Saturday, September 13, 2025

Haryana

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

September 11, 2025 04:16 PM
SehajTimes

ਚੰਡੀਗੜ੍ਹ : ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਆਵਾਸ 'ਤੇ ਜਨ ਸੁਣਵਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਨਾਗਰਿਕਾਂ ਦੀ ਸਮਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਮਸਿਆਵਾਂ ਦੇ ਜਲਦੀ ਹੱਲ ਦੇ ਨਿਰਦੇਸ਼ ਦਿੱਤੇ। ਭਿਵਾਨੀ ਤੋਂ ਆਈ ਵਫਦ ਨੇ ਪੰਡਿਤ ਨੇਕਰਾਮ ਸ਼ਰਮਾ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀ 100 ਨਵੀਂ ਸੀਟਾਂ ਨੂੰ ਮੰਜੂਰੀ ਪ੍ਰਦਾਨ ਕਰਨ ਅਤੇ ਇਸੀ ਵਿਦਿਅਕ ਸੈਸ਼ਨ ਤੋਂ ਦਾਖਲਾ ਪ੍ਰਕ੍ਰਿਆ ਸ਼ੁਰੂ ਕਰਵਾਉਣ ਦੇ ਫੈਸਲੇ ਤਹਿਤ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਪ੍ਰਤੀਨਿਧੀਆਂ ਨੇ ਕਿਹਾ ਕਿ ਇਹ ਕਦਮ ਸੂਬੇ ਦੇ ਮੈਡੀਕਲ ਸਿਖਿਆ ਖੇਤਰ ਵਿੱਚ ਇੱਕ ਮਹਤੱਵਪੂਰਣ ਉਪਲਬਧੀ ਹੈ ਅਤੇ ਇਸ ਨਾਲ ਸਥਾਨਕ ਵਿਦਿਆਰਥੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ।

ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਪ੍ਰਤੀਨਿਧੀਆਂ ਨੇ ਵੀ ਆਪਣੇ-ਆਪਣੇ ਖੇਤਰਾਂ ਨਾਲ ਸਬੰਧਿਤ ਵਿਕਾਸ ਕੰਮਾਂ ਦੀ ਮੰਗਾਂ ਸਿਹਤ ਮੰਤਰੀ ਦੇ ਸਾਹਮਣੇ ਰੱਖੀਆਂ। ਇੰਨ੍ਹਾਂ ਵਿੱਚ ਜੋਹੜ, ਪੰਚਾਇਤ ਭਵਨ ਅਤੇ ਧਰਮਸ਼ਾਲਾਵਾਂ ਦਾ ਨਿਰਮਾਣ ਅਤੇ ਮੁਰੰਮਤ, ਖੇਡ ਸਟੇਡੀਅਮ ਦੀ ਚਾਰਦੀਵਾਰੀ ਨਿਰਮਾਣ ਅਤੇ ਖਿਡਾਰੀਆਂ ਲਈ ਖੇਡ ਸਮੱਗਰੀ ਉਪਲਬਧ ਕਰਵਾਉਣ ਵਰਗੇ ਵਿਸ਼ੇ ਪ੍ਰਮੁੱਖ ਰਹੇ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਗ੍ਰਾਮੀਣ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਸਾਰੀ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਜਰੂਰੀ ਕਾਰਵਾਈ ਯਕੀਨੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਸੂਬਾਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਾਉਣਾ ਅਤੇ ਗ੍ਰਾਮੀਣ ਅੰਚਲਾਂ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਵੱਧ ਤੇਜ ਕਰਨਾ ਹੈ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਫਤਿਹਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ