ਖੁਸ਼ ਰਹਿ
ਕਰ ਲਿਆ ਕਰ,
ਕਦੇ ਨਾ ਕਦੇ ਤਾਂ,
ਕਿਸੇ ਵੀ ਵੇਲੇ ਹੀ,
ਯਾਦ ਮੈਨੂੰ,ਯਾਦ ਮੈਨੂੰ।
ਚੱਲ ਕੋਈ ਗੱਲ ਨਹੀਂ,
ਤੂੰ ਤਾਂ ਖੁਸ਼ ਏ, ਖੁਸ਼ ਰਹਿ,
ਖੁਸ਼ ਰਹਿ ਮੈਨੂੰ ਸਤਾ,
ਕਰ ਬਰਬਾਦ ਮੈਨੂੰ।
ਦੇ ਦੁੱਖ, ਭਾਵੇਂ ਦੇ ਸੁੱਖ,
ਮਾਰ ਭਾਵੇਂ ਮੌੜ ਮੁੱਖ,
ਚਾਹੇ ਦੇ ਖ਼ੁਸ਼ੀਆਂ ਤੂੰ,
ਕਰ ਆਬਾਦ ਮੈਨੂੰ।
ਸੋਹਣੀਆਂ ਸੂਰਤਾਂ ਚਾਹੇ ਲੱਖਾਂ,
ਬਿਨ ਤੇਰੇ ਨਾ ਦਿਲ ਚ ਰੱਖਾਂ,
ਦੇ ਦਿਲੋਂ ਸਾਥ ਮੇਰਾ ਸੰਗਰੂਰਵੀ,
ਦੁੱਖਾਂ ਤੋਂ ਕਰ ਅਜ਼ਾਦ ਮੈਨੂੰ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463