ਕੰਮ ਵਿੱਚ ਦੇਰੀ ਕਰਨ ਦੀ ਲਾਪ੍ਰਵਾਹੀ ਵਰਤਣ ਵਾਲੀ ਗੁਰੂਗ੍ਰਾਮ ਅਤੇ ਥਾਨੇਸਰ ਦੀ ਏਜੰਸੀ ਨੁੰ ਬਲੈਕਲਿਸਟ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ : ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਸੂਬੇ ਵਿੱਚ ਭਵਨ ਅਤੇ ਸੜਕਾਂ ਵਨ-ਸਟੈਂਡਰਡ ਹੋਣ ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਿਯੂਡੀ) ਖੁਦ ਨੂੰ ਇੱਕ ਮਜਬੂਤ ਬ੍ਰਾਂਡ ਵਜੋ ਸਥਾਪਿਤ ਕਰਨ। ਇਸ ਦੇ ਲਈ ਵਿਭਾਗ ਦੇ ਅਧਿਕਾਰੀ ਪੂਰੀ ਯੋਜਨਾ ਨਾਲ ਕੰਮ ਕਰਨ। ਜਨਤਾ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ, ਅਤੇ ਉਨ੍ਹਾਂ ਦੀ ਸਮਸਿਆਵਾਂ ਦੇ ਤੁਰੰਤ ਹੱਲ ਦੀ ਦਿਸ਼ਾ ਵਿੱਚ ਵੀ ਕੰਮ ਹੋਵੇ।
ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਬੁੱਧਵਾਰ ਨੂੰ ਹਰਿਆਣਾ ਨਿਵਾਸ ਵਿੱਚ ਲੋਕ ਨਿਰਮਾਣ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਈ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿੱਚ ਸਾਲ 2024-25 ਅਤੇ 2025-26 ਤਹਿਤ ਸੜਕਾਂ ਨਾਲ ਸਬੰਧਿਤ ਕੰਮਾਂ, ਸਫੇਦ ਪੱਟੀ (ਰੋਡ ਮਾਰਕਿੰਗ), ਪ੍ਰਸਤਾਵਿਤ ਮਾਡਲ ਰੋਡਸ ਅਤੇ ਭਵਨ ਅਤੇ ਸੜਕ ਨਾਲ ਜੁੜੀ ਪ੍ਰਮੁੱਖ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਲੇਟਲਤੀਫੀ ਕਰਨ ਵਾਲਿਆਂ 'ਤੇ ਐਕਸ਼ਨ ਹੋਵੇਗਾ - ਗੰਗਵਾ
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਤਰੀ ਨੁੰ ਜਾਣੂ ਕਰਾਇਆ ਕਿ ਕੁੱਲ ਥਾਵਾਂ 'ਤੇ ਇੱਕ ਹੀ ਠੇਕੇਦਾਰ ਵੱਲੋਂ ਕਈ-ਕਈ ਕੰਮ ਲੈਣ ਦੇ ਕਾਰਨ ਪਰਿਯੋਜਨਾ ਸਮੇਂ 'ਤੇ ਪੂਰੀ ਨਹੀਂ ਹੋ ਪਾ ਰਹੀ। ਇਸ 'ਤੇ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕੰਮ ਨੂੰ 1 ਸਾਲ ਤੱਕ ਵੀ ਪੂਰਾ ਨਹੀਂ ਕਰ ਪਾਉਣ ਵਾਲੀ ਏਜੰਸੀ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਥਾਨੇਸਰ ਅਤੇ ਗੁਰੁਗ੍ਰਾਮ ਖੇਤਰ ਦੀ ਅਜਿਹੀ ਏਜੰਸੀਆਂ ਨੂੰ ਬਲੈਕਲਿਸਟ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਸਪਸ਼ਟ ਕੀਤਾ ਕਿ ਨਿਯਮਅਨੁਸਾਰ ਵੱਧ ਟੈਂਡਰ ਕਾਰਜ ਲੈਣਾ ਗਲਤ ਨਹੀਂ ਹੈ, ਪਰ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਹੋਣੇ ਚਾਹੀਦੇ ਹਨ। ਕਿਸੇ ਵੀ ਤਰ੍ਹਾ ਦੀ ਲੇਟਲਤੀਫੀ ਜਾਂ ਲਾਪ੍ਰਵਾਹੀ ਪਾਏ ਜਾਣ 'ਤੇ ਸਬੰਧਿਤ ਠੇਕੇਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਦੀ ਲੇਟਲਤੀਫੀ ਦਾ ਖਾਮਿਆਜਾ ਜਨਤਾ ਨੁੰ ਕਿਉਂ ਭੁਗਤਨਾ ਪੈਂਦਾ ਹੈ। ਇਹ ਸਕੀਨੀ ਕੀਤਾ ਜਾਵੇ ਕਿ ਜੇਕਰ ਕੋਈ ਟੈਕਨੀਕਲ ਮੁਸ਼ਕਲ ਨਹੀਂ ਤਾਂ ਸਮੇਂ 'ਤੇ ਪ੍ਰੋਜੈਕਟ ਪੂਰੇ ਹੋਣ।
ਮੰਤਰੀ ਸ੍ਰੀ ਗੰਗਵਾ ਨੇ ਨਿਰਦੇਸ਼ ਦਿੱਤੇ ਕਿ ਕਿਸੇ ਵੀ ਕੰਮ ਨੁੰ ਪੂਰਾ ਹੋਣ ਦੇ ਤਿੰਨ ਮਹੀਨੇ ਦੇ ਅੰਦਰ ਵਿਤੀ ਕਲੋਜਿੰਗ ਯਕੀਨੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਏਜੰਸੀ ਨੂੰ ਭੁਗਤਾਨ ਨੁੂੰ ਲੈ ਕੇ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਕੰਮਾਂ ਵਿੱਚ ਦੇਰੀ ਮੰਜੂਰ ਨਹੀਂ ਹੈ ਅਤੇ ਇਸ ਦੇ ਲਈ ਸਾਰੇ ਅਧਿਕਾਰੀਆਂ ਨੂੰ ਨਿਯਮਤ ਮਾਨੀਟਰਿੰਗ ਕਰਨੀ ਹੋਵੇਗੀ।
ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਹੈਡਕੁਆਟਰ ਤੋਂ ਸਮੇਂ-ਸਮੇਂ 'ਤੇ ਟੀਮਾਂ ਭੇਜ ਕੇ ਕੰਮਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਗੁਣਵੱਤਾ ਤੋਂ ਕਿਸੇ ਵੀ ਤਰ੍ਹਾ ਦਾ ਸਮਝੌਤਾ ਨਾ ਕੀਤਾ ਜਾਵੇ। ਵੱਧ ਮਾਇੰਸ ਵਾਲੇ ਟੈਂਡਰਾਂ 'ਤੇ ਵਿਸ਼ੇਸ਼ ਨਜ਼ਰ ਰੱਖਣ, ਖਰਾਬ ਹਾਲਤ ਦੀ ਸੜਕਾਂ ਦੀ ਨਵੀਂ ਸੜਕ ਬਨਣ ਤੱਕ ਮੁਰੰਮਤ ਯਕੀਨ. ਕਰਨ ਅਤੇ ਪਿਛਲੀ ਡੀਐਲਪੀ ਸਮੇਂ ਦੀ ਸੜਕਾਂ ਦੀ ਨਿਯਮਤ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ। ਮੀਟਿੰਗ ਵਿੱਚ ਦਸਿਆ ਗਿਆ ਕਿ ਹਰਿਆਣਾ ਵਿੱਚ 3040 ਕਿਲੋਮੀਟਰ ਲੰਬੀ ਸੜਕ ਹੈ। ਇੰਨ੍ਹਾਂ ਵਿੱਚੋਂ 16435 ਕਿਲੋਮੀਟਰ ਸੜਕ ਡੀਐਲਪੀ ਦੇ ਦਾਇਰੇ ਵਿੱਚ ਹਨ। ਇਹੀ 6019 ਕਿਲੋਮੀਟਰ ਡੀਐਲਪੀ ਤੋਂ ਬਾਹਰ ਹਨ। ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਤੇ ਕਿ ਇੰਨ੍ਹਾਂ ਵਿੱਚੋਂ ਜੋ ਸੜਕ ਖਸਤਾ ਹਾਲ ਵਿੱਚ ਹੈ, ਜਦੋਂ ਤੱਕ ਉਹ ਨਵੀਂ ਨਹੀਂ ਬਣ ਜਾਂਦੀ, ਉਦੋਂ ਤੱਕ ਉਸ ਨੂੰ ਹਰ ਹਾਲਤ ਵਿੱਚ ਸੁਚਾਰੂ ਰੱਖਣ ਯਾਨੀ ਜੇਕਰ ਪੈਚਵਰਕ ਦੀ ਜਰੂਰਤ ਹੈ ਤਾਂ ਉਹ ਕੀਤਾ ਜਾਵੇ ਅਤੇ ਜੇਕਰ ਗੱਡੇ ਹਨ ਤਾਂ ਉਨ੍ਹਾਂ ਨੁੰ ਭਰਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਨਤਾ ਨੁੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮਾਰੀ ਸੜਕ ਐਪ 'ਤੇ ਪ੍ਰਾਪਤ ਸ਼ਿਕਾਇਤਾਂ ਨੂੰ ਰੋਜ਼ਾਨਾ ਦੇਖਣ ਅਤੇ ਉਨ੍ਹਾਂ ਦਾ ਸਮੇਂਬੱਧ ਹੱਲ ਯਕੀਨੀ ਕਰਨ ਨੂੰ ਕਿਹਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਧਿਕਾਰੀ ਖੁਦ ਐਪ ਦੀ ਨਿਗਰਾਨੀ ਕਰਨ ਅਤੇ ਸ਼ਿਕਾਇਤਾਂ ਦਾ ਜਵਾਬ ਤੈਅ ਸਮੇਂ ਵਿੱਚ ਦੇਣ।
ਮੀਟਿੰਗ ਵਿੱਚ ਫੀਲਡ ਕਰਮਚਾਰੀਆਂ, ਵਿਸ਼ੇਸ਼ਕਰ ਬੇਲਦਾਰਾਂ ਦੀ ਫੀਲਡ ਵਿੱਚ ਮੌਜੂਦਗੀ ਯਕੀਨੀ ਕਰਨ 'ਤੇ ਵੀ ਜੋਰ ਦਿੱਤਾ ਗਿਆ। ਡਿਊਟੀ ਤੋਂ ਗੈਰ-ਹਾਜਰ ਰਹਿਣ ਵਾਲੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਹਰੇਕ ਕੰਮ ਦੀ ਪ੍ਰਗਤੀ ਫੀਸਦੀ ਅਨੂਸਾਰ ਰਿਪੋਰਟ ਨਿਯਮਤ ਰੂਪ ਨਾਲ ਅਪਡੇਟ ਕਰਨ ਨੁੰ ਕਿਹਾ ਗਿਆ।
28 ਨਵੇਂ ਰੋਡ ਰੋਲਰ ਮਿਲਣਗੇ
ਅਧਿਕਾਰੀਆਂ ਨੇ ਮੀਟਿੰਗ ਵਿੱਚ ਦਸਿਆ ਕਿ ਸੂਬੇ ਵਿੱਚ ਜਲਦੀ ਹੀ ਆਧੁਨਿਕ ਸਮੱਗਰੀਆਂ ਨਾਲ ਲੈਸ ਪੈਚਵੈਨ ਸ਼ੁਰੂ ਕੀਤੀ ਜਾਵੇਗੀ, ਜਿਸ 'ਤੇ ਵਿਭਾਗ ਦੀ ਮੈਕੇਨੀਕਲ ਵਿੰਗ ਕੰਮ ਕਰ ਰਹੀ ਹੈ। ਮੌਜੂਦਾ ਵਿੱਚ 28 ਨਵੇਂ ਰੋਡ ਰੋਲਰ ਵਿਭਾਗ ਨੂੰ ਪ੍ਰਾਪਤ ਹੋ ਚੁੱਕੇ ਹਨ, ਜਦੋਂ ਕਿ ਬਾਕੀ 28 ਦੀ ਡਿਲੀਵਰੀ ਜਲਦੀ ਹੋਵੇਗੀ। ਇਸ ਤੋਂ ਇਲਾਵਾ ਇਲੈਕਟ੍ਰਿਕਲ ਅਤੇ ਹੋਰਟੀਕਲਚਰ ਵਿੰਗ ਦੀ ਗਤੀਵਿਧੀਆਂ ਦੀ ਰਿਪੋਰਟ ਵੀ ਮੰਤਰੀ ਦੇ ਸਾਹਮਣੇ ਪੇਸ਼ ਕੀਤੀ ਗਈ।
ਮੀਟਿੰਗ ਵਿੱਚ ਹਰੇਕ ਜਿਲ੍ਹਾ ਵਿੱਚ ਬਣਾਏ ਜਾਣ ਵਾਲੇ ਮਾਡਲ ਰੋਡਸ ਨੂੰ ਲੈ ਕੇ ਵੀ ਚਰਚਾ ਹੋਈ। ਅਧਿਕਾਰੀਆਂ ਨੇ ਦਸਿਆ ਕਿ 11 ਮੋਡਲ ਰੋਡਸ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ ਗਈ। ਜਦੋਂ ਕਿ ਅਗਲੇ ਸਾਲ ਸੂਬੇ ਵਿੱਚ 23 ਹੋਰ ਮੋਡਲ ਰੋਡਸ ਵਿਕਸਿਤ ਕਰਨ ਲਈ ਸੜਕਾਂ ਦੀ ਪਹਿਚਾਣ ਕਰ ਲਈ ਗਈ ਹੈ। ਇੰਨ੍ਹਾਂ ਸੜਕਾਂ 'ਤੇ ਟ੍ਰੈਫਿਕ ਵਿਵਸਥਾ, ਲਾਈਟਿੰਗ ਅਤੇ ਡ੍ਰੇਨੇਜ ਸਮੇਤ ਸਾਰੀ ਜਰੂਰੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਜਾਵੇਗਾ। ਨਾਲ ਹੀ ਹੈਡਕੁਆਟਰ ਦੀ ਟੀਮ ਸਾਰੇ ਚੱਲ ਰਹੇ ਪ੍ਰੋਜੈਕਟਸ 'ਤੇ ਲਗਾਤਾਰ ਨਜਰ ਰੱਖੇਗੀ ਅਤੇ ਅਧਿਕਾਰੀ ਸਮੇਂ-ਸਮੇਂ 'ਤੇ ਮੌਕੇ 'ਤੇ ਜਾ ਕੇ ਨਿਰੀਖਣ ਕਰਣਗੇ।
ਮੀਟਿੰਗ ਦੌਰਾਨ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਹਿਤੇਸ਼ ਕੁਮਾਰ ਮੀਣਾ, ਈਆਈਸੀ ਸ੍ਰੀ ਰਾਜੀਵ ਯਾਦਵ, ਸ੍ਰੀ ਅਨਿਲ ਦਹੀਆ ਮੌਜੂਦ ਸਨ।