ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਹਰਿਆਣਾ ਦੇ ਸਿਖਲਾਈ ਪ੍ਰਾਪਤ ਕਾਰੀਗਰਾਂ ਨੂੰ ਮਿਲੇਗਾ 5 ਹਜਾਰ ਰੁਪਏ ਦਾ ਟਾਪ-ਅੱਪ ਪ੍ਰੋਤਸਾਹਨ
ਕਿਰਤ ਸ਼ਕਤੀ ਦੇ ਬਲ 'ਤੇ ਭਾਰਤ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣ ਦੇ ਵੱਲ ਵਧਿਆ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਵਾਕਲ ਫਾਰ ਲੋਕਲ ਨੂੰ ਜੀਵਨ ਦਾ ਹਿੱਸਾ ਬਨਾਉਣ ਦੀ ਕੀਤੀ ਅਪੀਲ
ਚੰਡੀਗੜ੍ਹ : ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਦੇ ਪਵਿੱਤਰ ਮੌਕੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵੱਡੀ ਸੌਗਾਤ ਮਿਲੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੁੱਖ ਮੰਤਰੀ ਵਿਸ਼ਵਕਰਮਾ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹਰਿਆਣਾ ਦੇ ਉਨ੍ਹਾਂ ਕਾਰੀਗਰਾਂ ਨੂੰ 5 ਹਜਾਰ ਰੁਪਏ ਦਾ ਟਾਪ-ਅੱਪ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਵਿੱਚ ਸਕਿਲ ਸਿਖਲਾਈ ਪ੍ਰਾਪਤ ਕਰਦੇ ਹਨ।
ਮੁੱਖ ਮੰਤਰੀ ਬੁੱਧਵਾਰ ਨੂੰ ਰੋਹਤਕ ਵਿੱਚ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਸ਼੍ਰਮਿਕ ਦਿਵਸ ਸਮਾਰੋਹ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿੱਚ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸ਼ੁੱਭ ਸੰਯੋਗ ਹੈ ਕਿ ਅੱਜ ਦਿਵਅ ਸ਼ਿਲਪੀ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਜੈਯੰਤੀ ਹੈ। 21ਵੀਂ ਸ਼ਤਾਬਦੀ ਦੇ ਨਵੇਂ ਭਾਰਤ ਦੇ ਸ਼ਿਲਪੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਨਮਦਿਨ ਵੀ ਹੈ। ਉਨ੍ਹਾਂ ਨੇ ਹਰਿਆਣਾ ਨੂੰ ਪੌਨੇ 3 ਕਰੋੜ ਜਨਤਾ ਵੱਲੋਂ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਵਿਸ਼ਵਕਰਮਾ ਸਿਖਿਆ ਸਮਿਤੀ, ਰੋਹਤਕ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਵੱਲੋਂ ਬਿਨੈ ਕਰਨ 'ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਨਿਯਮਅਨੁਸਾਰ ਪਲਾਟ ਅਲਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਸੂਬੇ ਵਿੱਚ 4200 ਬੇਟੀਆਂ ਦੇ ਵਿਆਹ ਲਈ 22 ਕਰੋੜ ਰੁਪਏ ਦੀ ਰਕਮ 30 ਸਤੰਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਤਹਿਤ ਜਲਦੀ ਰਜਿਸਟ੍ਰੇਸ਼ਣ ਸ਼ੁਰੂ ਹੋਵੇਗਾ ਅਤੇ ਜਲਦੀ ਹੀ ਭੈਣਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦਾ ਲਾਭ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਦਿਵਅ ਸ਼ਿਲਪੀ, ਭਗਵਾਨ ਵਿਸ਼ਵਕਰਮਾ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਦਿਨ ਉਨ੍ਹਾਂ ਸਾਰੇ ਮਿਹਨਤੀ, ਇਮਾਨਦਾਰ ਮਜਦੂਰਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦਾ ਹੈ, ਜੋ ਆਪਣੀ ਮਿਹਨਤ ਨਾਲ ਦੇਸ਼ ਦੇ ਵਿਕਾਸ ਦੀ ਗਾਥਾ ਲਿੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੈ ਕਰਮ ਕੌਸ਼ਲ ਰਾਹੀਂ ਮਿਹਨਤ ਕਰਨ ਦੀ ਪੇ੍ਰਰਣਾ ਦਿੱਤੀ ਸੀ। ਉਨ੍ਹਾਂ ਦੀ ਹੀ ਪ੍ਰੇਰਣਾ ਨਾਲ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਲੱਖਾਂ ਸਾਧਕਾਂ ਦੇ ਕਿਰਤ ਅਤੇ ਸਕਿਲ ਦੀ ਬਦੌਲਤ ਸਾਡਾ ਵਿਕਾਸ ਹੋਇਆ ਹੈ।
ਹਰਿਆਣਾ ਵਿੱਚ ਹੁਣ ਤੱਕ ਪੀਐਮ ਵਿਸ਼ਵਕਰਮਾ ਯੋਜਨਾ ਵਿੱਚ 41,366 ਬਿਨੈਕਾਰ ਰਜਿਸਟਰਡ, 30,655 ਕਾਰੀਗਰਾਂ ਨੇ ਪੂਰਾ ਕੀਤੀ ਸਕਿਲ ਸਿਖਲਾਈ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਚਨੌਤੀਆਂ ਵੀ ਹਨ, ਓਜ਼ਾਰ ਮਹਿੰਗੇ ਹਨ, ਡਿਜਾਇਨ ਬਦਲਦੇ ਹਨ, ਬਾਜਾਰ ਤੱਕ ਪਹੁੰਚਣਾ ਮੁਸ਼ਕਲ ਹੈ ਅਤੇ ਕੇ੍ਰਡਿਟ ਦੀ ਜਰੂਰਤ ਰਹਿੰਦੀ ਹੈ। ਇਸੀ ਤੱਥਾਂ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਚਲਾਈ ਹੈ। ਇਸ ਯੋਜਨਾ ਵਿੱਚ ਕਾਰੀਗਰਾਂ ਨੂੰ ਸਕਿਲ ਸਿਖਲਾਈ ਦਿੱਤੀ ਜਾਂਦੀ ਹੈ, ਸਿਖਲਾਈ ਦੌਰਾਨ 500 ਰੁਪਏ ਰੋਜਾਨਾ ਸਟਾਈਫੰਡ ਦਿੱਤਾ ਜਾਂਦਾ ਹੈ ਅਤੇ ਟੂਲ ਕਿੱਟ ਵੀ ਦਿੱਤੀ ਜਾਂਦੀ ਹੈ। ਕਾਰੋਬਾਰ ਲਈ ਮਾਮੂਲੀ ਵਿਆਜ ਦਰ 'ਤੇ ਕਰਜਾ ਵੀ ਦਿੱਤਾ ਜਾਂਦਾ ਹੈ। ਇਹੀ ਨਹੀਂ, ਉਤਪਾਦਾਂ ਦੀ ਤਸਦੀਕ, ਬ੍ਰਾਂਡਿੰਗ, ਪ੍ਰਚਾਰ ਲਈ ਮਦਦ ਕੀਤੀ ਜਾਂਦੀ ਹੈ। ਈ-ਕਾਮਰਸ ਅਤੇ ਜੈਮ ਪੋਰਟਲ 'ਤੇ ਵੀ ਪਹੁੰਚ ਦਿੱਤੀ ਜਾਂਦੀ ਹੈ ਤਾਂ ਜੋ ਕਾਰੀਗਰ ਆਪਣੇ ਉਤਪਾਦ ਦੇਸ਼-ਵਿਦੇਸ਼ ਵਿੱਚ ਕਿਤੇ ਵੀ ਵੇਚ ਸਕਣ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਹਰਿਆਣਾ ਵਿੱਚ ਲਾਗੂ ਕਰ ਰਹੇ ਹਨ। ਸੂਬੇ ਵਿੱਚ 41,366 ਬਿਨੈਕਾਰ ਰਜਿਸਟਰਡ ਹੋਏ ਹਨ। ਇੰਨ੍ਹਾਂ ਵਿੱਚੋਂ 30,655 ਕਾਰੀਗਰਾਂ ਦੀ ਸਕਿਲ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਲਗਭਗ 12 ਹਜਾਰ ਕਾਰੀਗਰਾਂ ਨੂੰ ਟੂਲ ਕਿੱਟ ਵੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, 6 ਹਜਾਰ ਕਾਰੀਗਰਾਂ ਨੂੰ 56 ਕਰੋੜ ਰੁਪਏ ਦੇ ਕਰਜੇ ਦਿੱਤੇ ਜਾ ਚੁੱਕੇ ਹਨ। ਸੂਬਾ ਸਰਕਾਰ ਨੇ ਜਿਲ੍ਹਾ ਪਲਵਲ ਦੇ ਦਧੌਲਾ ਵਿੱਚ ਸ਼੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਇਹ ਯੂਨੀਵਰਸਿਟੀ ਪੂਰੇ ਦੇਸ਼ ਲਈ ਸਕਿਲ ਸਿਖਿਆ ਦਾ ਇੱਕ ਅਨੁਪਮ ਮਾਡਲ ਬਣ ਕੇ ਉਭਰਿਆ ਹੈ।
ਕਿਜਤ ਸ਼ਕਤੀ ਦੇ ਬਲ 'ਤੇ ਭਾਰਤ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣ ਦੇ ਵੱਲ ਵਧਿਆ
ਸ੍ਰੀ ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇਸ਼ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਦੇ ਅਗਵਾਈ ਹੇਠ ਭਾਰਤ ਵਿਸ਼ਵ ਦੀ ਚੌਥੀ ਸੱਭ ਤੋਂ ਮਜਬੂਤ ਅਰਥਵਿਵਸਥਾ ਬਨਣ ਦੇ ਬਾਅਦ ਹੁਣ ਤੀਜੀ ਸੱਭ ਤੋਂ ਮਜਬੂਤ ਅਰਥਵਿਵਸਥਾ ਬਨਣ ਵੱਲ ਆਪਣੇ ਕਦਮ ਵਧਾ ਚੁੱਕਾ ਹੈ। ਦੇਸ਼ ਦੀ ਇਹ ਤਰੱਕੀ ਕਿਰਤ-ਸ਼ਕਤੀ ਦੇ ਬਲ 'ਤੇ ਹੀ ਹੋਈ ਹੈ। ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਹਾਸਲ ਕਰਨ ਵਿੱਚ ਵੀ ਕਿਰਤ ਸ਼ਕਤੀ ਦੀ ਅਹਿਮ ਭੁਮਿਕਾ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਭਵਨ ਨਿਰਮਾਣ ਅਤੇ ਉਦਯੋਗਾਂ ਵਿੱਚ ਕੰਮ ਕਰ ਰਹੇ ਰਜਿਸਟਰਡ ਕਾਮੇ ਲਈ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦੇ ਲਾਭ ਡੀਬੀਟੀ ਰਾਹੀਂ ਦਿੱਤੇ ਜਾ ਰਹੇ ਹਨ। ਭਵਨ ਨਿਰਮਾਣ ਅਤੇ ਉਦਯੋਗ ਵਿੱਚ ਕੰਮ ਕਰ ਰਹੇ ਮਜਦੂਰਾਂ ਦੇ ਫੇਫੜੇ ਸਿਲੀਕੋਸਿਸ ਦੀ ਗੰਭੀਰ ਬੀਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਦੇ ਲਈ ਪੁਨਰਵਾਸ ਨੀਤੀ ਲਾਗੂ ਕੀਤੀ ਗਈ ਹੈ। ਇਸ ਨੀਤੀ ਤਹਿਤ ਹੁਣ ਤੱਕ ਲਗਭਗ 38 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਕਿਰਤ ਪੁਰਸਕਾਰ ਯੋਜਨਾ ਤਹਿਤ ਸ਼੍ਰੇਸ਼ਠ ਕਾਮਿਆਂ ਨੂੰ ਪੁਰਸਕਾਰ ਦਿੰਤੇ ਜਾਂਦੇ ਹਨ। ਕਾਮੇ ਪਰਿਵਾਰਾਂ ਨੂੰ ਕੰਨਿਆਦਾਨ ਸਕੀਮ ਤਹਿਤ ਬੇਟੀਆਂ ਦੇ ਵਿਆਹ ਲਈ ਹਰ ਵਿਆਹ ਵਿੱਚ 1 ਲੱਖ 1 ਹਜਾਰ ਰੁਪਏ ਦਾ ਕੰਨਿਆਦਾਨ ਦਿੱਤਾ ਜਾਂਦਾ ਹੈ। ਇਸੀ ਤਰ੍ਹਾ, ਬੇਟੇ ਤੇ ਖੁਦ ੇ ਵਿਆਹ 'ਤੇ ਵੀ 21 ਹਜਾਰ ਰੁਪਏ ਦੀ ਸ਼ਗਨ ਰਕਮ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੰਗਠਤ ਖੇਤਰ ਵਿੱਚ ਕੰਮ ਕਰ ਰਹੇ ਕਾਮਿਆਂ ਦੀ ਭਲਾਈ ਲਈ ਹਰਿਆਣਾ ਅਸੰਗਠਤ ਕਰਮਕਾਰ ਸਮਾਜਿਕ ਸੁਰੱਖਿਆ ਬੋਰਡ ਗਠਨ ਕੀਤਾ ਗਿਆ ਹੈ। ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਤਹਿਤ ਹਰਿਆਣਾ ਭਵਨ ਅਤੇ ਹੋਰ ਨਿਰਮਾਣ ਕਰਮਗਾਰ ਭਲਾਈ ਬੋਡ ਵੱਲੋਂ ਪਿਛਲੇ 11 ਸਾਲਾਂ ਵਿੱਚ ਨਿਰਮਾਣ ਕਾਮਿਆਂ ਦੀ ਭਲਾਈ ਲਈ 3,866 ਕਰੋੜ ਰੁਪਏ ਖਰਚ ਕੀਤੇ ਗਏ ਹਨ। ਹਰਿਆਣਾ ਕਿਰਤ ਭਲਾਈ ਬੋਰਡ ਵੱਲੋਂ ਵੀ 11 ਸਾਲਾਂ ਵਿੱਚ ਕਾਮਿਆਂ ਦੀ ਭਲਾਈ ਲਈ ਲਗਭਗ 778 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਅਸੀਂ ਸੰਕਲਪ ਲਈਏ ਕਿ ਕਾਰੀਗਰਾਂ ਦਾ ਸਨਮਾਨ ਕਰਾਂਗੇ। ਉਨ੍ਹਾਂ ਨੁੰ ਮਜਬੂਤ ਕਰਾਂਗੇ ਅਤੇ ਉਨ੍ਹਾਂ ਨੁੰ ਖੁਸ਼ਹਾਲ ਕਰਾਂਗੇ। ਵੋਕਲ ਫਾਰ ਲੋਕਲ ਨੂੰ ਜੀਵਨ ਦਾ ਵਿਵਹਾਰ ਬਨਾਉਣਗੇ।
ਪ੍ਰਦਰਸ਼ਨੀ ਦਾ ਕੀਤਾ ਅਵਲੋਕਨ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਸਮਾਰੋਹ ਸਥਾਨ 'ਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜੀਵਨ 'ਤੇ ਕੇਂਦ੍ਰਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਵਿੱਚ ਸ੍ਰੀ ਨਰੇਂਦਰ ਮੋਦੀ ਦੀ ਜਨਸੇਵਾ ਨੂੰ ਸਮਰਪਿਤ ਯੋਜਨਾਵਾਂ ਦੇ ਨਾਲ ਹੀ ਪ੍ਰਦਰਸ਼ਨੀ ਰਾਹੀਂ ਉਨ੍ਹਾਂ ਦੀ ਕੁਸ਼ਲ ਕਾਰਜਸ਼ੈਲੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ ਨੇ ਪ੍ਰਦਰਸ਼ਨੀ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਸ਼ਿਲਪਕਾਰਾਂ ਦਾ ਹੋਇਆ ਸਨਮਾਨ
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਟੇਰਾਕੋਟਾ ਸ਼੍ਰੇਣੀ ਵਿੱਚ ਫਰੀਦਾਬਾਦ ਨਿਵਾਸੀ ਮਹੇਂਦਰ ਕੁਮਾਰ ਨੂੰ ਪਹਿਲਾ ਪੁਰਸਕਾਰ ਵਜੋ 3 ਲੱਖ ਰੁਪਏ, ਲੱਕੜੀ ਤੇ ਬਾਂਸ ਕ੍ਰਾਫਟ ਸ਼੍ਰੇਣੀ ਵਿੱਚ ਕੁਰੂਕਸ਼ੇਤਰ ਨਿਵਾਸੀ ਦੀਪਕ ਨੂੰ 3 ਲੱਖ ਰੁਪਏ, ਧਾਤੂ ਵਿੱਚ ਰਿਵਾੜੀ ਦੇ ਸ਼ਿਵ ਕੁਮਾਰ ਨੂੰ 3 ਲੱਖ ਰੁਪਏ, ਹੈਂਡਲੂਮਸ ਵਿੱਚ ਪਾਣੀਪਤ ਦੇ ਖੇਮਰਾਜ ਨੂੰ 3 ਲੱਖ ਰੁਪਏ, ਉੱਥੇ ਹੀ ਚਿਤਰਕਲਾ ਖੇਤਰ ਵਿੱਚ ਰਿਵਾੜੀ ਦੇ ਸੁਰੇਂਦਰ ਕੁਮਾਰ ਨੂੰ ਦੂਜਾ ਪੁਰਸਕਾਰ ਵਜੋ 51 ਹਜਾਰ ਰੁਪਏ ਤੇ ਟੇਰਾਕੋਟਾ ਵਿੱਚ ਫਰੀਦਾਬਾਦ ਦੇ ਕੇਦਾਰ ਨੂੰ 51 ਹਜਾਰ ਰੁਪਏ ਦੇ ਸਨਮਾਨ ਨਾਲ ਨਵਾਜਿਆ।
ਯੁਵਾ ਸ਼ਕਤੀ ਲਈ ਪ੍ਰੇਰਣਾਦਾਇਕ ਹਨ ਅਜਿਹੇ ਆਯੋਜਨ-ਕ੍ਰਿਸ਼ਣ ਲਾਲ ਪੰਵਾਰ
ਵਿਕਾਸ ਅਤੇ ਪੰਚਾਇਤ ਅਤੇ ਵਿਕਾਸ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਯੁਵਾ ਸ਼ਕਤੀ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੰਤ ਮਹਾਂਪੁਰਖਾਂ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਇਸ ਤਰਾਂ੍ਹ ਦੇ ਆਯੋਜਨ ਸਾਨੂੰ ਮਹਾਨ ਹਸਤਿਆਂ ਦੀ ਕਾਰਜਸ਼ੈਲੀ ਤੋਂ ਜਾਣੂ ਕਰਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਮਾਨ ਵਿਕਾਸ ਕੰਮ ਕਰ ਰਹੇ ਹਨ। ਸੇਵਾ ਅਤੇ ਸੁਸ਼ਾਸਨ ਦੀ ਦਿਸ਼ਾ ਵਿੱਚ ਸਰਕਾਰ ਸਲਾਂਘਾਯੋਗ ਕਦਮ ਵਧਾ ਰਹੀ ਹੈ। ਸ਼ਹਿਰੀ ਖੇਤਰ ਨਾਲ ਹੀ ਪੇਂਡੂ ਖੇਤਰਾਂ ਵਿੱਚ ਹੋ ਰਹੇ ਵਿਕਾਸ ਵਿਕਸਿਤ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿੱਚ ਅਹਿਮ ਹਨ।
ਵਿਸ਼ਵਕਰਮਾ ਸਮਾਜ ਸਵੈ-ਨਿਰਭਰ ਭਾਰਤ ਦੀ ਰੀਢ-ਡਾ. ਅਰਵਿੰਦ ਸ਼ਰਮਾ
ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਸੰਦੇਸ਼ ਵਿੱਚ ਸਪਸ਼ਟ ਤੌਰ 'ਤੇ ਜੋਰ ਦਿੱਤਾ ਕਿ ਦੇਸ਼ ਨੂੰ ਸਵੈ-ਨਿਰਭਰ ਬਨਾਉਣ ਲਈ ਸਾਨੂੰ ਦੇਸ਼ੀ ਉਤਪਾਦਕਾਂ ਦਾ ਉਪਯੋਗ ਵਧਾਉਣਾ ਹੋਵੇਗਾ। ਭਾਵੇਂ ਕਪੜਾ ਹੋਵੇ, ਆਟੋਮੋਬਾਇਲ ਹੋਵੇ ਜਾਂ ਹੋਰ ਚੀਜਾਂ, ਵੋਕਲ ਫਾਰ ਲੋਕਲ ਦਾ ਸੰਕਲਪ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਦ ਦੀ ਦਿਸ਼ਾ ਵਿੱਚ ਨਿਰਣਾਇਕ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਦੇਸ਼ ਦੀ ਰੀਢ ਹੈ ਅਤੇ ਇਸ ਸਮਾਜ ਦੀ ਭੂਮਿਕਾ ਸਵੈ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਵਿਸ਼ੇਸ਼ ਹੋਵੇਗੀ।
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 17 ਸਤੰਬਰ 2023 ਪੀਐਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦਾ ਟੀਚਾ 18 ਰਵਾਇਤੀ ਕਿੱਤਿਆਂ ਜਿਵੇ ਤਰਖਾਣ, ਲੁਹਾਰ, ਕੁਮਹਾਰ, ਮੋਚੀ ਆਦਿ ਸ਼ਿਲਪਕਾਰਾਂ ਨੂੰ ਵਿਤੀ ਮਦਦ, ਆਧੁਨਿਕ ਉਪਕਰਨ, ਸਿਖਲਾਈ ਅਤੇ ਬਾਜਾਰ ਤੱਕ ਪਹੁੰਚ ਮੁਹੱਈਆ ਕਰਾਉਣਾ ਹੈ ਤਾਂ ਜੋ ਉਹ ਸਵੈ-ਨਿਰਭਰ ਅਤੇ ਸਸ਼ਕਤ ਬਣ ਸਕੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਸਾਰੀ ਯੋਜਨਾਵਾਂ ਨੂੰ ਧਰਾਤਲ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਯੁਵਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਹੋ ਰਿਹਾ ਰੁਜਗਾਰ-ਰਣਬੀਰ ਗੰਗਵਾ
ਜਨਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬਾ ਸਰਕਾਰ ਸਾਰੇ ਸੰਤ ਮਹਾਂਪੁਰਖਾਂ ਦੀ ਜੈਯੰਤੀ ਮਨਾ ਰਹੀ ਹੈ, ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ 75ਵਾਂ ਜਨਮ ਦਿਨ ਹੈ। ਅੱਜ ਤੋਂ ਆਗਾਮੀ 2 ਅਕਤੂਬਰ ਤੱਕ ਕਈ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੀ ਅਗਵਾਈ ਹੇਠ ਯੁਵਾਵਾਂ ਨੂੰ ਨੌਕਰੀ ਮਿਲ ਰਹੀ ਹੈ। ਉਨਾਂ੍ਹ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਦੱਸੇ ਹੋਏ ਰਸਤੇ 'ਤੇ ਤੁਰਨ ਦੀ ਅਪੀਲ ਕੀਤੀ।
ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ 'ਤੇ ਤੁਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਨਵੀਂ ਉੱਚਾਈਆਂ ਤੱਕ ਲੈ ਜਾ ਰਹੇ-ਓਪੀ ਧਨਖੜ
ਸਾਬਕਾ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਸ੍ਰੀ ਓ.ਪੀ.ਧਨਖੜ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਦੁਨਿਆ ਦੇ ਵਿਕਾਸ ਲਈ ਜੋ ਆਧਾਰ ਸਥਾਪਿਤ ਕੀਤਾ ਸੀ, ਅੱਜ ਉਸੇ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਨੂੰ ਨਵੀਂ ਉੱਚਾਈਆਂ ਤੱਕ ਲੈ ਜਾ ਰਹੇ ਹਨ। ਜਿਵੇ ਭਗਵਾਨ ਵਿਸ਼ਵਕਰਮਾ ਨੇ ਦੁਨਿਆ ਨੂੰ ਆਕਾਰ ਦਿੱਤਾ, ਉਸੇ ਤਰ੍ਹਾਂ ਸ੍ਰੀ ਨਰੇਂਦਰ ਮੋਦੀ ਭਾਰਤ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਉਨ੍ਹਾਂ ਦੇ ਵਿਜਨ ਨੂੰ ਰਾਜ ਵਿੱਚ ਅੱਗੇ ਵਧਾ ਰਹੇ ਹਨ। ਅੱਜ ਭਾਰਤ ਦੁਨਿਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ ਅਤੇ ਬਹੁਤ ਜਲਦ ਤੀਜੇ ਸਥਾਨ 'ਤੇ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਡੀ ਤਾਕਤਾਂ ਨਾਲ ਟੱਕਰ ਲੈਣ ਦੀ ਸਕਰਥਾ ਰੱਖਦਾ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਵਿਸ਼ਵਕਰਮਾ ਸਮਾਜ ਦਾ ਹੀ ਹੋਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਭਾਈਚਾਰਾ ਦੁਬਾਰਾ ਜਿੰਦਾ-ਰਾਮਚੰਦਰ ਜਾਂਗੜਾ
ਰਾਜਸਭਾ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ ਨੇ ਕਿਹਾ ਕਿ ਹਰਿਆਣਾ ਸਦਿਆਂ ਤੋਂ ਭਾਈਚਾਰੇ, ਆਪਸੀ ਮਦਦ ਅਤੇ ਸਮਾਜਿਕਤਾ ਦਾ ਪ੍ਰਤੀਕ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਉਸ ਰਵਾਇਤ ਨੂੰ ਦੁਬਾਰਾ ਜਿੰਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਸਮਾਜ ਅਤੇ ਹੋਰ ਸਾਰੀ ਬਿਰਾਦਰਿਆਂ ਨੇ ਸਾਰੇ ਸਮਾਜਾਂ ਨੂੰ ਆਪਣੀ ਆਪਣੀ ਭੂਮਿਕਾਵਾਂ ਨਾਲ ਹਰਿਆਣਾ ਨੂੰ ਸਵੈ-ਨਿਰਭਰ ਅਤੇ ਖ਼ੁਸ਼ਹਾਲ ਬਣਾਇਆ ਜਾ ਰਿਹਾ ਹੈ। ਉਨਾਂ੍ਹ ਨੇ ਕਿਹਾ ਕਿ 36 ਬਿਰਾਦਰੀ ਦਾ ਆਪਸੀ ਭਾਈਚਾਰਾ ਹਰਿਆਣਾ ਦੀ ਅਸਲੀ ਪਛਾਣ ਹੈ ਅਤੇ ਮੁੱਖ ਮੰਤਰੀ ਇਸ ਨੂੰ ਹੋਰ ਮਜਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।