ਚੰਡੀਗੜ੍ਹ : ਹਰਿਆਣਾ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਅੱਜ ਚੰਡੀਗੜ੍ਹ ਵਿੱਚ ਕੌਮੀ ਪ੍ਰਤੱਖ ਟੈਕਸ ਅਕਾਦਮੀ, ਲਖਨਊ ਦੇ ਨਾਲ ਆਪਣੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ 'ਤੇ ਸਿਖਲਾਈ ਲਈ ਇੱਕ ਸਮਝੌਤਾ ਮੈਮੋ 'ਤੇ ਦਸਤਖਤ ਕੀਤੇ। ਇਸ ਸਬੰਧ ਵਿੱਚ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮਝੌਤਾ ਮੈਮੋ 'ਤੇ ਹਰਿਆਣਾ ਵੱਲੋਂ ਆਬਕਾਰੀ ਅਤੇ ਟੇਕਸ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਅਤੇ ਕੌਮੀ ਪ੍ਰਤੱਖ ਟੈਕਸ ਅਕਾਦਮੀ, ਲੱਖਨਊ ਵੱਲੋਂ ਵਧੀਕ ਪ੍ਰਧਾਨ ਮਹਾਨਿਦੇਸ਼ਕ ਨੀਲ ਜੈਨ ਨੇ ਦਸਤਖਤ ਕੀਤੇ। ਇਸ ਮੌਕੇ 'ਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੀ ਪ੍ਰਸਾਸ਼ਨਿਕ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ ਵੀ ਮੌਜੂਦ ਰਹੀ।
ਬੁਲਾਰੇ ਨੇ ਦਸਿਆ ਕਿ ਇਹ ਸਮਝੌਤਾ ਮੁੱਖ ਰੂਪ ਨਾਲ ਡਿਪਟੀ ਐਕਸਾਇਜ ਐਂਡ ਟੈਕਸੇਸ਼ਨ ਕਮਿਸ਼ਨਰ ਅਤੇ ਐਮਸਾਇਜ ਐਂਡ ਟੈਕਸੇਸ਼ਨ ਆਫਿਸਰ ਦੇ ਸਿਖਲਾਈ ਲਈ ਹੈ।
ਵਰਨਦਯੋਗ ਹੈ ਕਿ ਕੌਮੀ ਪ੍ਰਤੱਖ ਟੈਕਸ ਅਕਾਦਮੀ, ਲੱਖਨਊ , ਡਿਪਟੀ ਐਕਸਾਇਜ ਐਂਡ ਟੇਕਸੇਸ਼ਨ ਕਮਿਸ਼ਨਰ ਅਤੇ ਐਕਸਾਇਜ ਐਂਡ ਟੈਕਸੇਸ਼ਨ ਆਫਿਸਰ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰੇਗਾ, ਜਿਸ ਵਿੱਚ ਮੁੱਖ ਰੂਪ ਨਾਲ ਲਾਭ-ਹਾਨੀ ਵੇਵਰਾ ਅਤੇ ਬੈਲੇਂਸ ਸ਼ੀਟ ਦੇ ਵਿਸ਼ਲੇਸ਼ਨ ਰਾਹੀਂ ਜੀਐਸਟੀ ਚੋਰੀ ਦਾ ਪਤਾ ਲਗਾਉਣ ਦੇ ਉਪਾਅ ਅਤੇ ਇੰਕਮ ਟੈਕਸ ਕਾਨੂੰਨ ਤੋਂ ਕ੍ਰਾਂਸ ਲਰਨਿੰਗ ਸ਼ਾਮਿਲ ਹੋਵੇਗਾ। ਇੰਨ੍ਹਾਂ ਕੈਂਪਸ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਨਵੰਬਰ ਮਹੀਨੇ ਤੋਂ ਸ਼ੁਰੂ ਹੋਣਗੇ, ਅਤੇ ਵਿਭਾਗ ਦਾ ਟੀਚਾ ਇੰਨ੍ਹਾ ਸਿਖਲਾਈ ਪ੍ਰੋਗਰਾਮਾਂ ਵਿੱਚ ਸਾਰੀ ਸ਼੍ਰੇਣੀਆਂ ਦੇ ਅਧਿਕਾਰੀਆਂ ਨੁੰ ਸ਼ਾਮਿਲ ਕਰਨਾ ਹੈ।
ਹਰਿਆਣਾ ਸਰਕਾਰ ਦੀ ਸਮਰੱਥਾ ਨਿਰਮਾਣ ਪਹਿਲਾਂ ਤਹਿਤ, ਆਬਕਾਰੀ -ਕਰਾਧਾਨ ਵਿਭਾਗ ਆਪਣੇ ਟੈਕਸ ਅਧਿਕਾਰੀਆਂ ਦੀ ਕੁਸ਼ਲਤਾ ਅਤੇ ਗਿਆਨ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ, ਵਿਸ਼ੇਸ਼ਕਰ ਵਿਕਸਿਤ ਹੋ ਰਹੇ ਜੀਐਸਟੀ ਕਾਨੁੰਨ ਦੇ ਸੰਦਰਭ ਵਿੱਚ। ਵਿਭਾਗ ਨੇ ਪਿਛਲੇ ਸਾਲ ਕੌਮੀ ਕਸਟਮ ਅਤੇ ਅਪ੍ਰਤੱਖ ਟੈਕਸ ਅਤੇ ਨਾਰਕੋਟਿਕਸ ਅਕਾਦਮੀ ਦੇ ਨਾਲ ਵੀ ਇੱਕ ਐਮਓਯੂ ਕੀਤਾ ਸੀ, ਤਾਂ ਜੋ ਟੈਕਸ ਅਧਿਕਾਰੀਆਂ ਜਿਵੇਂ ਟੈਕਸੇਸ਼ਨ ਇੰਸਪੈਕਟਰ ਅਤੇ ਐਕਸਾਇਜ ਅਤੇ ਟੈਕਸ ਅਧਿਕਾਰੀ ਦੇ ਲਈ ਇੰਡਕਸ਼ਨ, ਮੱਧ ਕੈਰਿਅਰ ਸਿਖਲਾਈ ਅਤੇ ਰਿਫ੍ਰੇਸ਼ਰ ਕੋਰਸ ਆਯੋਜਿਤ ਕੀਤੇ ਜਾ ਸਕਣ।
ਇਸ ਤਹਿਤ, ਨਵੇਂ ਭਰਤੀ ਕੀਤੇ ਗਏ ਬੈਂਚਾਂ ਦੇ ਟੈਕਸੇਸ਼ਨ ਇੰਸਪੈਕਟਰਾਂ ਨੂੰ ਐਨਏਸੀਆਈਐਨ, ਫਰੀਦਾਬਾਦ ਵਿੱਚ 4 ਹਫਤੇ ਦੀ ਸਿਖਲਾਈ ਦਿੱਤੀ ਗਈ। ਸਿਖਲਾਈ ਵਿੱਚ ਜੀਐਸਟੀ ਕਾਨੂੰਨ ਦਾ ਅਧਿਐਨ, ਰਜਿਸਟ੍ਰੇਸ਼ਣ ਪ੍ਰਕ੍ਰਿਆ, ਸ਼ੌ ਕੋਜ਼ ਨੋਟਿਸ ਤਿਆਰ ਕਰਨਾ ਅਤੇ ਜਾਂਚ ਸੰਚਾਲਨ ਵਰਗੀ ਜੀਐਸਟੀ ਦੀ ਹੋਰ ਮਹਤੱਵਪੂਰਣ ਪ੍ਰਕ੍ਰਿਆਵਾਂ ਦੀ ਸਿਖਲਾਈ ਸ਼ਾਮਿਲ ਹੈ।