ਚੰਡੀਗੜ੍ਹ : ਹਰਿਆਣਾ ਦੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਰਾਜ ਵਿੱਚ ਇਨਲੈਂਡ ਮੱਛੀ ਪਾਲਣ ਦੀ ਤੇਜ ਵਿਕਾਸ ਦਰ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਹਰਿਆਣਾ ਦੇਸ਼ ਦੇ ਪ੍ਰਮੁੱਖ ਲੈਂਡਲਾਕਡ ਮੱਛੀ ਉਤਪਾਦਕ ਸੂਬਿਆਂ ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਰਾਜ ਨੇ 23,850 ਹੈਕਟੇਅਰ ਜਲ੍ਹ ਖੇਤਰ ਤੋਂ ਕੁੱਲ 2.04 ਲੱਖ ਮੀਟ੍ਰਿਕ ਟਨ ਮੱਛੀ ਦਾ ਉਤਪਾਦਨ ਕੀਤਾ ਹੈ। ਹੈਦਰਾਬਾਦ ਵਿੱਚ ਆਯੋਜਿਤ ਰਾਸ਼ਟਰੀ ਪੱਧਰ ਦੇ ਮੱਛੀ ਪਾਲਣ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਖੇਤੀਬਾੜੀ ਮੰਤਰੀ ਸ਼ਿਆਤ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਨੇ 166 ਕਰੋੜ ਮੱਛੀ ਬੀਜ (ਫਿਸ਼ ਸੀਡਸ) ਦਾ ਉਤਪਾਦਨ ਕੀਤਾ ਹੈ, ਜੋ ਸੂਬੇ ਦੀ ਮੱਛੀ ਪਾਲਣ ਢਾਂਚੇ ਅਤੇ ਵਿਗਿਆਨਕ ਪ੍ਰਥਾਵਾਂ ਦੇ ਮਜਬੂਤ ਹੋਣ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਦਸਿਆ ਕਿ ਲੈਂਡਲਾਕਡ ਸੂਬਿਆਂ ਵਿੱਚ ਪੰਜਾਬ ਮੱਛੀ ਉਤਪਾਦਨ ਵਿੱਚ ਪਹਿਲੇ ਸਥਾਨ 'ਤੇ ਹੈ, ਜਦੋਂ ਕਿ ਹਰਿਆਣਾ ਦੂਜੇ ਸਥਾਨ 'ਤੇ ਹੈ, ਭਲੇ ਹੀ ਰਾਜ ਦੀ ਕੋਈ ਤੱਟਰੇਖਾ ਨਾ ਹੋਵੇ।
ਮੱਛੀ ਪਾਲਣ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਲਂੈਡਲਾਕਡ ਸੂਬਾ ਤਾਲਾਬ-ਅਧਾਰਿਤ ਅਤੇ ਇਨਲੈਂਡ ਜਲ੍ਹ ਮੱਛੀ ਪਾਲਣ ਰਾਹੀਂ ਭਾਰਤ ਦੇ ਕੁੱਲ ਮੱਛੀ ਉਤਪਾਦਨ ਵਿੱਚ ਮਹਤੱਵਪੂਰਣ ਯੋਗਦਾਨ ਦਿੰਦੇ ਹਨ, ਪਰ ਤੱਟਵਰਤੀ ਸੂਬਿਆਂ ਦੀ ਤੁਲਣਾ ਵਿੱਚ ਇੰਨ੍ਹਾਂ ਨੂੰ ਘੱਟ ਵਿੱਤੀ ਸਹਾਇਤਾ ਮਿਲਦੀ ਹੈ, ਜਿਸ ਦਾ ਸਿੱਧਾ ਅਸਰ ਮੱਛੀ ਪਾਲਕਾਂ ਅਤੇ ਸੂਬੇ ਦੇ ਜੀਡੀਪੀ 'ਤੇ ਪਂੈਦਾ ਹੈ।
ਮੱਛੀ ਪਾਲਣ ਮੰਤਰੀ ਨੇ ਸਮੇਲਨ ਵਿੱਚ ਦਸਿਆ ਕਿ ਹਰਿਆਣਾ ਮੱਛੀ ਪਾਲਣ ਨੂੱ ਵੇਕਲਪਿਕ ਆਜੀਵਿਕਾਸ ਵਜੋ ਸਰਗਰਮ ਰੂਪ ਨਾਲ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਕਈ ਕਿਸਾਨ ਰਿਵਾਇਤੀ ਖੇਤੀ ਤੋਂ ਬਿਹਤਰ ਲਾਭ ਦੇ ਕਾਰਨ ਮੱਛੀ ਪਾਲਣ ਦੇ ਵੱਲ ਬਲਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੱਛੀ ਪਾਲਣ ਨੇ ਫਸਲ ਅਵਸ਼ੇਸ਼ ਪ੍ਰਬੰਧਨ ਦੀ ਸਮਸਿਆ, ਵਿਸ਼ੇਸ਼ ਰੂਪ ਨਾਲ ਪਰਾਲੀ ਜਲਾਉਣ ਦੀ ਸਮਸਿਆ ਵਿੱਚ ਵੀ ਮਦਦ ਕੀਤੀ ਹੈ, ਕਿਉਂਕਿ ਇਹ ਕਿਸਾਨਾਂ ਨੂੱ ਵੱਧ ਆਮਦਨ ਦਾ ਸਰੋਤ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਬੀਜ ਗੁਣਵੱਤਾ ਦਾ ਮਜਬੂਤ ਕਰਨ ਲਈ ਹਰਿਆਣਾ ਨੇ ਸਾਰੇ ਜਿਲ੍ਹਿਆਂ ਵਿੱਚ ਬਲਾਕ ਪੱਧਰ 'ਤੇ ਮੱਛੀ ਬੀਜ ਬੈਂਕ ਯਕੀਨੀ ਕੀਤੇ ਹਨ। ਭੁਵਨੇਸ਼ਵਰ ਦੇ ਸਿਫਾ ਤੋਂ ਅਨੁਵੰਸ਼ਿਕ ਰੂਪ ਨਾਲ ਸੁਧਾਰਿਤ ਮੱਛੀ ਪ੍ਰਜਾਤੀਆਂ ਪ੍ਰਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਰਾਜ ਉੱਚ ਗੁਣਵੱਤਾ ਵਾਲੇ ਵੁੱਡ ਸਟਾਕ ਦਾ ਉਤਪਾਦਨ ਕਰ ਰਿਹਾ ਹੈ ਅਤੇ ਸਮੂਚੀ ਉਤਪਾਦਕਤਾ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੱਛੀ ਬੀਜ ਪ੍ਰਬੰਧਨ ਲਈ ਕੌਮੀ ਦਿਸ਼ਾ-ਨਿਰਦੇਸ਼ ਅਤੇ ਯੋਜਨਾਵਾਂ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਰੇ ਸੂਬਿਆਂ ਵਿੱਚ ਗੁਣਵੱਤਾ ਵਾਲੇ ਬੀਜ ਦੀ ਇੱਕਸਮਾਨ ਉਪਲਬਧਤਾ ਯਕੀਨੀ ਹੋ ਸਕੇ।
ਮੱਛੀ ਪਾਲਣ ਮੰਤਰੀ ਨੇ ਢਾਂਚਾ ਵਿਕਾਸ 'ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਮੱਛੀ ਪਾਲਕਾਂ ਅਤੇ ਉਦਮੀਆਂ ਨੂੰ ਦਿੱਤੀ ਦੀ ਗਾਂਜੀਪੁਰ ਅਤੇ ਆਜਾਦਪੁਰ ਮੰਡੀਆਂ ਦੀ ਤਰਜ 'ਤੇ ਸੋਨੀਪਤ ਦੇ ਗਨੌਰ ਵਿੱਚ ਇੰਡੀਆ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਿਟ ਵਿੱਚ ਸਮਰਪਿਤ ਸਥਾਨ ਪ੍ਰਦਾਨ ਕੀਤਾ ਗਿਆ ਹੈ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੇਂਦਰ ਸਰਕਾਰ ਦੇ ਸਾਹਮਣੇ ਕਈ ਪ੍ਰਸਤਾਵ ਰੱਖੇ, ਜਿਨ੍ਹਾਂ ਵਿੱਚ ਫਰੀਦਾਬਾਦ, ਗੁਰੂਗ੍ਰਾਮ, ਹਿਸਾਰ, ਯਮੁਨਾਨਗਰ ਅਤੇ ਪੰਚਕੂਲਾ ਵਿੱਚ ਆਧੁਨਿਕ ਥੋਕ ਮੱਛੀ ਬਾਜਾਰ ਸਥਾਪਿਤ ਕਰਨਾ ਸ਼ਾਮਿਲ ਹੈ, ਜਿਸ ਦੀ ਅੰਦਾਜਾ ਲਾਗਤ 300 ਕਰੋੜ ਰੁਪਏ ਹੈ। ਨਾਲ ਹੀ ਕਰਨਾਲ ਵਿੱਚ ਮੱਛੀ ਪ੍ਰੋਸੈਸਿੰਗ ਯੂਨਿਟ ਅਤੇ ਸਿਰਸਾ ਵਿੱਚ ਝੀਂਗਾਂ ਪ੍ਰੋਸੈਂਸਿੰਗ ਪਲਾਂਟ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਹੈ, ਜਿਸ ਵਿੱਚ ਲਗਭਗ 200 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਪੰਚਕੂਲਾ ਵਿੱਚ ਵਿਸ਼ਵ ਪੱਧਰੀ ਏਕਵੇਰਿਅਮ ਹਾਊਸ ਬਨਾਉਣ ਦੀ ਵੀ ਕਲਪਣਾ ਕਰ ਰਿਹਾ ਹੈ, ਜਿਸ ਦੀ ਅੰਦਾਜਾ ਲਾਗਤ 1,000 ਕਰੋੜ ਰੁਪਏ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਪਿੰਡ ਸੁਲਤਾਨਪੁਰ ਵਿੱਚ ਪੰਜ ਏਕੜ ਭੂਮੀ ਰਾਸ਼ਟਰੀ ਮੱਛੀ ਵਿਕਾਸ ਬੋਰਡ ਦਾ ਖੇਤਰੀ ਕੇਂਦਰ ਸਥਾਪਿਤ ਕਰਨ ਲਈ ਟ੍ਰਾਂਸਫਰ ਕੀਤੀ ਗਈ ਹੈ, ਜੋ ਹਰਿਆਣਾ ਅਤੇ ਗੁਆਂਢੀ ਸੂਬਿਆਂ ਨੂੰ ਲਾਭ ਪਹੁੰਚਾਏਗਾ। ਉਨ੍ਹਾਂ ਨੇ ਵੱਧ ਨੀਤੀਗਤ ਸਮਰਥਨ ਦੀ ਮੰਗ ਕਰਦੇ ਹੋਏ ਕੇਂਦਰੀ ਮੱਛੀ ਪਾਲਣ ਮੰਤਰਾਲੇ ਤੋਂ 2026-27 ਵਿੱਤੀ ਸਾਲ ਵਿੱਚ ਲੈਂਡਲਾਕਡ ਸੂਬਿਆਂ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਉਨ੍ਹਾਂ ਦੀ ਵਿਸ਼ੇਸ਼ ਚਨੌਤੀਆਂ ਨੂੰ ਸੰਬੋਧਿਤ ਕਰਨ ਲਈ ਹਰਿਆਣਾ ਵਿੱਚ ਇੱਕ ਵਿਸ਼ੇਸ਼ ਰਾਸ਼ਟਰੀ ਸਮੇਲਨ ਆਯੋਜਿਤ ਕਰਨ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਹਰਿਆਣਾ ਵਿੱਚ ਮੱਛੀ ਪਾਲਣ ਤਹਿਤ ਵਧਿਆ ਹੋਇਆ ਬਜਟ ਦਾ ਸਮਰਥਨ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਅਤੇ ਕੇਂਦਰੀ ਮੱਛੀ ਪਾਲਣ ਮੰਤਰੀ ਰਾਜੀਵ ਰੰਜਨ ਸਿੰਘ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ।