Saturday, September 13, 2025

Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

September 12, 2025 10:15 PM
SehajTimes

ਹਵਾਈ ਸੇਵਾਵਾਂ ਵਿੱਚ ਵੱਧਦੀ ਹਰਿਆਣਾ ਦੀ ਪਹਿਚਾਣ ਰਾਜ ਦੇ ਆਤਮਨਿਰਭਰ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਵਿੱਖ ਦੀ ਨੀਂਹ ਦਾ ਪੱਥਰ ਸਾਬਤ ਹੋਵੇਗੀ - ਮੁੱਖ ਮੰਤਰੀ

ਜਲਦੀ ਹੀ ਹਿਸਾਰ ਤੋਂ ਅਹਿਮਦਾਬਾਦ ਅਤੇ ਜੰਮੂ ਤੱਕ ਹਵਾਈ ਸੇਵਾਵਾਂ ਦੀ ਹੋਵੇਗੀ ਸ਼ੁਰੂਆਤ - ਨਾਇਬ ਸਿੰਘ ਸੈਣੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਮਹਾਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ ਤੋਂ ਜੈਪੁਰ ਲਈ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਤੋਂ ਵਰਚੂਅਤ ਰਾਹੀਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਅੱਜ ਇਹ ਨਵੀਂ ਉੜਾਨ ਦੀ ਸ਼ੁਰੂਆਤ ਨਹੀਂ, ਸਗੋ ਹਰਿਆਣਾ ਦੇ ਵਿਕਾਸ, ਖੇਤਰੀ ਸਮਾਵੇਸ਼ਨ ਅਤੇ ਆਧੁਨਿਕ ਕਨੈਕਟੀਵਿਟੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਹਵਾਈ ਸੇਵਾਵਾਂ ਵਿੱਚ ਵੱਧਦੀ ਹਰਿਆਣਾ ਦੀ ਪਹਿਚਾਣ ਸੂਬੇ ਦੇ ਆਤਮਨਿਰਭਰ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਵਿੱਖ ਦੀ ਨੀਂਹ ਦਾ ਪੱਥਰ ਸਾਬਤ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਹੋਣ ਦੇ ਨਾਲ ਹੁਣ ਹਰਿਆਣਾ ਨੇ ਸਿਵਲ ਏਵੀਏਸ਼ਨ ਦਾ ਵਿਕਾਸ ਕਰ ਕੇ ਏਅਰ ਕਨੈਕਟੀਵਿਟੀ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿੱਚ ਸਰਕਾਰ ਬਨਣ ਦੇ ਸਮੇਂ ਤੋਂ ਹੀ ਸਿਵਲ ਏਵੀਏਸ਼ਨ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਸਾਲ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਅਯੋਧਿਆ ਵਿੱਚ ਸਥਿਤ ਮਹਾਰਿਸ਼ੀ ਵਾਲਮਿਕੀ ਕੌਮਾਂਤਰੀ ਹਵਾਈ ਅੱਡੇ ਤੱਕ ਹਵਾਈ ਉੜਾਨਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉਸੀ ਦਿਨ ਇਸ ਏਅਰਪੋਰਟ ਦੇ ਦੂਜੇ ਟਰਮੀਨਲ ਦੇ ਭਵਨ ਦਾ ਨੀਂਹ ਪੱਥਰ ਵੀ ਕੀਤਾ ਸੀ। ਪਿਛਲੀ 9 ਜੂਨ, 2025 ਨੂੰ ਹਿਸਾਰ-ਚੰਡੀਗੜ੍ਹ-ਹਿਸਾਰ ਹਵਾਈ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਗਈ। ਜਲਦੀ ਹੀ ਹਿਸਾਰ ਤੋਂ ਅਹਿਮਦਾਬਾਦ ਅਤੇ ਜੰਮੂ ਤੱਕ ਹਵਾਈ ਸੇਵਾਵਾਂ ਦੀ ਵੀ ਸ਼ੁਰੂਆਤ ਕਰਣਗੇ।

ਹਿਸਾਰ ਹਵਾਈ ਅੱਡੇ ਨੂੰ ਆਧੁਨਿਕ ਤਕਨੀਕਾਂ ਨਾਲ ਕੀਤਾ ਗਿਆ ਲੈਸ

ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ ਹਵਾਈ ਅੱਡੇ ਨੂੰ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਹ ਏਅਰਪੋਰਟ ਅੱਜ ਖੇਤਰੀ ਸੰਪਰਕ ਦੇ ਇੱਕ ਮਹਤੱਵਪੂਰਣ ਕੇਂਦਰ ਵਜੋ ਉਭਰ ਰਿਹਾ ਹੈ। ਹਿਸਾਰ ਹਵਾਈ ਅੱਡੇ 'ਤੇ ਡਾਪਲਰ ਵੀਓਆਰ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ। ਇਸ ਨਾਲ ਹਵਾਈ ਅੱਡੇ 'ਤੇ ਉੜਾਨਾਂ ਦੇ ਸੰਚਾਲਨ ਲਈ ਘੱਟੋ ਘੱਟ ਵਿਜੀਬਿਲਿਟੀ 5,000 ਮੀਟਰ ਤੋਂ ਘੱਟ ਕੇ 2800 ਮੀਟਰ ਹੋ ਗਈ ਹੈ। ਇਹ ਇੱਕ ਵਿਲੱਖਣ ਉਪਲਬਧੀ ਹੈ। ਇਸ ਨਾਲ ਹੁਣ ਖਰਾਬ ਮੌਸਮ ਵਿੱਚ ਵੀ ਉੜਾਨਾਂ ਦਾ ਸੰਚਾਲਨ ਸੁਗਮਤਾ ਨਾਲ ਹੋ ਸਕੇਗਾ। ਨਾਲ ਹੀ, ਇਸ ਹਵਾਈ ਅੱਡੇ 'ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨਾਲ ਏਅਰਪੋਰਟ 'ਤੇ ਰਾਤ ਦੇ ਸਮੇਂ ਵਿੱਚ ਵੀ ਹਵਾਈ ਜਹਾਜ ਲੈਂਡਿੰਗ ਕਰ ਸਕਣਗੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਵਿੱਖ ਦੇ ਮੱਦੇਨਜਰ ਸਰਕਾਰ ਮਹਾਰਾਜਾ ਅਗਰਸੇਨ ਹਵਾਈ ਅੱਡਾ ਹਿਸਾਰ ਨੂੰ ਇੱਕ ਪੂਰਨ, ਆਧੁਨਿਕ ਅਤੇ ਕੌਮਾਂਤਰੀ ਪੱਧਰ ਦਾ ਏਅਰਪੋਰਟ ਬਨਾਉਣ ਦੀ ਦਿਸ਼ਾ ਵਿੱਚ ਪ੍ਰਤੀਬੱਧ ਹੈ। ਆਉਣ ਵਾਲੇ ਸਮੇਂ ਵਿੱਚ ਇੱਥੇ ਨਵੇਂ ਟਰਮੀਨਲ ਭਵਨ, ਆਧੁਨਿਕ ਏਟੀਸੀ ਟਾਵਰ, ਕਾਰਗੋ ਕੰਪਲੈਕਸ, ਫਾਇਰ ਸਟੇਸ਼ਨ, ਪ੍ਰਸਾਸ਼ਨਿਕ ਭਵਨ, ਪਾਰਕਿੰਗ ਅਤੇ ਹੋਰ ਸਹੂਲਤਾਂ ਦਾ ਵਿਕਾਸ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਗਾਮੀ ਕੁੱਝ ਸਾਲਾਂ ਵਿੱਚ ਹਿਸਾਰ ਨੂੰ ਦਿੱਲੀ ਏਅਰਪੋਰਟ ਦੇ ਵਿਕਲਪ ਵਜੋ ਵਿਕਸਿਤ ਕਰਣਗੇ। ਇਸ ਨਾਲ ਹਿਸਾਰ ਏਅਰਪੋਰਟ ਦੇ ਵਿਕਾਸ ਅਤੇ ਵਿਮਾਨ ਸੇਵਾ ਸ਼ੁਰੂ ਹੋਣ ਨਾਲ ਆਮ ਆਦਮੀ, ਛੋਟੇ ਵਪਾਰੀ ਅਤੇ ਹੋਰ ਹਿੱਤਧਾਰਕਾਂ ਨੂੰ ਬਹੁਤ ਵੱਧ ਲਾਭ ਹੋਵੇਗਾ।

ਹਿਸਾਰ ਨੂੰ ਹਵਾਈ ਸੇਵਾ, ਉਦਯੋਗਿਕ, ਲਾਜਿਸਟਿਕ ਅਤੇ ਨਿਵੇਸ਼ ਕੇਂਦਰ ਵਜੋ ਕਰਣਗੇ ਵਿਕਸਿਤ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਰਫ ਹਵਾਈ ਸੇਵਾ ਹੀ ਨਹੀਂ, ਹਿਸਾਰ ਨੂੰ ਇੱਕ ਉਦਯੋਗਿਕ, ਲਾਜਿਸਟਿਕ ਅਤੇ ਨਿਵੇਸ਼ ਕੇਂਦਰ ਵਜੋ ਵਿਕਸਿਤ ਕਰਨ ਦਾ ਸਰਕਾਰ ਦਾ ਸਪਨਾ ਹੁਣ ਸਾਕਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 28 ਅਗਸਤ, 2024 ਨੂੰ ਹਿਸਾਰ ਨੂੰ ਅੰਮ੍ਰਿਤਸਰ -ਕੋਲਕਾਤਾ ਇੰਡਸਟ੍ਰਿਅਲ ਕੋਰੀਡੋਰ ਦਾ ਹਿੱਸਾ ਬਣਾਇਆ ਗਿਆ। 20 ਅਗਸਤ, 2025 ਨੂੰ ਇੰਟੀਗ੍ਰੇਟੇਡ ਮੈਨੁਫੈਕਚਰਿੰਗ ਕਲਸਟਰ, ਹਿਸਾਰ ਲਈ ਸਟੇਟ ਸਪੋਰਟ ਏਗਰੀਮੈਂਟ ਅਤੇ ਸ਼ੇਅਰਹੋਲਡਰ ਏਗਰੀਮੈਂਟ 'ਤੇ ਦਸਤਖਤ ਕੀਤੇ ਗਏ। ਇਸ ਪਰਿਯੋਜਨਾ ਦਾ ਖੇਤਰ 2 ਹਜਾਰ 988 ਏਕੜ ਹੈ, ਜਿਸ ਦੀ ਅੰਦਾਜਾ ਲਾਗਤ 4 ਹਜਾਰ 680 ਕਰੋੜ ਰੁਪਏ ਹੈ ਅਤੇ ਇਸ ਨਾਲ 1 ਲੱਖ 25 ਹਜਾਰ ਰੁਜਗਾਰ ਪੈਦਾ ਹੋਣਗੇ। ਇਹ ਪਰਿਯੋਜਨਾ, ਪੂਰਵੀ ਅਤੇ ਪੱਛਮੀ ਡੇਡੀਕੇਟੇਟੇ ਡ੍ਰੇਟ ਕੋਰੀਡੋਰ ਨਾਲ ਜੁੜ ਕੇ ਹਰਿਆਣਾ ਨੂੰ ਉਦਯੋਗਾਂ ਦਾ ਪ੍ਰਵੇਸ਼ ਦਰਵਾਜਾ ਬਣਾਏਗੀ।

ਇਸ ਮੌਕੇ 'ਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸਿਵਲ ਏਵੀਏਸ਼ਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਸਿਵਲ ਏਵੀਏਸ਼ਨ ਵਿਭਾਗ ਦੇ ਸਲਾਹਕਾਰ ਸ੍ਰੀ ਨਰਹਰੀ ਸਿੰਘ ਬਾਂਗੜ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

Have something to say? Post your comment

 

More in Haryana

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਫਤਿਹਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ