ਹਰਿਆਣਾ ਵਿੱਚ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਮੁਹਿੰਮ ਦੀ ਸ਼ੁਰੂਆਤ
ਇਹ ਮੁਹਿੰਮ ਮਹਿਲਾਵਾਂ, ਕਿਸ਼ੋਰੀਆਂ ਅਤੇ ਬੱਚਿਆਂ ਲਈ ਸਿਹਤ ਸੇਵਾ ਤੇ ਪੋਸ਼ਣ ਸੇਵਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਹੋਵੇਗਾ
ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ ਮੌਕੇ 'ਤੇ ਦੇਸ਼ਭਰ ਵਿੱਚ ਮਹਿਲਾਵਾਂ ਨੂੰ ਅਨੋਖਾ ਤੋਹਫਾ ਮਿਲਿਆ। ਮਹਿਲਾਵਾਂ ਦੇ ਸਿਹਤ ਅਤੇ ਪੋਸ਼ਣ ਨੂੰ ਸਮਰਪਿਤ ਅਭਿਨਵ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਸ਼ਟਰਵਿਆਪੀ ਸਿਹਤਮੰਦ ਨਾਰੀ, ਸ਼ਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣ ਮਹੀਨੇ ਸਮੇਤ ਹੋਰ ਪਹਿਲਾਂ ਦੀ ਸ਼ੁਰੂਆਤ ਕੀਤੀ। ਹਰਿਆਣਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਰੋਹਤਕ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ। ਸਮਾਰੋਹ ਦੌਰਾਨ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਤੋਂ ਦਿੱਤੇ ਗਏ ਸੰਦੇਸ਼ ਨੂੰ ਲਾਇਵ ਪ੍ਰਸਾਰਣ ਰਾਹੀਂ ਸੁਣਿਆ ਗਿਆ। ਵਰਨਣਯੋਗ ਹੈਕਿ ਇਹ ਮੁਹਿੰਮ ਮਹਿਲਾਵਾਂ, ਕਿਸ਼ੋਰੀਆਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਅਤੇ ਪੋਸ਼ਣ ਸਹੂਲਤਾਂ ਨੂੰ ਮਜਬੁਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ। ਇਹ ਮੁਹਿੰਮ ਮਹਿਲਾਵਾਂ ਦੇ ਜੀਵਨ ਪੱਧਰ ਸੁਧਾਰਣ ਲਈ, ਕੁਆਲਿਟੀ ਆਫ ਲਾਇਫ ਬਿਹਤਰ ਕਰਨ ਲਈ, ਵੀਮੇਨ ਲੇਡ ਡਿਵੇਲਪਮੈਂਟ ਦਾ ਨਵਾਂ ਯੁੱਗ ਦੇਸ਼ ਵਿੱਚ ਲਿਆਉਣ ਦੀ ਪ੍ਰਧਾਨ ਮੰਤਰੀ ਨੇ ਜੋ ਗਾਰੰਟੀ ਦਿੱਤੀ ਸੀ, ਉਸ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। 8ਵੇਂ ਪੋਸ਼ਣ ਮਹੀਨੇ ਦਾ ਉਦੇਸ਼ ਵੀ ਜਣੇਪਾ ਮਹਿਲਾਵਾਂ, ਸਤਨਪਾਨ ਕਰਵਾਉਣ ਵਾਲੀ ਮਾਤਾਵਾਂ, ਕਿਸ਼ੋਰੀਆਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੋਸ਼ਣ ਦੇ ਮਹਤੱਵ ਦੇ ਬਾਰੇ ਵਿੱਚ ਜਾਗਰੁਕਤਾ ਫੈਲਾਉਣਾ ਹੈ। ਸਮਾਰੋਹ ਦੌਰਾਨ, ਕੇਂਦਰੀ ਮੰਤਰੀ ਸ੍ਰੀ ਜੇ ਪੀ ਨੱਡਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਲਾਵਾਂ ਦੇ ਸਿਹਤ ਜਾਂਚ ਕੈਂਪ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਮੁਹਿੰਮ-੧ੜ ਅਤੇ ਵਿਸ਼ੇਸ਼ ਟੀਕਾਕਰਣ ਹਫਤਾ ਦੀ ਸ਼ੁਰੂਆਤ ਕੀਤੀ। ਨਾਲ ਹੀ, ਸ੍ਰੀ ਜੇ ਪੀ ਨੱਡਾ ਨੇ ਸ਼ਿਸ਼ੂ ਨੂੰ ਪੋਸ਼ਟਿਕ ਭੋਜਨ ਖਿਲਾ ਕੇ ਪੋਸ਼ਣ ਮਹੀਨੇ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ, ਲਿੰਗਨੁਪਾਤ ਵਿੱਚ ਸੁਧਾਰ ਲਈ ਰੋਹਤਕ ਜਿਲ੍ਹਾ ਦੇ ਪਿੰਡਾਂ, ਜਿੱਥੇ ਬੇਟਿਆਂ ਦੇ ਮੁਕਾਬਲੇ ਬੇਟੀਆਂ ਦੀ ਜਨਮ ਦਰ ਵੱਧ ਰਹੀ, ਉਨ੍ਹਾਂ ਪਿੰਡਾਂ ਦੀ ਸਰਪੰਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਰੋਹਤਕ ਜਿਲ੍ਹਾ ਦੇ ਪਿੰਡ ਸਮਚਾਣਾ ਦੀ ਸਰਪੰਚ ਰੇਣੂ, ਪਿੰਡ ਖਰਾਵੜ ਦੀ ਸਰਪੰਚ ਸਰੋਜ ਅਤੇ ਪਿੰਡ ਭੈਣੀ ਸੁਰਜਨ ਦੀ ਕਾਜਲ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ, ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਅਤੇ ਅਰੋਗਯ ਯੋਜਨਾ ਤਹਿਤ 70 ਸਾਲ ਤੇ ਵੱਧ ਉਮਰ ਵਰਗ ਦੇ ਬਜੁਰਗਾਂ ਨੂੰ ਵਯਵੰਦਨ ਕਾਰਡ ਅਤੇ ਆਯੂਸ਼ਮਾਨ ਯੋਜਨਾ ਦੇ ਲਾਭਕਾਰਾਂ ਨੂੰ ਆਯੂਮਾਨ ਕਾਰਡ ਵੀ ਵੰਡੇ। ਸਮਾਰੋਹ ਵਿੱਚ ਕੈਂਸਰ ਨੂੰ ਮਾਤ ਦੇਣ ਵਾਲੇ ਕੈਂਸਰ ਚੈਂਪੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਸ੍ਰੀ ਜੇ ਪੀ ਨੱਡਾ ਅਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਜਨਤਾ ਨੂੰ ਅੰਗ ਦਾਨ ਅਤੇ ਸਿਹਤਮੰਦ ਭੋਜਨ - ਸੰਤੁਲਿਤ ਭੋਜਨ ਦੀ ਸੁੰਹ ਵੀ ਚੁਕਾਈ। ਇਸ ਮੌਕੇ 'ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੋਲੀ ਅਤੇ ਸਾਬਕਾ ਮੰਤਰੀ ਸ੍ਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।