ਚੰਡੀਗੜ੍ਹ : ਹਰਿਆਣਾ ਦੇ ਜਨ ਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸਮਾਜ ਦਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਸਾਰੇ ਵਰਗ ਸਿਖਿਆ, ਰੁਜ਼ਗਾਰ ਅਤੇ ਸਮਾਜਿਕ ਉਥਾਨ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਸ੍ਰੀ ਗੰਗਵਾ ਐਤਵਾਰ ਨੂੰ ਹਿਸਾਰ ਸਥਿਤ ਮਨੁੱਖ ਭਲਾਈ ਕੁਮਹਾਰ ਸਮਾਜ ਸਮਿਤੀ ਵੱਲੋਂ ਆਯੋਜਿਤ ਇੱਕ ਸ਼ਾਨਦਾਬ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਕੈਬੀਨੇਟ ਮੰਤਰੀ ਨੇ ਕਿਹਾ ਕਿ ਜੇਕਰ ਸਮਾਜ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧੇ, ਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿ ਸਕਦਾ। ਉਨ੍ਹਾਂ ਨੇ ਇਸ ਸਨਮਾਨ ਸਮਾਰੋਹ ਨੂੰ ਸਮਾਜ ਵਿੱਚ ਨਵੀਂ ਊਰਜਾ ਅਤੇ ਪੇ?ਰਰਣਾ ਦੇਣ ਵਾਲਾ ਕਦਮ ਦਸਿਆ।
ਉਨ੍ਹਾਂ ਨੇ ਕਿਹਾ ਕਿ ਕੁਮਹਾਰ ਸਮਾਜ ਦੀ ਮਿਹਨਤ, ਲਗਨ ਅਤੇ ਰਿਵਾਇਤੀ ਕਲਾ ਨੇ ਹਮੇਸ਼ਾ ਸਮਾਜ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਅੱਜ ਸਮੇਂ ਦੀ ਮੰਗ ਹੈ ਕਿ ਯੁਵਾ ਵਰਗ ਆਧੁਨਿਕ ਸਿਖਿਆ ਅਤੇ ਤਕਨੀਕ ਨਾਲ ਜੁੜ ਕੇ ਆਪਣੀ ਨਵੀਂ ਪਹਿਚਾਨ ਬਨਾਉਣ ਅਤੇ ਸਮਾਜ ਦਾ ਨਾਮ ਰੋਸ਼ਨ ਕਰਨ।