ਕਵਿਤਾ
ਬੇਕਦਰੇ ਨੀ
ਤੂੰ ਖੁਸ਼ ਰਹਿ,ਦੂਰ ਮੇਰੇ ਤੋਂ,
ਜਦੋਂ ਦਾ ਤੈਨੂੰ,ਕੋਈ ਮਿਲ ਗਿਆ ਏ।
ਤੂੰ ਛੱਡਿਆ ਮੈਨੂੰ, ਜਾਂ ਮੈਂ ਛੱਡਿਆ,
ਦਿਮਾਗ਼ ਦੋਹਾਂ ਦਾ, ਹਿੱਲ ਗਿਆ ਏ।
ਜਦ ਤੂੰ ਹੀ ਨਹੀਂ, ਖ਼ੁਸ਼ ਨਾਲ ਮੇਰੇ ਰਹਿ ਕੇ,
ਕਿਉਂ ਤੈਨੂੰ ਮਜ਼ਬੂਰ ਕਰਾਂ।
ਆ ਤੰਗ ਤੇਰੀਆਂ,ਬੇਪ੍ਰਵਾਹੀਆਂ ਤੋਂ ਸੋਚਿਆ,
ਖ਼ੁਦ ਨੂੰ ਤੈਥੋਂ ਦੂਰ ਕਰਾਂ।
ਇੱਕ ਦੋ ਵਾਰ ਜਦੋਂ,ਤੈਨੂੰ ਬੁਲਾਇਆ ਸੀ,
ਤੂੰ ਨਾ ਉਦੋਂ, ਭਰਿਆ ਹੁੰਗਾਰਾ।
ਜਦ ਕਦਰ ਨਹੀਂ,ਦਿਲ ਤੇਰੇ ਚ ਬੇਕਦਰੇ ਨੀ,
ਦੱਸ ਕਿਉਂ ਤੈਨੂੰ,ਬੁਲਾਵਾਂ ਦੁਬਾਰਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463