Saturday, October 10, 2026
BREAKING NEWS
• ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ • ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ • ਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟ

Delhi

ਪਾਣੀ ਦੀ ਸੰਭਾਲ ਲਈ, ਨਿਰੰਕਾਰੀ ਮਿਸ਼ਨ ਦਾ ਮਜ਼ਬੂਤ ਕਦਮ: ਪ੍ਰੋਜੈਕਟ ਅਮ੍ਰਿਤ ਦਾ ਚੌਥਾ ਪੜਾਅ

February 19, 2026 03:25 PM
SehajTimes
ਦਿੱਲੀ : ਜਦੋਂ ਸੇਵਾ ਸਾਧਨਾ ਬਣ ਜਾਂਦੀ ਹੈ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਸਵੰਦੇਨਾ ਜੀਵਨ ਦਾ ਮੂਲ ਮੰਤਰ ਹੋਵੇ ਤਾਂ ਪਵਿੱਤਰ ਸੰਕਲਪ ਜਨਮ ਲੈਂਦੇ ਹਨ। ਮਾਨਵ ਸੇਵਾ ਅਤੇ ਲੋਕ ਕਲਿਆਣ ਦੀ ਇਸ ਅਦਭੁੱਤ ਚੇਤਨਾ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਦੁਆਰਾ "ਪ੍ਰੋਜੈਕਟ ਅਮ੍ਰਿਤ" ਅਧੀਨ "ਸਵੱਛ ਜਲ-ਸਵੱਛ ਮਨ" ਦੇ ਚੌਥੇ ਚਰਨ ਦਾ ਸ਼ਾਨਦਾਰ ਸ਼ੁਭ ਕਾਰਜ ਐਤਵਾਰ 22 ਫਰਵਰੀ 2026 ਨੂੰ ਸਵੇਰੇ 8 ਵਜੇ ਤੋਂ ਲੈ ਕੇ 11:00 ਵਜੇ ਤੱਕ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇੇ ਭਾਰਤ ਵਿੱਚ ਅਯੋਜਿਤ ਕੀਤਾ ਜਾ ਰਿਹਾ ਹੈ। ਸੰਤ ਨਿਰੰਕਾਰੀ ਮਿਸ਼ਨ ਜ਼ਿਲ੍ਹਾ ਪਟਿਆਲਾ ਦੇ ਯੋਨਲ ਇੰਚਾਰਜ ਸ੍ਰੀ ਰਾਧੇ ਸ਼ਾਮ ਅਤੇ ਸਮਾਣਾ ਦੇ ਸੰਯੋਜਕ ਐਡਵੋਕੇਟ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ  ਸੰਤ ਨਿਰੰਕਾਰੀ ਸਤਿਸੰਗ ਭਵਨ ਸਮਾਣਾ ਵਿਖੇ  ਸਫਾਈ ਅਭਿਆਨ ਚਲਾਇਆ ਜਾਵੇਗਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਸਫਾਈ ਕੀਤੀ ਜਾਵੇਗੀ  ਸੰਤ ਨਿਰੰਕਾਰੀ ਮਿਸ਼ਨ ਤੇ ਸਕੱਤਰ ਸਤਿਕਾਰਯੋਗ ਭਾ.ਸਾ. ਜੋਗਿੰਦਰ ਸੁਖੀਜਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿੱਚ 1500 ਤੋਂ ਵੱਧ ਸਥਾਨਾਂ ਤੇ ਇੱਕੋ ਸਮੇਂ ਤੇ ਆਯੋਜਿਤ ਕੀਤਾ ਜਾ ਜਾਵੇਗਾ। ਇਸ ਤਰਾਂ ਵਿਆਪਕ ਪੱਧਰ ਤੇ ਕੀਤਾ ਗਿਆ ਇਹ ਯਤਨ ਇਤਿਹਾਸਿਕ ਬਣ ਜਾਵੇਗਾ ਜੋ ਪਾਣੀ ਦੀ ਸੰਭਾਲ ਅਤੇ ਸਫਾਈ ਦੇ ਸੰਦੇਸ਼ ਨੂੰ ਸਮਾਜ ਦੇ ਹਰੇਕ ਵਰਗ ਤੱਕ ਪ੍ਰਭਾਵਸ਼ਾਲੀ ਰੂਪ ਨਾਲ ਪਹੁੰਚਾਏਗਾ। 
ਇਸ ਪਹਿਲ ਦਾ ਮੁੱਖ ਉਦੇਸ਼ ਸਮਾਜ ਨੂੰ ਇਹ ਜਾਣਕਾਰੀ ਕਰਵਾਉਣਾ ਹੈ ਪਾਣੀ ਕੋਈ ਸਰੋਤ ਨਹੀਂ ਸਗੋਂ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਣਮੁੱਲੀ ਦੇਣ ਹੈ। ਜਿਸ ਦੀ ਰੱਖਿਆ ਕਰਨਾ ਹਰੇਕ ਇਨਸਾਨ ਦਾ ਨੈਤਿਕ ਕਰਤੱਵ ਹੈ। ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਪ੍ਰਰੇਣਾਦਾਈਕ ਸਿੱਖਿਆਵਾਂ ਨੂੰ ਆਪਣਾਉਂਦੇ ਹੋਏ ਸਾਲ 2023 ਵਿੱਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਮਿਲਕੇ ਪ੍ਰੋਜੈਕਟ ਅਮ੍ਰਿਤ ਸ਼ੁਰੂ ਕੀਤਾ ਗਿਆ ਸੀ। ਇਹ ਪਾਣੀ ਬਚਾਉਣ ਦੀ ਪਹਿਲ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ ਭਾਵ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਿੱਥੇ ਸਵੱਛ ਜਲ- ਸਵੱਛ ਮਨ ਅਤੇ ਸਵੱਛ ਸਮਾਜ ਦਾ ਨਿਰਮਾਣ ਸਭੰਵ ਹੋ ਸਕੇ। ਨਦੀਆਂ ਝੀਲਾਂ, ਤਲਾਬ, ਖੂਹ ਅਤੇ ਝਰਨਿਆ ਵਰਗੇ ਪ੍ਰਾਕ੍ਰਿਤਕ ਪਾਣੀ ਦੇ ਸਰੋਤਾਂ ਨੂੰ ਸੰਭਾਲਣ ਲਈ ਸਮਰਪਿਤ ਜਨ ਅਦੋਲਨ ਨੇ ਆਪਣੇ ਪਹਿਲੇ ਤਿੰਨ ਚਰਨਾ ਵਿੱਚ ਸੇਵਾ, ਸਮਰਪਣ ਅਤੇ ਸਾਰਿਆ ਦੀ ਭਾਗੀਦਾਰੀ ਦੀ ਅਦਭੁੱਤ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਿਤ ਹੋ ਕੇ ਇਸ ਪੜਾਅ ਵਿੱਚ ਹੋਰ ਜਿਆਦਾ ਵਿਆਪਕ ਸੰਗਠਨ ਅਤੇ ਦੂਰ ਦਰਸ਼ੀ ਦ੍ਰਿਸ਼ਟੀਕੋਣ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮਾਜ ਦੇ ਹਰੇਕ ਵਰਗ ਵਿੱਚ ਪ੍ਰਕ੍ਰਿਤੀ ਦੇ ਪ੍ਰਤੀ ਜਾਗਰੂਕਤਾ ਅਤੇ ਸਾਰਿਆ ਦੀ ਭਾਗੀਦਾਰੀ ਇੱਕ ਮਜ਼ਬੂਤ ਭਾਵਨਾਂ ਨੂੰ ਫੈਲਾਉਣ ਦਾ ਯਤਨ ਕਰ ਰਹੀ ਹੈ। ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਹੈ ਕਿ ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆ ਲਈ ਹੋਰ ਸੁੰਦਰ, ਸਾਫ ਅਤੇ ਸੰਤੁਲਿਤ ਰੂਪ ਵਿੱਚ ਸੰਜੋਅ ਕੇ ਰੱਖੀਏ। "ਸਵੱਛ-ਜਲ, ਸਵੱਛ-ਮਨ" ਉਸੇ ਪਾਵਨ ਸੰਕਲਪ ਦਾ ਪ੍ਰਤੀਕ ਹੈ ਜੋ ਮਨੁੱਖ ਨੂੰ ਪ੍ਰਕ੍ਰਿਤੀ ਸਮਾਜ ਅਤੇ ਆਤਮਾ ਨਾਲ ਜੋੜਦੇ ਹੋਏ, ਦਇਆ, ਸੰਤੁਲਿਤ ਅਤੇ ਸਦਭਾਵਨਾ ਨਾਲ ਭਰੇ ਭਵਿੱਖ ਵੱਲ ਮਾਰਗਦਰਸ਼ਨ ਕਰਦਾ ਹੈ।
 
 

Have something to say? Post your comment

More in Delhi

ਕਾਲਕਾ ਤੇ ਕਾਹਲੋਂ ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਚੱਢਾ ਨੂੰ ਜਨਮ ਦਿਨ ਤੇ ਮੁਬਾਰਕਾਂ

ਕਾਲਕਾ ਤੇ ਕਾਹਲੋਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ

ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ਬੀਜੇਪੀ ਦੇ ਲੋਕ ਸਭਾ ਮੈਂਬਰਾਂ ਦੀ ਸ਼ਮੂਲੀਅਤ ਦੀ ਕਾਲਕਾ ਤੇ ਕਾਹਲੋ ਵੱਲੋਂ ਨਿਖੇਧੀ

ਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ 5ਵਾਂ ਸਥਾਪਨਾ ਦਿਵਸ

ਕਾਲਕਾ ਵਲੋਂ ਸੰਗਤਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪੰਜਵੇਂ ਸਥਾਪਨਾ ਦਿਵਸ ਵਿੱਚ ਪਹੁੰਚਣ ਦੀ ਅਪੀਲ ਅਕਾਲੀ ਦਲ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਦਿਹਾਂਤ

ਅੱਜ ਦਾ ਨੌਜਵਾਨ ਹੀ ਦੇਸ਼ ਤੇ ਕੌਮ ਦਾ ਭਵਿੱਖ: ਹਰਮੀਤ ਸਿੰਘ ਕਾਲਕਾ

ਕਾਲਕਾ ਤੇ ਕਾਹਲੋਂ ਵੱਲੋਂ ਜੌਲੀ ਨੂੰ ਜਨਮ ਦਿਨ ਦੀਆਂ ਵਧਾਈਆਂ

ਬਾਬਾ ਫਤਹਿ ਸਿੰਘ ਇਸਤਰੀ ਸਤਿਸੰਗ ਸਭਾ ਵੱਲੋਂ ਰੂਹਾਨੀ ਕੀਰਤਨ ਸਮਾਗਮ : ਕਾਲਕਾ

ਕੇਂਦਰ ਸਰਕਾਰ ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ 'ਚ ਪਿਆ 18 ਲੱਖ ਮੀਟ੍ਰਿਕ ਟਨ ਅਨਾਜ ਦਾ ਪੁਰਾਣਾ ਸਟਾਕ ਚੁੱਕੇਗੀ : ਭਗਵੰਤ ਸਿੰਘ ਮਾਨ