Friday, January 09, 2026
BREAKING NEWS

Haryana

ਏਨੀਮਿਆ ਮੁਕਤ ਭਾਰਤ ਮੁਹਿੰਮ ਵਿੱਚ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ : ਸਿਹਤ ਮੰਤਰੀ ਆਰਤੀ ਸਿੰਘ ਰਾਓ

January 08, 2026 02:56 PM
SehajTimes

ਚੰਡੀਗੜ੍ਹ : ਹਰਿਆਣਾ ਨੇ ਏਨੀਮਿਆ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਵਰਨਣਯੋਗ ਉਪਲਬਧੀ ਹਾਸਲ ਕਰਦੇ ਹੋਏ ਏਨੀਮਿਆ ਮੁਕਤ ਭਾਰਤ (1M2) ਪ੍ਰੋਗਰਾਮ ਤਹਿਤ ਮਈ 2022 ਤੋਂ ਹੁਣ ਤੱਕ 95 ਲੱਖ ਤੋਂ ਵੱਧ ਲਾਭਕਾਰਾਂ ਦੀ ਜਾਂਚ ਕੀਤੀ ਹੈ।

ਇਹ ਜਾਣਕਾਰੀ ਹਰਿਆਣਾ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਅੱਜ ਅਧਿਕਾਰੀਆਂ ਦੇ ਮੀਟਿੰਗ ਦੇ ਬਾਅਦ ਦਿੱਤੀ।

ਇਸ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਸ੍ਰੀ ਆਰ ਐਸ ਢਿੱਲੋਂ, ਨਿਦੇਸ਼ਕ ਡਾ. ਵੀਰੇਂਦਰ ਯਾਦਵ, ਏਨੀਮਿਆ ਮੁਕਤ ਹਰਿਆਣਾ ਦੀ ਸਟੇਟ ਨੋਡਲ ਆਫਿਸਰ ਡਾ. ਸੁਨੀਧੀ ਕਰੋਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਸਿਹਤ ਮੰਤਰੀ ਨੇ ਦੋਹਰਾਇਆ ਕਿ ਹਰਿਆਣਾ ਸਰਕਾਰ ਏਨੀਮਿਆ ਖਾਤਮੇ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇਸ ਦਿਸ਼ਾ ਵਿੱਚ ਯਤਨ ਹੋਰ ਮਜਬੂਤ ਕੀਤੇ ਜਾਣਗੇ।

ਉਨ੍ਹਾਂ ਨੇ ਦਸਿਆ ਕਿ ਲਗਾਤਾਰ ਯਤਨਾਂ, ਨਵਾਚਾਰਪੂਰਣ ਮੁਹਿੰਮਾਂ ਅਤੇ ਪ੍ਰਭਾਵੀ ਨਿਗਰਾਨੀ ਵਿਵਸਥਾ ਦੇ ਕਾਰਨ ਹਰਿਆਣਾ ਨੇ ਸਾਲ 2025 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿੱਚ 85.2 ਫੀਸਦੀ 1M2 ਕੰਪੋਜਟ ਇੰਡੈਕਸ ਸਕੋਰ ਦੇ ਨਾਲ ਦੇਸ਼ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਬਾਅਦ ਦੂਜੀ ਤਿਮਾਹੀ (ਜੁਲਾਈ-ਸਤੰਬਰ 2025) ਵਿੱਚ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਨਾਉਂਦੇ ਹੋਏ 90 ਫੀਸਦੀ ਸਕੋਰ ਦੇ ਨਾਲ ਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਆਰਤੀ ਸਿੰਘ ਰਾਓ ਨੇ ਕਿਹਾ ਕਿ ਪ੍ਰੋਗਰਾਮ ਦੀ ਸਫਲਤਾ ਦਾ ਆਧਾਰ ਟੇਸਟ-ਟ੍ਰੀਟ-ਟਾਕ-ਟ੍ਰੈਕ (“4) ਮਾਡਲ ਹੈ, ਜਿਸ ਦੇ ਤਹਿਤ ਏਨੀਮਿਆ ਦੀ ਜਾਂਚ ਦੇ ਤੁਰੰਤ ਬਾਅਦ ਸੁਝਾਅ, ਆਇਰਨ ਅਤੇ ਫੋਲਿਕ ਏਸਿਡ (961) ਦੀ ਦਵਾਈ ਸ਼ੁਰੂ ਕਰਨਾ ਅਤੇ ਨਿਯਮਤ ਫੋਲੋ-ਅੱਪ ਯਕੀਨੀ ਕੀਤਾ ਜਾਂਦਾ ਹੈ, ਤਾਂ ਜੋ ਰੋਗ ਨਾਲ ਪੂਰੀ ਤਰ੍ਹਾ ਨਾਲ ਉਭਰਨਾ ਸੰਪਵ ਹੋ ਸਕੇ।

ਵਿਆਪਕ ਪੱਧਰ 'ਤੇ ਜਾਂਚ ਅਭਿਆਨ

ਉਨ੍ਹਾਂ ਨੇ ਦੱਸਿਆ ਕਿ ਵਿਤੀ ਸਾਲ 2025-26 ਦੌਰਾਨ ਹਰਿਆਣਾ ਨੇ ਏਨੀਮਿਆ ਦੀ ਪਛਾਣ ਅਤੇ ਉਪਚਾਰ ਨੂੰ ਤੇਜ ਕਰਨ ਲਈ 100-ਦਿਵਸੀ ਏਨੀਮਿਆ ਵਿਰੁੱਧ ਵਿਸ਼ੇਸ਼ ਅਭਿਆਨ ਅਤੇ ਏਨੀਮਿਆ ਖਾਤਮਾ ਹਫ਼ਤਾ ਜਿਹੇ ਵਿਸ਼ੇਸ਼ ਅਭਿਆਨ ਚਲਾਏ, ਜਿਨ੍ਹਾਂ ਨੂੰ ਹੁਣ ਮਾਰਚ ਅਤੇ ਜੁਲਾਈ 2025 ਵਿੱਚ ਏਨੀਮਿਆ ਖਾਤਮਾ ਮਹੀਨਿਆਂ ਦੇ ਰੂਪ ਵਿੱਚ ਵਿਸਤਾਰਿਤ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਤਹਿਤ ਪੂਰੇ ਰਾਜ ਵਿੱਚ 17.5 ਲੱਖ ਤੋਂ ਵੱਧ ਲਾਭਾਰਥਿਆਂ ਦੀ ਜਾਂਚ ਕੀਤੀ ਗਈ।

ਇਸ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਰਾਜ ਨੇ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਸਸ਼ਕਤ ਨਾਰੀ ਸਿਹਤਮੰਦ ਪਰਿਵਾਰ ਅਭਿਆਨ ਚਲਾਇਆ, ਜਿਸ ਦੇ ਦੌਰਾਨ ਲਗਭਗ 2.5 ਲਾਭਾਰਥਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ 100-ਦਿਵਸੀ ਅਭਿਆਨ ਤਹਿਤ 26 ਦਸੰਬਰ 2025 ਤੱਕ ਵੱਧ 1.5 ਲੱਖ ਲੋਕਾਂ ਦੀ ਜਾਂਚ ਕੀਤੀ ਗਈ।

ਸੰਵੇਦਨਸ਼ੀਲ ਵਰਗਾਂ ਤੱਕ ਵਿਆਪਕ ਪਹੁੰਚ

ਸਿਹਤ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਬੱਚਿਆਂ ( 6-59 ਮਹੀਨਾ ਅਤੇ 5-9 ਸਾਲ) , ਕਿਸ਼ੋਰਾਂ ( 10-19 ਸਾਲ), ਪ੍ਰਜਨਨ ਉਮਰ ਦੀਆਂ ਮਹਿਲਾਵਾਂ ( 20-49 ਸਾਲ), ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀ ਮਾਤਾਵਾਂ ਅਤੇ ਹੋਰਾਂ ਸਮੇਤ ਸਾਰੇ ਸੰਵੇਦਨਸ਼ੀਲ ਵਰਗਾਂ ਨੂੰ ਕਵਰ ਕਰਦਾ ਹੈ। ਆਂਕੜਿਆਂ ਅਨੁਸਾਰ, ਪਿਛਲੇ ਤਿੰਨ ਸਾਲਾਂ ਵਿੱਚ ਏਨੀਮਿਆ ਦੀ ਕੁੱਲ੍ਹ ਦਰ 59.1 ਫੀਸਦੀ ਤੋਂ ਘਟਾ ਕੇ 51 ਫੀਸਦੀ ਹੋ ਗਈ ਹੈ ਜੋ ਇੱਕ ਉਤਸਾਹਜਨਕ ਪ੍ਰਗਤੀ ਨੂੰ ਦਰਸ਼ਾਉਂਦਾ ਹੈ।

ਏਨੀਮਿਆ ਮੁਕਤ ਹਰਿਆਣਾ ਦੀ ਸਟੇਟ ਨੋਡਲ ਆਫ਼ਿਸਰ ਡਾ. ਸੁਨਿਧੀ ਕਰੋਲ ਨੇ ਦੱਸਿਆ ਕਿ ਰਾਜ ਨੇ ਰੀਅਲ-ਟਾਇਮ ਨਿਗਰਾਨੀ ਲਈ ਏਨੀਮਿਆ ਟ੍ਰੈਕਿੰਗ ਵੇਬ ਪੋਰਟਲ ਵਿਕਸਿਤ ਕੀਤਾ ਹੈ, ਸਾਰੇ ਓਪੀਡੀ ਵਿੱਚ ਨਿੱਮਤ ਸਕ੍ਰੀਨਿੰਗ ਯਕੀਨੀ ਕੀਤੀ ਜਾ ਰਹੀ ਹੈ ਅਤੇ ਏਨੀਮਿਆ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਪ੍ਰਭਾਵੀ ਆਈਈਸੀ ਸਮਾਨ ਵੀ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਮਾਰਚ ਅਤੇ ਜੁਲਾਈ ਮਹੀਨਿਆਂ ਵਿੱਚ 86,024 ਤੋਂ ਵੱਧ ਏਨੀਮਿਆ ਮਰੀਜਾਂ ਦੀ ਫਾਲੋ-ਅਪ-ਹੀਮੋਗਲੋਬਿਨ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 55.1 ਫੀਸਦੀ ਵਿੱਚ ਐਚਬੀ ਪੱਧਰ ਵਿੱਚ ਸੁਧਾਰ ਵੇਖਿਆ ਗਿਆ ਜਦੋਂਕਿ 22.7 ਫੀਸਦੀ ਲਾਭਾਰਥਿਆਂ ਦਾ ਐਚਬੀ ਪੱਧਰ ਨੋਰਮਲ ਹੋ ਗਿਆ।

Have something to say? Post your comment

 

More in Haryana

ਲੋਕ ਨਿਰਮਾਣ ਵਿਭਾਗ ਖੁਦ ਨੂੰ ਇੱਕ ਬ੍ਰਾਂਡ ਵਜੋ ਸਥਾਪਿਤ ਕਰੇ : ਰਣਬੀਰ ਗੰਗਵਾ

ਸੂਬੇ ਦੇ ਬਜਟ ਨੂੰ ਰੁਜ਼ਗਾਰਪਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ

ਹਰਿਆਣਾ ਇਨਲੈਂਡ ਮੱਛੀ ਪਾਲਣ ਵਿੱਚ ਮੋਹਰੀ ਸੂਬੇ ਵਜੋ ਉਭਰਿਆ : ਸ਼ਿਆਮ ਸਿੰਘ ਰਾਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗਾਂ ਦੀ ਅਗਵਾਈ ਕੀਤੀ, ਇਸ ਵਿੱਚ ਲਗਭਗ 40.62 ਕਰੋੜ ਰੁਪਏ ਦੀ ਬਚੱਤ ਹੋਈ

ਵਿਕਸਿਤ ਭਾਰਤ-ਜੀ ਰਾਮ ਜੀ ਐਕਟ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗ੍ਰੇਸ ਅਤੇ ਇੰਡੀ ਗਠਬੰਧਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ

ਕਮੀਸ਼ਨ ਨੂੰ 10 ਦਸੰਬਰ ਤੱਕ ਭੇਜੀ ਜਾਣਗੀਆਂ ਗਰੁਪ-ਸੀ ਅਹੁਦਿਆਂ ਦੀ ਮੰਗ