾਂ ਆਉਣ ਵਾਲੇ ਸਮੇਂ 'ਚ ਖੇਤੀਬਾੜੀ ਟਿਊਬਵੈਲਾਂ 'ਤੇ ਵੀ ਮੀਟਰ ਲਗਾ ਦਿੱਤੇ ਜਾਣਗੇ , ਗਰੀਬ ਲੋਕਾਂ 'ਤੇ ਵੀ ਬਿਜਲੀ ਦੇ ਬਿੱਲਾਂ ਦੀ ਮਾਰ ਪਵੇਗੀ।ਐਸ ਡੀ ਓ ਦਿਹਾਤੀ ਸੁਨਾਮ ਕੁਨਾਲ ਕਾਲੜਾ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਜੋ ਵੀ ਆਦੇਸ਼ ਮਿਲਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।।ਇਸ ਮੌਕੇ ਦਰਸ਼ਨ ਸਿੰਘ,ਗੁਰਵਿੰਦਰ ਸਿੰਘ,ਜੰਟਾ ਸਿੰਘ, ਮਹਿੰਦਰ ਸਿੰਘ, ਸ਼ਿਵਾਨੀ,ਬਲਜਿੰਦਰ ਕੌਰ, ਹਮੀਰ ਕੌਰ, ਗੀਤਾ ਰਾਣੀ,ਕਿਰਨਾ ਅਤੇ ਜੀਤ ਕੌਰ ਆਦਿ ਮੌਜੂਦ ਸਨ।