ਸੂਬਾ ਸਰਕਾਰ ਨੌਜੁਆਨਾਂ ਦੇ ਸਕਿਲ ਵਿਕਾਸ, ਰੁਜਗਾਰ ਅਤੇ ਸਿਹਤ 'ਤੇ ਦੇ ਰਹੀ ਵਿਸ਼ੇਸ਼ ਜੋਰ
ਹਰਿਆਣਾ ਵਿੱਚ ਪਾਰਦਰਸ਼ੀ ਯੋਗਤਾ-ਅਧਾਰਿਤ ਭਰਤੀ ਰਾਹੀਂ 1.80 ਲੱਖ ਤੋਂ ਵੱਧ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਮਿਲੀ : ਮੁੱਖ ਮੰਤਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਨੌਜੁਆਨਾਂ ਦਾ ਦੇਸ਼ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਵਿਜਨ ਨੂੰ ਸਾਕਾਰ ਕਰਨ ਦੀ ਸੱਭ ਤੋਂ ਵੱਡੀ ਜਿਮੇਵਾਰੀ ਦੇਸ਼ ਦਾ ਨੌਜੁਆਨ ਪੀੜੀ 'ਤੇ ਹੈ। ਉਨ੍ਹਾਂ ਨੇ ਇਸ ਟੀਚੇ ਨੂੰ ਮਹਤੱਵਪੂਰਣ ਦੱਸਦੇ ਹੋਏ ਪੂਰਾ ਭਰੋਸਾ ਜਤਾਇਆ ਕਿ ਨੌਜੁਆਨਾਂ ਦੀ ਉਰਜਾ, ਸੰਕਲਪ ਅਤੇ ਸਮਰੱਥ ਦੇ ਜੋਰ 'ਤੇ ਇਸ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਵਿੱਚ ਇੱਕ ਭਾਰਤ ਸ਼੍ਰੇਸ਼ਠ ਭਾਰਤ ਅੰਤਰ-ਰਾਜੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ-2025 ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ।ਇਸ ਮੌਕੇ 'ਤੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਅਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਵੀ ਮੌਜੂਦ ਸਨ।
ਇੱਕ ਭਾਰਤ ਸ਼੍ਰੇਸ਼ਠ ਭਾਰਤ, ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ 2025 ਵਿੱਚ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ 600 ਯੁਵਾ ਪ੍ਰਤੀਨਿਧੀਆਂ ਨੇ ਹਿੱਸਾ ਲਿਆ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਪਹਿਲ ਨੇ ਨੌਜੁਆਨਾਂ ਨੂੰ ਆਪਸ ਵਿੱਚ ਜੋੜਨ, ਦੇਸ਼ ਦੀ ਵੱਖ-ਵੱਖ ਸਭਿਆਚਾਰਕਾਂ ਨੂੰ ਸਮਝਣ ਅਤੇ ਇੱਕ-ਦੂਜੇ ਦੇ ਤਜਰਬਿਆਂ ਤੋਂ ਸਿੱਖਣ ਦਾ ਇੱਕ ਬਹੁਮੁੱਲਾਂ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਤੋਂ ਨੌਜੁਆਨ ਇੱਥੇ ਆਏ ਹਨ, ਕੋਈ ਉੱਤਰ ਤੋਂ, ਕੋਈ ਦੱਖਣ ਤੋਂ, ਕੋਈ ਪੂਰਵ ਤੋਂ ਤਾਂ ਕੋਈ ਦੱਖਣ ਤੋਂ। ਤੁਹਾਡੀ ਭਾਸ਼ਾਵਾਂ ਵੱਖ-ਵੱਖ ਹੋ ਸਕਦੀਆਂ ਹਨ, ਖਾਣ-ਪੀਣ ਦੀ ਆਦਤਾਂ ਵੱਖ ਹੋ ਸਕਦੀਆਂ ਹਨ, ਤੁਹਾਡੇ ਲੋਕਗੀਤ ਅਤੇ ਨਾਚ ਵੀ ਵੱਖ-ਵੱਖ ਹੋ ਸਕਦੇ ਹਨ। ਪਰ ਇੱਕ ਗੱਲ ਜੋ ਸਾਡੇ ਸਾਰਿਆਂ ਨੂੰ ਇੱਕ ਧਾਗੇ ਵਿੱਚ ਪਿਰੋਂਦੀ ਹੈ, ਉਹ ਹੈ ਭਾਰਤੀ ਹੋਣ ਦੀ ਸਾਡੀ ਸਾਂਝੀ ਪਹਿਚਾਣ। ਇਹ ਸਾਡੀ ਸੱਭ ਤੋਂ ਵੱਡੀ ਤਾਕਤ ਅਤੇ ਮਾਣ ਹੈ। ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਜਦੋਂ ਤੁਸੀਂ ਆਪਣੇ-ਆਪਣੇ ਸੂਬਿਆਂ ਵਿੱਚ ਪਰਤੋਗੇ, ਤਾਂ ਇਸ ਖੁਸ਼ਹਾਲ ਤਜਰਬੇ ਨੂੰ ਆਪਣੇ ਦੋਸਤਾਂ, ਪਰਿਵਾਰਾਂ ਅਤੇ ਕਮਿਊਨਿਟੀਆਂ ਦੇ ਨਾਲ ਸਾਂਝਾ ਕਰਨ। ਇੱਕ ਭਾਰਤ-ਸ਼੍ਰੇਸ਼ਠ ਭਾਰਤ ਦੇ ਮਹਤੱਵ ਅਤੇ ਨੌਜੁਆਨ ਸ਼ਕਤੀ ਰਾਸ਼ਟਰ ਸ਼ਕਤੀ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦੱਿਤਾ ਕਿ ਇਸ ਤਰ੍ਹਾ ਦੇ ਪ੍ਰੋਗਰਾਮ ਨਾ ਸਿਰਫ ਸਭਿਆਚਾਰਕ ਸਮਝ ਅਤੇ ਸਮਾਵੇਸ਼ਿਤਾ ਨੂੰ ਪ੍ਰੋਤਸਾਹਨ ਦਿੰਦੇ ਹਨ ਸਗੋ ਨੌਜੁਆਨਾਂ ਦੀ ਸਰਗਰਕ ਭਾਗੀਦਾਰੀ ਨਾਲ ਕੌਮੀ ਏਕਤਾ ਅਤੇ ਅਖੰਡਤਾ ਨੂੰ ਵੀ ਮਜਬੂਤ ਕਰਦੇ ਹਨ।
ਮੁੱਖ ਮੰਤਰੀ ਨੇ ਨੌਜੁਆਨ ਸ਼ਸ਼ਕਤੀਕਰਣ ਦੇ ਪੰਜ ਪ੍ਰਮੁੱਖ ਸਫਲਤਾ ਦੇ ਮੰਤਰ ਸਾਂਝਾ ਕੀਤੇ
ਨੌਜੁਆਨਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਕ ਉਦੇਸ਼ਪੂਰਣ ਅਤੇ ਪ੍ਰਭਾਵਸ਼ਾਲੀ ਜੀਵਨ ਜੀਣ ਦੇ ਪੰਜ ਪ੍ਰਮੁੱਖ ਸਫਲਤਾ ਮੰਤਰ ਸਾਂਝਾ ਕੀਤੇ। ਉਨ੍ਹਾਂ ਨੇ ਨੌਜੁਆਨਾਂ ਤੋਂ ਚੰਗੀ ਸਿਹਤ ਬਣਾਏ ਰੱਖਣ, ਸਿਖਿਆ ਨੂੰ ਸਿਰਫ ਡਿਗਰੀ ਹਾਸਲ ਕਰਨ ਦੇ ਸਾਧਨ ਵਜੋ ਨਹੀਂ, ਸਗੋ ਗਿਆਨ ਅਤੇ ਵਿਵਹਾਰਿਕ ਸਕਿਲ ਪ੍ਰਾਪਤ ਕਰਨ ਦੇ ਇੱਕ ਸਰੋਤ ਵਜੋ ਦੇਖਣ, ਨਾਗਰਿਕ ਵਜੋ ਆਪਣੀ ਜਿਮੇਵਾਰੀਆਂ ਅਤੇ ਮੁੱਲਾਂ ਦੇ ਪ੍ਰਤੀ ਜਾਗਰੁਕ ਹੋਣ, ਮੁੱਲਾਂ ਅਤੇ ਅਖੰਡਤਾ ਨੂੰ ਬਣਾਏ ਰੱਖਦੇ ਹੋਏ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੇ ਵਾਹਕ ਵਜੋ ਕੰਮ ਕਰਨ ਅਤੇ ਨਿਜੀ ਵਿਕਾਸ ਅਤੇ ਕੌਮੀ ਵਿਕਾਸ ਵਿੱਚ ਯੋਗਦਾਨ ਦੇਣ ਲਈ ਤਕਨਾਲੋਜੀ ਦਾ ਬੁੱਧੀਮਾਨੀ ਅਤੇ ਰਚਨਾਤਮਕ ਵਰਤੋ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਰਾਸ਼ਟਰ ਨਿਰਮਾਣ ਸਿਰਫ ਸਰਕਾਰ ਦੀ ਜਿਮੇਵਾਰੀ ਨਹੀਂ ਹੈ, ਸਗੋ ਹਰੇਮ ਨਾਗਰਿਕ ਦੀ ਸਮੂਹਿਕ ਜਿਮੇਵਾਰੀ ਹੈ। ਉਨ੍ਹਾਂ ਨੈ ਕਿਹਾ ਕ ਨੌਜੁਆਨਾਂ ਦੀ ਭੂਮਿਕਾ ਵਿਸ਼ੇਸ਼ ਰੂਪ ਨਾਲ ਮਹਤੱਵਪੂਰਣ ਹੈ, ਕਿਉਂਕਿ ਉਹ ਰਾਸ਼ਟਰ ਦੇ ਭਵਿੱਖ ਦਾ ਆਕਾਰ ਦੇਣ ਦੇ ਪਿੱਛੇ ਪੇ੍ਰਰਕ ਸ਼ਕਤੀ ਦਾ ਕੰਮ ਕਰਦੇ ਹਨ।
2।000 ਤੋਂ ਵੱਧ ਰੁਜਗਾਰ ਮੇਲੇ ਪ੍ਰਬੰਧਿਤ, ਨਿਜੀ ਖੇਤਰ ਵਿੱਚ 1.06 ਲੱਖ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੈ ਨੌਜੁਆਨਾਂ ਦੇ ਸਕਿਲ ਵਿਕਾਸ, ਰੁਜਗਾਰ ਅਤੇ ਸਿਹਤ 'ਤੇ ਵਿਸ਼ੇਸ਼ ਜੋਰ ਦਿੱਤਾ ਹੈ। ਪਿਛਲੇ ਸਾਢੇ ਦੱਸ ਸਾਲਾਂ ਵਿੱਚ 1.80 ਲੱਖ ਨੌਜੁਆਨਾਂ ਨੂੰ ਯੋਗਤਾ ਆਧਾਰ 'ਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਪੂਰੇ ਹਰਿਆਣਾ ਵਿੱਚ 2,000 ਤੋਂ ਵੱਧ ਰੁਜਗਾਰ ਮੇਲੇ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਦੇ ਰਾਹੀਂ 1.06 ਲੱਖ ਤੋਂ ਵੱਧ ਨੌਜੁਆਨਾਂ ਨੂੰ ਨਿਜੀ ਖੇਤਰ ਵਿੱਚ ਰੁਜਗਾਰ ਪ੍ਰਦਾਨ ਕੀਤਾ ਗਿਆ ਹੈ। ਰੁਜਗਾਰ ਦੇ ਮੌਕਿਆਂ ਨੂੰ ਹੋਰ ਮਜਬੂਤ ਕਰਨ ਲਈ ਸੂਬੇ ਨੇ ਉਦਮਤਾ ਨੂੰ ਪ੍ਰੋਤਸਾਹਨ ਦੇਣ ਅਤੇ ਕੁਸ਼ਲ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਸਮਰਪਿਤ ਐਮਐਸਐਮਈ ਵਿਭਾਗ ਦੀ ਸਥਾਪਨਾ ਕੀਤੀ ਹੈ।
ਹਰਿਆਣਾ ਨੇ ਰਿਵਾਇਤੀ ਅਤੇ ਆਧੁਨਿਕ ਕਾਰੋਬਾਰਾਂ ਵਿੱਚ ਸਿਖਲਾਈ ਪ੍ਰਦਾਨ ਕਰਨ ਦੇ ਲਈ ਸਕਿਲ ਵਿਕਾਸ ਮਿਸ਼ਨ ਸ਼ੁਰੂ ਕੀਤਾ
ਮੁੱਖ ਮੰਤਰੀ ਨੇ ਟਾਰਗੇਟ ਪਹਿਲਾਂ ਰਾਹੀਂ ਨੌਜੁਆਨਾਂ ਨੂੰ ਮਜਬੂਤ ਬਨਾਉਣ ਦੇ ਸੂਬੇ ਦੇ ਯਤਨਾਂ 'ਤੇ ਵੀ ਚਾਨਣ ਪਾਇਆ। ਉਨ੍ਹਾਂ ਨੇ ਦਸਿਆ ਕਿ ਵਿਦੇਸ਼ਾਂ ਵਿੱਚ ਨੌਜੁਆਨਾਂ ਲਈ ਸਿਖਿਆ ਅਤੇ ਰੁਜਗਾਰ ਦੇ ਮੌਕੇ ਉਪਲਬਧ ਕਰਾਉਣ ਦੇ ਨਾਲ-ਨਾਲ ਹਰਿਆਣਾ ਵਿੱਚ ਵਿਦੇਸ਼ੀ ਨਿਕੇਸ਼ ਖਿੱਚਣ ਲਈ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਰਿਵਾਇਤੀ ਅਤੇ ਆਧੁਨਿਕ ਦੋਵਾਂ ਹੀ ਕਾਰੋਬਾਰਾਂ ਵਿੱਚ ਸਿਖਲਾਈ ਪ੍ਰਦਾਨ ਕਰਨ ਲਈ ਹਰਿਆਣਾਂ ਸਕਿਲ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ 1,14,254 ਨੌਜੁਆਨਾਂ ਨੇ ਆਪਣੀ ਰੁਜਗਾਰ ਸਮਰੱਥਾ ਵਧਾਉਣ ਲਈ ਸਕਿਲ ਸਿਖਲਾਈ ਪ੍ਰਾਪਤ ਕੀਤੀ ਹੈ। ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਨੌਜੁਆਨਾਂ ਦੇ ਸਮੂਚੇ ਵਿਕਾਸ ਅਤੇ ਮਜਬੂਤੀਕਰਣ ਦੇ ਉਦੇਸ਼ ਨਾਲ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹ। ਇੰਨ੍ਹਾਂ ਵਿੱਚ ਸਮਰੱਥ ਯੁਵਾ ਯੋਜਨਾ, ਡਰੋਨ ਦੀਦੀ ਯੋਜਨਾ, ਕੰਟ੍ਰੈਕਟਰ ਸਮੱਰਥ ਯੁਵਾ ਯੋਜਨਾ, ਹਰਿਹਰ ਯੋਜਨਾ, ਆਈ ਸਮਰੱਥ ਯੁਵਾ ਅਤੇ ਸਿਖਿਆ ਅਤੇ ਸਕਿਲ ਸੰਵਰਧਨ ਤਹਿਤ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਸ਼ਾਮਿਲ ਹੈ।
ਕੌਮੀ ਸਿਖਿਆ ਨੀਤੀ-2020 ਦੇ ਲਾਗੂ ਕਰਨ ਵਿੱਚ ਹਰਿਆਣਾ ਮੋਹਰੀ: ਸਕੂਲ ਤੋਂ ਯੂਨੀਵਰਸਿਟੀ ਤੱਕ ਸਕਿਲ ਸਿਖਿਆ ਨੂੰ ਕੀਤਾ ਏਕੀਕ੍ਰਿਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ ਕੌਮੀ ਸਿਖਿਆ ਨੀਤੀ ਨੂੰ ਸੱਭ ਤੋਂ ਪਹਿਲਾਂ ਲਾਗੂ ਕਰਨ ਲਈ ਇੱਕ ਵਿਸ਼ੇਸ਼ ਪਹਿਲ ਕੀਤੀ ਹੈ ਅਤੇ ਇਸ ਦੇ ਮੂਲ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਕੂਲ ਤੋਂ ਯੂਨੀਵਰਸਿਟੀ ਤੱਕ ਦੀ ਸਿਖਿਆ ਨੂੰ ਸਕਿਲ ਨਾਲ ਜੋੜਿਆ ਹੈ। ਸੂਬੇ ਨੇ ਸਾਲ 2025 ਤੱਕ ਸਾਰੇ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਕੌਮੀ ਸਿਖਿਆ ਨੀਤੀ-2020 ਸ਼ੁਰੂ ਕਰਨ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪਲਵਲ ਜਿਲ੍ਹੇ ਦੇ ਦੁਧੋਲਾ ਪਿੰਡ ਵਿੱਚ ਦੇਸ਼ ਦੀ ਪਹਿਲੀ ਸਕਿਲ ਯੂਨੀਵਰਸਿਟੀ-ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ-ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਖੁਸ਼ੀ ਜਾਹਰ ਕੀਤੀ ਕਿ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਨੂੰ ਵੱਖ-ਵੱਖ ਆਧੁਨਿਕ ਸਕਿਲ ਨਾਲ ਵੀ ਜਾਣੂ ਕਰਾਇਆ ਗਿਆ। ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਪਣੇ ਰਿਵਾਇਤੀ ਗਿਆਨ 'ਤੇ ਮਾਣ ਕਰਨ, ਪਰ ਨਵੇਂ ਸਕਿਲ ਸਿੱਖਣ ਵਿੱਚ ਕਦੀ ਸੰਕੋਚ ਨਾ ਕਰਨ।
ਹਰਿਆਣਾ ਦੇ ਯੁਵਾ ਗਲੋਬਲ ਪ੍ਰਗਤੀ ਦੇ ਨਾਲ ਤੇਜੀ ਨਾਲ ਪ੍ਰਗਤੀ ਕਰ ਰਹੇ ਹਨ - ਮੰਤਰੀ ਗੌਰਵ ਗੌਤਮ
ਹਰਿਆਣਾ ਦੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਅਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਨੌਜੁਆਨਾਂ ਲਈ ਪੇ੍ਰਰਣਾਸਰੋਤ ਦਸਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਗਤੀਸ਼ੀਲ ਅਗਵਾਈ ਹੇਠ ਹਰਿਆਣਾਂ ਵਿੱਚ ਸਿਖਿਆ, ਖੇਡ, ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਰੁਜਗਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹਤੱਵਪੂਰਣ ਉਪਲਬਧੀਆਂ ਹਾਸਲ ਕੀਤੀਆਂ ਹਨ। ਸ੍ਰੀ ਗੌਤਮ ਨੇ ਅੰਤਰ-ਰਾਜੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਮਹਤੱਵ 'ਤੇ ਚਾਨਣ ਪਾਇਆ ਅਤੇ ਇਸ ਨੂੰ ਛੋਟੇ ਭਾਰਤ ਦਸਿਆ, ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨੌਜੁਆਨਾਂ ਨੂੰ ਇੱਕ ਦੂ੧ੇ ਦੀ ਸਭਿਆਚਾਰਾਂ, ਰਿਵਾਇਤਾਂ ਅਤੇ ਭਾਸ਼ਾਵਾਂ ਨੂੰ ਜਾਨਣ ਅਤੇ ਸ਼ਲਾਘਾ ਦਾ ਇੱਕ ਮੁਲਾਕਨ ਮੰਚ ਪ੍ਰਦਾਨ ਕਰਦਾ ਹੈ। ਭਾਰਤ ਨੂੰ ਨੌਜੁਅਨਾ ਦਾ ਦੇਸ਼ ਦੱਤੇ ਹੋਏ ਖੇਡ ਮੰਤਰੀ ਨੇ ਦੇਸ਼ ਦੀ ਖੁਸ਼ਹਾਲੀ ਨੂੰ ਗਤੀ ਦੇਣ ਲਈ ਨੌਜੁਆਨਾਂ ਨੂੰ ਮਜਬੁਤ ਅਤੇ ਕੁਸ਼ਲ ਬਨਾਉਣ ਦੀ ਜਰੂਰਤ 'ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ, ਹਰਿਆਣਾ ਦੇ ਨੌਜੁਆਨ ਵੀ ਤੇਜੀ ਨਾਲ ਪ੍ਰਗਤੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਵਿੱਚ ਆਪਣੀ ਸਖਤ ਮਿਹਨਤ ਅਤੇ ਸਮਰਪਣ ਨਾਲ ਸਾਰਥਕ ਸੁਧਾਰ ਲਿਆਉਣ ਅਤੇ ਦੇਸ਼ ਦੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਹੈ। ਸ੍ਰੀ ਗੌਤਮ ਨੇ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਨੋਜੁਆਨਾਂ ਦੀ ਮਹਤਮੱਵਪੂਰਣ ਭਮਿਕਾ 'ਤੇ ਵੀ ਚਾਨਣ ਪਾਇਆ।