Monday, December 08, 2025

Malwa

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

December 08, 2025 01:29 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਜੰਮਪਲ ਮਨਦੀਪ ਸਿੰਘ ਡੀ ਪੀ ਈ ਜੋ ਮੌਜੂਦਾ ਸਮੇਂ ਸਰਕਾਰੀ ਹਾਈ ਸਕੂਲ ਸੇਖੂਵਾਸ ਵਿਖੇ ਸੇਵਾਵਾਂ ਨਿਭਾਅ ਰਹੇ ਹਨ ਅਤੇ ਲੰਬੇ ਸਮੇਂ ਤੋਂ ਖੇਡ ਸਾਹਿਤ ਲਿਖਦੇ ਆ ਰਹੇ ਹਨ ਦੀਆਂ ਚਾਰ ਕਿਤਾਬਾਂ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਭੇਜਣ ਲਈ ਚੁਣੀਆਂ ਗਈਆਂ ਹਨ । ਇਹ ਚਾਰੇ ਕਿਤਾਬਾਂ ਸਪਤ ਰਿਸ਼ੀ ਪਬਲੀਕੇਸ਼ਨਜ਼ ਵੱਲੋਂ ਛਾਪੀਆਂ ਗਈਆਂ ਹਨ । ਲੇਖਕ ਮਨਦੀਪ ਸਿੰਘ ਸੁਨਾਮ ਨੇ ਦੱਸਿਆ ਕਿ ਇਹ ਚਾਰੇ ਕਿਤਾਬਾਂ ਸਕੂਲ ਅਤੇ ਖੇਡਾਂ, ਓਲੰਪਿਕ ਖੇਡਾਂ  776 ਬੀ ਸੀ ਤੋਂ ਹੁਣ ਤੱਕ, ਪੈਰਿਸ ਓਲੰਪਿਕ 2024 ਅਤੇ ਭਾਰਤ ਦੇ ਓਲੰਪਿਕ ਤਗਮੇ ਹਨ ਜਿੰਨ੍ਹਾਂ ਰਾਂਹੀ ਜਿੱਥੇ ਵਿਦਿਆਰਥੀ ਖੇਡਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਉਥੇ ਹੀ ਸਰੀਰਕ ਸਿੱਖਿਆ ਅਧਿਆਪਕ ਵੀ ਆਪਣੇ ਗਿਆਨ ਦੇ ਭੰਡਾਰ ਵਿੱਚ ਵਡਮੁੱਲਾ ਵਾਧਾ ਕਰ ਸਕਦੇ ਹਨ । ਅਜੋਕੇ ਸਮੇਂ ਅੰਦਰ ਇਸ ਤਰ੍ਹਾਂ ਦੇ ਖੇਡ ਅਤੇ ਸਰੀਰਕ ਤੰਦਰੁਸਤੀ ਲਈ ਲਿਖੇ ਸਾਹਿਤ ਦੀ ਅਤਿਅੰਤ ਜ਼ਰੂਰਤ ਹੈ ਤਾਂ ਜੋ ਬੱਚਿਆਂ ਨੂੰ ਤੰਦਰੁਸਤੀ ਲਈ ਪ੍ਰੇਰਿਤ ਕੀਤਾ ਜਾ ਸਕੇ । ਇਸ ਮੌਕੇ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਤਰਵਿੰਦਰ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਨਰੇਸ਼ ਸੈਣੀ ਨੇ ਮਨਦੀਪ ਸਿੰਘ ਸੁਨਾਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Have something to say? Post your comment