ਮੁੱਖ ਮੰਤਰੀ ਵਿਪੱਖ 'ਤੇ ਤੰਜ-ਸੀਈਟੀ ਵਿੱਚ ਉਮੀਦਵਾਰ ਨਹੀਂ, ਸਿਰਫ਼ ਵਿਪੱਖ ਦੇ ਨੇਤਾ ਹੀ ਭਟਕੇ ਨਜਰ ਆਏ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਆਯੋਜਿਤ ਕੀਤੀ ਗਈ ਸੀਈਟੀ ਪਰਿਖਿਆ ਦੇ ਸਬੰਧ ਵਿੱਚ ਕਰੇਕਸ਼ਨ ਪੋਰਟਲ ਇੱਕ-ਦੋ ਦਿਨ ਵਿੱਚ ਖੋਲਿਆ ਜਾਵੇਗਾ, ਜਿਸ ਵਿੱਚ ਉਮੀਦਵਾਰਾਂ ਨੂੰ ਗਲਤੀ ਸੁਧਾਰ ਲਈ ਕਾਫ਼ੀ ਸਮਾਂ ਦਿੱਤਾ ਜਾਵੇਗਾ।
ਮੁੱਖ ਮੰਤਰੀ ਅੱਜ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਵਿਪੱਖ ਵੱਲੋਂ ਸੀਈਟੀ ਨੂੰ ਲੈ ਕੇ ਲਿਆਏ ਗਏ ਧਿਆਨ ਯੋਗ ਪ੍ਰਸਤਾਵ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਇਨ੍ਹੀ ਸੁਵਿਵਸਥਿਤ ਢੰਗ ਨਾਲ ਸੀਈਟੀ ਪਰਿਖਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਿਸੇ ਵੀ ਉਮੀਦਵਾਰ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਨਾ ਨਹੀਂ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਯੁਵਾ, ਉਨਾਂ ਦੇ ਮਾਂ-ਪਿਓ ਅਤੇ ਆਮਜਨ ਨੇ ਵੀ ਪਰਿਖਿਆ ਦੀ ਵਿਵਸਥਾ ਦੀ ਸਲਾਂਘਾ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਸ ਪਰਿਖਿਆ ਲਈ ਕੁੱਲ੍ਹ 13,48,893 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਾਇਆ ਸੀ ਜਿਨ੍ਹਾਂ ਵਿੱਚੋਂ 12,46,497 ਨੇ ਪਰਿਖਿਆ ਵਿੱਚ ਹਿੱਸਾ ਲਿਆ। ਇਹ ਪਹਿਲੀ ਵਾਰ ਹੈ ਜਦੋਂ ਲਗਭਗ 92 ਗੁਣਾ ਉਮੀਦਵਾਰ ਪਰਿਖਿਆ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਆਪਣੇ ਸੰਕਲਪ ਪੱਤਰ ਵਿੱਚ ਸੀਈਟੀ ਨੂੰ ਬਿਨਾ ਕਿਸੇ ਅਵਿਵਸਥਾ ਦੇ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ।
ਵਿਪੱਖ 'ਤੇ ਤੰਜ ਕਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੀਈਟੀ ਪਰਿਖਿਆ ਵਿੱਚ ਨਾ ਤਾਂ ਉਮੀਦਵਾਰ ਭਟਕੇ ਨਾ ਹੀ ਉਨ੍ਹਾਂ ਦੇ ਮਾਂ-ਪਿਓ- ਸਿਰਫ਼ ਵਿਪੱਖ ਦੇ ਨੇਤਾ ਹੀ ਭਟਕੇ ਨਜਰ ਆਏ। ਉਨ੍ਹਾਂ ਨੇ ਕਿਹਾ ਕਿ ਵਿਪਖ ਨੂੰ ਵੀ ਇਸ ਸਫਲ ਆਯੋਜਨ ਦਾ ਧੰਨਵਾਦ ਕਰਨਾ ਚਾਹੀਦਾ ਸੀ।
ਮੁੱਖ ਮੰਤਰੀ ਨੇ ਸਦਨ ਨੂੰ ਇਹ ਵੀ ਜਾਣੂ ਕਰਾਇਆ ਕਿ ਜਦੋਂ ਕੋਈ ਪਰਿਖਿਆ ਇੱਕ ਤੋਂ ਵੱਧ ਸੈਸ਼ਨਾਂ ਵਿੱਚ ਆਯੋਜਿਤ ਹੁੰਦੀ ਹੈ ਤਾਂ ਮੁਸ਼ਕਲਾਂ ਦੇ ਪੱਧਰ ਵਿੱਚ ਇਸ ਤਰ੍ਹਾਂ ਦੀ ਵਿਵਿਧਤਾ ਦਾ ਆਉਣਾ ਸੁਭਾਵਿਕ ਹੈ। ਇਸ ਵਿਵਿਧਤਾ ਨੂੰ ਦੂਰ ਕਰਨ ਲਈ ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਵੱਲੋਂ ਸੀਈਟੀ 2025 ਗਰੁਪ ਸੀ ਲਈ ਜਨਤਕ ਨੋਟਿਸ 11.7.2025 ਰਾਹੀਂ ਨੋਰਮੇਲਾਇਜੇਸ਼ਨ ਦਾ ਫਾਰਮੂਲਾ ਲਾਗੂ ਕਰਨ ਵਾਲੇ ਸਾਰੇ ਸਬੰਧਿਤਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 26 ਜੁਲਾਈ 2025 ਨੂੰ ਸਵੇਰ ਦੇ ਸੈਸ਼ਨ ਦੌਰਾਨ ਕੁੱਝ ਪਰਿਖਿਆ ਕੇਂਦਰਾਂ 'ਤੇ ਇੰਟਰਨੇਟ ਦੀ ਸਮੱਸਿਆ ਦੇ ਕਾਰਨ ਬਾਯੋਮੈਟ੍ਰਿਕ ਵੈਰੀਫਿਕੇਸ਼ਨ ਵਿੱਚ ਪਰੇਸ਼ਾਨੀ ਆਈ ਸੀ ਜਿਸ ਨੂੰ ਪਰਿਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਲ ਕਰ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁੱਝ ਉਮੀਦਵਾਰਾਂ ਦੀ ਬਾਯੋਮੈਟ੍ਰਿਕ ਦੀ ਸਮੱਸਿਆ ਰਹਿ ਗਈ ਹੋਵੇਗੀ ਤਾਂ ਉਨ੍ਹਾਂ ਤੇ ਲਿਖਿਤ ਪਰਿਖਿਅ ਪਰਿਣਾਮ ਕਮੀਸ਼ਨ ਵੱਲੋਂ ਪਰਿਖਿਆ ਦੌਰਾਨ ਲਈ ਗਈ ਫੋਟੋ ਅਤੇ ਸੀਸੀਟੀਵੀ ਫੁਟੇਜ ਦੇ ਮਿਲਾਨ ਅਤੇ ਬਾਯੋਮੈਟ੍ਰਿਕ ਵੈਰੀਫਿਕੇਸ਼ਨ ਪ੍ਰਕਿਰਿਆ ਤੋਂ ਬਾਅਦ ਜਾਰੀ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਸੀਈਟੀ ਪਰਿਖਿਆ ਦੇ ਸਫਲ ਸੰਚਾਲਨ ਲਈ ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਇਸ ਵਿੱਚ ਸਲੰਗਨ ਸਾਰੇ ਅਧਿਕਾਰੀਆਂ, ਕਰਮਚਾਰੀਆਂ, ਹੈਲਪਰਾਂ ਸਮੇਤ ਹਰਿਆਣਾ ਰੋਡਵੇਜ਼ ਦੇ ਸਟਾਫ, ਜਿਨ੍ਹਾਂ ਨੇ ਉਮੀਦਵਾਰਾਂ ਨੂੰ ਸਫਲਤਾਪੂਰਵਕ ਪਰਿਖਿਆ ਕੇਂਦਰਾਂ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਭੂਮੀਕਾ ਨਿਭਾਈ ਦਾ ਵੀ ਧੰਨਵਾਦ ਕੀਤਾ।