ਜਦੋਂ ਇੱਕ ਨਾਰੀ ਸਿਹਤਮੰਦ ਹੋਵੇਗੀ, ਤਾਂਹੀ ਪਰਿਵਾਰ ਸਿਹਤਮੰਦ ਹੋਵੇਗਾ, ਜਦੋਂ ਪਰਿਵਾਰ ਸ਼ਸ਼ਕਤ ਹੋਵੇਗਾ, ਤਾਂ ਸਮਾਜ ਅਤੇ ਰਾਸ਼ਟਰ ਵੀ ਮਜਬੂਤ ਹੋਵੇਗਾ - ਮੁੱਖ ਮੰਤਰੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਦੇ ਸ਼ੁੱਭ ਮੌਕੇ 'ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਦੇ ਪਰੇਡ ਗਰਾਉਂਡ ਸੈਕਟਰ-5 ਤੋਂ 9 ਬੇ੍ਰਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨ ਲਗਭਗ 75 ਹਜਾਰ ਮਾਤਾਵਾਂ ਅਤੇ ਭੈਣਾ ਦੇ ਸਿਹਤ ਦੀ ਜਾਂਚ ਕਰੇਗੀ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਦੇ ਮੌਕੇ 'ਤੇ ਨਾਰੀ ਸ਼ਕਤੀ ਦੇ ਸਨਮਾਨ, ਉਨ੍ਹਾਂ ਦੀ ਸਿਹਤ ਦੀ ਰੱਖਿਆ ਅਤੇ ਇੱਕ ਮਜਬੂਤ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਪਹਿਲ ਲਈ ਵਿਧਾਇਕ ਕਾਲਕਾ ਸ਼ਕਤੀ ਰਾਣੀ ਸ਼ਰਮਾ ਅਤੇ ਰਾਜਸਭਾ ਸਾਂਸਦ ਕਾਰਤੀਕੇਯ ਸ਼ਰਮਾ ਵਧਾਈਯੋਗ ਹਨ।
ਉਨ੍ਹਾਂ ਨੇ ਕਹਾ ਕ ਇਹ ਵੈਨ ਸਿਹਤ ਜਾਂਚ ਦੇ ਨਾਲ-ਨਾਲ ਜਾਗਰੁਕਤਾ ਦਾ ਇੱਕ ਚੱਲਦਾ-ਫਿਰਦਾ ਕੇਂਦਰ ਹੈ। ਇਹ ਉਨ੍ਹਾਂ ਹਜਾਰਾਂ ਮਹਿਲਾਵਾਂ ਤੱਕ ਪਹੁੰਚੇਗੀ, ਜੋ ਕਿਸੇ ਕਾਰਨ, ਚਾਹੇ ਉਹ ਸਮਾਜਿਕ ਸੰਕੋਚ ਹੋਵੇ ਜਾਂ ਸਰੋਤਾਂ ਦੀ ਕਮੀ, ਹਸਪਤਾਲ ਤੱਕ ਨਹੀਂ ਪਹੁੰਚ ਪਾਉਂਦੀਆਂ ਹਨ। ਇਹ ਵੈਨ ਮਹਿਲਾ ਸਿਹਤ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਅਤੇ ਮਹਤੱਵਪੂਰਣ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਹੀ ਸਮੇਂ 'ਤੇ ਜਾਂਚ ਅਤੇ ਸਹੀ ਇਲਾਜ ਨਾਲ ਇਸ ਬੀਮਾਰੀ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਮੁਹਿੰਮ ਮਹਿਲਾ ਸਿਹਤ ਅਤੇ ਜਾਗਰੁਕਤਾ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਤੋਂ ਰਾਸ਼ਟਰਵਿਆਪੀ ਸਿਹਤਮੰਦ ਨਾਰੀ, ਸ਼ਸ਼ਕਤ ਪਰਿਵਾਰ ਮੁਹਿੰਮ ਸ਼ੁਰੂ ਕੀਤੀ ਹੈ। ਇਹ ਸਮਾਜਿਕ ਵਿਕਾਸ ਦਾ ਮੂਲ ਮੰਤਰ ਹੈ। ਉਨ੍ਹਾਂ ਨੈ ਕਿਹਾ ਕਿ ਨਾਰੀ ਪਰਿਵਾਰ ਦੀ ਧੂਰੀ ਹੁੰਦੀ ਹੈ। ਜਦੋਂ ਇੱਕ ਨਾਰੀ ਸਿਹਤਮੰਦ ਹੋਵੇਗੀ, ਤਾਂ ਹੀ ਪਰਿਵਾਰ ਸਿਹਤਮੰਦ ਹੋਵੇਗਾ। ਜਦੋਂ ਪਰਿਵਾਰ ਮਜਬੂਤ ਹੋਵੇਗਾ, ਤਾਂ ਸਮਾਜ ਅਤੇ ਰਾਸ਼ਟਰ ਵੀ ਮਜਬੂਤ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਵਿੱਚ ਬ੍ਰੇਸਟ ਕੈਂਸਰ ਦੀ ਜਾਂਚ ਦੇ ਬਾਰੇ ਵਿੱਚ ਜਾਗਰੁਕਤਾ ਅਤੇ ਪਹੁੰਚ ਵਧਾਉਣ ਵਿੱਚ ਮਦਦ ਮਿਲੇਗੀ, ਜਿੱਥੇ ਅਕਸਰ ਬੀਮਾਰੀ ਦਾ ਪਤਾ ਉਦੋਂ ਤੱਕ ਨਹੀਂ ਚੱਲ ਪਾਉਂਦਾ, ਜਦੋਂ ਤੱਕ ਕਿ ਬਹੁਤ ਦੇਰ ਨਹੀਂ ਹੋ ਜਾਂਦੀ। ਉਨ੍ਹਾਂ ਨੇ ਕਿਹਾ ਕਿ ਮੇਰਾ ਸਾਰੀ ਮਾਤਾਵਾਂ ਅਤੇ ਭੈਣਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਜਾਂਚ ਵੈਨ ਦੀ ਸਹੂਲਤ ਦਾ ਪੂਰਾ ਲਾਭ ਚੁੱਕਣ। ਆਪਣੇ ਸਿਹਤ ਨੂੰ ਕਦੀ ਵੀ ਨਜਰਅੰਦਾਜ ਨਾ ਕਰਨ। ਤੁਸੀਂ ਸਿਹਤਮੰਦ ਰਹੋਗੇ, ਤਾਂ ਹੀ ਆਪਣਾ ਪਰਿਵਾਰ ਖੁਸ਼ਹਾਲ ਰਹੇਗਾ। ਇਸ ਮੌਕੇ 'ਤੇ ਵਿਧਾਇਕ ਕਾਲਕਾ ਸ਼ਕਤੀ ਰਾਣੀ ਸ਼ਰਮਾ, ਰਾਜਸਭਾ ਸਾਂਸਦ ਕਾਰਤੀਕੇਯ ਸ਼ਰਮਾ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਵੀ ਮੌਜੂਦ ਰਹੇ।