ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਕੁਦਰਤੀ ਆਪਦਾ ਦੀ ਘੜੀ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾ ਨਾਲ ਸੂਬਾਵਾਸੀਆਂ ਨਾਲ ਖੜੀ ਹੈ। ਸੂਬੇ ਦੇ ਜਿਨ੍ਹਾ ਵੀ ਇਲਾਕਿਆਂ ਵਿੱਚ ਭਾਰੀ ਬਰਸਾਤ ਦੀ ਵਜਹਾ ਨਾਲ ਫਸਲਾਂ ਆਦਿ ਦਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕੀਤੀ ਜਾਵੇਗੀ। ਇਸ ਦੇ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਪਿੰਡ ਪੱਧਰ ’ਤੇ ਈ-ਸ਼ਤੀਪੂਰਤੀ ਪੋਰਟਲ ਖੋਲਿਆ ਗਿਆ ਹੈ, ਜਿਸ ’ਤੇ ਕਿਸਾਨ ਬਰਸਾਤ ਦੀ ਵਜ?ਹਾ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਬਿਊਰਾ ਅਪਲੋਡ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ, ਗਰੀਬ ਮਜਦੂਰ ਅਤੇ ਪ੍ਰਭਾਵਿਤ ਸੂਬਾਵਾਸੀਆਂ ਦੇ ਹਿੱਤ ਪੂਰੀ ਤਰ੍ਹਾ ਸੁਰੱਖਿਅਤ ਹਨ ਅਤੇ ਉੀ ਖੁਦ ਜਲ੍ਹ ਭਰਾਵ ਤੋਂ ਉਤਪਨ ਹਾਲਾਤ ’ਤੇ ਨਜ਼ਰ ਰੱਖੇ ਹੋਏ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਐਤਵਾਰ ਨੂੰ ਨਰਵਾਨਾ ਤੋਂ ਟੋਹਾਨਾ ਜਾਂਦੇ ਹੋਏ ਵੱਖ-ਵੱਖ ਪਿੰਡਾਂ ਦੇ ਗ੍ਰਾਮੀਣਾਂ ਨਾਲ ਮੁਲਾਕਾਤ ਦੌਰਾਨ ਕਹੀ।
ਮੁੱਖ ਮੰਤਰੀ ਪਿੰਡ ਧਰੋਦੀ ਵਿੱਚ ਬਾਬਾ ਜਮੀਨ ਨਾਥ ਗਾਂਸ਼ਾਲਾ ’ਤੇ ਰੁਕੇ ਅਤੇ ਗ੍ਰਾਮੀਣਾਂ ਨਾਲ ਮੌਜੂਦਾ ਬਰਸਾਤੀ ਸੀਜ਼ਨ ਦੇ ਹਾਲਾਤ ਦੇ ਬਾਰੇ ਜਾਣਕਾਰੀ ਲਈ।
ਇਸ ਦੌਰਾਨ ਡੀਸੀ ਮੋਹਮਦ ਇਮਰਾਨ ਰਜਾ, ਐਸਪੀ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।