Monday, May 20, 2024

Social

ਇਹ ਖਾਸ ਜੂਸ ਗ਼ਰਮੀਆਂ ਵਿਚ ਜ਼ਰੂਰ ਪੀਓ

June 29, 2021 05:08 PM
SehajTimes

ਅੱਜਕਲ ਜਿਵੇਂ ਅਤਿ ਦੀ ਗ਼ਰਮੀ ਪੈ ਰਹੀ ਹੈ ਤਾਂ ਇਸ ਵਿਚ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਤੋਂ ਬਚਿਆ ਜਾਵੇ। ਆਉ ਅੱਜ ਅਸੀ ਤੁਹਾਨੂੰ ਦਸਦੇ ਹਾਂ ਕਿ ਸਖ਼ਤ ਗ਼ਰਮੀ ਤੋਂ ਕਿਵੇਂ ਬਚਿਆ ਜਾ ਸਕੇ।

ਲੌਕੀ ਦਾ ਜੂਸ: ਅਕਸਰ ਲੋਕ ਲੌਕੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਪਰ ਲੌਕੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਕੂਲਿੰਗ ਪ੍ਰਾਪਿਟੀਜ਼ ਹੋਣ ਨਾਲ ਕਬਜ਼, ਐਸਿਡਿਟੀ, ਬਲੋਟਿੰਗ ਆਦਿ ਦੀਆਂ ਸਮੱਸਿਆਵਾਂ ਦੂਰ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਇਸ ਦਾ ਜੂਸ ਬਣਾਕੇ ਪੀਣਾ ਲਾਭਦਾਇਕ ਹੈ। ਇਸ ਨਾਲ ਗਰਮੀ ਤੋਂ ਬਚਾਅ ਹੋਣ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਵਧੀਆ ਸਰੀਰਕ ਵਿਕਾਸ ਹੋਣ ਦੇ ਨਾਲ ਚਿਹਰੇ ‘ਤੇ ਕੁਦਰਤੀ ਨਿਖਾਰ ਵੀ ਆਵੇਗਾ। ਤੁਸੀਂ ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਪੀ ਸਕਦੇ ਹੋ।


ਸਮੂਦੀ:

ਤੁਸੀਂ ਸਮੂਦੀ ਦਾ ਸੇਵਨ ਵੀ ਕਰ ਸਕਦੇ ਹੋ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਦਾ ਸੇਵਨ ਬਹੁਤ ਸ਼ੌਕ ਨਾਲ ਕਰਦਾ ਹੈ। ਉੱਥੇ ਹੀ ਤਾਜ਼ੇ ਫਲ ਅਤੇ ਸਬਜ਼ੀਆਂ ਨਾਲ ਤਿਆਰ ਸਮੂਦੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਸਰੀਰ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਠੰਡਕ ਦਾ ਅਹਿਸਾਸ ਹੋਵੇਗਾ। ਨਾਲ ਹੀ ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਥਕਾਵਟ, ਕਮਜ਼ੋਰੀ ਦੂਰ ਕਰ ਕੇ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਇਸ ਨੂੰ ਨਾਸ਼ਤੇ, ਵਰਕਆਊਟ ਤੋਂ ਬਾਅਦ ਜਾਂ ਸ਼ਾਮ ਨੂੰ ਪੀਤਾ ਜਾ ਸਕਦਾ ਹੈ।


ਪੁਦੀਨੇ ਦੇ ਪੱਤਿਆਂ ਦਾ ਜੂਸ : ਤੁਸੀਂ ਘਰ ‘ਚ ਆਸਾਨੀ ਨਾਲ ਖੀਰੇ, ਸੈਲਰੀ ਅਤੇ ਪੁਦੀਨੇ ਦੇ ਪੱਤਿਆਂ ਦਾ ਜੂਸ ਬਣਾਕੇ ਪੀ ਸਕਦੇ ਹੋ। ਇਨ੍ਹਾਂ ਚੀਜ਼ਾਂ ‘ਚ 95 ਪ੍ਰਤੀਸ਼ਤ ਤੱਕ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਤੋਂ ਬਚਾਅ ਰਹੇਗਾ। ਸਰੀਰ ਦੀ ਗਰਮੀ ਦੂਰ ਹੋਵੇਗੀ ਅਤੇ ਠੰਡਕ ਮਹਿਸੂਸ ਹੋਵੇਗੀ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਖੀਰੇ ਅਤੇ ਸੈਲਰੀ ਦਾ ਜੂਸ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰੇਗਾ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਤੁਹਾਡਾ ਸਰੀਰਕ ਵਿਕਾਸ ਵਧੀਆ ਹੋਵੇਗਾ। ਤੁਸੀਂ ਸਵੇਰੇ ਨਾਸ਼ਤੇ ਜਾਂ ਸ਼ਾਮ ਨੂੰ ਭੁੱਖ ਲੱਗਣ ‘ਤੇ ਜੂਸ ਪੀ ਸਕਦੇ ਹੋ।


ਗਰਮੀਆਂ ‘ਚ ਦਹੀਂ ਤੋਂ ਬਣੀ ਛਾਛ ਪੀਣਾ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਪੌਸ਼ਟਿਕ ਤੱਤ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਐਸਿਡਿਟੀ, ਕਬਜ਼, ਆਦਿ ਰਹਿੰਦੀ ਹੈ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਤੰਤਰ ਤੰਦਰੁਸਤ ਹੋ ਕੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਛਾਛ ਯਾਨੀ ਲੱਸੀ ਨੂੰ ਸੁੱਕੇ ਅਦਰਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾਕੇ ਖਾਣ ਤੋਂ ਬਾਅਦ ਪੀਣਾ ਸਹੀ ਰਹੇਗਾ।

 

 

Have something to say? Post your comment