Tuesday, September 16, 2025

Haryana

ਜਨਸਹਿਤ ਮੰਤਰੀ ਰਣਬੀਰ ਗੰਗਵਾ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਸਮੀਖਿਆ ਮੀਟਿੰਗ

July 24, 2025 07:07 PM
SehajTimes

ਅੰਮ੍ਰਿਤ ਯੋਜਨਾ, ਜਲ੍ਹ ਨਿਕਾਸੀ, ਸੀਵਰੇਜ ਅਤੇ ਕਾਰਜ ਗੁਣਵੱਤਾ 'ਤੇ ਦਿੱਤੇ ਸਪਸ਼ਟ ਨਿਰਦੇਸ਼

ਪੂਰੇ ਸੂਬੇ ਵਿੱਚ ਹੋਈ ਬਰਸਾਤ ਦੇ ਬਾਅਦ ਨਿਕਾਸੀ ਵਿੱਚ ਲੱਗੇ ਸਮੇਂ 'ਤੇ ਵੀ ਲਈ ਰਿਪੋਰਟ, ਵਿਵਸਥਾ ਸੁਧਾਰਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਸੂਬੇ ਦੇ ਜਨਸਹਿਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਅੱਜ ਚੰਡੀਗੜ੍ਹ ਸਥਿਤ ਸਕੱਤਰੇਤ ਵਿੱਚ ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਹਤੱਵਪੂਰਣ ਸਮੀਖਿਆ ਮੀਟਿੰਗ ਕੀਤੀ ਹੈ। ਮੀਟਿੰਗ ਦਾ ਮੁੱਖ ਉਦੇਸ਼ ਸੂਬੇ ਵਿੱਚ ਚੱਲ ਰਹੀ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀਸਮੀਖਿਆ ਕਰਨਾ, ਕੰਮਾਂ ਦੀ ਗੁਣਵੱਤਾ ਯਕੀਨੀ ਕਰਨਾ ਅਤੇ ਜਨਤਾ ਨਾਲ ਜੁੜੇ ਮੁੱਦਿਆਂ ਦਾ ਪ੍ਰਭਾਵੀ ਹੱਲ ਕੱਢਣਾ ਰਿਹਾ।

ਮੀਟਿੰਗ ਵਿੱਚ ਅੰਮ੍ਰਿਤ ਯੋਜਨਾ ਦੇ ਤਹਿਤ ਚੱਲ ਰਹੇ ਕੰਮਾਂ ਦੀ ਜਿਲ੍ਹਾਵਾਰ ਸਮੀਖਿਆ ਕੀਤੀ ਗਈ। ਕੈਬੀਨੈਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੈ ਕਿਹਾ ਕਿ ਅੰਮ੍ਰਿਤ ਯੋ੧ਨਾ ਦੇ ਤਹਿਤ ੧ੋ ਵੀ ਪ੍ਰੋਜੈਕਟਸ ਚੱਲ ਰਹੇ ਹਨ, ਉਨ੍ਹਾਂ ਦੀ ਨਿਗਰਾਨੀ ਅਤੇ ਲਾਗੂ ਕਰਨ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਹੈ, ਇਸ ਲਈ ਇਸ ਵਿੱਚ ਦੇਰੀ ਜਾਂ ਘੱਟ ਗੁਣਵੱਤਾ ਦਾ ਕੰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਮੀਟਿੰਗ ਵਿੱਚ ਮੁੱਖ ਮੰਤਰੀ ਐਲਾਨਾਂ ਦੇ ਲਾਗੂ ਕਰਨ ਨੂੰ ਲੈ ਕੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਮੰਤਰੀ ਸ੍ਰੀ ਗੰਗਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਜਨਤਾ ਨਾਲ ਕੀਤੇ ਗਏ ਵਾਅਦੇ ਹਨ, ਅਤੇ ਉਨ੍ਹਾਂ ਦਾ ਸਮੇਂ 'ਤੇ ਪੂਰਾ ਹੋਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਪ੍ਰੋਜੈਕਟ ਵਿੱਚ ਦੇਰੀ ਹੋ ਰਹੀ ਹੈ, ਤਾਂ ਉਸ ਦੀ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਤੁਰੰਤ ਪ੍ਰਭਾਵ ਨਾਲ ਉਸ ਵਿੱਚ ਤੇਜੀ ਲਿਆਈ ਜਾਵੇ।

ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਨਿਰਮਾਣ ਕੰਮਾਂ ਦੀ ਗੁਣਵੱਤਾ ਨੂੰ ਲੈ ਕੇ ਸਖਤ ਰੁੱਖ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਠਕੇਦਾਰ ਘੱਟ ਰੇਟ 'ਤੇ ਟੈਂਡਰ ਭਰਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਘਟੀਆ ਸਮੱਗਰੀ ਇਸਤੇਮਾਲ ਕਰੇ। ਸਾਨੂੰ ਚੰਗਾ ਕੰਮ ਚਾਹੀਦਾ ਹੈ। ਕੰਮ ਦੀ ਮਜਬੂਤੀ ਅਤੇ ਗੁਣਵੱਤਾ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਰਿਯੋਜਨਾ ਵਿੱਚ ਇਸਤੇਮਾਲ ਹੋ ਰਹੇ ਮੈਟੀਰਿਅਲ ਦੀ ਗੁਣਵੱਤਾ ਦੀ ਨਿਯਮਤ ਜਾਂਚ ਕੀਤੀ ਜਾਵੇ। ਇਸ ਦੇ ਲਈ ਸਮੇਂ-ਸਮੇਂ 'ਤੇ ਸੈਂਪਲ ਲੈਣ ਦੀ ਪ੍ਰਕ੍ਰਿਆ ਨੂੰ ਅਮਲ ਵਿੱਚ ਲਿਆਇਆ ਜਾਵੇ।

ਮੰਤਰੀ ਨੇ ਸੂਬੇ ਵਿੱਚ ਹਾਲਿਆ ਬਰਸਾਤ ਦੇ ਬਾਅਦ ਪਾਣੀ ਨਿਕਾਸੀ ਦੀ ਸਥਿਤੀ ਦਾ ਵੀ ਜਿਲ੍ਹਾਵਾਰ ਵੇਰਵਾ ਮੰਗਿਆ। ਅਧਿਕਾਰੀਆਂ ਨੇ ਦਸਿਆ ਕਿ ਕਿਨ੍ਹਾ ਜਿਲ੍ਹਿਆਂ ਵਿੱਚ ਕਿੰਨੀ ਬਰਸਾਤ ਹੋਈ ਅਤੇ ਕਿੰਨੀ ਦੇਰ ਵਿੱਚ ਪਾਣੀ ਦੀ ਨਿਕਾਸੀ ਹੋ ਸਕੀ। ਰਣਬੀਰ ਗੰਗਵਾ ਨੇ ਕਿਹਾ ਕਿ ਜਲ੍ਹ ਨਿਕਾਸੀ ਦੀ ਪ੍ਰਕ੍ਰਿਆ ਨੂੰ ਹੋਰ ਤੇਜ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਜਲਭਰਾਵ ਦੀ ਸਥਿਤੀ ਉਤਪਨ ਨਾ ਹੋਵੇ। ਸਬੰਧਿਤ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਬਣਾ ਕੇ ਕੰਮ ਕੀਤਾ ਜਾਵੇ। ਇਸ ਦੌਰਾਨ ਭਿਵਾਨੀ, ਲੋਹਾਰੂ, ਦਿਸਵਾਨੀ, ਆਦਮਪੁਰ, ਮਹੇਂਦਰਗੜ੍ਹ, ਕਲਾਨੌਰ, ਸਾਂਪਲਾ, ਮਹਿਮ, ਰਾਨਿਆ ਦਾ ਲਾਂਵਾਲੀ, ਡੱਬਵਾਲੀ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਵਿੱਚ ਲੱਗੇ ਸਮੇਂ ਨੂੰ ਲੈ ਕੇ ਰਿਪੋਰਟ ਲਈ। ਕੈਬੀਨੇਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਕਾਸੀ ਅਤੇ ਪੇਯਜਲ ਸਪਲਾਈ ਦੀ ਵਿਵਸਥਾ ਚੰਗੀ ਹੋਣੀ ਚਾਹੀਦੀ ਹੈ।

ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਪੂਰੇ ਸੂਬੇ ਵਿੱਚ 50 ਤੋਂ ਵੱਧ ਪੋ੍ਰਜੈਕਟ ਚੱਲ ਰਹੇ ਹਨ। ਇੰਨ੍ਹਾ 'ਤੇ ਕੁੱਲ 5 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ, ਜਿਨ੍ਹਾਂ ਵਿੱਚ ਕਈ ਕੰਮ ਸੀਐਮ ਅਨਾਉਂਸਮੈਂਟ ਨਾਲ ਜੁੜੇ ਹਨ। ਇਸ ਤੋਂ ਇਲਾਵਾ 297 ਕਰੋੜ ਦੇ 19 ਪ੍ਰੋਜੈਕਟਸ ਸਟ੍ਰਾਮ ਵਾਟਰ ਦੇ ਚੱਲ ਰਹੇ ਹਨ।

ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸੂਬੇ ਵਿੱਚ ਜਨਸਿਹਤ ਵਿਭਾਗ ਦੇ ਹੋਣ ਵਾਲੇ ਐਮਰਜੈਂਸੀ ਕੰਮਾਂ ਲਈ ਵੀ ਚਰਚਾ ਕੀਤੀ। ਇਸ 'ਤੇ ਅਧਿਕਾਰੀਆਂ ਨੇ ਦਸਿਆ ਕਿ ਵਿਭਾਗ ਵੱਲੋਂ ਸਟੈਂਡਰਟ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਨੂੰ ਬਣਾਇਆ ਗਿਆ ਹੈ। ਸ੍ਰੀ ਗੰਗਵਾ ਨੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਉਨ੍ਹਾਂ ਨੇ ਕਿਹਾ ਕਿ ਐਸਓਪੀ ਨੂੰ ਹਰ ਜਿਲ੍ਹੇ ਵਿੱਚ ਭੇਜਿਆ ਜਾਵੇਗਾ ਤਾਂ ਜੋ ਕਿਸੇ ਵੀ ਆਪਦਾ, ਬਰਸਾਤ, ਸੀਵਰੇਜ ਬਲਾਕੇਜ ਜਾਂ ਹੋਰ ਸਥਿਤੀ ਵਿੱਚ ਤੁਰੰਤ ਪ੍ਰਤੀਕ੍ਰਿਆ ਦਿੱਤੀ ਜਾ ਸਕੇ

ਮੀਟਿੰਗ ਵਿੱਚ ਸੀਵਰੇਜ ਸਿਸਟਮ ਨੂੰ ਲੈ ਕੇ ਵੀ ਚਰਚਾ ਹੋਈ। ਮੰਤਰੀ ਨੇ ਕਿਹਾ ਕਿ ਸੀਵਰੇ੧ ਦੀ ਗੰਦਗੀ ਦਾ ਨਿਪਟਾਨ ਸਹੀ ਢੰਗ ਨਾਲ ਹੋਵੇ, ਇਸ ਦੇ ਲਈ ਸਥਾਨਕ ਨਿਗਮ ਵਿਭਾਗ ਨਾਲ ਤਾਲਮੇਲ ਬਣਾਏ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੀਵਰੇਜ ਪਾਇਪਲਾਇਨ ਅਤੇ ਟ੍ਰੀਟਮੈਂਟ ਪਲਾਂਟ ਨਾਲ ਜੁੜੀ ਸਮਸਿਆਵਾਂ ਨੂੰ ਪ੍ਰਾਥਮਿਕਤਾ ਨਾਲ ਹੱਲ ਕੀਤਾ ਜਾਵੇ।

ਮੰਤਰੀ ਸ੍ਰੀ ਗੰਗਵਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਪ੍ਰਤੀਨਿਧੀਆਂ ਵੱਲੋਂ ਕੀਤੇ ਗਏ ਫੋਨ ਕਾਲਸ ਨੂੰ ਅਣਦੇਖਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਜਨਪ੍ਰਤੀਨਿਧੀ ਜਨਤਾ ਦੀ ਸਮਸਿਆਵਾਂ ਲੈ ਕੇ ਆਵੁਂਦੇ ਹਨ ਅਤੇ ਜਨਤਾ ਨੂੰ ਉਮੀਦ ਰਹਿੰਦੀ ਹੈ ਕਿ ਅਧਿਕਾਰੀ ਹੱਲ ਕਰਨ। ਫੋਨ ਚੁੱਕਨਾ ਸਿਰਫ ਰਸਮੀ ਕਾਰਵਾਈ ਨਹੀਂ ਹੈ, ਇਹ ਤੁਹਾਡੀ ਜਿਮੇਵਾਰੀ ਦਾ ਹਿੱਸਾ ਹੈ।

ਮੀਟਿੰਗ ਵਿੱਚ ਸਫਾਈ ਕੰਮਾਂ ਵਿੱਚ ਪ੍ਰਯੁਕਤ ਮਸ਼ੀਨਾ ਦੀ ਸਥਿਤੀ ਅਤੇ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਾਂ। ਮੰਤਰੀ ਨੇ ਮਸ਼ੀਨਾਂ ਦੀ ਕਾਰਜਸਮਰੱਥਾ ਅਤੇ ਰੱਖਰਖਾਵ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮਸ਼ੀਨ ਖਰਾਬ ਹੈ ਘੱਟ ਸਮਰੱਥਾ ਨਾਲ ਕੰਮ ਕਰ ਰਹੀ ਹੈ ਤਾਂ ਉਸ ਨੁੰ ਤੁਰੰਤ ਠੀਕ ਕੀਤਾ ਜਾਵੇ ਤਾਂ ਬਦਲਿਆ ਜਾਵੇ। ਮੀਟਿੰਗ ਵਿੱਚ ਮੌਜੂਦ ਸੁਪਰ ਸੱਕਰ ਮਸ਼ੀਨ, ਹਾਈਡਰੋ ਮਸ਼ੀਨ ਅਤੇ ਗ੍ਰੇਵ, ਰੋਬੋਟਿਕ ਮਸ਼ੀਨਾਂ ਨੂੰ ਲੈ ਕੇ ਵੀ ਚਰਚਾ ਹੋਈ।

ਮੀਟਿੰਗ ਵਿੱਚ ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਜਨਸਿਹਤ ਵਿਭਾਗ ਅਤੇ ਜਨਤਾ ਦੇ ਜੀਵਨ ਨਾਲ ਜੁੜਿਆ ਹੋਇਆ ਵਿਭਾਗ ਹੈ, ਇਸ ਲਈ ਸਾਡੀ ਜਿਮੇਵਾਰੀ ਹੋਰ ਵੀ ਵੱਧ ਜਾਂਦੀ ਹੈ, ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਸਿਰਫ ਯੋਜਨਾਵਾਂ ਬਨਾਉਣਾ ਨਹੀਂ, ਸਗੋ ਉਨ੍ਹਾਂ ਨੂੰ ਜਮੀਨੀ ਪੱਧਰ 'ਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਹੈ। ਇਸ ਦੇ ਲਈ ਸਾਨੂੰ ਮਿਲ ਕੇ ਜਿਮੇਵਾਰੀ ਦੇ ਨਾਲ ਕੰਮ ਕਰਨਾ ਹੋਵੇਗਾ।

Have something to say? Post your comment

 

More in Haryana

ਮਹਾਰਾਜਾ ਅਗਰਸੇਨ ਹਵਾੲ ਅੱਡਾ, ਹਸਾਰ ਤੋਂ ਅਯੋਧਿਆ, ਦਿੱਲੀ ਅਤੇ ਚੰਡੀਗੜ੍ਹ ਦੇ ਬਾਅਦ ਹੁਣ ਜੈਪੁਰ ਲਈ ਵੀ ਹਵਾਈ ਸੇਵਾ ਸ਼ੁਰੂ

ਹਰਿਆਣਾ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਕੌਮੀ ਪ੍ਰਤੱਖ ਟੈਕਸ ਅਕਾਦਮੀ ਦੇ ਨਾਲ ਕੀਤਾ ਸਮਝੌਤਾ

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਸੁਣੀਆਂ ਜਨਸਮਸਿਆਵਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਪਲੀ ਅਨਾਜ ਮੰਡੀ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟਰੱਕਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਲਈ ਮੇਅਰ ਪਰਿਸ਼ਦ ਦੀ ਮੀਟਿੰਗ

ਪੰਕਜ ਅਗਰਵਾਲ ਹੋਣਗੇ ਸੋਨੀਪਤ ਜਿਲ੍ਹਾ ਦੇ ਪ੍ਰਭਾਰੀ

ਮੇਗਾ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇ ਵਿੱਚ ਪੂਰਾ ਕਰਨ ਅਧਿਕਾਰੀ, ਪ੍ਰਸ਼ਾਸਣਿਕ ਸਕੱਤਰ ਆਪ ਕਰਨ ਨਿਗਰਾਨੀ : ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹੜ੍ਹ ਪ੍ਰਭਾਵਿਤ ਪੰਜਾਬ ਤੇ ਹਿਮਾਚਲ ਲਈ ਸਹਾਇਤਾ ਸਮੱਗਰੀ ਦੇ 25 ਟਰੱਕਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ : ਰਣਬੀਰ ਸਿੰਘ ਗੰਗਵਾ

ਕੁਦਰਤੀ ਮੁਸੀਬਤ ਸਮੇਂ ਸੂਬਾ ਸਰਕਾਰ ਪੂਰੀ ਤਰ੍ਹਾਂ ਖੜੀ ਹੈ ਸੂਬਾ ਵਾਸੀਆਂ ਦੇ ਨਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ