ਉਦਯੋਗਿਕ ਵਿਕਾਸ ਲਈ ਬਜਟ ਪ੍ਰਾਵਧਾਨਾਂ ਵਿੱਚ ਹੋਵੇਗਾ ਵਿਸ਼ੇਸ਼ ਫੋਕਸ - ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਦਯੋਗ ਅਤੇ ਮੈਨੂਫੈਕਚਰਿੰਗ ਖੇਤਰ ਦਾ ਸੂਬੇ ਦੀ ਅਰਥਵਿਵਸਥਾ ਵਿੱਚ ਮਹਤੱਵਪੂਰਣ ਯੋਗਦਾਨ ਹੈ। ਵੱਧ ਵਿਕਾਸ ਦੇ ਮੱਦੇਨਜਰ ਸੂਬੇ ਦੇ ਅਗਾਮੀ ਬਜਟ ਵਿੱਚ ਉਦਯੋਗਿਕ ਖੇਤਰ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ। ਸੂਬਾ ਸਰਕਾਰ ਨੇ ਅਗਾਮੀ ਬਜਟ ਲਈ ਇਹ ਟੀਚਾ ਰੱਖਿਆ ਹੈ ਕਿ ਬਜਟ ਵੱਧ ਤੋਂ ਵੱਧ ਰੁਜ਼ਗਾਰਪਰਕ ਅਤੇ ਉਦਯੋਗਾਂ ਅਨੁਕੁਲ ਹੋਵੇ ਤਾਂ ਜੋ ਸੂਬੇ ਦੀ ਅਰਥਵਿਵਸਥਾ ਨੂੰ ਮਜਬੂਤੀ ਮਿਲੇ ਤੇ 2047 ਤੱਕ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਹਰਿਆਣਾ ਦਾ ਯੋਗਦਾਨ ਮੋਹਰੀ ਹੈ।
ਮੁੱਖ ਮੰਤਰੀ ਬੁੱਧਵਾਰ ਨੂੰ ਗੁਰੂਗ੍ਰਾਮ ਵਿੱਚ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਵਿੱਚ ਉਦਮੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਦਾ ਟੀਚਾ ਸਬੰਧਿਤ ਹਿੱਤਧਾਰਕਾਂ ਦੇ ਬਹੁਮੁੱਲੇ ਸੁਝਾਅ ਲੈ ਕੇ ਸੂਬੇ ਵਿੱਚ ਵੱਧ ਤੋਂ ਵੱਧ ਉਦਯੋਗਾਂ ਦੇ ਅਨੁਕੂਲ ਮਾਹੌਲ ਬਨਾਉਣਾ ਹੈ। ਬੀਤੇ ਸਾਲ ਵੀ ਉਦਯੋਗਾਂ ਦੇ ਨਾਲ ਇਸ ਤਰ੍ਹਾ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਬਿਹਤਰੀਨ ਸੁਝਾਅ ਆਏ ਸਨ, ਜਿਸ ਨਾਲ ਨੀਤੀਆਂ ਨੂੰ ਵੱਧ ਮਜਬੂਤੀ ਮਿਲੀ। ਮੀਟਿੰਗ ਵਿੱਚ ਸੁਝਾਅ ਪ੍ਰਾਪਤ ਹੋਏ ਸਨ, ਜਿਸ ਵਿੱਚੋਂ 71 ਸੁਝਾਆਂ ਨੂੰ ਬਜਟ ਵਿੱਚ ਸ਼ਾਮਿਲ ਕੀਤਾ ਗਿਆ। ਉਦਯੋਗ ਅਤੇ ਕਿਰਤ ਵਿਭਾਗ ਦੇ ਲਈ ਸਾਲ 2025-26 ਬਜਟ ਵਿੱਚ ਲਗਭਗ 1 ਹਜਾਰ 95 ਕਰੋੜ 43 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ, ਇਸ ਵਿੱਚੋਂ 873 ਕਰੋੜ 51 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਨਾਲ ਜੁੜੇ ਚੰਗੇ ਸੁਝਾਅ ਮੰਗੇ ਹਨ, ਕੋਈ ਵੀ ਸਾਥੀ ਏਆਈ ਚੈਟਬੋਟ ਰਾਹੀਂ ਆਪਣੇ ਸੁਝਾਅ ਦੇ ਸਕਦਾ ਹੈ।
ਧਰਾਤਲ 'ਤੇ ਉਤਾਰ ਰਹੀ ਐਲਾਨ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਬਜਟ ਵਿੱਚ ਕੀਤੇ ਗਏ ਐਲਾਨਾਂ ਨੂੰ ਲਗਾਤਾਰ ਧਰਾਤਲ 'ਤੇ ਉਤਾਰਣ ਦਾ ਕੰਮ ਕਰ ਰਹੀ ਹੈ। ਪਿਛਲੇ ਬਜਟ ਵਿੱਚ ਉਦਯੋਗ ਅਤੇ ਕਿਰਤ ਵਿਭਾਗ ਦੇ ਬਜਟ ਨੂੰ 129.37 ਫੀਸਦੀ ਤੱਕ ਵਧਾਇਆ ਗਿਆ ਸੀ ਤਾਂ ਜੋ ਇਸ ਨੂੰ ਹੋਰ ਵੱਧ ਮਜਬੂਤ ਬਣਾਇਆ ਜਾਵੇ। ਹਰਿਆਣਾ ਸਰਕਾਰ ਨੇ ਮਜਦੂਰਾਂ ਲਈ ਡੋਰਮੇਟਰੀ ਅਤੇ ਸਿੰਗਲ ਰੂਮ ਦੇ ਨਿਰਮਾਣ ਤਹਿਤ ਆਈਐਮਟੀ ਬਾਵਲ ਵਿੱਚ 5 ਏਕੜ, ਆਈਐਮਟੀ ਫਰੀਦਾਬਾਦ ਵਿੱਚ 2.76 ਏਕੜ ਅਤੇ ਆਈਐਮਟੀ ਸੋਹਨਾ ਵਿੱਚ 5.47 ਏਕੜ ਭੁਮੀ ਅਥੋਰਾਇਜਡ ਕੀਤੀ ਹੈ। ਆਈਐਮਟੀ ਖਰਖੌਦਾ ਦੇ ਵਿਸਤਾਰ ਲਈ 3 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਲਗਭਗ 5800 ਏਕੜ ਭੁਮੀ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਇਸ ਨੂੰ ਜਲਦੀ ਹੀ ਉਦਯੋਗਿਕ ਨੀਤੀ-2022 ਤਹਿਤ ਅਥੋਰਾਇਜਡ ਕੀਤਾ ਜਾਵੇਗਾ।
ਉਦਯੋਗਿਕ ਵਿਕਾਸ ਲਈ ਬਜਟ ਪ੍ਰਾਵਧਾਨਾਂ ਵਿੱਚ ਹੋਵੇਗਾ ਵਿਸ਼ੇਸ਼ ਫੋਕੋਸ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਵਿੱਚ ਅਨੇਕ ਸੁਝਾਅ ਆਏ। ਮੈਂ ਤੁਹਾਨੂੰ ਭਰੋਸਾ ਦਵਾਉਣਾ ਹਾਂ ਕਿ ਹਰਿਆਣਾ ਦੇ ਉਦਯੋਗਿਕ ਵਿਕਾਸ ਲਈ ਬਜਟ ਪ੍ਰਾਵਧਾਨਾਂ ਵਿੱਚ ਵਿਸ਼ੇਸ਼ ਫੋਕਸ ਹੋਵੇਗਾ। ਜਿੰਨ੍ਹੇ ਠੋਸ ਅਤੇ ਲਾਗੂ ਕਰਨ ਯੋਗ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਹੀ ਪ੍ਰਭਾਵੀ ਬਜਟ ਪੇਸ਼ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰ ਸੁਝਾਅ ਸਾਡੇ ਲਈ ਮਾਰਗਦਰਸ਼ਕ ਹੈ ਅਤੇ ਮੈਂ ਨਿਜੀ ਰੂਪ ਨਾਲ ਇਹ ਯਕੀਨੀ ਕਰੁੰਗਾ ਕਿ ਉਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ।
ਖਰਖੌਦਾ ਵਿੱਚ ਬਣੇਗਾ ਸੈਟੇਲਾਇਟ ਸ਼ਹਿਰ
ਮੁੱਖ ਮੰਤਰੀ ਨੇ ਕਿਹਾ ਕਿ ਸੋਨੀਪਤ ਜਿਲ੍ਹਾ ਦੇ ਖਰਖੌਦਾ ਵਿੱਚ 10 ਹਜਾਰ ਏਕੜ ਖੇਤਰ ਵਿੱਚ ਸੈਟੇਲਾਇਟ ਸ਼ਹਿਰ ਬਨਾਉਣ ਦੀ ਯੋਜਨਾ ਹੈ। ਇਸ ਦੇ ਨਾਲ-ਨਾਲ ਰਾਈ ਵਿੱਚ ਹੋਲ-ਸੇਲ ਮਾਰਕਿਟ ਬਣਾਈ ਜਾਵੇਗੀ। ਇਸ ਨੂੰ ਲੈ ਕੇ ਵਪਾਰੀਆਂ ਨੇ ਸੰਪਰਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਈਵੀ ਪਾਰਕ ਬਨਾਉਣ ਦਾ ਟੀਚਾ ਵੀ ਰੱਖਿਆ ਹੈ। ਇਸ ਦੇ ਨਾਲ ਹੀ 70 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਆਰਆਰਟੀਐਸ ਦੀ ਡੀਪੀਆਰ ਬਣ ਚੁੱਕੀ ਹੈ, ਜਲਦੀ ਹੀ ਉਸ ਦਾ ਟੈਂਡਰ ਹੋਵੇਗਾ। ਇਹ ਸਰਾਏ ਕਾਲੇ ਖਾਂ ਤੋਂ ਕਰਨਾਲ ਤੇ ਸਰਾਏ ਕਾਲੇ ਖਾਂ ਤੋਂ ਅਲਵਰ ਤੱਕ ਜਾਵੇਗਾ, ਇਸ ਨਾਲ ਸੂਬਾਵਾਸੀਆਂ ਨੂੰ ਲਾਭ ਮਿਲੇਗਾ। ਉਹੀ ਮਾਨੇਸਰ ਵਿੱਚ ਕੰਨਵੇਂਸ਼ਨ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਿਨੀ ਸਕੱਤਰੇਤ ਪਰਿਸਰ ਬਾਵਲ ਵਿੱਚ 26 ਲੱਖ ਰੁਪਏ ਦੀ ਰਕਮ ਨਾਲ ਲੇਬਰ ਕੋਰਟ ਬਣਾਈ ਜਾਵੇਗੀ, ਇਸ ਦੇ ਲਈ ਬਜਟ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਨੂੰ ਦਿੱਤਾ ਜਾ ਚੁੱਕਾ ਹੈ।
ਉਦਯੋਗਿਕ ਵਿਕਾਸ ਦੇ ਨਾਲ ਹੀ ਵਿਕਸਿਤ ਰਾਸ਼ਟਰ ਬਣੇਗਾ ਭਾਰਤ - ਰਾਓ ਨਰਬੀਰ ਸਿੰਘ
ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵਿਕਸਿਤ ਭਾਰਤ-2047 ਦੇ ਵਿਜਨ 'ਤੇ ਫੋਕਸ ਕਰਦੇ ਹੋਏ ਕੰਮ ਕਰ ਰਹੀ ਹੈ। ਉਦਯੋਗਿਕ ਵਿਕਾਸ ਦੇ ਨਾਲ ਹੀ ਵਿਕਸਿਤ ਰਾਸ਼ਟਰ ਵਜੋ ਭਾਰਤ ਨੂੰ ਨਵੀਂ ਪਹਿਚਾਣ ਦਵਾਉਣ ਲਈ ਸਰਕਾਰ ਆਪਣੀ ਜਿਮੇਵਾਰੀ ਪ੍ਰਭਾਵੀ ਰੂਪ ਨਾਲ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਉਨਮੁੱਖ ਹਰਿਆਣਾ ਬਨਾਉਣ ਵਿੱਚ ਉਦਯੋਗ ਜਗਤ ਨਾਲ ਜੁੜੇ ਪ੍ਰਤੀਨਿਧੀਆਂ ਦੀ ਅਹਿਮ ਭਾਗੀਦਾਰੀ ਹੁੰਦੀ ਹੈ, ਅਜਿਹੇ ਵਿੱਚ ਹਰਿਆਣਾ ਸਰਕਾਰ ਵੱਲੋਂ ਅਗਾਮੀ ਬਜਟ ਨੂੰ ਹਰ ਹਿੱਤ ਦੀ ਸੋਚ ਦੇ ਨਾਲ ਸੁਗਮ ਤੇ ਫੱਲਦਾਈ ਬਨਾਉਣ ਲਈ ਇਸ ਤਰ੍ਹਾ ਦੇ ਪ੍ਰੀ ਬਜਟ ਸੈਸ਼ਨ ਵਿੱਚ ਸੁਝਾਅ ਲੈਂਦੇ ਹੋਏ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਸਰਕਾਰ ਦੀ ਸਾਰਥਕ ਪਹਿਲ ਹੈ ਕਿ ਪ੍ਰੀ-ਬਜਟ ਕੰਸਲਟੇਸ਼ਨ ਲੈ ਕੇ ਹਰ ਖੇਤਰ ਦੇ ਲੋਕਾਂ ਦਾ ਧਿਆਨ ਰੱਖਦੇ ਹੋਏ ਬਜਟ ਵਿੱਚ ਪ੍ਰਾਵਧਾਨ ਰੱਖੇ ਜਾ ਰਹੇ ਹਨ। ਉਨ੍ਹਾਂ ਨੇ ਮੌ੧ੂਦ ਪ੍ਰਤੀਨਿਧੀਆਂ ਨੁੰ ਵਾਤਾਵਰਣ ਸਰੰਖਣ ਵਿੱਚ ਵੀ ਆਪਣੀ ਸਰਗਰਮ ਭਾਗੀਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ 'ਤੇ ਪਟੌਦੀ ਤੋਂ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਤੇ ਸਕੱਤਰ ਆਸ਼ਿਮਾ ਬਰਾੜ, ਐਚਐਸਆਈਆਈਡੀਸੀ ਦੇ ਐਮਡੀ ਆਦਿਤਅ ਦਹੀਆ, ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨਹਿਰੂ ਸਮੇਤ ਹੋਰ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।